ਫ਼ਰੀਦਕੋਟ: ਜ਼ਿਲ੍ਹੇ ਦੀ ਕੇਂਦਰੀ ਮਾਡਰਨ ਜੇਲ੍ਹ ਵਿੱਚੋਂ ਇੱਕ ਵਾਰ ਫਿਰ 10 ਮੋਬਾਇਲ ਬਰਾਮਦ ਕੀਤੇ ਗਏ ਹਨ। ਤਲਾਸ਼ੀ ਦੌਰਾਨ 5 ਸਿਮ, ਬੈਟਰੀ, ਡਾਟਾ ਕੇਬਲ, ਹੀਟਰ ਸਪਰਿੰਗ, ਬੀੜੀ ਸਿਗਰਟ ਅਤੇ ਕੁਝ ਮਾਤਰਾ ਵਿੱਚ ਨਸ਼ੀਲਾ ਪਦਾਰਥ ਵੀ ਬਰਾਮਦ ਹੋਇਆ ਹੈ। ਪੁਲਿਸ ਵੱਲੋਂ ਮਾਮਲਾ (Drugs along with 10 mobile phones were recovered) ਦਰਜ ਕਰਦੇ ਹੋਏ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।
ਕੀ ਹੈ ਮਾਮਲਾ: ਜੇਲ੍ਹ ਦੀ ਸ਼ਿਕਾਇਤ 'ਤੇ ਥਾਣਾ ਕੋਤਵਾਲੀ ਵਿੱਚ ਪ੍ਰਸ਼ਾਸਨ ਵੱਲੋਂ ਹਵਾਲਾਤੀਆਂ ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲੇ ਦਰਜ ਕੀਤੇ ਗਏ ਹਨ, ਜਿਨ੍ਹਾਂ ਵਿੱਚ ਬੈਰਕਾਂ ਵਿੱਚੋਂ 4 ਮੋਬਾਇਲ ਫੋਨ, 5 ਸਿਮ ਅਤੇ ਨਸ਼ੀਲੇ ਪਦਾਰਥ ਬਰਾਮਦ (central jail of Faridkot) ਹੋਏ ਹਨ, ਜਦਕਿ ਜੇਲ੍ਹ ਦੀ ਬਾਹਰਲੀ ਕੰਧ ਵਿੱਚੋਂ ਸੁੱਟੇ ਗਏ ਪੈਕਟਾਂ ਵਿੱਚੋਂ 6 ਮੋਬਾਈਲ ਅਤੇ ਹੋਰ ਸਾਮਾਨ ਬਰਾਮਦ ਹੋਇਆ ਹੈ।
4 ਹਵਾਲਤੀਆ ਅਤੇ ਕੁਝ ਅਣਪਛਾਤਿਆ 'ਤੇ ਮਾਮਲਾ ਦਰਜ: ਜਾਣਕਾਰੀ ਦਿੰਦੇ ਹੋਏ ਡੀਐਸਪੀ ਫ਼ਰੀਦਕੋਟ ਜਸਮੀਤ ਸਿੰਘ ਨੇ ਦੱਸਿਆ ਕਿ ਜੇਲ੍ਹ ਪ੍ਰਸ਼ਾਸਨ ਵੱਲੋਂ ਮਿਲੇ ਸ਼ਕਾਇਤ ਪੱਤਰ ਦੇ ਅਧਾਰ ਉੱਤੇ 4 ਹਵਾਲਤੀਆਂ ਅਤੇ ਕੁਝ ਅਣਪਛਾਤੇ ਲੋਕਾਂ ਦੇ 3 ਮੁੱਕਦਮੇ ਦਰਜ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਜੇਲ੍ਹ ਪ੍ਰਸ਼ਾਸਨ ਨੇ ਆਪਣੀ ਲਿਖਤ ਸ਼ਿਕਾਇਤ ਵਿੱਚ ਦੱਸਿਆ ਕਿ ਜੇਲ੍ਹ ਵਿਚ ਬੈਰਕਾਂ ਦੀ ਚੈਕਿੰਗ ਦੌਰਾਨ 4 ਹਵਾਲਤੀਆਂ ਤੋਂ 4 ਮੋਬਾਇਲ ਫੋਨ, 5 ਸਿੱਮ ਕਾਰਡ ਅਤੇ ਕੁਝ ਨਸ਼ੀਲੇ ਪਦਾਰਥ (central jail of Faridkot) ਬੈਰਕਾਂ ਵਿਚੋਂ ਬਰਾਮਦ ਹੋਏ ਹਨ, ਜਦਕਿ 6 ਮੋਬਾਇਲ ਫੋਨ ਅਤੇ ਹੋਰ ਪਾਬੰਦੀਸ਼ੁਧਾ ਸਮੱਗਰੀ ਜੇਲ੍ਹ ਦੀ ਕੰਧ ਉਪਰ ਥਰੋ ਕਰ ਕੇ ਸੁੱਟੇ ਗਏ ਪੈਕਟ ਵਿਚੋਂ ਬਰਾਮਦ ਹੋਈ ਹੈ। ਉਨ੍ਹਾਂ ਕਿਹਾ ਕਿ ਜੇਲ੍ਹ ਪ੍ਰਸ਼ਾਸਨ ਦੀ ਸਿਕਾਇਤ ਤੇ 4 ਹਵਾਲਤੀਆ ਅਤੇ ਕੁਝ ਅਣਪਛਾਤਿਆ ਤੇ 3 ਮੁਕੱਦਮੇ ਦਰਜ ਕੀਤੇ ਗਏ ਹਨ ਅਤੇ ਅੱਗੇ ਦੀ ਕਾਰਵਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਫ਼ਿਰੋਜ਼ਪੁਰ ਕੇਂਦਰੀ ਜੇਲ੍ਹ 'ਚ ਹਾਈ ਸਕਿਓਰਿਟੀ ਦੇ ਬਾਵਜੂਦ ਗੈਂਗਸਟਰਾਂ ਵਿਚਾਲੇ ਝਗੜਾ