ETV Bharat / state

Kotkapura Golikand: ਕੋਟਕਪੂਰਾ ਗੋਲੀਕਾਂਡ ਮਾਮਲੇ 'ਚ ਸੁਮੇਧ ਸੈਣੀ ਦੀ ਪੇਸ਼ੀ, ਜ਼ਮਾਨਤੀ ਬਾਂਡ ਲਈ ਭਰੇ 5-5 ਲੱਖ ਦੇ ਮੁਚਲਕੇ - ਸੁਮੇਧ ਸੈਣੀ

ਪੰਜਾਬ ਦੇ ਫਰੀਦਕੋਟ ਵਿੱਚ ਕੋਟਕਪੂਰਾ ਗੋਲੀ ਕਾਂਡ 'ਚ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਨੇ ਜ਼ਮਾਨਤੀ ਬਾਂਡ ਭਰੇ ਹਨ। ਐਸਆਈਟੀ ਨੇ ਕੋਟਕਪੂਰਾ ਗੋਲੀਕਾਂਡ ਨਾਲ ਸਬੰਧਤ ਦੋਵਾਂ ਮਾਮਲਿਆਂ ਵਿੱਚ ਤਤਕਾਲੀ ਡੀਜੀਪੀ ਸੈਣੀ ਨੂੰ ਚਾਰਜਸ਼ੀਟ ਕੀਤਾ ਹੈ। ਸਾਰੇ ਮੁਲਜ਼ਮ ਆਪਣੀ ਅਗਾਊਂ ਜ਼ਮਾਨਤ ਕਰਵਾ ਰਹੇ ਹਨ।

Kotkapura Golikand
Kotkapura Golikand
author img

By

Published : Apr 2, 2023, 12:09 PM IST

Updated : Apr 2, 2023, 8:28 PM IST

Kotkapura Golikand: ਕੋਟਕਪੂਰਾ ਗੋਲੀਕਾਂਡ ਮਾਮਲੇ 'ਚ ਸੁਮੇਧ ਸੈਣੀ ਦੀ ਪੇਸ਼ੀ, ਜ਼ਮਾਨਤੀ ਬਾਂਡ ਲਈ ਭਰੇ 5-5 ਲੱਖ ਦੇ ਮੁਚਲਕੇ

ਫ਼ਰੀਦਕੋਟ: ਕੋਟਕਪੂਰਾ ਗੋਲੀਕਾਂਡ ਦੀ ਜਾਂਚ ਕਰ ਰਹੀ ਐਸਆਈਟੀ ਵੱਲੋਂ ਫ਼ਰੀਦਕੋਟ ਦੀ ਮਾਣਯੋਗ ਅਦਾਲਤ ਵਿੱਚ ਚਲਾਨ ਪੇਸ਼ ਕੀਤਾ ਗਿਆ ਹੈ। ਇਸ ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਤੇ ਇਨ੍ਹਾਂ ਤੋਂ ਇਲਾਵਾ ਸੁਮੇਧ ਸਿੰਘ ਸੈਣੀ, ਪਰਮਰਾਜ ਉਮਰਾਨੰਗਲ, ਚਰਨਜੀਤ ਸਿੰਘ ਸ਼ਰਮਾ, ਗੁਰਦੀਪ ਸਿੰਘ ਪੰਧੇਰ, ਅਮਰ ਸਿੰਘ ਚਾਹਲ, ਸੁਖਮੰਦਰ ਸਿੰਘ ਮਾਨ ਨੂੰ ਨਾਮਜਦ ਕੀਤਾ ਗਿਆ ਹੈ। ਸੁਮੇਧ ਸੈਣੀ 129 FRI 'ਚ ਹਾਈਕੋਰਟ ਵੱਲੋਂ ਜ਼ਮਾਨਤ ਮਿਲਣ ਤੋਂ ਬਾਅਦ, ਫ਼ਰੀਦਕੋਟ ਦੀ ਮਾਣਯੋਗ ਅਦਾਲਤ ਵਿੱਚ ਪੇਸ਼ ਹੋਏ।

ਕੀ ਬੋਲੇ ਸੁਮੇਧ ਸੈਣੀ: ਪੇਸ਼ੀ ਤੋਂ ਬਾਅਦ ਜਦੋਂ ਪੱਤਰਕਾਰਾਂ ਨੇ ਸੁਮੇਧ ਸੈਣੀ ਨਾਲ ਗੱਲ ਕਰਨੀ ਚਾਹੀ ਤਾਂ, ਉਨ੍ਹਾਂ ਕਿਹਾ ਕਿ ਉਹ ਅੱਜ ਗੱਲ ਨਹੀਂ ਕਰਨਗੇ। ਮੈਂ ਫਿਰ ਕਿਸੇ ਦਿਨ ਵਿਸਤਾਰ ਨਾਲ ਤੁਹਾਡੇ ਨਾਲ ਗੱਲ ਕਰਾਂਗਾ।

ਸੁਮੇਧ ਸੈਣੀ ਨੇ ਦੋ ਮਾਮਲਿਆਂ 'ਚ ਭਰੇ ਮੁਚਲਕੇ: ਸੁਮੇਧ ਸੈਣੀ ਦੇ ਵਕੀਲ ਗਗਨਦੀਪ ਸਿੰਘ ਨੇ ਦੱਸਿਆ ਕਿ ਸੁਮੇਧ ਸੈਣੀ ਵੱਲੋ ਮਨਯੋਗ ਹਾਈਕੋਰਟ ਤੋਂ ਮੁਕਦਮਾਂ ਨੰਬਰ 129/2018 ਵਿੱਚ ਜ਼ਮਾਨਤ ਮਿਲਣ ਤੋਂ ਬਾਅਦ ਅੱਜ ਫਰੀਦਕੋਟ ਦੀ ਮਾਣਯੋਗ ਅਦਾਲਤ ਵਿੱਚ ਪੇਸ਼ ਹੋ ਕੇ ਮੁਕਦਮਾਂ ਨੰਬਰ 129/2018 ਅਤੇ 192/2015 ਵਿੱਚ ਚਲਾਨ ਦੀਆਂ ਕਾਪੀਆਂ ਹਾਸਲ ਕੀਤੀਆਂ ਗਈਆਂ ਅਤੇ ਦੋਹੇ ਹੀ ਕੇਸਾਂ ਵਿੱਚ ਜ਼ਮਾਨਤੀ ਬਾਂਡ ਲਈ 5-5 ਲੱਖ ਦੇ ਮੁਚਲਕੇ ਭਰੇ ਗਏ। ਜ਼ਮਾਨਤੀ ਬਾਂਡ ਭਰੇ ਜਾਣ ਤੋਂ ਬਾਅਦ ਮਾਣਯੋਗ ਅਦਾਲਤ ਵਲੋਂ ਉਨ੍ਹਾਂ ਨੂੰ ਬਾਕੀ ਨਾਮਜ਼ਦਾਂ ਦੇ ਨਾਲ ਹੀ 12 ਅਪ੍ਰੈਲ ਨੂੰ ਮੁੜ ਅਦਾਲਤ ਵਿੱਚ ਪੇਸ਼ ਹੋਣ ਦੇ ਵੀ ਆਦੇਸ਼ ਦਿੱਤੇ ਹਨ ਅਤੇ ਜ਼ਮਾਨਤ ਦੀਆਂ ਕਾਪੀਆਂ ਉਨ੍ਹਾਂ ਨੂੰ ਸੌਂਪੀਆਂ ਗਈਆਂ ਹਨ।

ਦੂਜੇ ਪਾਸੇ, ਇੱਕ ਹੋਰ ਪੁਲਿਸ ਅਧਿਕਾਰੀ ਤਤਕਾਲੀ ਡੀਆਈਜੀ ਅਮਰ ਸਿੰਘ ਚਾਹਲ ਦੀ ਅਗਾਊਂ ਜ਼ਮਾਨਤ ਪਟੀਸ਼ਨ ਜ਼ਿਲ੍ਹਾ ਅਦਾਲਤ ਨੇ ਰੱਦ ਕਰ ਦਿੱਤੀ ਹੈ ਅਤੇ ਉਨ੍ਹਾਂ ਨੇ ਜ਼ਮਾਨਤ ਲਈ ਹਾਈਕੋਰਟ ਦਾ ਰੁਖ ਕੀਤਾ ਹੈ।

6 ਪੁਲਿਸ ਅਧਿਕਾਰੀਆਂ ਖਿਲਾਉ ਅਦਾਲਤ 'ਚ ਚਾਰਜਸ਼ੀਟ ਦਾਖਲ: ਜਾਣਕਾਰੀ ਅਨੁਸਾਰ ਕੋਟਕਪੂਰਾ ਗੋਲੀ ਕਾਂਡ ਵਿੱਚ ਪਿਛਲੇ ਮਹੀਨੇ 24 ਫਰਵਰੀ ਨੂੰ ਐਸਆਈਟੀ ਨੇ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੋਂ ਇਲਾਵਾ ਤਤਕਾਲੀ ਡੀਜੀਪੀ ਸੁਮੇਧ ਸਿੰਘ ਖ਼ਿਲਾਫ਼ ਜੇਐਮਆਈਸੀ ਅਦਾਲਤ ਵਿੱਚ ਚਾਰਜਸ਼ੀਟ ਦਾਖ਼ਲ ਕੀਤੀ ਸੀ। ਸੁਮੇਧ ਸੈਣੀ ਅਤੇ 6 ਪੁਲਿਸ ਅਧਿਕਾਰੀਆਂ ਅਤੇ ਸਾਰੇ ਮੁਲਜ਼ਮਾਂ ਨੂੰ ਅਦਾਲਤ ਨੇ ਪੇਸ਼ ਹੋਣ ਦਾ ਹੁਕਮ ਦਿੱਤਾ ਹੈ। ਇਸ ਤੋਂ ਬਾਅਦ, ਸਾਰੇ ਮੁਲਜ਼ਮ ਖੇਤਰੀ ਮੈਜਿਸਟ੍ਰੇਟ ਕੋਲ ਆਪਣੀ ਅਗਾਊਂ ਜ਼ਮਾਨਤ ਲੈ ਰਹੇ ਹਨ ਅਤੇ ਜ਼ਮਾਨਤੀ ਬਾਂਡ ਭਰ ਰਹੇ ਹਨ।

ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਏਡੀਜੀਪੀ ਨੌਨਿਹਾਲ ਸਿੰਘ ਦੀ ਅਗਵਾਈ ਵਾਲੀ ਐਸਆਈਟੀ ਵੱਲੋਂ ਅਜੇ ਤੱਕ ਚਲਾਨ ਪੇਸ਼ ਕੀਤੇ ਗਏ ਹਨ। ਸੈਣੀ, ਉਮਰਾਨੰਗਲ, ਮਾਨ ਅਤੇ ਸਿੰਘ ਨੂੰ ਕੋਟਕਪੂਰਾ ਦੇ ਪਹਿਲੇ ਕੇਸ ਵਿੱਚ ਧਾਰਾ 217 (ਲੋਕ ਸੇਵਕ ਕਾਨੂੰਨ ਦੇ ਨਿਰਦੇਸ਼ਾਂ ਦੀ ਉਲੰਘਣਾ ਕਰਨਾ) 218 (ਗਲਤ ਰਿਕਾਰਡ ਬਣਾਉਣਾ), 465 (ਜਾਅਲੀ), 471 ਨੂੰ ਜਾਅਲੀ ਦਸਤਾਵੇਜ਼ ਨੂੰ ਅਸਲ ਵਜੋਂ ਵਰਤਣਾ), 167 (ਤਿਆਰ ਕਰਨਾ) ਦੇ ਤਹਿਤ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਸੀ, ਕਿਸੇ ਗਲਤ ਦਸਤਾਵੇਜ਼ ਦਾ ਅਨੁਵਾਦ), 193 (ਝੂਠੇ ਸਬੂਤ), 427 (ਸ਼ਰਾਰਤ), 201 (ਸਬੂਤ ਗਾਇਬ ਕਰਨ ਦਾ ਕਾਰਨ), 109 (ਉਕਸਾਉਣਾ), ਭਾਰਤੀ ਦੰਡ ਵਿਧਾਨ ਅਤੇ ਆਰਮਜ਼ ਐਕਟ ਦੀ 120-ਬੀ (ਅਪਰਾਧਿਕ ਸਾਜ਼ਿਸ਼) ਧਾਰਾ ਸ਼ਾਮਲ ਹੈ।

ਕੀ ਹੈ ਮਾਮਲਾ: ਬੇਅਦਬੀਆਂ ਮਾਮਲਿਆਂ ਨੂੰ ਲੈ ਕੇ ਪ੍ਰਦਰਸ਼ਨਕਾਰੀ ਕੋਟਕਪੂਰਾ ਵਿੱਚ ਇਕੱਠੇ ਹੋਏ ਸੀ। ਪੁਲਿਸ ਨੇ ਪੂਰੀ ਤਾਕਤ ਨਾਲ ਸ਼ਿਕੰਜਾ ਕੱਸਿਆ - ਲਾਠੀਚਾਰਜ, ਅੱਥਰੂ ਗੈਸ ਦੇ ਗੋਲੇ ਅਤੇ ਪਾਣੀ ਦੀਆਂ ਤੋਪਾਂ ਦੀ ਵਰਤੋਂ ਕਰਨ ਤੋਂ ਇਲਾਵਾ, ਇਕੱਠੀ ਹੋਈ ਭੀੜ 'ਤੇ ਸਿੱਧੀ ਗੋਲੀਬਾਰੀ ਕੀਤੀ। ਇਸ ਤੋਂ ਬਾਅਦ ਪੁਲਿਸ ਨੇ ਪ੍ਰਦਰਸ਼ਨਕਾਰੀਆਂ 'ਤੇ ਪੁਲਿਸ 'ਤੇ ਹਮਲਾ ਕਰਨ ਦਾ ਦੋਸ਼ ਲਗਾਉਂਦੇ ਹੋਏ ਮਾਮਲਾ ਦਰਜ ਕਰ ਲਿਆ। ਦੱਸ ਦਈਏ ਕਿ ਉਸ ਸ਼੍ਰੋਮਣੀ ਅਕਾਲੀ ਦਲ ਸੱਤਾਧਿਰ ਸੀ।

ਇਹ ਵੀ ਪੜ੍ਹੋ: Deep Sidhu Birthday: ਜਾਣੋ, ਦੀਪ ਸਿੱਧੂ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਗੱਲਾਂ

Last Updated : Apr 2, 2023, 8:28 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.