ਫਰੀਦਕੋਟ : ਫਰੀਦਕੋਟ 'ਚ ਅੱਜ ਬਾਅਦ ਦੁਪਿਹਰ ਇਕ ਨਿੱਜੀ ਸਕੂਲ ਦੇ ਬੱਚਿਆ ਨੂੰ ਲਿਜਾ ਰਿਹਾ ਬੈਟਰੀ ਵਾਲਾ ਆਟੋ ਰਿਕਸ਼ਾ ਅਚਾਨਕ ਪਲਟ ਗਿਆ ਅਤੇ ਆਟੋ ਦੇ ਹੇਠਾਂ ਆਉਣ ਨਾਲ ਇਕ 4 ਸਾਲ ਦੀ ਬੱਚੀ ਬੁਰੀ ਤਰਾਂ ਜਖਮੀਂ ਹੋ ਗਈ ਹੈ। ਇਸ ਨੂੰ ਸੀਅਰਸ ਹਾਲਤ ਵਿਚ ਫਰੀਦਕੋਟ ਦੇ ਜੀਜੀਐਸ ਮੈਡੀਕਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿੱਥੇ ਉਸਦੀ ਹਾਲਤ ਗੰਭੀਰ ਬਣੀ ਹੋਈ ਹੈ। ਜ਼ਖਮੀ ਵਿਦਿਆਰਥਣ ਦੀ ਪਹਿਚਾਣ ਫਰੀਦਕੋਟ ਦੇ ਨਿੱਜੀ ਸਕੂਲ ਦੀ ਨਰਸਰੀ ਜਮਾਤ ਦੀ ਲੁਬਾਨੀਆਂ ਸ਼ਰਮਾਂ ਪੁੱਤਰੀ ਰਾਜੇਸ਼ ਸ਼ਰਮਾਂ ਵਜੋਂ ਹੋਈ ਹੈ। ਉਹ ਫਰੀਦਕੋਟ ਦੇ ਸ਼ਹੀਦ ਬਲਵਿੰਦਰ ਨਗਰ ਦੀ ਰਹਿਣ ਵਾਲੀ ਹੈ।
ਖੱਡੇ ਵਿੱਚ ਵੱਜਣ ਕਾਰਨ ਪਲਟਿਆ ਆਟੋ : ਇਸ ਹਾਦਸੇ ਬਾਰੇ ਗੱਲਬਾਤ ਕਰਦਿਆਂ ਚਸ਼ਮਦੀਦਾਂ ਨੇ ਦੱਸਿਆ ਕਿ ਬੈਟਰੀ ਵਾਲਾ ਆਟੋ ਜਾ ਰਿਹਾ ਸੀ ਜੋ ਖੱਡੇ ਵਿਚ ਵੱਜਣ ਕਾਰਨ ਪਲਟ ਗਿਆ, ਜਿਸ ਵਿਚੋਂ ਛੋਟੇ ਛੋਟੇ ਸਕੂਲੀ ਬੱਚੇ ਡਿੱਗ ਪਏ ਜਿੰਨਾ ਵਿਚੋਂ ਇਕ ਬੱਚੀ ਨੂੰ ਕਾਫੀ ਸੱਟਾਂ ਲੱਗੀਆਂ। ਭਾਵੇਂ ਮੌਕੇ ਉੱਤੇ ਮੌਜੂਦ ਲੋਕਾਂ ਨੇ ਜਖਮੀਂ ਹਾਲਤ ਵਿਚ ਬੱਚਿਆ ਨੂੰ ਥੋੜੇ ਸਮੇਂ ਵਿਚ ਹੀ ਹਸਤਪਾਲ ਪਹੁੰਚਾ ਦਿੱਤਾ ਪਰ ਇਕ ਬੱਚੀ ਦੀ ਹਾਲਤ ਹਾਲੇ ਵੀ ਗੰਭੀਰ ਬਣੀ ਹੋਈ ਹੈ।
- China Made Lamps : ਚਾਈਨਾ ਮੇਡ ਦੀਵਿਆਂ ਨੇ ਮਿੱਟੀ ਦੇ ਦੀਵਿਆਂ ਨੂੰ ਪਾਈ ਮਾਰ, ਦੀਵੇ ਬਣਾਉਣ ਵਾਲਿਆਂ ਦਾ ਨਹੀਂ ਵਿਕ ਰਿਹਾ ਸਮਾਨ, ਗੁਜ਼ਾਰਾ ਹੋਇਆ ਮੁਸ਼ਕਿਲ
- Sukhbir Badal's statement on Bhagwant Mann : ਸੁਖਬੀਰ ਬਾਦਲ ਦਾ ਬਿਆਨ, ਬੋਲੇ-ਭਗਵੰਤ ਮਾਨ ਪੰਜਾਬ ਦਾ ਮੁੱਖ ਮੰਤਰੀ ਨਹੀਂ ਕੇਜਰੀਵਾਲ ਦਾ ਹੈ ਡਰਾਈਵਰ
- 39 Years Of 1984 Sikh Riots: ਸੈਂਕੜੇ ਜਾਨਾਂ ਗਈਆਂ, ਹਜ਼ਾਰਾਂ ਘਰ ਤਬਾਹ, ਅੱਜ ਵੀ ਗੁਰਬਤ ਭਰੀ ਜਿੰਦਗੀ ਜਿਉਣ ਨੂੰ ਮਜ਼ਬੂਰ, 39 ਸਾਲਾਂ ਤੋਂ ਬਾਅਦ ਵੀ ਇਨਸਾਫ਼ ਨਹੀਂ
ਇਸ ਮੌਕੇ ਗੱਲਬਾਤ ਕਰਦਿਆਂ ਆਟੋ ਚਾਲਕ ਨੇ ਦੱਸਿਆ ਕਿ ਉਸ ਦੇ ਆਟੋ ਵਿਚ ਗਾਂਧੀ ਸਕੂਲ ਦੇ 5 ਬੱਚੇ ਸਨ ਆਟੋ ਰਾਹ ਵਿਚ ਜਾਂਦੇ ਹੋਏ ਅਚਾਨਕ ਪਲਟ ਗਿਆ ਅਤੇ ਬੱਚੇ ਹੇਠਾਂ ਡਿੱਗ ਪਏ। ਜਿੰਨਾਂ ਵਿਚੋਂ ਇਕ ਬੱਚੀ ਦੇ ਕਾਫੀ ਸੱਟਾਂ ਲੱਗੀਆ ਹਨ। ਇਕ ਚਸ਼ਮਦੀਸ ਜਿਸ ਦੀ ਦੁਕਾਨ ਦੇ ਸਾਹਮਣੇ ਇਹ ਹਾਦਸਾ ਹੋਇਆ ਹੈ, ਉਸਨੇ ਦੱਸਿਆ ਹੈ ਕਿ ਰਾਹ ਵਿਚ ਬਣੇ ਖੱਡੇ ਵਿਚ ਵੱਜਣ ਨਾਲ ਇਹ ਆਟੋ ਪਲਟਿਆ ਹੈ।