ਫਰੀਦਕੋਟ: ਪੁਲਿਸ (Faridkot Police) ਵੱਲੋਂ ਨਸ਼ਾ ਦਾ ਵਪਾਰ ਕਰਨ ਵਾਲਿਆਂ ਨੂੰ ਕਾਬੂ ਕਰਨ ਲਈ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਸ਼ਹਿਰ ਦੇ ਕੁੱਝ ਇਲਾਕਿਆਂ ਵਿਚ ਤਲਾਸ਼ੀ ਅਭਿਆਨ (Search operation) ਚਲਾਇਆ ਗਿਆ। ਜਿਸ ਤਹਿਤ ਸ਼ੱਕੀ ਵਿਅਕਤੀਆਂ ਦੇ ਘਰਾਂ ਦੀ ਤਲਾਸ਼ੀ ਲਈ ਗਈ ਅਤੇ ਨਾਲ ਹੀ ਉਨ੍ਹਾਂ ਦੇ ਘਰ ਵਿਚ ਖੜ੍ਹੇ ਵਾਹਨਾਂ ਦੇ ਦਸਤਾਵੇਜ਼ ਵੀ ਚੈੱਕ ਕੀਤੇ ਗਏ।
ਇਸ ਮੌਕੇ ਪੁਲਿਸ ਅਧਿਕਾਰੀ ਹਰਜਿੰਦਰ ਢਿੱਲੋਂ ਨੇ ਕਿਹਾ ਕਿ ਐਸਐਸਪੀ ਦੀਆਂ ਹਿਦਾਇਤਾਂ ਅਨੁਸਾਰ ਸ਼ਹਿਰ ਦੇ ਕੁੱਝ ਸ਼ੱਕੀ ਵਿਅਕਤੀਆਂ ਅਤੇ ਨਸ਼ੇ ਦੇ ਕਾਰੋਬਾਰ ਨਾਲ ਜੁੜੇ ਕੁੱਝ ਸ਼ੱਕੀ ਵਿਅਕਤੀਆਂ ਦੀ ਲਿਸਟ ਜਾਰੀ ਕੀਤੀ ਗਈ ਸੀ। ਜਿਸ ਤਹਿਤ ਸੀਆਈਏ ਸਟਾਫ਼ ਪੁਲਿਸ (CIA staff police) ਦੀ ਮਦਦ ਨਾਲ ਸ਼ਹਿਰ ਦੇ ਕੁੱਝ ਸਲਮ ਏਰੀਆ ਵਿਚ ਸਰਚ ਅਭਿਆਨ ਚਲਾਇਆ ਗਿਆ ਹੈ।
ਉਨ੍ਹਾਂ ਨੇ ਦੱਸਿਆ ਹੈ ਕਿ ਘੁੰਮ ਰਹੇ ਸ਼ੱਕੀ ਵਿਅਕਤੀਆ ਦੀ ਚੈਕਿੰਗ ਕੀਤੀ ਗਈ। ਉਨ੍ਹਾਂ ਕਿਹਾ ਕਿ ਹਾਲਾਂਕਿ ਸਾਨੂੰ ਇਨ੍ਹਾਂ ਚੋ ਕੋਈ ਘਰ ਨਹੀਂ ਮਿਲਿਆ ਪਰ ਲਗਾਤਾਰ ਇਨ੍ਹਾਂ ਉਤੇ ਨਜ਼ਰ ਬਣਾਈ ਰੱਖੀ ਜਾਵੇਗੀ। ਉਨ੍ਹਾਂ ਕਿਹਾ ਅਸੀਂ ਦੋ ਵਿਅਕਤੀਆ ਨੂੰ ਰਾਊਂਡਅਪ ਕੀਤਾ ਗਿਆ ਹੈ। ਜਿਨ੍ਹਾਂ ਸਬੰਧੀ ਅਸੀਂ ਜਾਂਚ ਕਰ ਰਹੇ ਹਾਂ।
ਇਹ ਵੀ ਪੜੋ:ਜਿੱਤ ਤੋਂ ਬਾਅਦ ਵਰਕਰਾਂ ਦਾ ਨਾਅਰਾ, "ਚੰਡੀਗੜ ਹੋਈ ਆਪ ਦੀ, ਹੁਣ ਵਾਰੀ ਪੰਜਾਬ ਦੀ"