ਫਰੀਦਕੋਟ: ਕੋਰੋਨਾ ਕਾਲ ਦੌਰਾਨ ਆਰਜੀ ਤੋਰ ਤੇ ਭਰਤੀ ਕੀਤਾ ਪੈਰਾ ਮੈਡੀਕਲ ਸਟਾਫ (pera medical staff) ਅਤੇ ਸਫ਼ਾਈ ਕਰਮਚਾਰੀਆਂ ਨੂੰ ਕੋਰੋਨਾ ਮਾਮਲਿਆਂ ਵਿੱਚ ਕਮੀ ਆਰਉਣ ਤੋਂ ਬਾਅਦ ਹਟਾਇਆ ਜਾ ਰਿਹਾ ਹੈ।ਸਰਕਾਰ ਵੱਲੋਂ ਇਸ ਸੰਬੰਧੀ ਚਿੱਠੀ ਕੱਢੇ ਜਾਣ ਤੋਂ ਬਾਅਦ ਕਰਮਚਾਰੀਆਂ ਦੁਆਰਾ ਆਪਣੀਆਂ ਸੇਵਾਵਾਂ ਜਾਰੀ ਰੱਖਣ ਲਈ ਵੱਲੋਂ ਸੰਗਰਸ਼ ਵਿੱਢਿਆ ਗਿਆ, ਜੋ ਅੱਜ 11ਵੀ ਦਿਨ ਵੀ ਜਾਰੀ ਹੈ।
ਅੱਜ ਮਿਥੇ ਪ੍ਰੋਗਰਾਮ ਅਨੁਸਾਰ ਇਨ੍ਹਾਂ ਕੋਵਿਡ ਸਟਾਫ ਜਿਨ੍ਹਾਂ ਨੂੰ ਕੋਰੋਨਾ ਯੋਧੇ ਕਹਿ ਕੇ ਸਨਮਾਨ ਦਿੱਤਾ ਗਿਆ ਸੀ ਵੱਲੋਂ ਸ਼ਹਿਰ 'ਚ ਇਕ ਮੋਟਰਸਾਈਕਲ ਮਾਰਚ ਕੱਢਿਆ ਗਿਆ ਅਤੇ ਉਸ ਤੋਂ ਬਾਅਦ ਫਰੀਦਕੋਟ ਦੇ ਕਾਂਗਰਸੀ ਵਿਧਾਇਕ ਕੁਸ਼ਲਦੀਪ ਢਿੱਲੋਂ ਦੀ ਕੋਠੀ ਦਾ ਘੇਰਾਵ ਕੀਤਾ ਗਿਆ ਜਿਸ 'ਚ ਯੂਟੀ ਮੁਲਾਜ਼ਮ ਜਥੇਬੰਦੀਆਂ ਅਤੇ ਕਿਸਾਨਾਂ ਵੱਲੋਂ ਵੀ ਉਨ੍ਹਾਂ ਦਾ ਸਾਥ ਦਿੱਤਾ ਗਿਆ।
ਹੁਣ ਉਨ੍ਹਾਂ ਨੂੰ ਇਕਦਮ ਇੱਕ ਚਿੱਠੀ ਕੱਢ ਰਿਲੀਵ ਕਰਨ ਦੇ ਹੁਕਮ ਸੁਣਾ ਦਿੱਤੇ ਗਏ। ਉਨ੍ਹਾਂ ਮੰਗ ਕੀਤੀ ਕਿ ਹਲੇ ਵੀ ਸਰਕਾਰੀ ਹਸਪਤਾਲਾਂ ਚ ਪੈਰਾਂ ਮੈਡੀਕਲ ਸਟਾਫ ਦੀ ਵੱਡੀ ਕਮੀਂ ਹੈ, ਜਿਥੇ ਉਨ੍ਹਾਂ ਨੂੰ ਐਡਜਸਟ ਕੀਤਾ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਅੱਜ ਅਸੀਂ ਵਿਧਿਆਇਕ ਨੂੰ ਮੰਗ ਪੱਤਰ ਰਾਹੀਂ ਸਰਕਾਰ ਤੱਕ ਆਪਣੀ ਗੱਲ ਪਹੁੰਚਉਣ ਦੀ ਕੋਸ਼ਿਸ ਕਰ ਰਹੇ ਹਾਂ ਤਾਂ ਜੋ ਸਾਡੀਆਂ ਮੰਗਾਂ ਨੂੰ ਗੰਭੀਰਤਾ ਨਾਲ ਲੈਕੇ ਸਾਡੀਆਂ ਸੇਵਾਵਾਂ ਜਾਰੀ ਰੱਖੀਆ ਜਾਣ।
ਇਹ ਵੀ ਪੜ੍ਹੋ:- ਡਰੱਗਜ਼ ਪਾਰਟੀ ਕੇਸ: ਸ਼ਾਹਰੁਖ ਦੇ ਪੁੱਤਰ ਆਰੀਅਨ ਖਾਨ ਸਮੇਤ 8 ਲੋਕਾਂ ਤੋਂ ਪੁੱਛਗਿੱਛ, ਮੋਬਾਈਲ ਜ਼ਬਤ