ਫਰੀਦਕੋਟ: ਮੌਸਮ ਦੇ ਬਦਲੇ ਮਿਜ਼ਾਜ ਦੇ ਚੱਲਦੇ ਸੂਬੇ ਭਰ ’ਚ ਤੇਜ਼ ਹਨੇਰੀ ਆਈ ਜਿਸ ਕਾਰਨ ਜਿੱਥੇ ਲੋਕਾਂ ਨੂੰ ਗਰਮੀ ਤੋਂ ਥੋੜੀ ਰਾਹਤ ਮਿਲੀ। ਉੱਥੇ ਹੀ ਦੂਜੇ ਪਾਸੇ ਇਹ ਹਨੇਰੀ ਇੱਕ ਪਰਿਵਾਰ ਦੇ ਲਈ ਜਾਨਲੇਵਾ ਸਾਬਿਤ ਹੋਣ ਵਾਲੀ ਸੀ। ਦੱਸ ਦਈਏ ਕਿ ਜੈਤੋ ਕੋਟਕਪੂਰਾ ਰੋਡ ਨੇੜੇ ਗੁਰੂ ਗੋਬਿੰਦ ਪਬਲਿਕ ਸਕੂਲ ਕੋਲ ਇੱਕ ਮੋਟਰਸਾਇਕਲ ਸਵਾਰ ਪਤੀ ਪਤਨੀ ਤੇਜ਼ ਹਨੇਰੀ ਕਾਰਨ ਹਾਦਸੇ ਦਾ ਸ਼ਿਕਾਰ ਹੋ ਗਏ।
ਮਿਲੀ ਜਾਣਕਾਰੀ ਮੁਤਾਬਿਕ ਮੋਟਰਸਾਇਕਲ ਸਵਾਰ ਪਤੀ- ਪਤਨੀ ਤੇ ਨਾਲ ਉਨ੍ਹਾਂ ਦੇ ਦੋ ਬੱਚੇ ਆਪਣੀ ਰਿਸ਼ਤੇਦਾਰ ਨੂੰ ਮਿਲ ਕੇ ਵਾਪਸ ਆਪਣੇ ਪਿੰਡ ਢਿੱਲਵਾਂ ਕਲਾਂ ਵਾਪਸ ਜਾ ਰਹੇ ਸਨ ਅਚਾਨਕ ਤੇਜ਼ ਹਨੇਰੀ ਆਉਣ ਕਾਰਨ ਅਚਾਨਕ ਬਿਜਲੀ ਦੀ ਮੋਟੀ ਤਾਰ ਤੇ ਕੁਝ ਦਰੱਖਤ ਸੜਕ ਦੇ ਵਿਚਕਾਰ ਟੁੱਟ ਕੇ ਡਿੱਗ ਪਏ ਤੇ ਮੋਟਰਸਾਇਕਲ ਸਵਾਰ ਆਪਣਾ ਸੰਤੁਲਨ ਖੋਹ ਬੈਠਾ ਤੇ ਪਤੀ-ਪਤਨੀ ਅਤੇ ਉਨ੍ਹਾਂ ਦਾ ਬੱਚਾ ਸੜਕ ਵਿਚਕਾਰ ਡਿੱਗ ਪਏ ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਏ।
ਸੂਚਨਾ ਮਿਲਦਿਆਂ ਹੀ ਨੌਜਵਾਨ ਵੈੱਲਫੇਅਰ ਸੁ਼ਸਾਇਟੀ ਦੀ ਟੀਮ ਘਟਨਾ ਵਾਲੀ ਥਾਂ ’ਤੇ ਪਹੁੰਚੇ। ਗੰਭੀਰ ਜ਼ਖਮੀ ਪਤੀ-ਪਤਨੀ ਤੇ ਬੱਚਿਆਂ ਨੂੰ ਜੈਤੋ ਸਰਕਾਰੀ ਸਿਵਲ ਹਸਪਤਾਲ ਇਲਾਜ਼ ਲਈ ਲਿਆਂਦਾ ਜਿਨ੍ਹਾਂ ਦੀ ਪਛਾਣ ਜਸਵਿੰਦਰ ਸਿੰਘ, ਕਿਰਨਪਾਲ ਕੋਰ ਅਤੇ ਸਿਮਰਨ ਕੋਰ, ਅਨਮੋਲ ਸਿੰਘ ਵੱਜੋ ਹੋਈ ਹੈ। ਗਣੀਮਤ ਇਹ ਰਹੀ ਕਿ ਇਸ ਹਾਦਸੇ ਦੇ ਕਾਰਨ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਇਹ ਵੀ ਪੜੋ: ਕੁਮਾਰ ਵਿਸ਼ਵਾਸ ਦੇ ਘਰ ਪਹੁੰਚੀ ਪੰਜਾਬ ਪੁਲਿਸ, ਸੀਐੱਮ ਮਾਨ ਨੂੰ ਦਿੱਤੀ ਚਿਤਾਵਨੀ