ETV Bharat / state

ਵਾਅਦਾਖਿਲਾਫੀ ਦੇ ਵਿਰੋਧ ’ਚ ਕਿਸਾਨਾਂ ਨੇ ਪੀਐਮ ਮੋਦੀ ਦਾ ਸਾੜਿਆ ਪੁਤਲਾ - Farmers burn PM Modi effigy breach of promise

ਕੇਂਦਰ ਸਰਕਾਰ ਦੀ ਵਾਅਦਾਖਿਲਾਫੀ ਦੇ ਵਿਰੋਧ ਵਿੱਚ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਜੈਤੋ ਵਿਖੇ ਐਸਡੀਐਮ ਦਫਤਰ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਕਿਸਾਨਾਂ ਵੱਲੋਂ ਪੀਐਮ ਮੋਦੀ ਦਾ ਪੁਤਲਾ ਸਾੜ ਕੇ ਜੰਮਕੇ ਭੜਾਸ ਕੱਢੀ ਗਈ ਹੈ।

ਕਿਸਾਨਾਂ ਨੇ ਪੀਐਮ ਮੋਦੀ ਦਾ ਸਾੜਿਆ ਪੁਤਲਾ
ਕਿਸਾਨਾਂ ਨੇ ਪੀਐਮ ਮੋਦੀ ਦਾ ਸਾੜਿਆ ਪੁਤਲਾ
author img

By

Published : Jan 31, 2022, 10:32 PM IST

ਫਰੀਦਕੋਟ: ਕੇਂਦਰ ਸਰਕਾਰ ਵੱਲੋਂ ਕਿਸਾਨ ਸੰਘਰਸ਼ ਦੌਰਾਨ ਕਿਸਾਨਾਂ ਨਾਲ ਹੋਈ ਗੱਲਬਾਤ ਅਤੇ ਕਿਸਾਨਾਂ ਦੀਆ ਮੰਨੀਆ ਹੋਈਆਂ ਮੰਗਾਂ ਹਾਲੇ ਤੱਕ ਲਾਗੂ ਨਾਂ ਕਰਨ ਦੇ ਵਿਰੋਧ ਵਿਚ ਐਸਡੀਐਮ ਦਫ਼ਤਰ ਜੈਤੋ ਵਿਖੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਰੋਸ ਧਰਨਾ ਲਗਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ।

ਕਿਸਾਨਾਂ ਨੇ ਪੀਐਮ ਮੋਦੀ ਦਾ ਸਾੜਿਆ ਪੁਤਲਾ

ਇਸ ਮੌਕੇ ਗੱਲਬਾਤ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਿਸਾਨ ਸੰਘਰਸ਼ ਦੌਰਾਨ ਜਦੋਂ ਧਰਨਾਂ ਮੁਲਤਵੀ ਕੀਤਾ ਗਿਆ ਸੀ ਤਾਂ ਲਿਖਤੀ ਤੌਰ ਤੇ ਮੰਗਾਂ ਮੰਨੀਆਂ ਗਈਆ ਸਨ ਜਿੰਨਾਂ ਵਿਚ ਐਮਐਸਪੀ ’ਤੇ ਗਰੰਟੀ ਲਈ ਕਮੇਟੀ ਦਾ ਗਠਨ ਕੀਤਾ ਜਾਣਾ ਸੀ ਜੋ ਹਾਲੇ ਤੱਕ ਨਹੀਂ ਹੋਇਆ।

ਇਸ ਦੇ ਨਾਲ ਹੀ ਕਿਸਾਨ ਸੰਘਰਸ਼ ਦੌਰਾਨ ਕਿਸਾਨਾਂ ਉੱਪਰ ਦੇਸ਼ ਭਰ ਵਿੱਚ ਦਰਜ ਮੁਕੱਦਮੇ ਰੱਦ ਕੀਤੇ ਜਾਣੇ ਸਨ ਪਰ ਹਾਲੇ ਤੱਕ ਨਹੀਂ ਹੋਏ। ਉਨ੍ਹਾਂ ਦੱਸਿਆ ਕਿ ਲਖੀਮਪੁਰ ਖੀਰੀ ਕਾਂਡ ਦੇ ਦੋਸ਼ੀ ਕੇਂਦਰੀ ਮੰਤਰੀ ਨੂੰ ਅਹੁਦੇ ਤੋਂ ਬਰਖਾਸਤ ਕੀਤਾ ਜਾਣਾ ਸੀ ਪਰ ਹਾਲੇ ਤੱਕ ਨਹੀਂ ਕੀਤਾ ਗਿਆ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਰਕਾਰ ਨੇ 26 ਜਨਵਰੀ ਨੂੰ ਲਾਲ ਕਿਲੇ ’ਤੇ ਜਾਣ ਸਬੰਧੀ ਜੋ ਕਿਸਾਨਾਂ ’ਤੇ ਪਰਚੇ ਦਰਜ ਕੀਤੇ ਸਨ ਅਤੇ ਜੋ ਕਿਸਾਨਾਂ ਦੇ ਟਰੈਕਟਰ ਆਦਿ ਜ਼ਬਤ ਕੀਤੇ ਸਨ ਸਭ ਨੂੰ ਛੱਡਣ ਬਾਰੇ ਵੀ ਕਿਹਾ ਗਿਆ ਸੀ ਪਰ ਹਾਲੇ ਤੱਕ ਸਰਕਾਰ ਨੇ ਕੋਈ ਵੀ ਕਾਰਵਾਈ ਅਮਲ ਵਿਚ ਨਹੀਂ ਲਿਆਂਦੀ। ਡੱਲੇਵਾਲ ਨੇ ਕਿਹਾ ਕਿ ਇਸੇ ਲਈ ਹੁਣ ਮੁੜ ਤੋਂ ਸਰਕਾਰ ਖਿਲਾਫ਼ ਸੰਘਰਸ ਦਾ ਬਿਗੁਲ ਵਜਾਇਆ ਗਿਆ ਹੈ।

ਇਹ ਵੀ ਪੜ੍ਹੋ: ਬਾਗੀ ਸੁਰਾਂ ਨੂੰ ਦਬਾਉਣ ਲਈ ਕੇਵਲ ਢਿੱਲੋਂ ਦੇ ਘਰ ਪਹੁੰਚੇ CM ਚੰਨੀ

ETV Bharat Logo

Copyright © 2025 Ushodaya Enterprises Pvt. Ltd., All Rights Reserved.