ETV Bharat / state

ਬਿਜਲੀ ਵਿਭਾਗ ਦਾ ਲੋਕਾਂ ਨੂੰ ਝਟਕਾ, ਭੇਜੇ ਹਜ਼ਾਰਾਂ ਦੇ ਬਿਲ - ਫ਼ਰੀਦਕੋਟ

ਬਿਜਲੀ ਵਿਭਾਗ ਨੇ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਕੋਟਸੁਖਿਆ ਵਿੱਚ ਲੋਕਾਂ ਦੇ ਘਰ ਹਜ਼ਾਰਾਂ ਰੁਪਏ ਦੇ ਬਿਲ ਭੇਜੇ ਹਨ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸਾਡੇ ਘਰ ਇੱਕ ਬਲਬ ਅਤੇ ਇੱਕ ਪੱਖਾ ਲੱਗਿਆ ਹੋਇਆ ਹੈ ਤੇ ਬਿਜਲੀ ਵਿਭਾਗ ਬਿਲ ਹਜ਼ਾਰਾਂ ਦੇ ਭੇਜ ਰਿਹਾ ਹੈ।

ਫ਼ੋਟੋ
author img

By

Published : Aug 2, 2019, 9:00 PM IST

ਫ਼ਰੀਦਕੋਟ: ਬਿਜਲੀ ਵਿਭਾਗ ਨੇ ਜ਼ਿਲ੍ਹੇ ਦੇ ਕਈ ਗ਼ਰੀਬ ਲੋਕਾਂ ਦੇ ਘਰਾਂ 'ਚ ਹਜ਼ਾਰਾਂ ਦੇ ਬਿਲ ਭੇਜ ਕੇ ਉਨ੍ਹਾਂ ਨੂੰ ਵੱਡਾ ਝਟਕਾ ਦਿੱਤਾ ਹੈ। ਜ਼ਿਲ੍ਹੇ ਦੇ ਪਿੰਡ ਕੋਟਸੁਖਿਆ ਦੇ ਕਰੀਬ 30 ਤੋਂ 40 ਗ਼ਰੀਬ ਪਰਿਵਾਰਾਂ ਨੂੰ ਬਿਜਲੀ ਵਿਭਾਗ ਨੇ ਵਧਾ ਚੜ੍ਹਾ ਤੇ ਬਿਲ ਭੇਜੇ ਹਨ। ਲੋਕਾਂ ਦਾ ਕਹਿਣਾ ਹੈ ਕਿ ਵਿਭਾਗ ਵੱਲੋਂ 90 ਹਾਜ਼ਰ, 60 ਹਾਜ਼ਰ, 48 ਹਾਜ਼ਰ, 25 ਹਾਜ਼ਰ ਤੱਕ ਦੇ ਬਿਲ ਭੇਜੇ ਗਏ ਹਨ। ਇਸ ਤੋਂ ਪ੍ਰੇਸ਼ਾਨ ਹੋ ਕੇ ਪਿੰਡ ਵਾਸੀਆਂ ਨੇ ਇੱਕਠੇ ਹੋ ਮੀਡੀਆ ਨੂੰ ਆਪਣਾ ਦੁੱਖ ਦੱਸਿਆ।

ਉਨ੍ਹਾਂ ਨੇ ਕਿਹਾ ਕਿ ਉਹ ਦਿਹਾੜੀ ਕਰਕੇ ਆਪਣਾ ਗੁਜ਼ਾਰਾ ਕਰਦੇ ਹਨ, ਉਹ ਇਹ ਬਿਲ ਭਰਨ ਵਿੱਚ ਅਸਮਰੱਥ ਹਨ। ਉਨ੍ਹਾਂ ਨੇ ਮੰਗ ਕੀਤੀ ਕਿ ਸਰਕਾਰ ਉਨ੍ਹਾਂ ਦੇ ਬਿਲ ਨੂੰ ਮਾਫ਼ ਕਰੇ। ਇਸ ਮੌਕੇ ਪਿੰਡ ਵਾਸੀ ਪਰਮਜੀਤ ਸਿੰਘ, ਜਿਸ ਨੂੰ 90 ਹਾਜ਼ਰ ਬਿਲ ਆਇਆ, ਨੇ ਕਿਹਾ ਕਿ ਉਨ੍ਹਾਂ ਦੇ ਘਰ ਵਿੱਚ 2 ਬਲਬ ਅਤੇ 2 ਪੱਖੇ ਹਨ ਪਰ ਬਿਲ ਫੇਰ ਵੀ ਵੱਧ ਕੇ ਆ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਬਿਲ ਨੂੰ ਮਾਫ਼ ਕਰੇ।

ਉੱਥੇ ਹੀ ਬਿਜਲੀ ਬੋਰਡ ਫ਼ਰੀਦਕੋਟ ਦੇ ਐਸਡੀਓ ਚੂਨੀਸ਼ ਜੈਨ ਨੇ ਕਿਹਾ ਕਿ ਉਨ੍ਹਾਂ ਕੋਲ ਪਿੰਡ ਦਾ ਕੋਈ ਵਿਅਕਤੀ ਸ਼ਿਕਾਇਤ ਲੈ ਕੇ ਨਹੀਂ ਆਇਆ। ਉਨ੍ਹਾਂ ਨੇ ਕਿਹਾ ਕਿ ਜੇਕਰ ਕੋਈ ਸਮੱਸਿਆ ਹੈ ਤਾਂ ਪਿੰਡ ਵਾਸੀ ਉਨ੍ਹਾਂ ਦੇ ਦਫ਼ਤਰ ਆਉਣ ਤਾਂ ਜੋ ਸਮੱਸਿਆ ਦਾ ਹੱਲ ਕੀਤਾ ਜਾ ਸਕੇ।

Intro:ਬਿਜਲੀ ਦਾ ਬਿੱਲ ਦੇਖ ਲੋਕਾਂ ਦੀਆਂ ਨਿਕਲੀਆਂ ਚੀਕਾਂ , ਪਈ ਹੱਥਾਂ ਪੈਰਾਂ ਦੀ

ਫ਼ਰੀਦਕੋਟ ਬਿਜਲੀ ਵਿਭਾਗ ਨੇ ਫ਼ਰੀਦਕੋਟ ਦੇ ਪਿੰਡ ਕੋਟਸੁਖਿਆ ਦੇ ਲੋਕਾਂ ਨੂੰ ਦਿੱਤੀ ਵੱਡੇ ਵੱਡੇ ਬਿਲ ਭੇਜ ਝਟਕੇ

90 ਹਾਜ਼ਰ 50 ਹਾਜ਼ਰ ਦੇ ਬਿਲ ਦੇਖ ਪਿੰਡ ਵਾਸੀ ਰਹੇ ਗਏ ਹੱਕੇ ਬਾਕੇ , ਪਿੰਡ ਵਾਸੀਆ ਨੇ ਬਿਲ ਮਾਫ ਕਰਨ ਦੀ ਕੀਤਾ ਮੰਗ

ਸਾਡੇ ਕੋਲ ਇਸ ਮਾਮਲੇ ਨੂੰ ਲੈ ਕੇ ਨਹੀਂ ਪਹੁੰਚਾਈਆਂ ਕੋਈ ਪਿੰਡ ਵਾਸੀ - ਚੂਨੀਸ਼ ਜੈਨ ਐਸ ਡੀ ਓ Body:

ਐਂਕਰ

ਅਕਸਰ ਹੀ ਦੇਖਿਆ ਗਿਆ ਹੈ ਕਿ ਬਿਜਲੀ ਵਿਭਾਗ ਲੋਕਾਂ ਨੂੰ ਬਿਜਲੀ ਦੀ ਤਰਾਂ ਝਟਕੇ ਦਿੰਦਾ ਰਹਿੰਦਾ ਹੈ ਆਏ ਦਿਨ ਹੀ ਮਾਮਲੇ ਸਾਹਮਣੇ ਆਉਂਦੇ ਨੇ ਇਸੇ ਤਰਾਂ ਦਾ ਹੀ ਇਕ ਝਟਕਾ ਦਿੱਤਾ ਹੈ ਬਿਜਲੀ ਵਿਭਾਗ ਨੇ ਫਰੀਦਕੋਟ ਜਿਲ੍ਹੇ ਦੇ ਪਿੰਡ ਕੋਟਸੁਖਿਆ ਦੇ ਗਰੀਬ ਲੋਕਾਂ ਨੂੰ ਬਿਜਲੀ ਦੇ ਵੱਡੇ ਵੱਡੇ ਬਿੱਲ ਭੇਜ ਜਿਸ ਨਾਲ ਲੋਕਾਂ ਨੇ ਹੱਥਾਂ ਪੈਰਾਂ ਦੀ ਪੈ ਗਈ ਕੀ ਕਿਸ ਤਰ੍ਹਾਂ ਇਹ ਬਿਲ ਭਰੇ ਜਾਣ

ਫਰੀਦਕੋਟ ਜਿਲ੍ਹੇ ਦੇ ਪਿੰਡ ਕੋਟਸੁਖਿਆ ਦੇ ਕਰੀਬ 30 ਤੋਂ 40 ਗ਼ਰੀਬ ਪਰਿਵਾਰਾਂ ਨੂੰ ਬਿਜਲੀ ਵਿਭਾਗ ਨੇ ਕਿਸੇ ਨੂੰ 90 ਹਾਜ਼ਰ , 60 ਹਾਜ਼ਰ ,48 ਹਾਜ਼ਰ ,25 ਹਾਜ਼ਰ ਤੱਕ ਦੇ ਬਿਲ ਭੇਜ ਦਿੱਤੇ ਪਿੰਡ ਵਾਸੀਆਂ ਨੇ ਇਕੱਠੇ ਹੋ ਮੀਡੀਆ ਨੂੰ ਆਪਣਾ ਦੁਖ ਦੱਸਿਆ ਓਹਨਾਂ ਦਾ ਕਹਿਣਾ ਹੈ ਉਹ ਗ਼ਰੀਬ ਹਨ ਅਤੇ ਦਿਹਾੜੀ ਕਰਕੇ ਆਪਣਾ ਗੁਜ਼ਾਰਾ ਕਰਦੇ ਹਨ ਉਹ ਇਹ ਬਿਲ ਕਿਵੇ ਭਰਣ ਓਹਨਾ ਦਾ ਪਹਿਲਾ ਹੀ ਮਹਿੰਗਾਈ ਕਾਰਨ ਘਰ ਦੇ ਖ਼ਰਚੇ ਪੂਰੇ ਨਹੀਂ ਹੁੰਦੇ ਓਹਨਾਂ ਮੰਗ ਕੀਤਾ ਕੀ ਸਰਕਾਰ ਓਹਨਾ ਵੱਲ ਧਿਆਨ ਦਿਵੇ ਅਤੇ ਓਹਨਾਂ ਦੇ ਬਿਲ ਮਾਫ ਕਰੇ ਦੂਜੇ ਪਾਸੇ ਜਦੋ ਬਿਜਲੀ ਵਿਭਾਗ ਦੇ ਐਸ ਡੀ ਓ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਉਹਨਾਂ ਕੋਲ ਹੁਣ ਤੱਕ ਪਿੰਡ ਦਾ ਕੋਈ ਵੀ ਵਿਆਕਤੀ ਸਕੀਏਤ ਲੈ ਕੇ ਨਹੀਂ ਆਇਆ ਅਤੇ ਜੇਕਰ ਆਉਂਦਾ ਹੈ ਤਾਂ ਉਸ ਦਾ ਹੱਲ ਕੀਤਾ ਜਾਵੇਗਾ

ਵੀ ਓ

ਇਸ ਮੌਕੇ ਕੋਟਸੁਖਿਆ ਪਿੰਡ ਦੀਆਂ ਔਰਤਾਂ ਮਨਪ੍ਰੀਤ ਕੌਰ ਅਤੇ ਜਸਵਿੰਦਰ ਕੌਰ ਨੇ ਕਿਹਾ ਕਿ ਉਹਨਾਂ ਨੂੰ ਬਿਲ ਬਹੁਤ ਆਏ ਨੂੰ ਉਹ ਨਾ ਤਾਂ ਕੋਈ ਏ ਸੀ ਵਰਤੇ ਦੇ ਨਾਂ ਹੀ ਕੋਈ ਮੋਟਰ ਲੱਗੀ ਹੈ ਉਹ ਗਰੀਬ ਪਰਿਵਾਰ ਨਾਲ ਸਬੰਧਤ ਹਨ ਦਿਹਾੜੀ ਦਾਰ ਨੇ ਅਤੇ ਆਪਣੇ ਘਰ ਦਾ ਗੁਜ਼ਾਰਾ ਔਖਾ ਕਰਦੇ ਨੇ ਅਤੇ ਉਹ ਵੱਡੇ ਵੱਡੇ ਬਿਲ ਕਿਥੋਂ ਭਰ ਓਹਨਾ ਕਿਹਾ ਕਿ ਪਿੰਡ ਵਿਚ ਕਾਫੀ ਘਰ ਨੇ ਜਿਨ੍ਹਾਂ ਨੂੰ ਬਿਲ ਵੱਧ ਆਏ ਨੇ ਉਹਨਾਂ ਕਿਹਾ ਕਿ ਸਾਡੀ ਮੰਗ ਹੈ ਸਰਕਾਰ ਸਾਡੇ ਬਿੱਲ ਮਾਫ ਕਰੇ

ਬਈਟ ਮਨਪ੍ਰੀਤ ਕੌਰ ਅਤੇ ਜਸਵਿੰਦਰ ਕੌਰ

ਵੀ ਓ

ਇਸ ਮੌਕੇ ਪਿੰਡ ਦੇ ਪਰਮਜੀਤ ਸਿੰਘ ਜਿਸ ਨੂੰ 90 ਹਾਜ਼ਰ ਬਿਲ ਆਇਆ ਅਤੇ ਕੁਲਵੰਤ ਸਿੰਘ ਉਹਨਾਂ ਨੇ ਕਿਹਾ ਕੀ ਓਹਨਾ ਦੇ ਘਰ ਵਿਚ 2 ਬਲਬ ਅਤੇ 2 ਪੱਖੇ ਹਨ ਪਰ ਬਿਲ ਫੇਰ ਵੀ ਐਨਾ ਆ ਰਹੇ ਨੇ ਉਹ ਕਿਥੋਂ ਭਰਨ ਅਤੇ ਓਹਨਾਂ ਕਿਹਾ ਕਿ ਮੋਟਰਾਂ ਦੇ ਬਿਲ ਮਾਫ ਹਨ ਉਹਨਾਂ ਦੇ ਵੀ ਕੀਤੇ ਜਾਣ ਉਹਨਾਂ ਕਿਹਾ ਕੀ ਸਰਕਾਰ ਓਹਨਾ ਦੀਆ ਮੰਗਾਂ ਵਲ ਧਿਆਨ ਦੇਵੇ

ਬਈਟ ਪਰਮਜੀਤ ਸਿੰਘ ਅਤੇ ਕੁਲਵੰਤ ਸਿੰਘ ਪਿੰਡ ਵਾਸੀ

ਵੀ ਓ

ਦੂਜੇ ਪਾਸੇ ਜਾਂਦੀ ਬਿਜਲੀ ਬੋਰਡ ਫਰੀਦਕੋਟ ਦੇ ਐਸ ਡੀ ਓ ਚੂਨੀਸ਼ ਜੈਨ ਨਾਲ ਗੱਲ ਕੀਤੀ ਤਾਂ ਓਹਨਾਂ ਕਿਹਾ ਕਿ ਉਹਨਾਂ ਕੋਲ ਪਿੰਡ ਦਾ ਕੋਈ ਵਿਅਕਤੀ ਸ਼ਿਕਾਇਤ ਲੈ ਕੇ ਨਹੀਂ ਆਇਆ ਓਹਨਾਂ ਕਿਹਾ ਕਿ ਜੇਕਰ ਕੋਈ ਸਮੱਸਿਆ ਹੈ ਓਹਨਾ ਕੋਲ ਦਫਤਰ ਆਉਣ ਓਹਨਾ ਦਾ ਹੱਲ ਕੀਤਾ ਜਾਵੇਗਾ ਓਹਨਾ ਕਿਹਾ ਕੀ ਬਿਲ ਵੱਧ ਆਉਣ ਦਾ ਕਾਰਨ ਜਿਨ੍ਹਾਂ ਦੀਆਂ ਮਾਫੀਆ ਕੱਟੀਆਂ ਗਈ ਸੀ ਉਸ ਸਮੇ ਜਿਨ੍ਹਾਂ ਮੀਟਰ ਸਾੜੇ ਸਨ ਉਹਨਾਂ ਦੀਆਂ ਮਾਫੀਆ ਨਹੀਂ ਆਇਆ ਸਨ ਅਤੇ ਜਿਵੇ ਸਾਡੇ ਕੋਲ ਕੋਈ ਆਉਦਾ ਹੈ ਉਸ ਦਾ ਹੱਲ ਕੀਤਾ ਜਾਂਦਾ ਹੈ

ਬਈਟ ਚੂਨੀਸ਼ ਜੈਨ ਐਸ ਡੀ ਓ ਫ਼ਰੀਦਕੋਟConclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.