ਫਰੀਦਕੋਟ: ਕੋਟਕਪੂਰਾ 'ਚ ਡੇਰਾ ਪ੍ਰੇਮੀ ਪ੍ਰਦੀਪ ਕੁਮਾਰ ਹੱਤਿਆ ਮਾਮਲੇ (Dera Premi murder case) ਵਿੱਚ 2 ਹੋਰ ਮੁਲਜ਼ਮਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮਾਂ ਦੀ ਪਛਾਣ ਪਰਵਿੰਦਰ ਸਿੰਘ ਵਾਸੀ ਸੰਗਰੂਰ ਅਤੇ ਮਨਪ੍ਰੀਤ ਲਤਾ ਵਾਸੀ ਮਲੇਰਕੋਟਲਾ ਵੱਜੋਂ ਹੋਈ ਹੈ। ਇਹਨਾਂ ਨੇ ਕਤਲ ਦੀ ਘਟਨਾ ਤੋਂ ਬਾਅਦ ਤਿੰਨ ਸ਼ੂਟਰਾਂ ਨੂੰ ਬਾਜਾਖਾਨਾ ਤੋਂ ਅਗਲੇ ਪੜਾਅ ਤੱਕ ਲਿਜਾਣ ਅਤੇ ਉਨ੍ਹਾਂ ਨੂੰ ਪਨਾਹ ਦੇਣ ਦਾ ਕੰਮ ਕੀਤਾ ਸੀ। ਦੋਨਾਂ ਮੁਲਜ਼ਮਾਂ ਨੂੰ ਪੁਲਿਸ ਵੱਲੋਂ ਮਾਣਯੋਗ ਅਦਾਲਤ ਪੇਸ਼ ਕੀਤਾ ਜਿੱਥੇ ਕੋਰਟ ਨੇ ਮੁਲਜ਼ਮਾਂ ਨੂੰ ਤਿੰਨ ਦਿਨਾਂ ਦੇ ਪੁਲਿਸ ਰਿਮਾਂਡ ਉੱਤੇ ਭੇਜ ਦਿੱਤਾ ਹੈ।
ਗੌਰਤਲਬ ਹੈ ਕੇ ਇਨ੍ਹਾਂ ਮੁਲਜ਼ਮਾਂ ਵੱਲੋਂ ਮੁੱਖ ਸ਼ੂਟਰ ਜਤਿੰਦਰ ਸਿੰਘ ਜੀਤੂ ਅਤੇ ਦੋ ਨਾਬਾਲਗ ਸ਼ੂਟਰਾਂ ਨੂੰ ਘਟਨਾ ਤੋਂ ਬਾਅਦ ਫ਼ਰਾਰ ਹੋਣ ਤੋਂ ਬਾਅਦ ਬਾਜਾਖਾਨਾ ਤੋਂ ਆਲਟੋ ਕਾਰ ਰਾਹੀਂ ਅਗਲੇ ਪੜਾਅ ਤੱਕ ਪਹੁੰਚਾਇਆ ਗਿਆ ਸੀ। ਉਥੇ ਹੀ ਕਤਲ ਸਮੇਂ ਹੋਈ ਗੋਲੀਬਾਰੀ ਦੌਰਾਨ ਜੀਤੂ ਸ਼ੂਟਰ ਦੇ ਸਾਥੀ ਵੱਲੋਂ ਚਲਾਈ ਗੋਲੀ ਉਸਦੇ ਪੈਰ ਵਿੱਚ ਲੱਗਣ ਕਾਰਨ ਜਖਮੀ ਹੋ ਗਿਆ ਸੀ, ਜਿਸ ਦਾ ਇਲਾਜ ਵੀ ਇਹ ਆਪਣੇ ਪੱਧਰ ਉੱਤੇ ਕਰਦੇ ਰਹੇ ਸਨ।
ਇਹ ਵੀ ਪੜੋ: ਪਟਿਆਲਾ ਦੇ ਨਾਭਾ ਰੋਡ ਭਾਖੜਾ ਨਹਿਰ 'ਚ ਗੋਤਾਖੋਰ ਨੂੰ ਮਿਲੀ ਬੰਬ ਵਰਗੀ ਵਸਤੂ
ਡੇਰਾ ਪ੍ਰੇਮੀ ਪ੍ਰਦੀਪ ਦਾ ਕੀਤਾ ਗਿਆ ਗੋਲੀਆਂ ਮਾਰ ਕੇ ਕਤਲ: ਕਾਬਿਲੇਗੌਰ ਹੈ ਕਿ ਫਰੀਦਕੋਟ ਦੇ ਹਲਕਾ ਕੋਟਕਪੂਰਾ ਵਿਚ ਅੱਜ ਸਵੇਰੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਸਬੰਧਿਤ ਮੁਕੱਦਮਾਂ ਨੰਬਰ 63 ਅਤੇ 128/2015 ਥਾਨਾਂ ਬਾਜਾਖਾਨਾ ਵਿਚ ਨਾਮਜ਼ਦ ਡੇਰਾ ਪ੍ਰੇਮੀ ਪ੍ਰਦੀਪ ਸਿੰਘ ਦਾ ਵੀਰਵਾਰ ਨੂੰ ਸਵੇਰੇ ਕੁਝ ਸ਼ੂਟਰਾਂ ਵਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਵਾਰਦਾਤ ਸਮੇਂ ਸਵੇਰ ਵੇਲੇ ਆਪਣੀ ਦੁਕਾਨ ਅੰਦਰ ਮੌਜੂਦ ਸੀ। ਵਾਰਦਾਤ ਦੀ ਪੂਰੀ ਘਟਨਾ CCTV ਵਿਚ ਕੈਦ ਹੋ ਗਈ ਜਿਸ ਵਿਚ 5 /6 ਹਮਲਾਵਰਾਂ ਨੇ ਤਾਬੜ ਤੋੜ ਫਾਇਰਿੰਗ ਕਰ ਕੇ ਡੇਰਾ ਪ੍ਰੇਮੀ ਪ੍ਰਦੀਪ ਸਿੰਘ ਉਰਫ ਰਾਜੂ ਦਾ ਜਿੱਥੇ ਕਤਲ ਕਰ ਦਿੱਤਾ ਗਿਆ, ਉਥੇ ਹੀ ਉਸ ਦਾ ਗੰਨਮੈਨ ਹਾਕਮ ਸਿੰਘ ਅਤੇ ਇਕ ਹੋਰ ਵਿਅਕਤੀ ਜੋ ਕੋਟਕਪੂਰਾ ਦਾ ਸਾਬਕਾ MC ਦੱਸਿਆ ਜਾ ਰਿਹਾ ਹੈ ਉਹ ਗੰਭੀਰ ਜਖਮੀਂ ਹੋ ਗਏ।
ਗੋਲਡੀ ਬਰਾੜ ਨੇ ਲਈ ਸੀ ਜ਼ਿੰਮੇਵਾਰੀ : ਸੋਸ਼ਲ ਮੀਡੀਆਂ ਉੱਤੇ ਗੈਂਗਸਟਰ ਗੋਲਡੀ ਬਰਾੜ ਨੇ ਡੇਰਾ ਪ੍ਰੇਮੀ ਪ੍ਰਦੀਪ ਸਿੰਘ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਉਸ ਨੇ ਲਿੱਖਿਆ ਕਿ "ਅੱਜ ਜੋ ਕੋਟਕਪੂਰਾ ਵਿੱਚ ਬੇਅਦਬੀ ਕਾਂਡ ਦੇ ਦੋਸ਼ੀ ਪ੍ਰਦੀਪ ਸਿੰਘ ਦਾ ਕਤਲ ਹੋਇਆ ਹੈ, ਉਸ ਦੀ ਜ਼ਿੰਮੇਵਾਰੀ ਮੈਂ ਗੋਲਡੀ ਬਰਾੜ (ਲਾਰੈਂਸ ਬਿਸ਼ਨੋਈ ਗਰੁੱਪ) ਲੈਂਦਾ ਹਾਂ। ਇਸ ਗੋਲੀਬਾਰੀ ਦੌਰਾਨ ਜਿਸ ਪੁਲਿਸ ਮੁਲਾਜ਼ਮ ਦਾ ਨੁਕਸਾਨ ਉਸ ਲਈ ਸਾਨੂੰ ਦੁੱਖ ਹੈ, ਪਰ ਸਿਰਫ਼ ਤਨਖਾਹ ਲਈ ਗੁਰੂ ਸਾਹਿਬ ਦੇ ਦੋਸ਼ੀਆਂ ਦੀ ਸੁਰੱਖਿਆ ਕਰਨ ਵਾਲਿਆਂ ਉੱਤੇ ਵੀ ਲੱਖ ...7 ਸਾਲ ਹੋ ਗਏ ਸੀ ਇਨਸਾਫ ਲਈ 3 ਸਰਕਾਰਾਂ ਦਾ ਮੂੰਹ ਵੇਖਦਿਆ ਨੂੰ, ਅਸੀਂ ਅੱਜ ਆਪਣਾ ਇਨਸਾਫ਼ ਕਰ ਦਿੱਤਾ।"