ਫ਼ਰੀਦਕੋਟ: ਸ਼ਹਿਰ ਵਿੱਚ ਗੁਰੂ ਗੋਬਿੰਦ ਸਿੰਘ ਹੌਰਸ ਐਂਡ ਬਰੀਡਜ਼ ਸੁਸਾਇਟੀ ਪੰਜਾਬ ਨੇ ਦੂਜਾ ਸਲਾਨਾ ਹੌਰਸ ਸ਼ੋਅ ਹਲਕਾ ਵਿਧਾਇਕ ਅਤੇ ਸੁਸਾਇਟੀ ਦੇ ਪ੍ਰਧਾਨ ਕੁਸ਼ਲਦੀਪ ਸਿੰਘ ਢਿੱਲੋਂ ਦੀ ਅਗਵਾਈ ਹੇਠ ਕਰਵਾਇਆ। ਇਸ ਵਿਚ ਵੱਡੀ ਗਿਣਤੀ ਵਿੱਚ ਘੋੜਾ ਪਾਲਕ ਅਤੇ ਵਪਾਰੀ ਆਪਣੇ ਆਪਣੇ ਘੋੜੇ ਲੈ ਕੇ ਪਹੁੰਚੇ। ਇਸ ਸ਼ੋਅ ਵਿਚ ਮੁੱਖ ਮਹਿਮਾਨ ਵਜੋਂ ਕੈਬਿਨੇਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਸ਼ਾਮਲ ਹੋਏ।
ਸ਼ੋਅ ਵਿੱਚ ਜੱਜਮੈਂਟ ਕਰਨ ਲਈ ਪਹੁੰਚੇ ਘੋੜਾ ਪਾਲਕ ਸੁਖਜਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਇਹ ਸ਼ੋਅ ਗੁਰੂ ਗੋਬਿੰਦ ਸਿੰਘ ਹੌਰਸ ਐਂਡ ਬਰੀਡਜ਼ ਸੁਸਾਇਟੀ ਪੰਜਾਬ ਨੇ ਕਰਵਾਇਆ ਹੈ। ਇਸ ਸ਼ੋਅ ਵਿਚ 7 ਸੂਬਿਆਂ ਦੇ ਸੈਕੜੇ ਵੱਖ-ਵੱਖ ਨਸਲਾਂ ਦੇ ਘੋੜੇ ਆਏ ਹਨ। ਉਨ੍ਹਾਂ ਦੱਸਿਆ ਕਿ ਇਹ ਰਾਸ਼ਟਰੀ ਪੱਧਰ 'ਤੇ ਵੱਖ-ਵੱਖ ਮੁਕਾਬਲੇ ਹੋ ਰਹੇ ਹਨ।
ਕੈਬਿਨੇਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਹੋਰ ਖੇਤੀ ਸਹਾਇਕ ਧੰਦਿਆਂ ਨਾਲ ਜੋੜਨ ਲਈ ਅਜਿਹੇ ਸ਼ੋਅ ਕਰਵਾਏ ਜਾ ਰਹੇ ਹਨ, ਤਾਂ ਕਿ ਅਜਿਹੇ ਸ਼ੋਅ ਵਿਚ ਆਏ ਕਿਸਾਨ ਇਸ ਧੰਦੇ ਨੂੰ ਆਪਣਾ ਕੇ ਲਾਹਾ ਲੈ ਸਕਣ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪਸ਼ੂਆਂ ਦੀਆਂ ਨਸਲਾਂ ਨੂੰ ਸੁਧਾਰਨ ਵੱਲ ਕੰਮ ਰਹੀ ਹੈ।