ETV Bharat / state

ਜੇਲ੍ਹ ਵਿੱਚ ਕੈਦੀਆਂ ਦੇ ਦੋ ਗੁਟਾਂ ਵਿਚਕਾਰ ਹੋਇਆ ਟਕਰਾਅ

author img

By

Published : Nov 23, 2019, 11:18 AM IST

ਕੇਂਦਰੀ ਮਾਡਰਨ ਜੇਲ੍ਹ ਵਿੱਚ ਕੈਦੀਆਂ ਦੇ ਦੋ ਗੁਟਾਂ 'ਚ ਟਕਰਾਅ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਨੂੰ ਲੈ ਕੇ ਪੁਲਿਸ ਨੇ 17 ਕੈਦੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।

ਫ਼ੋਟੋ

ਫ਼ਰੀਦਕੋਟ: ਕੇਂਦਰੀ ਮਾਡਰਨ ਜੇਲ੍ਹ ਵਿੱਚ ਬੰਦ ਕੈਦੀਆਂ ਅਤੇ ਹਵਾਲਾਤੀਆਂ ਦੇ ਦੋ ਗੁਟਾਂ ਦੀ ਆਪਸੀ ਰੰਜਿਸ਼ ਦੇ ਚਲਦੇ ਝਗੜਾ ਹੋ ਗਿਆ। ਫ਼ਿਲਹਾਲ ਜੇਲ੍ਹ ਵਿਭਾਗ ਵੱਲੋਂ ਇਸ ਲੜਾਈ ਵਿੱਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਸੂਚਨਾ ਨਹੀਂ ਮਿਲੀ ਹੈ।

ਵੀਡੀਓ

ਜਾਣਕਾਰੀ ਦਿੰਦੇ ਹੋਏ ਡੀਐੱਸਪੀ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਥਾਣਾ ਕੋਤਵਾਲੀ ਪੁਲਿਸ ਨੇ ਕੇਂਦਰੀ ਮਾਡਰਨ ਜੇਲ੍ਹ ਵਿੱਚ ਬੰਦ ਕੈਦੀਆਂ ਦੇ ਦੋ ਗੁਟਾਂ ਵਿੱਚ ਹੋਈ ਲੜਾਈ ਦੇ ਮਾਮਲੇ 'ਚ 17 ਕੈਦੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਝਗੜੇ ਨੂੰ ਸ਼ਾਂਤ ਕਰਵਾਉਣ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਵੱਲੋਂ ਬੈਰਕਾਂ ਦੀ ਤਾਲਾਸ਼ੀ ਲਏ ਜਾਣ ਦੌਰਾਨ ਦੋ ਮੋਬਾਇਲ ਫੋਨ, ਦੋ ਸਿਮ ਅਤੇ ਭਾਰੀ ਮਾਤਰਾ ਵਿੱਚ ਇੱਟ ਰੋੜੇ ਬਰਾਮਦ ਕੀਤੇ ਗਏ ਹਨ। ਦੱਸਦਈਏ ਕਿ ਫ਼ਰੀਦਕੋਟ ਜੇਲ੍ਹ ਹਮੇਸ਼ਾ ਹੀ ਚਰਚਾ 'ਚ ਰਹਿੰਦੀ ਹੈ। ਜੇਲ੍ਹ ਵਿੱਚੋਂ ਨਸ਼ਾ ਮਿਲਣ ਅਤੇ ਕੈਦੀਆਂ ਵੱਲੋਂ ਮੋਬਾਇਲ ਉੱਤੇ ਆਪਣੇ ਸੋਸ਼ਲ ਅਕਾਉਂਟ ਉੱਤੇ ਲਾਇਵ ਹੋਣ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ।

ਹੋਰ ਪੜ੍ਹੋ: ਫ਼ਰੀਦਕੋਟ ਯੂਨੀਵਰਸਿਟੀ ਦੀ ਮਹਿਲਾ ਡਾਕਟਰ ਨਾਲ ਜਿਨਸੀ ਸੋਸ਼ਣ ਮਾਮਲਾ

Intro:ਜੇਲ੍ਹ ਵਿੱਚ ਕੈਦੀਆਂ ਦੇ ਦੋ ਗੁਟਾਂ ਵਿੱਚ ਟਕਰਾਅ ਮਾਮਲੇ ਵਿੱਚ 17 ਨਾਮਜਦ ,
- ਤਲਾਸ਼ੀ ਲੈਣ ਤੇ ਬੈਰਕਾਂ ਵਿਚੋਂ ਦੋ ਮੋਬਾਇਲ ਫੋਨ , ਦੋ ਸਿਮ ਸਮੇਤ ਭਾਰੀ ਮਾਤਰਾ ਵਿੱਚ ਇੱਟਾਂ ਰੋੜੇ ਹੋਏ ਬਰਾਮਦBody: ।
ਐਂਕਰ
ਫ਼ਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ਅਕਸਰ ਹੀ ਵਿਵਾਦਾਂ ਵਿੱਚ ਰਹੀ ਹੈ ਚਾਹੇ ਜੇਲ੍ਹ ਵਿੱਚ ਨਸ਼ਾ ਮਿਲਣ ਨੂੰ ਲੈ ਕੇ ਹੋਵੇ ਜਾਂ ਫਿਰ ਜੇਲ੍ਹ ਵਿਚ ਹੀ ਕੈਦੀਆਂ ਵਲੋਂ ਮੋਬਾਇਲ ਉੱਤੇ ਆਪਣੇ ਸੋਸ਼ਲ ਅਕਾਉਂਟ ਉੱਤੇ ਲਾਇਵ ਹੋਣਾ ਹੋਵੇ ਕਿਸੇ ਨਾ ਕਿਸੇ ਵਿਵਾਦ ਦੇ ਚਲਦੇ ਸੁਰਖੀਆਂ ਵਿੱਚ ਰਹੀ ਹੈ । ਤਾਜ਼ਾ ਮਾਮਲੇ ਵਿੱਚ ਜੇਲ੍ਹ ਵਿਚ ਬੰਦ ਕੈਦੀਆਂ ਅਤੇ ਹਵਾਲਾਤੀਆਂ ਦੇ ਦੋ ਗੁਟਾਂ ਦੀ ਆਪਸੀ ਰੰਜਸ਼ ਦੇ ਚਲਦੇ ਹੋਏ ਝਗੜੇ ਨੂੰ ਲੈ ਕੇ ਨਵਾਂ ਵਿਵਾਦ ਜੁੜ ਗਿਆ ਹੈ । ਹਾਲੇ ਤੱਕ ਜੇਲ੍ਹ ਵਿਭਾਗ ਦੇ ਵੱਲੋਂ ਇਸ ਲੜਾਈ ਵਿੱਚ ਕਿਸੇ ਦੇ ਜਖਮੀ ਹੋਣ ਦੀ ਕੋਈ ਸੂਚਨਾ ਨਹੀ ਦਿੱਤੀ ਗਈ ।
ਵੀ ਓ 1
ਜਾਣਕਾਰੀ ਦਿੰਦੇ ਹੋਏ ਡੀਐੱਸਪੀ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਥਾਨਾ ਕੋਤਵਾਲੀ ਪੁਲਿਸ ਨੇ ਕੇਂਦਰੀ ਮਾਡਰਨ ਜੇਲ੍ਹ ਵਿੱਚ ਬੰਦ ਕੈਦੀਆਂ ਦੇ ਦੋ ਗੁਟਾਂ ਦੇ ਵਿੱਚ ਹੋਈ ਲੜਾਈ ਦੇ ਮਾਮਲੇ ਵਿੱਚ ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ ਤੇ 17 ਕੈਦੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ । ਝਗੜੇ ਨੂੰ ਸ਼ਾਂਤ ਕਰਵਾਉਣ ਦੇ ਬਾਅਦ ਜੇਲ੍ਹ ਪ੍ਰਸ਼ਾਸਨ ਦੇ ਤਲਾਸ਼ੀ ਲੈਣ ਤੇ ਬੈਰਕਾਂ ਵਿਚੋਂ ਦੋ ਮੋਬਾਇਲ ਫੋਨ , ਦੋ ਸਿਮ ਅਤੇ ਭਾਰੀ ਮਾਤਰਾ ਵਿੱਚ ਇੱਟ ਰੋੜੇ ਬਰਾਮਦ ਹੋਏ ਹਨ । ਪੁਲਿਸ ਨੂੰ ਭੇਜੀ ਸ਼ਿਕਾਇਤ ਵਿੱਚ ਕੇਂਦਰੀ ਮਾਡਰਨ ਜੇਲ੍ਹ ਦੇ ਸੁਪਰਡੈਂਟ ਨੇ ਲਿਖਿਆ ਹੈ ਕਿ ਘਟਨਾ ਦੇ ਸਮੇਂ ਕੈਦੀਆਂ ਦੇ ਦੋ ਗੁਟਾਂ ਵਿੱਚ ਲੜਾਈ ਹੋਈ ਸੀ । ਸੂਚਨਾ ਮਿਲਦੇ ਹੀ ਸਹਾਇਕ ਜੇਲ੍ਹ ਸੁਪਰਡੈਂਟ ਗਾਰਦ ਨਾਲ ਲੈ ਕੇ ਮੌਕੇ ਉੱਤੇ ਪੁੱਜੇ ਅਤੇ ਇਹਨਾਂ ਕੈਦੀਆਂ ਨੂੰ ਬੈਰਕਾਂ ਵਿਚ ਬੰਦ ਕਰਵਾਇਆ । ਇਸਦੇ ਬਾਅਦ ਬੈਰਕਾਂ ਦੀ ਤਲਾਸ਼ੀ ਲੈਣ ਤੇ ਇੱਕ ਮੋਬਾਇਲ ਫੋਨ ਟਚ ਸਕਰੀਨ ਚਾਲੂ ਹਾਲਤ ਵਿੱਚ ਬਰਾਮਦ ਹੋਇਆ ਅਤੇ ਇੱਟਾਂ ਰੋੜੇ ਮਿਲੇ । ਈ ਬਲਾਕ ਦੀ ਤਲਾਸ਼ ਲੈਣ ਤੇ ਇੱਕ ਫੋਨ , ਦੋ ਸਿਮ ਦੇ ਨਾਲ ਨਾਲ ਇੱਟਾਂ ਰੋੜੇ ਬਰਾਮਦ ਹੋਏ ਜੋਕਿ ਕੈਦੀਆਂ ਨੇ ਬੈਰਕਾਂ ਵਿੱਚ ਉਖਾੜ ਕੇ ਰੱਖੇ ਹੋਏ ਸਨ । ਇਸ
ਮਾਮਲੇ ਵਿੱਚ ਲਿਖਤੀ ਸ਼ਿਕਾਇਤ ਦੇ ਆਧਾਰ ਉੱਤੇ ਪੁਲਿਸ ਨੇ ਜੇਲ੍ਹ ਵਿੱਚ ਬੰਦ ਵੱਖ ਵੱਖ ਸ਼ਹਿਰਾਂ ਨਾਲ ਸੰਬੰਧਿਤ 17 ਕੈਦੀਆਂ ਦੇ ਖਿਲਾਫ ਜੇਲ੍ਹ ਐਕਟ ਦੀ ਧਾਰਾ 42 , 52 ਅਤੇ ਪਬਲਿਕ ਪ੍ਰਾਪਰਟੀ ਐਕਟ 1985 ਦੀ ਧਾਰਾ 3 ਦੇ ਤਹਿਤ ਕੇਸ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ ਅਤੇ ਇਨ੍ਹਾਂ ਨੂੰ ਪ੍ਰੋਡਕਸ਼ਨ ਵਾਰੰਟ ਉੱਤੇ ਲੈ ਕੇ ਪੁੱਛਗਿੱਛ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ।
ਬਾਇਟ - ਗੁਰਪ੍ਰੀਤ ਸਿੰਘ DSP ਫਰੀਦਕੋਟ ।Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.