ETV Bharat / state

ਫੌਜੀ ਨੂੰ ਦੋਸਤ ਨੇ ਠੱਗਿਆ, ਇਨਸਾਫ਼ ਨਾ ਮਿਲਣ 'ਤੇ ਦਿੱਤੀ ਆਤਮਦਾਹ ਦੀ ਚੇਤਾਵਨੀ

ਸਾਬਕਾ ਫੌਜੀ ਨਾਲ ਉਸ ਦੇ ਦੋਸਤ ਨੇ 21 ਲੱਖ ਰੁਪਏ ਦੀ ਠੱਗੀ ਮਾਰ ਲਈ। ਪੀੜ੍ਹਤ ਫੌਜੀ ਨੇ ਇਨਸਾਫ਼ ਨਾ ਮਿਲਣ 'ਤੇ ਆਤਮਦਾਹ ਕਰਨ ਦੀ ਚੇਤਾਵਨੀ ਦਿੱਤੀ ਹੈ। ਦੂਜੇ ਪਾਸੇ, ਮੁਲਜ਼ਮ ਨੇ ਆਪਣੇ ਆਪ ਨੂੰ ਨਿਰਦੋਸ਼ ਦੱਸਦਿਆਂ ਪੈਸੇ ਵਾਪਸ ਦਿੱਤੇ ਜਾਣ ਦੀ ਗੱਲ ਕਹੀ ਹੈ।

ਪੀੜ੍ਹਤ ਸਾਬਕਾ ਫੌਜੀ
author img

By

Published : Jul 8, 2019, 4:49 AM IST

ਫਰੀਦਕੋਟ: ਕਾਰਗਿਲ ਦੀ ਜੰਗ 'ਚ ਦੁਸ਼ਮਣਾ ਨੂੰ ਧੂੜ ਚਟਾਉਣ ਵਾਲਾ ਫੌਜੀ ਆਪਣੇ ਬਚਪਨ ਦੇ ਦੋਸਤ ਤੋਂ ਮਾਰ ਖਾ ਗਿਆ। ਨਛੱਤਰ ਸਿੰਘ ਨਾਂਅ ਦੇ ਸਾਬਕਾ ਫੌਜੀ ਤੋਂ ਉਸ ਦੇ ਦੋਸਤ ਨੇ 21 ਲੱਖ ਰੁਪਏ ਦੀ ਠੱਗੀ ਮਾਰ ਲਈ। ਆਪਣੇ ਹੱਕ ਦੀ ਕਮਾਈ ਵਾਪਸ ਲੈਣ ਲਈ ਫੌਜੀ ਨੇ ਪੁਲਿਸ ਅੱਗੇ ਇਨਸਾਫ਼ ਦੀ ਗੁਹਾਰ ਲਗਾਈ ਹੈ। ਇਸ ਦੇ ਨਾਲ ਹੀ ਉਸ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਪੁਲਿਸ ਨੇ ਉਸ ਦੀ ਮਦਦ ਨਾ ਕੀਤੀ ਤੇ ਉਸ ਨੂੰ ਉਸ ਦੇ ਪੈਸੇ ਨਾ ਮਿਲੇ ਤਾਂ ਉਹ ਆਪਣੇ ਪਰਿਵਾਰ ਸਣੇ ਆਤਮਦਾਹ ਕਰ ਲਵੇਗਾ।
ਸਾਬਕਾ ਫੌਜੀ ਨਛੱਤਰ ਸਿੰਘ ਨੇ ਦੱਸਿਆ ਕਿ ਉਸ ਦੇ ਬਚਪਨ ਦੇ ਸਾਥੀ ਰਾਜਬੀਰ ਸਿੰਘ ਨੇ ਉਸ ਤੋਂ ਬੈਂਕ ਤੋਂ ਲਈ ਗਈ ਲਿਮਿਟ ਭਰਨ ਲਈ 21 ਲੱਖ ਦੀ ਮੰਗ ਕੀਤੀ। ਨਛੱਤਰ ਨੇ ਕਿਸੇ ਤਰ੍ਹਾਂ ਪੈਸਿਆਂ ਦਾ ਇੰਤਜ਼ਾਮ ਕੀਤਾ ਤੇ ਰਾਜਬੀਰ ਦੀ ਔਖੇ ਵੇਲੇ ਮਦਦ ਕਰ ਦਿੱਤੀ ਪਰ ਨਛੱਤਰ ਸਿੰਘ ਦਾ ਦੋਸ਼ ਹੈ ਕਿ ਰਾਜਬੀਰ ਨੇ ਉਸ ਨੂੰ ਪੈਸੇ ਵਾਪਸ ਨਹੀਂ ਕੀਤੇ। ਨਛੱਤਰ ਨੇ ਦੱਸਿਆ ਕਿ ਰਾਜਬੀਰ ਨੇ ਠੱਗੀ ਮਾਰਨ ਲਈ ਇੱਕ ਜਾਅਲੀ ਇਕਰਾਰਨਾਮਾ ਤਿਆਰ ਕੀਤਾ ਜਿਸ ਵਿੱਚ ਉਸਨੇ ਇੱਕ ਪਲਾਟ ਦਾ ਸੌਦਾ ਲਿਖਿਆ ਅਤੇ ਉਸ ਉੱਤੇ ਨਛੱਤਰ ਦੇ ਹਸਤਾਖਰ ਵੀ ਜਾਅਲੀ ਕਰ ਦਿੱਤੇ। ਵਾਰ-ਵਾਰ ਪੈਸੇ ਮੰਗਣ ਤੋਂ ਬਾਅਦ ਜਦ ਰਾਜਬੀਰ ਨੇ ਪੈਸੇ ਨਾ ਦਿੱਤੇ ਤਾਂ ਨਛੱਤਰ ਸਿੰਘ ਪੁਲਿਸ ਕੋਲ ਪਹੁੰਚਿਆ। ਪੁਲਿਸ ਨੇ ਤਿੰਨ ਲੋਕਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।
ਇਸ ਮਾਮਲੇ ਵਿੱਚ ਜਦੋਂ ਮੁਲਜ਼ਮ ਰਾਜਬੀਰ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਕੈਮਰੇ ਦੇ ਸਾਹਮਣੇ ਆਉਣ ਦੀ ਬਜਾਏ ਫੋਨ ਉੱਤੇ ਹੀ ਆਪਣਾ ਪੱਖ ਦੱਸਿਆ। ਉਸਨੇ ਕਿਹਾ ਕਿ ਉਸ ਉੱਤੇ ਝੂਠਾ ਇਲਜ਼ਾਮ ਲਗਾਇਆ ਗਿਆ ਹੈ ਕਿਉਂਕਿ ਨਛੱਤਰ ਸਿੰਘ ਦਾ ਉਸ ਨਾਲ ਇੱਕ ਪਲਾਟ ਦਾ ਸੌਦਾ ਹੋਇਆ ਸੀ ਜਿਸਦੀ ਏਵਜ ਵਿੱਚ ਉਸਨੇ 21 ਲੱਖ ਦਿੱਤੇ ਸਨ ਪਰ ਉਸ ਵਿੱਚੋ ਉਸਨੇ 6 ਲੱਖ ਵਾਪਸ ਲੈ ਲਏ ਇਹ ਕਹਿ ਕੇ ਉਸਨੇ ਆਪਣੇ ਬੇਟੇ ਨੂੰ ਬਾਹਰ ਭੇਜਣਾ ਹੈ ਜੋ ਉਸਨੂੰ ਬੈਂਕ ਰਾਹੀਂ ਵਾਪਸ ਕੀਤੇ ਗਏ ਸਨ ਅਤੇ ਬਾਕੀ 15 ਲੱਖ ਰੁਪਏ ਪਲਾਟ ਲਈ ਸਨ।
ਇਸ ਮਾਮਲੇ ਵਿੱਚ ਪੁਲਿਸ ਅਧਿਕਾਰੀ ਭੁਪਿੰਦਰ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਕਰਕੇ ਐਸਐਸਪੀ ਨੂੰ ਰਿਪੋਰਟ ਭੇਜ ਦਿੱਤੀ ਗਈ ਹੈ। ਤਿੰਨ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ।

Intro:ਦੋਸਤੀ ਦੀ ਆੜ ਵਿੱਚ ਸਾਬਕਾ ਫੌਜੀ ਦੇ ਨਾਲ ਮਾਰੀ ਲੱਖਾਂ ਦੀ ਠੱਗੀ ।
Body:
ਕਾਰਗਿਲ ਦੀ ਜੰਗ ਵਿੱਚ ਬਹਾਦਰੀ ਵਖਾਉਣ ਬਦਲੇ ਗਲੇਂਟਰੀ ਅਵਾਰਡ ਸੰਮਾਨਿਤ ਸਾਬਕਾ ਫੌਜੀ ਅੱਜ ਇਨਸਾਫ ਲਈ ਦਰ ਦਰ ਭਟਕ ਰਿਹਾ ।
- ਇਨਸਾਫ ਨਾ ਮਿਲਿਆ ਤਾਂ ਪਰਿਵਾਰ ਸਮੇਤ ਦੋਸ਼ੀ ਦੇ ਘਰ ਦੇ ਬਾਹਰ ਕਰਾਂਗਾ ਆਤਮਦਾਹ - ਸਾਬਕਾ ਫੌਜੀ
- ਸਾਬਕਾ ਫੌਜੀ ਦੀ ਸ਼ਿਕਾਇਤ ਤੇ ਪੜਤਾਲ ਕਰ ਪੁਲਿਸ ਨੇ ਤਿੰਨ ਲੋਕਾਂ ਦੇ ਖਿਲਾਫ ਕੀਤਾ ਮਾਮਲਾ ਦਰਜ ।
ਐਂਕਰ
ਦੇਸ਼ ਦੀ ਫੌਜ ਵਿੱਚ ਬਹਾਦਰੀ ਵਿਖਾਉਣ ਵਾਲੇ ਫੌਜੀ ਨੂੰ ਅੱਜ ਦੇਸ਼ ਦੇ ਸਿਸਟਮ ਤੋਂ ਇਨਸਾਫ ਲੈਣ ਲਈ ਵਾਰ ਵਾਰ ਗੁਹਾਰ ਲਗਾਉਣੀ ਪੈ ਰਹੀ ਹੈ ਜਿਸਦੀ ਜ਼ਿੰਦਗੀ ਭਰ ਦੀ ਕਮਾਈ ਉਸੇਦੇ ਦੋਸਤ ਨੇ ਵਿਸ਼ਵਾਸ਼ ਦੀ ਆੜ ਵਿੱਚ ਠੱਗ ਲਈ ਅਤੇ ਉਸਨੂੰ ਮਜ਼ਬੂਰ ਕਰ ਦਿੱਤਾ ਕੇ ਉਹ ਪੁਲਿਸ ਦੀ ਸ਼ਰਨ ਵਿੱਚ ਪੁਹੰਚੇ । ਜਿਸ ਵਿਅਕਤੀ ਨੂੰ ਤੁਸੀ ਆਪਣੀ ਟੀਵੀ ਸਕਰੀਨ ਉੱਤੇ ਵੇਖ ਰਹੇ ਹੋ ਉਹ ਅਜਿਹਾ ਸ਼ਕਸ਼ ਹੈ ਜਿਨੂੰ ਫੌਜ ਮੈਡਲ ਨਾਲ ਸੰਮਾਨਿਤ ਕੀਤਾ ਜਾ ਚੁੱਕਿਆ ਹੈ । ਦਰਅਸਲ ਨਛੱਤਰ ਸਿੰਘ ਸਾਬਕਾ ਫੌਜੀ ਜੋ 22 ਸਿੱਖ ਰੇਜੀਮੇਂਟ ਦੇ ਵਿੱਚ ਲਾਂਸ ਨਾਇਕ ਸੀ ਅਤੇ ਕਾਰਗਿਲ ਦੀ ਲੜਾਈ ਵਿੱਚ ਪੂਰੀ ਬਹਾਦਰੀ ਨਾਲ ਦੁਸ਼ਮਨ ਫੌਜ ਦੇ ਨਾਲ ਲੜਿਆ ਅਤੇ ਇਸ ਦੌਰਾਨ ਉਸਦੇ ਤਿੰਨ ਗੋਲੀਆਂ ਵੀ ਲੱਗੀਆ ਜਿਸਦੇ ਬਾਅਦ ਉਹ ਜਖਮੀ ਹੋ ਗਿਆ ਅਤੇ ਦੋ ਮਹੀਨੇ ਤੱਕ ਮਿਲਟਰੀ ਹਸਪਤਾਲ ਵਿੱਚ ਦਾਖਲ ਰਿਹਾ ਅਤੇ ਜਖਮੀ ਹੋਣ ਦੇ ਚਲਦੇ ਉਸਨੂੰ ਪ੍ਰੀ ਮੈਚਿਊਰਿ ਰਿਟਾਇਰਮੇਂਟ ਦੇ ਦਿੱਤੀ ਗਈ ਅਤੇ ਇਸ ਬਹਾਦਰੀ ਦੇ ਚਲਦੇ 15 ਅਗਸਤ 2000 ਨੂੰ ਦੇਸ਼ ਦੇ ਰਾਸ਼ਟਰਪਤੀ ਸ਼੍ਰੀ ਕੇ ਆਰ ਨਾਰਾਇਣਨ ਦੁਆਰਾ ਗਲੇਂਟਰੀ ਅਵਾਰਡ ( ਫੌਜ ਮੇਡਲ ) ਨਾਲ ਸੰਮਾਨਿਤ ਕੀਤਾ ਗਿਆ । ਅੱਜ ਉਹ ਆਪਣੇ ਹੀ ਦੋਸਤ ਦੁਆਰਾ ਲੱਖਾਂ ਦੀ ਠੱਗੀ ਦਾ ਸ਼ਿਕਾਰ ਹੋਕੇ ਇਨਸਾਫ ਲਈ ਦਰ ਦਰ ਭਟਕ ਰਿਹਾ ਹੈ ਅਤੇ ਇਨਸਾਫ਼ ਨਾ ਮਿਲਣ ਦੀ ਸੂਰਤ ਵਿੱਚ ਪਰਿਵਾਰ ਸਮੇਤ ਦੋਸ਼ੀ ਦੇ ਘਰ ਦੇ ਬਾਹਰ ਆਤਮਦਾਹ ਕਰਨ ਦੀ ਚਿਤਾਵਨੀ ਦੇ ਰਿਹਾ ਹੈ। ਫਿਲਹਾਲ ਪੁਲਿਸ ਦੁਆਰਾ ਪੀੜਤ ਦੀ ਸ਼ਿਕਾਇਤ ਤੇ ਜਾਂਚ ਕਰਨ ਦੇ ਬਾਅਦ ਤਿੰਨ ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।

ਵੀ ਓ - 1
ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਸਾਬਕਾ ਫੌਜੀ ਨੇ ਕਿਹਾ ਕਿ ਰਿਟਾਇਰਮੇਂਟ ਦੇ ਬਾਅਦ ਉਹ ਆਪਣੇ ਪਿੰਡ ਜੱਦੀ ਘਰ ਵਿੱਚ ਖੇਤੀਬਾੜੀ ਦਾ ਕੰਮ ਕਰਨ ਲਗਾ ਸੀ ਉਸੇਦੇ ਪਿੰਡ ਦਾ ਰਾਜਬੀਰ ਸਿੰਘ ਜੋ ਉਸਦੇ ਬਚਪਨ ਦਾ ਸਾਥੀ ਹੈ ਜੋ ਮਾਰਬਲ ਹਾਉਸ ਦਾ ਕੰਮ ਕਰਦਾ ਹੈ ਉਸਦੇ ਦੁਆਰਾ ਬੈਂਕ ਤੋਂ ਲਈ ਗਈ ਲਿਮਿਟ ਭਰਨ ਲਈ ਉਸਤੋਂ 21 ਲੱਖ ਦੀ ਮੰਗ ਕੀਤੀ ਕਿਉਂਕਿ ਉਸਦੀ ਲਿਮਿਟ ਓਵਰ ਡਿਊ ਚੱਲ ਰਹੀ ਸੀ ਅਤੇ ਬੈਂਕ ਉਸਨੂੰ ਨੋਟਿਸ ਕੱਢਣ ਜਾ ਰਿਹਾ ਸੀ ਜਿਸਦੇ ਚਲਦੇ ਉਸਨੇ ਆਪਣੇ ਅਤੇ ਕੁਝ ਹੋਰ ਦੋਸਤਾਂ ਤੋਂ ਉਧਾਰ ਮੰਗ ਕੇ ਉਸਦੇ ਖਾਤੇ ਵਿੱਚ 21 ਲੱਖ ਜਮਾਂ ਕਰਵਾਇਆ ਜਿਨੂੰ ਉਸਨੇ ਛੇਤੀ ਮੋੜਨ ਦਾ ਵਾਅਦਾ ਕੀਤਾ ਅਤੇ ਇਸਦੇ ਬਾਅਦ ਸਾਢੇ ਤਿੰਨ ਲੱਖ ਹੋਰ ਵੀ ਨਕਦ ਉਧਾਰ ਲਿਆ ਜਿਸਦੇ ਨਾਲ ਉਸ ਨੇ ਗੱਡੀ ਖਰੀਦ ਕੇ ਲਿਆਇਆ । ਲੇਕਿਨ ਕਾਫੀ ਸਮਾਂ ਬੀਤਣ ਤੇ ਉਸਨੇ ਰੰਗ ਬਦਲਣਾ ਸ਼ੁਰੂ ਕਰ ਦਿੱਤਾ ਅਤੇ ਪੈਸਿਆਂ ਲਈ ਟਾਲ ਮਟੋਲ ਕਰਨ ਲਗਾ । ਉਸਦੇ ਵਲੋਂ ਦਿੱਤੇ ਗਏ ਚੇਕ ਵੀ ਉਸਨੇ ਨਵੇਂ ਚੇਕ ਦੇਣ ਦੇ ਬਹਾਨੇ ਵਾਪਸ ਲੈ ਲਏ ਅਤੇ ਨਵੇਂ ਵੀ ਨਹੀ ਦਿੱਤੇ , ਬਾਅਦ ਵਿੱਚ ਉਸਨੇ ਇੱਕ ਤਰਫ ਚਲਾਕੀ ਕਰਦੇ ਹੋਏ ਇੱਕ ਜਾਅਲੀ ਇਕਰਾਰਨਾਮਾ ਤਿਆਰ ਕਰ ਲਿਆ ਜਿਸ ਵਿੱਚ ਉਸਨੇ ਜ਼ਮੀਨ ਦਾ ਪਲਾਟ ਦਾ ਸੌਦਾ ਲਿਖਿਆ ਗਿਆ ਅਤੇ ਉਸ ਉੱਤੇ ਮੇਰੇ ਹਸਤਾਖਰ ਵੀ ਜਾਅਲੀ ਕੀਤੇ ਗਏ । ਵਾਰ ਵਾਰ ਮਿਨਤਾਂ ਕਰਨ ਤੇ ਵੀ ਜਦੋਂ ਉਸਨੇ ਪੈਸੇ ਨਾ ਦਿੱਤੇ ਤਾਂ ਮਜਬੂਰਨ ਮੇਨੂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਣੀ ਪਈ ਅਤੇ ਜਿਸਦੀ ਜਾਂਚ ਐੱਸਪੀ ਦੁਆਰਾ ਕੀਤੀ ਗਈ ਜਿਸ ਵਿੱਚ ਉਹ ਹਰ ਜਗ੍ਹਾ ਗਲਤ ਪਾਇਆ ਗਿਆ ਜਿਸਦੇ ਬਾਅਦ ਉਸ ਦੇ ਅਤੇ ਉਸਦੀ ਪਤਨੀ ਦੇ ਇਲਾਵਾ ਇੱਕ ਹੋਰ ਵਿਅਕਤੀ ਉੱਤੇ ਮਾਮਲਾ ਦਰਜ ਹੋ ਚੁੱਕਿਆ ਹੈ ।
ਬਾਇਟ - 1 - ਨਛੱਤਰ ਸਿੰਘ ਸਾਬਕਾ ਫੌਜੀ ।

ਵੀ ਓ 2
ਸਾਬਕਾ ਫੌਜੀ ਨਛੱਤਰ ਸਿੰਘ ਨੇ ਕਿਹਾ ਕਿ ਉਸਦੇ ਵਲੋਂ ਇੱਕ ਹਲਫ਼ੀਆ ਬਿਆਨ ਵੀ ਲਿਖ ਕੇ ਰੱਖਿਆ ਗਿਆ ਹੈ ਕਿ ਜੇਕਰ ਉਸਨੂੰ ਇਨਸਾਫ਼ ਨਾ ਮਿਲਿਆ ਤਾਂ ਉਹ ਆਪਣੇ ਪਰਿਵਾਰ ਸਮੇਤ ਰਾਜਬੀਰ ਸਿੰਘ ਦੇ ਘਰ ਦੇ ਬਾਹਰ ਸਮੂਹਕ ਤੌਰ ਤੇ ਆਤਮਦਾਹ ਕਰੇਗਾ ਜਿਸਦਾ ਜਿੰਮੇਵਾਰ ਰਾਜਬੀਰ ਸਿੰਘ ਹੋਵੇਗਾ ਕਿਉਂਕਿ ਉਸਦੇ ਦੁਆਰਾ ਉਨ੍ਹਾਂ ਦੀ ਸਾਖ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਉਨ੍ਹਾਂਨੂੰ ਆਰਥਕ ਅਤੇ ਮਾਨਸਿਕ ਰੂਪ ਨਾਲ ਕਾਫ਼ੀ ਨੁਕਸਾਨ ਪਹੁੰਚਾਇਆ ਹੈ ਇਹੀ ਨਹੀ ਰਾਜਬੀਰ ਦੁਆਰਾ ਉਹਨੂੰ ਬਲੈਕਮੇਲ ਕਰਨ ਅਤੇ ਪੈਸਾ ਦੇਣ ਤੋੰ ਮੁਕਰਨ ਲਈ ਮੇਰੇ ਖਿਲਾਫ ਤਿੰਨ ਮਾਮਲੇ ਦਰਜ ਕਰਵਾਏ ਜੋ ਹਾਈਕੋਰਟ ਦੇ ਫੈਸਲੇ ਦੇ ਬਾਅਦ ਰਦਦ ਹੋਏ ।
ਬਾਇਟ 2 - ਸਾਬਕਾ ਫੌਜੀ ਨਛੱਤਰ ਸਿੰਘ

ਵੀ ਓ 3
ਇਸ ਮਾਮਲੇ ਵਿੱਚ ਜਦੋਂ ਕਥਿਤ ਦੋਸ਼ੀ ਰਾਜਬੀਰ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਕੈਮਰੇ ਦੇ ਸਾਹਮਣੇ ਆਉਣ ਦੀ ਬਜਾਏ ਫੋਨ ਉੱਤੇ ਹੀ ਆਪਣਾ ਪੱਖ ਦੱਸਣ ਦੀ ਗੱਲ ਕਹੀ ਜਿਸ ਵਿੱਚ ਉਸਨੇ ਕਿਹਾ ਕਿ ਉਸ ਉੱਤੇ ਝੂਠਾ ਇਲਜ਼ਾਮ ਲਗਾਇਆ ਗਿਆ ਹੈ ਕਿਉਂਕਿ ਨਛੱਤਰ ਸਿੰਘ ਦੁਆਰ ਉਸਦੇ ਨਾਲ ਇੱਕ ਪਲਾਟ ਦਾ ਸੌਦਾ ਹੋਇਆ ਸੀ ਜਿਸਦੇ ਏਵਜ ਵਿੱਚ ਉਸਨੇ 21 ਲੱਖ ਦਿੱਤੇ ਸਨ ਲੇਕਿਨ ਉਸ ਵਿੱਚੋ ਉਸਨੇ 6 ਲੱਖ ਵਾਪਸ ਲੈ ਲਏ ਇਹ ਕਹਿਕੇ ਦੇ ਉਸਨੇ ਆਪਣੇ ਬੇਟੇ ਨੂੰ ਬਾਹਰ ਭੇਜਣਾ ਹੈ ਜੋ ਉਸਨੂੰ ਬੈਂਕ ਰਾਹੀਂ ਵਾਪਸ ਕੀਤੇ ਗਏ ਸਨ ਅਤੇ ਬਾਕੀ 15 ਲੱਖ ਰੁਪਏ ਪਲਾਟ ਲਈ ਸਨ ਜੋ ਹੁਣ ਪਲਾਟ ਦੀ ਕੀਮਤ ਮਹਿੰਗੀ ਦੱਸ ਕੇ ਲੈਣਾ ਨਹੀ ਚਾਹੁੰਦਾ ਅਤੇ ਇਸ ਸਬੰਧ ਵਿੱਚ ਇੱਕ ਇਕਰਾਰਨਾਮਾ ਵੀ ਲਿਖਿਆ ਹੋਇਆ ਹੈ ਅਤੇ ਜੋ ਇਲਜ਼ਾਮ ਝੂਠੇ ਹਸਤਾਖਰ ਦੇ ਕਹਿ ਰਿਹਾ ਹੈ ਇਸਦੀ ਜਾਂਚ ਲੈਬ ਤੋਂ ਕਰਵਾਈ ਜਾ ਸਕਦੀ ਹੈ ਜੋ ਇਸਨੇ ਆਪਣੇ ਆਪ ਨੋਟਰੀ ਤੋਂ ਟੇਸਟਡ ਕਰਵਾਏ ਹਨ। ਜੋ ਝੂਠੇ ਮਾਮਲਿਆਂ ਦੀ ਗੱਲ ਕਰ ਰਿਹਾ ਹੈ ਉਹ ਇਨ੍ਹਾਂ ਦੇ ਆਪਣੀਆਂ ਦੇ ਨਾਲ ਹੀ ਚਲ ਰਹੇ ਸਨ ਜਿਸ ਵਿੱਚ ਉਸਦਾ ਕੋਈ ਲੈਣਦੇਣ ਨਹੀ । ਉਸਨੇ ਕਿਹਾ ਕਿ ਮੇਰੇ ਖਿਲਾਫ ਅੱਜ ਤੱਕ ਇੱਕ ਵੀ ਸ਼ਿਕਾਇਤ ਦਰਜ ਨਹੀ ਅਤੇ ਨਛੱਤਰ ਸਿੰਘ ਦੇ ਖਿਲਾਫ ਤਿੰਨ ਮਾਮਲੇ ਦਰਜ ਹੋਏ ਹਨ ਭਲੇ ਹੀ ਬਾਅਦ ਵਿੱਚ ਉਹ ਕੇਂਸਲ ਹੋ ਗਏ ਹੋਣ।

ਫੋਨ ਕਾਲ ਰਿਕਾਰਡਿਗ - ਰਾਜਬੀਰ ਸਿੰਘ

ਵੀ ਓ 3
ਇਸ ਮਾਮਲੇ ਵਿੱਚ SP ( H ) ਭੂਪਿੰਦਰ ਸਿੰਘ ਨੇ ਕਿਹਾ ਕਿ SSP ਵਲੋਂ ਇੱਕ ਸ਼ਿਕਾਇਤ ਜੋ ਨਛੱਤਰ ਸਿੰਘ ਨੇ ਦਿੱਤੀ ਸੀ ਦੀ ਜਾਂਚ ਲਈ ਮਾਰਕ ਹੋਕੇ ਆਈ ਸੀ ਜਿਸਦੀ ਜਾਂਚ ਮੇਰੀ ਵੱਲੋਂ ਕੰਪਲੀਟ ਕਰ SSP ਨੂੰ ਭੇਜੀ ਗਈ ਸੀ ਜਿਸਦੇ ਬਾਅਦ ਕਾਰਵਾਈ ਕਰਦੇ ਹੋਏ ਤਿੰਨ ਲੋਕਾਂ ਦੇ ਖਿਲਾਫ ਮਾਮਲਾ ਦਰਜ ਹੋਇਆ ਹੈ ਅਤੇ FIR ਦੇ ਅਨੁਸਾਰ ਇਸ ਮਾਮਲੇ ਵਿੱਚ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਹੈ ਉਹ ਪੂਰੀ ਈਮਾਨਦਾਰੀ ਦੇ ਨਾਲ ਕੀਤੀ ਜਾਵੇਗੀ ।

ਬਾਇਟ - SP( H ) ਭੂਪਿੰਦਰ ਸਿੰਘ ਸਿੱਧੂ Conclusion:ਭਾਵੇਂ ਪੁਲਿਸ ਨੇ ਠੱਗੀ ਮਾਰਨ ਵਾਲੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ ਪਰ ਹਾਲੇ ਵੀ ਉਹ ਪੁਲਿਸ ਦੀ ਗ੍ਰਿਫਤ ਵਿਚੋਂ ਬਾਹਰ ਚਲ ਰਿਹਾ।ਹੁਣ ਵੇਖਣਾ ਇਹ ਹੋਵੇਗਾ ਕਿ ਆਖਰ ਪੁਲਿਸ ਕਦੋ ਦੋਸ਼ੀਆਂ ਨੂੰ ਗਿਰਫ਼ਤਾਰ ਕਰਦੀ ਹੈ।
ETV Bharat Logo

Copyright © 2024 Ushodaya Enterprises Pvt. Ltd., All Rights Reserved.