ETV Bharat / state

ਫ਼ਰੀਦਕੋਟ ਪੁਲਿਸ ਨੇ ਵੱਖ-ਵੱਖ ਸੂਬਿਆਂ ਤੋਂ ਚੋਰੀ ਕੀਤੇ 8 ਟਰੱਕ ਘੋੜੇ ਟਰਾਲੇ ਕੀਤੇ ਬਰਾਮਦ

author img

By

Published : Jul 20, 2020, 11:26 AM IST

ਫ਼ਰੀਦਕੋਟ ਪੁਲਿਸ ਵੱਲੋਂ ਅੰਤਰ-ਰਾਜੀ ਟਰੱਕ, ਘੋੜੇ ਟਰਾਲੇ ਦੀ ਚੋਰੀ ਕਰਨ ਵਾਲੇ ਚੋਰ ਗਿਰੋਹ ਦੇ ਇੱਕ ਮੈਂਬਰ ਨੂੰ ਕਾਬੂ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਪੁਲਿਸ ਨੇ ਮੁਲਜ਼ਮ ਤੋਂ ਵੱਖ-ਵੱਖ ਸੂਬਿਆਂ ਤੋਂ ਚੋਰੀ ਕੀਤੇ 8 ਟਰੱਕ ਤੇ ਘੋੜੇ ਟਰਾਲੇ ਬਰਾਮਦ ਕੀਤੇ ਹਨ।

ਫ਼ਰੀਦਕੋਟ ਦੀ ਪੁਲਿਸ ਨੇ ਵੱਖ-ਵੱਖ ਰਾਜਾਂ ਤੋਂ ਚੋਰੀ ਕੀਤੇ 8 ਟਰੱਕ ਘੋੜੇ ਟਰਾਲੇ ਕੀਤੇ ਬਰਾਮਦ

ਫ਼ਰੀਦਕੋਟ: ਸੋਮਵਾਰ ਨੂੰ ਫ਼ਰੀਦਕੋਟ ਪੁਲਿਸ ਵੱਲੋਂ ਅੰਤਰ-ਰਾਜੀ ਟਰੱਕ, ਘੋੜੇ ਟਰਾਲੇ ਦੀ ਚੋਰੀ ਕਰਨ ਵਾਲੇ ਚੋਰ ਗਿਰੋਹ ਦੇ ਇੱਕ ਮੈਂਬਰ ਨੂੰ ਕਾਬੂ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਪੁਲਿਸ ਨੇ ਮੁਲਜ਼ਮ ਤੋਂ ਵੱਖ-ਵੱਖ ਰਾਜਾਂ ਤੋਂ ਚੋਰੀ ਕੀਤੇ 8 ਟਰੱਕ, ਘੋੜੇ ਟਰਾਲੇ ਬਰਾਮਦ ਕੀਤੇ ਹਨ। ਇਸ ਦੀ ਜਾਣਕਾਰੀ ਫ਼ਰੀਦਕੋਟ ਦੇ ਐਸਪੀ ਸੇਵਾ ਸਿੰਘ ਮੱਲ੍ਹੀ ਨੇ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ।

ਐਸਪੀ ਸੇਵਾ ਸਿੰਘ ਮੱਲ੍ਹੀ ਨੇ ਕਿਹਾ ਕਿ ਸੀਆਈਏ ਸਟਾਫ ਜੈਤੋ ਅਤੇ ਥਾਣਾ ਬਾਜਾਖਾਨਾ ਦੀ ਪੁਲਿਸ ਨੇ ਟਰੱਕ, ਘੋੜੇ ਟਰਾਲੇ ਚੋਰੀ ਕਰਨ ਵਾਲੇ ਅੰਤਰ-ਰਾਜੀ ਚੋਰ ਗਿਰੋਹ ਦੇ ਇੱਕ ਮੈਂਬਰ ਨੂੰ ਕਾਬੂ ਕਰ ਲਿਆ ਹੈ। ਪੁਲਿਸ ਨੇ ਉਸ ਕੋਲੋ ਚੋਰੀ ਦੇ 8 ਟਰੱਕ ਘੋੜੇ ਟਰਾਲੇ ਬਰਾਮਦ ਕੀਤੇ ਹਨ।

ਉਨ੍ਹਾਂ ਦੱਸਿਆ ਕਿ ਪਰਮਜੀਤ ਸਿੰਘ ਪੁੱਤਰ ਸੌਦਾਗਰ ਸਿੰਘ ਵਾਸੀ ਪਿੰਡ ਖਾਈ ਨੇ ਥਾਣਾ ਬਾਜਾਖਾਨਾ ਵਿੱਚ ਦਰਖ਼ਾਸਤ ਦਿੱਤੀ ਸੀ ਕਿ ਅਰੁਣਦੀਪ ਕੁਮਾਰ ਨਾਂਅ ਦੇ ਵਿਅਕਤੀ ਨੇ ਉਸ ਨੂੰ ਕਾਰ ਉੱਤੇ ਲੋਨ ਦਵਾਉਣ ਲਈ ਅਧਾਰ ਕਾਰਡ, ਪੈਨ ਕਾਰਡ ਅਤੇ ਬਿਜਲੀ ਦਾ ਬਿਲ ਆਦਿ ਕਾਗਜ਼ਾਤ ਦਿੱਤੇ ਸਨ ਪਰ ਉਸ ਵਿਅਕਤੀ ਨੇ ਲੋਨ ਨਹੀਂ ਦਵਾਇਆ, ਪਰ ਉਸ ਨੇ ਉਸ ਦੇ ਦਸਤਾਵੇਜ਼ਾ ਨੂੰ ਵਰਤ ਕੇ ਜਾਅਲੀ ਬਣਾ ਦਿੱਤਾ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਨੇ ਇਸ ਮਾਮਲੇ ਦੀ ਤਫਤੀਸ਼ ਕੀਤੀ ਤਾਂ ਪਤਾ ਲੱਗਾ ਕਿ ਅਰਣਦੀਪ ਕੁਮਾਰ ਨੇ RC no PB13BE 9396 ਬਣਵਾ ਕੇ ਅੱਗੇ ਰਣਜੀਤ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਰਾਏਕੋਟ ਰੋਡ ਬਰਨਾਲਾ ਦੇ ਨਾਮ ਉੱਤੇ ਟਰਾਂਸਫਰ ਕਰਵਾ ਦਿੱਤੀ ਹੈ।

ਉਨ੍ਹਾਂ ਦੱਸਿਆ ਕਿ ਥਾਣਾ ਬਾਜਾਖਾਨਾ ਪੁਲਿਸ ਅਤੇ CIA ਸਟਾਫ ਜੈਤੋ ਨੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਇਹ ਲੋਕ ਪੰਜਾਬ ਦੇ ਨਾਲ ਲੱਗਦੇ ਵੱਖ-ਵੱਖ ਰਾਜਾਂ ਤੋਂ ਟਰੱਕ ਘੋੜੇ ਟਰਾਲੇ ਚੋਰੀ ਕਰ ਕੇ ਪੰਜਾਬ ਅੰਦਰ ਉਨ੍ਹਾਂ ਦੇ ਇੰਜਣ ਤੇ ਨੰਬਰ ਬਦਲ ਕੇ ਟਰਾਂਸਪੋਰਟ ਵਿਭਾਗ ਤੋਂ ਉਨ੍ਹਾਂ ਦੀਆਂ ਜਾਅਲੀ RC ਬਣਾ ਕੇ ਵੇਚਦੇ ਹਨ।

ਉਨ੍ਹਾਂ ਦੱਸਿਆ ਕਿ ਇਹ ਲੋਕ ਦੂਜੇ ਸੂਬਿਆਂ ਤੋਂ ਚੋਰੀ ਕੀਤੇ ਇਨ੍ਹਾਂ ਟਰੱਕ ਘੋੜੇ ਟਰਾਲਿਆਂ ਦੀ NOC ਵੀ ਲੈ ਆਉਂਦੇ ਸਨ ਜਿਸ ਆਧਾਰ ਉੱਤੇ ਇਧਰ ਟਰਾਂਸਫਰ ਕਰਵਾ ਕੇ ਪੰਜਾਬ ਦਾ ਨੰਬਰ ਲਗਵਾ ਦਿੰਦੇ ਸਨ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਉਸ ਪਾਸੋਂ ਚੋਰੀ ਦੇ 8 ਟਰੱਕ ਘੋੜੇ ਟਰਾਲੇ ਬਰਾਮਦ ਕੀਤੇ ਗਏ ਹਨ ਜਿਨ੍ਹਾਂ ਦੀ ਕੀਮਤ ਕਰੀਬ 1 ਕਰੋੜ ਰੁਪਏ ਤੋਂ ਜਿਆਦਾ ਹੈ। ਉਨ੍ਹਾਂ ਕਿਹਾ ਕਿ ਇਸ ਗਿਰੋਹ ਦੇ ਬਾਕੀ ਮੈਂਬਰਾਂ ਦਾ ਵੀ ਜਾਂਚ ਚਲ ਰਹੀ ਹੈ।

ਇਹ ਵੀ ਪੜ੍ਹੋ:ਮੌੜ ਮੰਡੀ ਬਲਾਸਟ ਦੇ ਪੀੜਤਾਂ ਨੇ ਇਨਸਾਫ ਦੀ ਕੀਤੀ ਮੰਗ

ETV Bharat Logo

Copyright © 2024 Ushodaya Enterprises Pvt. Ltd., All Rights Reserved.