ETV Bharat / state

ਸਿੱਖਿਆ ਪ੍ਰੋਵਾਈਡਰ ਐਸੋਸੀਏਸ਼ਨ ਦਾ ਅਨੋਖਾ ਪ੍ਰਦਰਸ਼ਨ, ਕੋਚਿੰਗ ਸੈਂਟਰ ਖੋਲ੍ਹਣ ਦੀ ਕੀਤੀ ਮੰਗ - ਸਿੱਖਿਆ ਪ੍ਰੋਵਾਈਡਰ ਐਸੋਸੀਏਸ਼ਨ ਦਾ ਧਰਨਾ ਪ੍ਰਦਰਸ਼ਨ

ਸਿੱਖਿਆ ਪ੍ਰੋਵਾਈਡਰ ਐਸੋਸੀਏਸ਼ਨ ਨੇ ਅੱਜ ਇੱਕ ਅਨੋਖਾ ਰੋਸ ਪ੍ਰਦਰਸ਼ਨ ਕਰਦਿਆਂ ਬਸਾਂ 'ਚ ਕੋਚਿੰਗ ਕਲਾਸਾਂ ਲਗਾਈਆਂ ਅਤੇ ਸਰਕਾਰ ਤੋਂ ਕੋਚਿੰਗ ਸੈਂਟਰ ਖੋਲ੍ਹੇ ਜਾਣ ਦੀ ਮੰਗ ਕੀਤੀ।

ਸਿੱਖਿਆ ਪ੍ਰੋਵਾਈਡਰ ਐਸੋਸੀਏਸ਼ਨ ਦਾ ਅਨੋਖਾ ਪ੍ਰਦਰਸ਼ਨ

author img

By

Published : Jul 9, 2020, 2:42 PM IST

ਫ਼ਰੀਦਕੋਟ: ਸਿੱਖਿਆ ਪ੍ਰੋਵਾਈਡਰ ਐਸੋਸੀਏਸ਼ਨ ਵੱਲੋਂ ਅੱਜ ਇੱਕ ਅਨੋਖਾ ਰੋਸ ਪ੍ਰਦਰਸ਼ਨ ਕਰ ਸਰਕਾਰ ਤੋਂ ਕੋਚਿੰਗ ਸੈਂਟਰ ਖੋਲ੍ਹਣ ਦੀ ਮੰਗ ਕੀਤੀ ਗਈ ਹੈ। ਪ੍ਰਦਰਸ਼ਨਕਾਰੀਆਂ ਨੇ ਸ਼ਹਿਰ ਵਿੱਚ ਰੋਸ ਮਾਰਚ ਕਰ ਮਿੰਨੀ ਸਕੱਤਰੇਤ ਪਹੁੰਚ ਬੱਸਾਂ ਵਿੱਚ ਕੋਚਿੰਗ ਕਲਾਸਾਂ ਲਗਾਈਆਂ ਉਨ੍ਹਾਂ ਦਲੀਲ ਦਿੱਤੀ ਕਿ ਜੇਕਰ ਸਰਕਾਰ ਬੱਸਾਂ 'ਚ ਪੂਰੀ ਸਵਾਰੀਆਂ ਬਿਠਾਉਣ ਦੀ ਮੰਜ਼ੂਰੀ ਦੇ ਸਕਦੀ ਹੈ ਤਾਂ ਅਸੀ 15-20 ਬੱਚਿਆਂ ਦਾ ਗਰੁੱਪ ਬਣਾ ਕੇ ਕਿਉਂ ਨਹੀਂ ਪੜ੍ਹਾ ਸਕਦੇ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਕੁੱਝ ਸ਼ਰਤਾਂ ਵੀ ਰੱਖਦੀ ਹੈ ਤਾਂ ਉਹ ਮੰਨਣ ਨੂੰ ਵੀ ਤਿਆਰ ਹਨ।

ਸਿੱਖਿਆ ਪ੍ਰੋਵਾਈਡਰ ਐਸੋਸੀਏਸ਼ਨ ਦਾ ਅਨੋਖਾ ਪ੍ਰਦਰਸ਼ਨ

ਸਿੱਖਿਆ ਪ੍ਰੋਵਾਈਡਰ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਬਲਜੀਤ ਸਿੰਘ ਖੀਵਾ ਨੇ ਸਰਕਾਰ 'ਤੇ ਸਵਾਲ ਚੁੱਕਦਿਆਂ ਕਿਹਾ ਕਿ ਦੇਸ਼ ਭਰ ਵਿੱਚ ਕਰੋਨਾ ਮਹਾਂਮਾਰੀ ਦੇ ਚੱਲਦੇ ਲਗਾਏ ਗਏ ਲੌਕਡਾਊਨ ਤੋਂ ਬਾਅਦ ਕੇਂਦਰ ਅਤੇ ਸੂਬਾ ਸਰਕਾਰ ਦੇ ਵੱਲੋਂ ਹੁਣ ਵਧੇਰੇ ਵਪਾਰਕ ਅਦਾਰਿਆਂ, ਦੁਕਾਨਾਂ, ਹੋਟਲ-ਰੈਸਟੋਰੈਂਟਾਂ ਅਤੇ ਦੂਜੇ ਵਰਗਾਂ ਨੂੰ ਕੰਮ ਕਰਨ ਦੀ ਛੂਟ ਦਿੱਤੀ ਗਈ ਹੈ। ਇੱਥੋਂ ਤਕ ਕਿ ਬਸਾਂ 'ਚ ਵੀ ਪੂਰੀ ਸਵਾਰਿਆਂ ਬਠਾਉਣ ਦੀ ਮੰਜ਼ੂਰੀ ਦਿੱਤੀ ਗਈ ਹੈ, ਸ਼ਰਾਬ ਦਾ ਕੰਮਕਾਜ ਕਰਨ ਲਈ ਠੇਕੇ ਅਤੇ ਅਹਾਤੇ ਖੋਲ੍ਹ ਦਿੱਤੇ ਗਏ ਹਨ, ਮੈਰਿਜ ਪੈਲੇਸਾਂ ਅਤੇ ਰੈਸਟੋਰੈਂਟਾਂ ਵਿੱਚ 50 ਵਿਅਕਤੀਆਂ ਦੇ ਇਕੱਠ ਦੀ ਮਨਜ਼ੂਰੀ ਦਿੱਤੀ ਗਈ ਪਰ ਇਸ ਸਭ ਦੇ ਉਲਟ ਛੋਟੇ-ਛੋਟੇ ਵਿੱਦਿਅਕ ਅਦਾਰਿਆਂ ਨੂੰ ਕੋਈ ਵੀ ਛੂਟ ਨਹੀਂ ਦਿੱਤੀ ਗਈ।

ਬਲਜੀਤ ਸਿੰਘ ਖੀਵਾ ਦਾ ਕਹਿਣਾ ਹੈ ਕਿ ਤਿੰਨ ਮਹੀਨਿਆਂ ਤੋਂ ਵੱਧ ਦਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਵਿੱਦਿਅਕ ਅਦਾਰੇ (ਕੋਚਿੰਗ ਸੈਂਟਰ) ਮੁਕੰਮਲ ਬੰਦ ਪਏ ਹਨ ਜਿਸ ਕਾਰਨ ਗੁਜ਼ਾਰਾ ਕਰਨਾ ਮੁਸ਼ਕਲ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਹਾਲਾਤ ਅਜਿਹੇ ਹੀ ਰਹੇ ਤਾਂ ਉਨ੍ਹਾਂ ਨੂੰ ਵੀ ਇੱਕ ਦਿਨ ਆਪਣੇ ਅਦਾਰੇ ਬੰਦ ਕਰ ਰਿਕਸ਼ਾ ਚਲਾਉਣ 'ਤੇ ਮਜਬੂਰ ਹੋਣਾ ਪਵੇਗਾ।

ਸਿੱਖਿਆ ਪ੍ਰੋਵਾਈਡਰ ਐਸੋਸੀਏਸ਼ਨ ਦੇ ਸੈਕਟਰੀ ਅਰਸ਼ਦੀਪ ਸਿੰਘ ਨੇ ਦੱਸਿਆ ਕਿ ਇਸ ਐਸੋਸੀਏਸ਼ਨ ਦੇ ਅਧੀਨ ਕੁੱਲ 10 ਤੋਂ 15 ਲੱਖ ਲੋਕ ਕੰਮ ਕਰਦੇ ਹਨ ਅਤੇ ਕੋਚਿੰਗ ਸੈਂਟਰ ਨਾ ਖੁੱਲ੍ਹਣ ਨਾਲ ਇਹ ਸਾਰੇ ਬੇਰੁਜ਼ਗਾਰ ਬੈਠੇ ਹਨ ਜਿਸ ਨਾਲ ਘਰ ਦਾ ਗੁਜ਼ਾਰਾ ਕਰਨਾ ਮੁਸ਼ਕਲ ਹੋੋ ਰਿਹਾ ਹੈ।

ਦੂਜੇ ਪਾਸੇ ਪ੍ਰਸਾਸ਼ਨ ਦਾ ਕਹਿਣਾ ਹੈ ਕਿ ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਸਰਕਾਰ ਨੇ ਸਮਾਜਿਕ ਦੂਰੀ ਬਣਾਉਣ ਦੀਆਂ ਹਦਾਇਤਾਂ ਦਿੱਤੀਆਂ ਹਨ ਜਿਸ ਦੇ ਮੱਦੇਨਜ਼ਰ ਸਿੱਖਿਅਕ ਅਦਾਰੇ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਇਹ ਤਰਕ ਦਿੱਤਾ ਕਿ ਸਿੱਖਿਆ ਪ੍ਰੋਵਾਈਡਰਾਂ ਅਤੇ ਕੋਚਿੰਗ ਸੈਟਰ ਆਨਲਾਈਨ ਪੜ੍ਹਾਈ ਦਾ ਰਾਹ ਚੁਣ ਸਕਦੇ ਹਨ। ਜਿਸ ਨੂੰ ਅਪਣਾ ਜਿੱਥੇ ਉਹ ਇਸ ਮਹਾਂਮਾਰੀ ਤੋਂ ਆਪਣਾ ਬਚਾਅ ਕਰ ਸਕਦੇ ਹਨ ਉੱਥੇ ਹੀ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਵੀ ਕਰ ਸਕਦੇ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.