ਫਰੀਦਕੋਟ: ਜ਼ਿਲ੍ਹੇ ਵਿੱਚ ਜਲੇਬੀਆ ਖਾਣ ਨਾਲ ਇਕੋ ਪਰਿਵਾਰ ਦੇ ਚਾਰ ਜੀਆਂ ਦੀ ਸਿਹਤ ਖਰਾਬ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਜ਼ਿਲ੍ਹੇ ਦੇ ਪਿੰਡ ਨਿਆਂਮੀਂ ਵਿੱਚ ਇਕ ਪਰਿਵਾਰ ਨੇ ਘਰ ਵਿੱਚ ਪਈਆਂ ਕਰੀਬ ਹਫਤਾ ਪੁਰਾਣੀਆ ਜਲੇਬੀਆਂ ਜਦੋਂ ਖਾਧੀਆਂ ਤਾਂ ਉਹਨਾਂ ਦੀ ਹਾਲਤ ਵਿਗੜ ਗਈ ਅਤੇ ਉਹਨਾਂ ਨੂੰ ਇਲਾਜ ਲਈ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿਚ ਲਿਆਂਦਾ ਗਿਆ, ਜਿੱਥੇ ਪਰਿਵਾਰ ਦੀ ਇੱਕ ਬਜ਼ੁਰਗ ਔਰਤ ਦੀ ਮੌਤ ਹੋ ਗਈ ਜਦੋਕਿ ਬਾਕੀ 3 ਮੈਂਬਰਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਇਹ ਵੀ ਪੜੋ: ਖੁੰਖਾਰੂ ਕੁੱਤਿਆਂ ਨੇ ਜਾਨਵਰਾਂ ਨੂੰ ਬਣਾਇਆ ਸ਼ਿਕਾਰ, ਨੋਚ-ਨੋਚ ਕੇ ਖਾਧੇ ਕੱਟੜੂ, ਦੇਖੋ ਸੀਸੀਟੀਵੀ...
ਪੀੜਤਾਂ ਦੇ ਰਿਸ਼ਤੇਦਾਰ ਔਰਤ ਨੇ ਦੱਸਿਆ ਕਿ ਉਹਨਾਂ ਦੇ ਘਰ ਬਜ਼ੁਰਗ ਦੀ ਮੌਤ ਤੋਂ ਬਾਅਦ ਅੰਤਮ ਅਰਦਾਸ ਦੌਰਾਨ ਜਲੇਬੀਆਂ ਬਣਾਈਆਂ ਗਈਆਂ ਸਨ। ਉਹਨਾਂ ਦੱਸਿਆ ਕਿ ਕਰੀਬ ਇੱਕ ਹਫਤਾ ਪਹਿਲਾਂ ਬਣਾਈਆ ਗਈਆਂ ਇਹ ਜਲੇਬੀਆਂ ਖਾਣ ਨਾਲ ਪਰਿਵਾਰ ਦੇ ਚਾਰ ਮੈਂਬਰਾਂ ਦੀ ਸਿਹਤ ਖਰਾਬ ਹੋ ਗਈ ਸੀ ਜਿਸ ਕਾਰਨ ਉਹਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਜਿੱਥੇ ਇਕ ਔਰਤ ਦੀ ਮੌਤ ਹੋ ਗਈ, ਜਿਸ ਦੀ ਉਮਰ ਕਰੀਬ 70 ਸਾਲ ਸੀ, ਜਦੋਕਿ ਕਿ ਬਾਕੀ ਤਿੰਨ ਮੈਂਬਰਾਂ ਦੀ ਹਾਲਤ ਗੰਭੀਰ ਹੈ। ਉਹਨਾਂ ਦੱਸਿਆ ਕਿ ਇਹ ਪਤਾ ਨਹੀਂ ਲੱਗ ਸਕਿਆ ਕਿ ਜਲੇਬੀਆਂ ਜਹਿਰੀਲੀਆ ਕਿਵੇਂ ਹੋਈਆਂ।
ਇਹ ਵੀ ਪੜੋ: ਮੋਗਾ ’ਚ ਦਿਨ ਦਿਹਾੜੇ ਅਧਿਆਪਕ ਦਾ ਹੋਇਆ ਕਤਲ