ਫਰੀਦਕੋਟ: ਪੰਜਾਬ ਦੇ ਕਿਸਾਨ ਇਨ੍ਹੀਂ ਦਿਨੀਂ ਕਈ-ਕਈ ਏਕੜ ਜ਼ਮੀਨ ਦੇ ਮਾਲਕ ਹੋਣ ਦੇ ਬਾਵਜੂਦ ਜਿੱਥੇ ਕਰਜ਼ੇ ਦੇ ਬੋਝ ਹੇਠ ਆ ਕੇ ਖੁਦਕੁਸ਼ੀਆਂ ਕਰ ਰਹੇ ਹਨ ਉਥੇ ਹੀ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਬਰਗਾੜੀ ਦਾ ਕਿਸਾਨ ਭੁਪਿੰਦਰ ਸਿੰਘ ਅਜਿਹੇ ਕਿਸਾਨਾਂ ਲਈ ਮਿਸਾਲ ਬਣਿਆ ਹੋਇਆ ਹੈ।
ਦਰਅਸਲ ਭੁਪਿੰਦਰ ਸਿੰਘ ਆਪਣੀ ਪਿਤਾ ਪੁਰਖੀ ਤਿੰਨ ਏਕੜ ਜ਼ਮੀਨ ਵਿੱਚ ਖੇਤੀ ਕਰਕੇ ਆਪਣਾ ਵਧੀਆ ਗੁਜ਼ਾਰਾ ਕਰ ਰਿਹਾ ਹੈ। ਭੁਪਿੰਦਰ ਸਿੰਘ ਆਪਣੇ ਖੇਤ ਦੀ ਉਪਜ ਨੂੰ ਖੁਦ ਤਿਆਰ ਕਰਦਾ ਹੈ ਤੇ ਆਪਣੀ ਦੁਕਾਨ ਉੱਤੇ ਵੇਚ ਕੇ ਚੰਗਾ ਮੁਨਾਫ਼ਾ ਕਮਾ ਰਿਹਾ ਹੈ।
ਭੁਪਿੰਦਰ ਖੁਦ ਹੀ ਚੰਗੀ ਕਮਾਈ ਨਹੀਂ ਕਰ ਰਿਹਾ ਸਗੋਂ ਉਸ ਦੇ ਨਾਲ ਸੈਂਕੜੇ ਕਿਸਾਨ ਹੋਰ ਜੁੜ ਚੁੱਕੇ ਹਨ ਜੋ ਆਪਣੀ ਉਪਜ ਮੰਡੀਆਂ ਵਿੱਚ ਵੇਚਣ ਦੀ ਬਜਾਏ ਭੁਪਿੰਦਰ ਸਿੰਘ ਰਾਹੀਂ ਸਿੱਧੇ ਗ੍ਰਾਹਕ ਨੂੰ ਵੇਚਦੇ ਹਨ ਅਤੇ ਆਮ ਕਿਸਾਨਾਂ ਨਾਲੋਂ ਚੰਗੀ ਕਮਾਈ ਕਰ ਰਹੇ ਹਨ।
ਈਟੀਵੀ ਭਾਰਤ ਦੀ ਟੀਮ ਨੇ ਜਦੋਂ ਭੁਪਿੰਦਰ ਸਿੰਘ ਦੇ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਪਹਿਲਾਂ ਉਸਦੇ ਪਿਤਾ ਲੋਕਾਂ ਲਈ ਗੁੜ ਬਣਾਇਆ ਕਰਦੇ ਸੀ ਤੇ ਇਸ ਕਿੱਤੇ ਨੂੰ ਉਨ੍ਹਾਂ ਨੇ ਆਪਣੇ ਰੁਜ਼ਗਾਰ ਦਾ ਸਾਧਨ ਬਣਾਇਆ।
ਭੁਪਿੰਦਰ ਸਿੰਘ ਉਨ੍ਹਾਂ ਕਿਸਾਨਾਂ ਲਈ ਮਿਸਾਲ ਬਣਿਆ ਹੋਇਆ ਹੈ ਜੋ ਘੱਟ ਜ਼ਮੀਨ ਹੋਣ ਕਾਰਨ ਖ਼ੁਦਕੁਸ਼ੀਆਂ ਦੇ ਰਾਹ ਪੈ ਚੁੱਕੇ ਹਨ। ਭੁਪਿੰਦਰ ਚਾਹੁੰਦਾ ਹੈ ਉਸ ਨੂੰ ਵੇਖ ਕੇ ਹੋਰ ਵੀ ਕਿਸਾਨ ਅਜਿਹੇ ਲਾਹੇਵੰਦ ਧੰਦਿਆਂ ਦੇ ਨਾਲ ਜੁੜਨ ਤੇ ਚੰਗਾ ਜੀਵਨ ਬਸਰ ਕਰਨ।
ਈਟੀਵੀ ਭਾਰਤ ਦੀ ਜਿਉਂਦੇ ਅਣਖ ਦੇ ਨਾਲ ਮੁਹਿੰਮ ਦੇ ਪੰਜਵੇਂ ਭਾਗ ਵਿੱਚ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਇਹ ਕਿਸਾਨ ਆਪਣੀਆਂ ਜ਼ਰੂਰਤਾਂ ਨੂੰ ਸੀਮਤ ਰੱਖ ਕੇ ਆਪਣੀ ਅਤੇ ਆਪਣੇ ਪਰਿਵਾਰ ਦੀ ਜ਼ਿੰਦਗੀ ਨੂੰ ਖੁਸ਼ਹਾਲ ਬਣਾਈ ਬੈਠੇ ਅਤੇ ਬਾਕੀ ਕਿਸਾਨਾਂ ਲਈ ਵੀ ਮਿਸਾਲ ਬਣਿਆ ਹੈ।