ETV Bharat / state

ਪੰਜਾਬ ਦਾ ਪਾਣੀ ਹੋਇਆ ਜ਼ਹਿਰੀਲਾ ! ਇਨ੍ਹਾਂ ਪਿੰਡਾਂ 'ਚ ਧਰਤੀ ਹੇਠਲੇ ਪਾਣੀ 'ਚੋਂ ਮਿਲੇ ਯੂਨਰੇਨੀਅਮ ਅਤੇ ਅਰਸੈਨਿਕ ਦੇ ਤੱਤ - ਪੰਜਾਬ ਦਾ ਪਾਣੀ ਹੋਇਆ ਜ਼ਹਿਰੀਲਾ

ਇਸ ਦੌਰਾਨ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਪਾਸੇ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ। ਹਾਲ ਹੀ ਵਿੱਚ ਵਾਟਰ ਸਪਲਾਈ ਵਿਭਾਗ ਵੱਲੋਂ ਕਰਵਾਈਆਂ ਗਈਆ ਰਿਪੋਰਟਾਂ ਵਿੱਚ ਫਰੀਦਕੋਟ ਦੇ ਨਾਲ ਲਗਦੇ ਪਿੰਡਾਂ ਦੇ ਧਰਤੀ ਹੇਠਲੇ ਪਾਣੀ ਵਿੱਚ ਯੂਰੇਨੀਅਮ ਅਤੇ ਆਰਸੇਨਿਕ ਦੀ ਮਾਤਰਾ ਪਾਈ ਗਈ ਹੈ। ਜਿਹਨਾਂ ਵਿੱਚ ਕੁੱਝ ਪਿੰਡਾਂ ਵਿੱਚ ਪਾਣੀ ਦੀ ਯੂਰੇਨੀਅਮ ਦੀ ਮਾਤਰਾ 99.59 ਮਾਈਕ੍ਰੋਗ੍ਰਾਮ...

Elements of uranium and arsenic found in ground water in these villages of Faridkot
ਫਰੀਦਕੋਟ ਦੇ ਇਨ੍ਹਾਂ ਪਿੰਡਾਂ 'ਚ ਧਰਤੀ ਹੇਠਲੇ ਪਾਣੀ 'ਚੋਂ ਮਿਲੇ ਯੂਨਰੇਨੀਅਮ ਅਤੇ ਅਰਸੈਨਿਕ ਦੇ ਤੱਤ
author img

By

Published : May 21, 2022, 1:58 PM IST

ਫਰੀਦਕੋਟ : ਜਿੱਥੇ ਇੱਕ ਪਾਸੇ ਪੂਰੇ ਪੰਜਾਬ ਅੰਦਰ ਧਰਤੀ ਹੇਠਲੇ ਪਾਣੀ ਦਾ ਪੱਧਰ ਤੇਜੀ ਨਾਲ ਹੇਠਾਂ ਜਾ ਰਿਹਾ ਹੈ। ਉੱਥੇ ਹੀ ਹੁਣ ਪੰਜਾਬੀਆਂ ਲਈ ਵੱਡੀ ਮਾੜੀ ਖ਼ਬਰ ਇਹ ਸਾਹਮਣੇ ਆ ਰਹੀ ਹੈ ਕਿ ਫਰੀਦਕੋਟ ਜ਼ਿਲ੍ਹੇ ਵਿੱਚ ਧਰਤੀ ਹੇਠਲੇ ਪਾਣੀ ਵਿੱਚੋਂ ਯੂਰੇਨੀਅਮ ਅਤੇ ਆਰਸੇਨਿਕ ਦੇ ਤੱਤ ਪਾਏ ਗਏ ਹਨ, ਜੋ ਇਨਸਾਨੀ ਸਿਹਤ ਲਈ ਬਹੁਤ ਜ਼ਿਆਦਾ ਹਾਨੀਕਾਰਕ ਹਨ।

ਇਸ ਦੌਰਾਨ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਪਾਸੇ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ। ਹਾਲ ਹੀ ਵਿੱਚ ਵਾਟਰ ਸਪਲਾਈ ਵਿਭਾਗ ਵੱਲੋਂ ਕਰਵਾਈਆਂ ਗਈਆ ਰਿਪੋਰਟਾਂ ਵਿੱਚ ਫਰੀਦਕੋਟ ਦੇ ਨਾਲ ਲਗਦੇ ਪਿੰਡਾਂ ਦੇ ਧਰਤੀ ਹੇਠਲੇ ਪਾਣੀ ਵਿੱਚ ਯੂਰੇਨੀਅਮ ਅਤੇ ਆਰਸੇਨਿਕ ਦੀ ਮਾਤਰਾ ਪਾਈ ਗਈ ਹੈ। ਜਿਹਨਾਂ ਵਿੱਚ ਕੁੱਝ ਪਿੰਡਾਂ ਵਿੱਚ ਪਾਣੀ ਦੀ ਯੂਰੇਨੀਅਮ ਦੀ ਮਾਤਰਾ 99.59 ਮਾਈਕ੍ਰੋਗ੍ਰਾਮ/ਪ੍ਰਤੀ ਲੀਟਰ ਅਤੇ ਆਰਸੈਨਿਕ ਦੀ ਮਾਤਰਾ 0.023 ਐਮਜੀ/ਪ੍ਰਤੀ ਲੀਟਰ ਤੱਕ ਪਾਈ ਗਈ ਹੈ। ਜਿਸ ਵਿੱਚ ਯੂਰੇਨੀਅਮ ਦੀ ਮਾਤਰਾ 30 ਮਾਈਕ੍ਰੋਗ੍ਰਾਮ/ਪ੍ਰਤੀ ਲੀਟਰ ਤੱਕ ਅਤੇ ਆਰਸੈਨਿਕ ਦੀ ਮਾਤਰਾ 0.01 ਐਮਜੀ/ਪ੍ਰਤੀ ਲੀਟਰ ਨਾਰਮਲ ਮੰਨਿਆਂ ਜਾਂਦਾ ਹੈ । ਧਰਤੀ ਹੇਠਲੇ ਪਾਣੀ ਵਿਚ ਯੂਰੇਨੀਅਮ ਅਤੇ ਆਰਸੈਨਿਕ ਦੀ ਮਾਤਰਾ ਵੱਧ ਪਾਏ ਜਾਣ ਵਾਲੇ ਪਿੰਡਾਂ ਦੀ ਦੁਬਾਰਾ ਸੈਂਪਲਿੰਗ ਕਰ ਕੇ ਮੁੜ ਰਿਪੋਰਟਾਂ ਕਰਵਾਈਆ ਜਾ ਰਹੀਆਂ ਹਨ ਪਰ ਹਾਲੇ ਤੱਕ ਵਾਟਰ ਸਪਲਾਈ ਵਿਭਾਗ ਵੱਲੋਂ ਅਜਿਹੇ ਪਿੰਡਾਂ ਦੇ ਨਾਮ ਨਸ਼ਰ ਨਹੀਂ ਕੀਤੇ ਜਾ ਰਹੇ।

ਪਿੰਡਾਂ ਦੇ ਨਲਕਿਆਂ ਅਤੇ ਟਿਉਬਵੈਲਾਂ ਦੇ ਪਾਣੀ ਦੇ ਸੈਂਪਲ ਵਿੱਚ ਹੈਵੀ ਮੈਟਲ ਆਦਿ ਵਰਗੇ ਤੱਤ: ਭਰੋਸੇਯੋਗ ਵਸੀਲਿਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਫਰੀਦਕੋਟ ਦੇ ਅੱਧਾ ਦਰਜਨ ਪਿੰਡਾਂ ਦੇ ਨਲਕਿਆਂ ਅਤੇ ਟਿਉਬਵੈਲਾਂ ਦੇ ਪਾਣੀ ਦੇ ਸੈਂਪਲ ਵਿੱਚ ਹੈਵੀ ਮੈਟਲ ਅਤੇ ਯੂਰੇਨੀਅਮ ਅਤੇ ਆਰਸੈਨਿਕ ਵਰਗੇ ਤੱਤ ਪਾਏ ਗਏ ਹਨ। ਜੋ ਇਨਸਾਨੀ ਸਿਹਤ ਲਈ ਬਹੁਤ ਜ਼ਿਆਦਾ ਘਾਤਕ ਸਿੱਧ ਹੋ ਸਕਦੇ ਹਨ। ਇਸ ਦੀ ਪੁਸ਼ਟੀ ਵਾਟਰ ਸਪਲਾਈ ਵਿਭਾਗ ਫਰੀਦਕੋਟ ਦੇ ਕਾਰਜਕਾਰੀ ਇੰਜਨੀਅਰ ਸਵਿੰਦਰ ਸਿੰਘ ਨੇ ਕਰਦਿਆ ਦੱਸਿਆ ਕਿ ਉਹਨਾਂ ਵੱਲੋਂ ਕੁਝ ਪਿੰਡਾਂ ਦੇ ਨਲਕਿਆ ਅਤੇ ਟਿਉਬਵੈਲਾਂ ਦੇ ਪਾਣੀ ਦੀ ਸੈਂਪਲਿੰਗ ਕਰਾਵਈ ਗਈ ਸੀ।

ਜਿਹਨਾਂ ਵਿੱਚੋਂ ਕੁਝ ਪਿੰਡਾਂ ਦੇ ਪਾਣੀ ਦੇ ਸੈਂਪਲਾਂ ਵਿਚ ਯੂਰੇਨੀਅਮ ਅਤੇ ਹੋਰ ਮਾਰੂ ਤੱਤ ਪਾਏ ਗਏ ਹਨ। ਉਹਨਾਂ ਦੱਸਿਆ ਕਿ ਜਿਥੇ ਯੂਰੇਨੀਅਮ ਦੀ ਮਾਤਰਾ ਜਿਆਦਾ ਪਾਈ ਗਈ ਹੈ ਉਹਨਾਂ ਪਿੰਡਾਂ ਦੀ ਸੈਂਪਲਿੰਗ ਦੁਬਾਰਾ ਕੀਤੀ ਜਾ ਰਹੀ ਤਾਂ ਜੋ ਡਬਲ ਟੈਸਟਿੰਗ ਹੋ ਕੇ ਸਹੀ ਤੱਥ ਸਾਹਮਣੇ ਆ ਸਕਣ। ਉਹਨਾਂ ਨਾਲ ਹੀ ਦੱਸਿਆ ਕਿ ਜਦ ਤੱਕ ਦੁਬਾਰਾ ਟੈਸਟਿੰਗ ਰਿਪੋਰਟਾਂ ਸਾਹਮਣੇ ਨਹੀਂ ਆਉਂਦੀਆ ਉਦੋਂ ਤੱਕ ਅਜਿਹੇ ਪਿੰਡਾਂ ਦੇ ਨਾਮ ਜਨਤਕ ਨਹੀਂ ਕੀਤੇ ਜਾ ਸਕਦੇ।ਉਹਨਾਂ ਨਾਲ ਹੀ ਦੱਸਿਆ ਕਿ ਫਰੀਦਕੋਟ ਦੇ ਲੋਕ ਨਹਿਰ ਕਿਨਾਰੇ ਲੱਗੇ ਨਲਕਿਆ ਦਾ ਪਾਣੀ ਪੀ ਰਹੇ ਹਨ।

ਫਰੀਦਕੋਟ ਦੇ ਇਨ੍ਹਾਂ ਪਿੰਡਾਂ 'ਚ ਧਰਤੀ ਹੇਠਲੇ ਪਾਣੀ 'ਚੋਂ ਮਿਲੇ ਯੂਨਰੇਨੀਅਮ ਅਤੇ ਅਰਸੈਨਿਕ ਦੇ ਤੱਤ

ਉਹਨਾਂ ਦੀ ਵੀ ਸੈਂਪਲਿੰਗ ਕਰਵਾਈ ਜਾਵੇਗੀ ਕਿਉਂਕਿ ਹਾਲ ਹੀ ਵਿਚ ਇਹਨਾਂ ਨਹਿਰਾਂ ਵਿਚ ਵਗਣ ਵਾਲੇ ਪਾਣੀ ਨੂੰ ਪੀਣ ਲਈ ਸਹੀ ਨਾ ਮੰਨਦੇ ਹੋਏ ਸਰਕਾਰ ਵੱਲੋਂ ਇਕ ਐਡਵਾਇਜਰੀ ਵੀ ਜਾਰੀ ਕੀਤੀ ਗਈ ਹੈ। ਉਹਨਾਂ ਕਿਹਾ ਕਿ ਇਹਨਾਂ ਨਲਕਿਆ ਦਾ ਪਾਣੀ ਧਰਤੀ ਦੀ ਉਪਰਲੀ ਸਤ੍ਹਾ ਦਾ ਪਾਣੀ ਹੈ। ਜਿਸ ਵਿਚ ਹੈਵੀ ਮੈਟਲਜ ਹੋਣ ਦੇ ਚਾਂਸ ਵੀ ਹਨ।ਇਸ ਦੇ ਨਾਲ ਹੀ ਉਹਨਾਂ ਦੱਸਿਆ ਕਿ ਫਰੀਦਕੋਟ ਦੇ ਲੋਕਾਂ ਨੂੰ ਵਾਟਰ ਸਪਲਾਈ ਵਿਭਾਗ ਵੱਲੋਂ ਰਾਜਾ ਮਾਇਨਰ ਦਾ ਪਾਣੀ ਮੁਹੱਈਆ ਕਰਵਾਇਆ ਜਾ ਰਿਹਾ ਹੈ ਜੋ ਕਾਫੀ ਹੱਦ ਤੱਕ ਸਹੀ ਹੈ।

ਵਧੀਆਂ ਇਲਾਕੇ ਦੇ ਲੋਕਾਂ ਦੀਆਂ ਚਿੰਤਾਵਾਂ: ਵਾਟਰ ਸਪਲਾਈ ਵਿਭਾਗ ਦੇ ਅੰਕੜਿਆ ਅਨੁਸਾਰ ਜੋ ਰਿਪੋਰਟਾਂ ਸਾਹਮਣੇ ਆ ਰਹੀਆਂ ਹਨ। ਉਹਨਾਂ ਨੇ ਫਰੀਦਕੋਟ ਇਲਾਕੇ ਦੇ ਲੋਕਾਂ ਦੀਆਂ ਚਿੰਤਾਵਾਂ ਵਧਾ ਦਿੱਤੀਆ ਹਨ। ਕਿਉਂਕਿ ਧਰਤੀ ਹੇਠਲੇ ਪਾਣੀ ਵਿੱਚ ਯੂਰੇਨੀਅਮ ਦੀ ਮਾਤਰਾ ਦਾ ਪਾਇਆ ਜਾਣਾਂ ਕਾਫੀ ਖ਼ਤਰਨਾਕ ਸਾਬਤ ਹੋ ਸਕਦਾ, ਜੋ ਕਿ ਚਿੰਤਾ ਦਾ ਵਿਸ਼ਾ ਹੈ।

ਇਸ ਲਈ ਸਾਡੀ ਟੀਮ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਤਾਂ ਜਾਣਕਾਰੀ ਦਿੰਦੇ ਹੋਏ ਸੀਨੀਅਰ ਮੈਡੀਕਲ ਅਫਸਰ ਸਿਵਲ ਹਸਪਤਾਲ ਫਰੀਦਕੋਟ ਡਾ. ਚੰਦਰ ਸੇਖਰ ਨੇ ਦੱਸਿਆ ਕਿ ਫਰੀਦਕੋਟ ਇਲਾਕੇ ਦਾ ਧਰਤੀ ਹੇਠਲਾ ਪਾਣੀ ਸੁਰੂ ਤੋਂ ਹੀ ਪੀਣ ਯੋਗ ਨਹੀਂ ਸੀ। ਇਸ ਲਈ ਉਸ ਸਮੇਂ ਦੇ ਰਾਸਟਰਪਤੀ ਗਿਆਨੀ ਜੈਲ ਸਿੰਘ ਨੇ ਫਰੀਦਕੋਟ ਦੇ ਲੋਕਾਂ ਦੀ ਮੰਗ ਅਤੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਦੀ ਰਿਪੋਰਟ ਤੇ ਰਾਜਾ ਮਾਇਨਰ ਦਾ ਪਾਣੀ ਫਰੀਦਕੋਟ ਦੇ ਲੋਕਾਂ ਨੂੰ ਪੀਣ ਲਈ ਮੁਹੱਈਆ ਕਰਵਾਇਆ ਗਿਆ ਸੀ।

Elements of uranium and arsenic found in ground water in these villages of Faridkot
ਫਰੀਦਕੋਟ ਦੇ ਇਨ੍ਹਾਂ ਪਿੰਡਾਂ 'ਚ ਧਰਤੀ ਹੇਠਲੇ ਪਾਣੀ 'ਚੋਂ ਮਿਲੇ ਯੂਨਰੇਨੀਅਮ ਅਤੇ ਅਰਸੈਨਿਕ ਦੇ ਤੱਤ

ਉਹਨਾਂ ਦੱਸਿਆ ਕਿ ਫਰੀਦਕੋਟ ਵਿਚ ਜੋ ਧਰਤੀ ਹੇਠਲੇ ਪਾਣੀ ਵਿਚ ਯੂਰੇਨੀਅਮ ਦੀ ਮਾਤਰਾ ਪਾਈ ਗਈ ਹੈ ਉਹ ਯੂਰੇਨੀਅਮ ਰੇਡੀਓ ਐਕਟਿਵ ਨਹੀਂ ਹੈ ਇਸ ਲਈ ਇਸ ਤੋਂ ਕੋਈ ਜਿਆਦਾ ਖਤਰਾ ਨਹੀਂ ਹੈ ਪਰ ਉਹਨਾਂ ਨਾਲ ਹੀ ਦੱਸਿਆ ਕਿ ਸਹੀ ਤਾਂ ਇਹ ਹੈ ਕਿ ਪਾਣੀ ਵਿਚ ਯੂਰੇਨੀਅਮ ਹੋਣਾਂ ਹੀ ਨਹੀਂ ਚਾਹੀਦਾ।ਫਰੀਦਕੋਟ ਦੇ ਲੋਕਾਂ ਵੱਲੋਂ ਨਹਿਰਾਂ ਤੇ ਲੱਗੇ ਨਲਕਿਆ ਦਾ ਪਾਣੀ ਵਰਤਣ ਤੇ ਉਹਨਾਂ ਕਿਹਾ ਕਿ ਉਹ ਪਾਣੀ ਧਰਤੀ ਦੀ ਉਪਰਲੀ ਸਤ੍ਹਾ ਦਾ ਮਤਲਬ 30 ਤੋਂ ਪੈਂਤੀ ਫੁੱਟ ਤੱਕ ਦਾ ਹੈ ਜਿਸ ਵਿਚ ਹੈਵੀ ਮੈਟਲ ਹੋ ਸਕਦੇ ਹਨ ਕਿਉਕਿ ਜਿੰਨਾਂ ਨਹਿਰਾਂ ਦੇ ਕਿਨਾਰੇ ਇਹ ਨਲਕੇ ਲੱਗੇ ਹਨ ਉਹਨਾਂ ਨਹਿਰਾਂ ਦੇ ਪਾਣੀ ਨੂੰ ਪੀਣਯੋਗ ਨਹੀਂ ਮੰਨਿਆ ਗਿਆ ਅਤੇ ਹਾਲ ਹੀ ਵਿਚ ਸਰਕਾਰ ਨੇ ਇਕ ਐਡਵਾਇਜਰੀ ਵੀ ਜਾਰੀ ਕੀਤੀ ਹੈ।

ਲੋਕਾਂ ਕੋਲ ਨਹੀਂ ਹੈ ਕੋਈ ਬਦਲਵਾਂ ਪ੍ਰਬੰਧ : ਇਸ ਸੰਬੰਧੀ ਫਰੀਦਕੋਟ ਦੇ ਲੋਕਾਂ ਦਾ ਤਰਕ ਹੈ ਕਿ ਜਦੋਂ ਲੋਕਾਂ ਕੋਲ ਕੋਈ ਬਦਲਵਾਂ ਪ੍ਰਬੰਧ ਹੀ ਨਹੀਂ ਹੈ ਤਾਂ ਉਹ ਜਾਣ ਕਿੱਥੇ। ਲੋਕਾਂ ਨੇ ਦੱਸਿਆ ਕਿ ਧਰਤੀ ਹੇਠਲਾ ਪਾਣੀ ਦੂਸ਼ਿਤ ਹੋ ਚੁੱਕਾ, ਫਰੀਦਕੋਟ ਸਹਿਰ ਦਾ ਧਰਤੀ ਹੇਠਲਾ ਪਾਣੀ ਬਹੁਤ ਜਿਆਦਾ ਖਾਰਾ ਹੈ। ਵਾਟਰ ਵਰਕਸ ਤੋਂ ਪਾਣੀ ਪੂਰਾ ਮਿਲਦਾ ਨਹੀਂ, ਸਹਿਰ ਅੰਦਰ ਲੱਗੇ ਆਰਓ ਸਿਸਟਮ ਬੰਦ ਪਏ ਹਨ, ਤਾਂ ਦੱਸੋ ਸਹਿਰ ਵਾਸੀ ਜਾਣ ਕਿੱਥੇ। ਸਹਿਰ ਵਾਸੀਆ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿਚ ਰਾਜਾ ਮਾਇਨਰ ਵਿਚ ਵੀ ਬੰਦੀ ਆ ਜਾਵੇਗੀ ਤਾਂ ਫਰੀਦਕੋਟ ਦੇ ਲੋਕਾਂ ਨੂੰ ਮਜਬੂਰਨ ਇਹੀ ਪਾਣੀ ਪੀਣਾਂ ਪਵੇਗਾ ਅਤੇ ਉਹ ਪੀ ਵੀ ਰਹੇ ਹਨ।

ਸ਼ਹਿਰ ਵਾਸੀਆਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਫਰੀਦਕੋਟ ਦੇ ਲੋਕਾਂ ਨੂੰ ਸਾਫ ਸੁਧਰਾ ਪੀਣ ਵਾਲਾ ਪਾਣੀ ਮੁਹੱਈਆ ਕਰਵਾਇਆ ਜਾਵੇ ਤਾਂ ਜੋ ਲੋਕ ਇਹ ਜਾਨਲੇਵਾ ਪਾਣੀ ਪੀਣ ਲਈ ਮਜਬੂਰ ਨਾਂ ਹੋਣ। ਇਸ ਦੇ ਨਾਲ ਭਾਈ ਘਨੱਈਆ ਜੀ ਕੈਂਸਰ ਰੋਕੋ ਸੇਵਾ ਸੁਸਾਇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚੰਦਬਾਜਾ ਨੇ ਕਿਹਾ ਕਿ ਪੰਜਾਬ ਦੇ ਧਰਤੀ ਹੇਠਲੇ ਪਾਣੀ ਅਤੇ ਦਰਿਆਵਾਂ ਦੇ ਪਾਣੀ ਸਾਰੇ ਹੀ ਦੂਸ਼ਿਤ ਹੋ ਚੁੱਕੇ ਹਨ।

ਉਹਨਾਂ ਦੱਸਿਆ ਕਿ ਜੋ ਧਰਤੀ ਹੇਠਲੇ ਪਾਣੀ ਵਿਚ ਰਸਾਇਨਿਕ ਤੱਕ ਸਾਹਮਣੇ ਆ ਰਹੇ ਹਨ ਉਹ ਸਿਹਤ ਲਈ ਕਾਫੀ ਹਾਨੀਕਾਰਨ ਹਨ ਉਹਨਾਂ ਦੱਸਿਆ ਕਿ ਯੂਰੇਨੀਅਮ ਨਾਲ ਹੱਡੀਆਂ ਅਤੇ ਜਿਗਰ ਆਦਿ ਰੋਗ ਲਗਦੇ ਹਨ ਆਰਸੈਨਿਕ ਨਾਲ ਦਿਲ, ਚਮੜੀ ਅਤੇ ਦਿਮਾਗੀ ਬਿਮਾਰੀਆਂ ਲਗਦੀਆਂ ਹਨ ਅਤੇ ਬੌਧਕ ਵਿਕਾਸ ਰੁਕ ਜਾਂਦਾ।

ਉਹਨਾਂ ਦੱਸਿਆ ਕਿ ਧਰਤੀ ਹੇਠਲੇ ਪਾਣੀ ਜਹਿਰੀਲੇ ਹੋ ਗਏ, ਦਰਿਆਵਾਂ ਦੇ ਪਾਣੀ ਫੈਕਟਰੀਆਂ ਦੇ ਜਹਿਰੀਲੇ ਪਾਣੀ ਨੇ ਖਰਾਬ ਕਰ ਦਿੱਤੇ ਹਨ ਉਹਨਾਂ ਕਿਹਾ ਕਿ ਸਰਕਾਰ ਨੂੰ ਇਸ ਵੱਲ ਧਿਆਨ ਦੇਣਾਂ ਚਾਹੀਦਾ ਹੈ ਤਾਂ ਜੋ ਪੰਜਾਬ ਦੀ ਧਰਤੀ ਨੂੰ ਬੰਜਰ ਹੋਣ ਤੋਂ ਬਚਾਇਆ ਜਾ ਸਕੇ ਅਤੇ ਲੋਕਾਂ ਨੂੰ ਬਿਮਾਰ ਹੋਣ ਤੋਂ, ਉਹਨਾਂ ਕਿਹਾ ਕਿ ਪੰਜਾਬ ਜੋ ਯੋਧਿਆ ਦੀ ਧਰਤੀ ਸੀ ਹੁਣ ਬਿਮਾਰਾਂ ਦੀ ਧਰਤੀ ਬਣਦੀ ਜਾ ਰਹੀ ਹੈ।

ਇਹ ਵੀ ਪੜ੍ਹੋ : ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਦੇ ਲਈ ਭਲਕੇ ਪ੍ਰੋਗਰਾਮ, ਦਿੱਲੀ ਅਤੇ ਤੇਲੰਗਾਨਾ ਸੀਐੱਮ ਵੀ ਹੋ ਸਕਦੇ ਹਨ ਸ਼ਾਮਲ

ETV Bharat Logo

Copyright © 2025 Ushodaya Enterprises Pvt. Ltd., All Rights Reserved.