ਫਰੀਦਕੋਟ: ਸ੍ਰੀ ਗੁਰੂ ਗ੍ਰੰਥ ਸਾਹਿਬ (Sri Guru Granth Sahib) ਦੀ ਬੇਅਦਬੀ ਤੋਂ ਬਾਅਦ ਪਿੰਡ ਵਿਚ ਲਾਏ ਗਏ ਇਤਰਾਜ਼ਯੋਗ ਪੋਸਟਾਂ ਦੀ ਲਿਖਾਈ ਡੇਰਾ ਪ੍ਰੇਮੀਆਂ ਦੀ ਹੱਥ ਲਿਖਤ ਨਾਲ ਮੇਲ ਖਾ ਗਈ ਹੈ, ਜਿਸ ਦਾ ਖੁਲਾਸਾ ਫਾਰੈਂਸਿਕ ਲੈਬਾਰਟਰੀ (Forensic report) ਵੱਲੋਂ ਸੀਲਬੰਦ ਰਿਪੋਰਟ ਫ਼ਰੀਦਕੋਟ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਹੋਇਆ।
ਇਹ ਵੀ ਪੜੋ: ਭਾਰਤ-ਪਾਕਿ ਸਰਹੱਦ 'ਤੇ ਡਰੋਨ ਦੀ ਹਲਚਲ, BSF ਦੇ ਜਵਾਨਾਂ ਤੇ ਸੁਰੱਖਿਆ ਏਜੰਸੀਆਂ ਵੱਲੋਂ ਸਰਚ ਜਾਰੀ
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਫੋਰੈਂਸਿਕ ਲੈਬਾਰਟਰੀ ਵੱਲੋਂ ਇਕ ਸੀਲਬੰਦ ਰਿਪੋਰਟ ਫ਼ਰੀਦਕੋਟ ਅਦਾਲਤ ਵਿੱਚ ਪੇਸ਼ ਕੀਤੀ ਗਈ ਸੀ ਜਿਸ ਦੇ ਜਨਤਕ ਹੋਣ ਨਾਲ ਸੀਬੀਆਈ ਦਾ ਵੀ ਉਹ ਦਾਅਵਾ ਰੱਦ ਹੋ ਗਿਆ ਜਸਟਿਸ ਸੀਬੀਆਈ ਨੇ ਕਿਹਾ ਸੀ ਕਿ ਇਤਰਾਜ਼ਯੋਗ ਪੋਸਟਰ ਡੇਰਾ ਪ੍ਰੇਮੀਆਂ ਵੱਲੋਂ ਨਹੀਂ ਲਿਖੇ ਗਏ ਸਨ, ਹਾਲਾਂਕਿ ਜਾਂਚ ਟੀਮ ਦਾਅਵਾ ਕਰ ਰਹੀ ਸੀ ਕਿ ਵਿਵਾਦਿਤ ਪੋਸਟਰ ਡੇਰਾ ਪ੍ਰੇਮੀਆਂ ਵੱਲੋਂ ਲਿਖੇ ਗਏ ਹਨ ਅਤੇ ਇਸ ਸੰਬੰਧੀ ਉਨ੍ਹਾਂ ਉਹ ਗਵਾਹ ਵੀ ਲੱਭ ਲਏ ਹਨ, ਜਿਨ੍ਹਾਂ ਪਾਸੋਂ ਪੋਸਟਰ ਅਤੇ ਸਕੈੱਚ ਪੈੱਨ ਖ਼ਰੀਦ ਖ਼ਰੀਦੇ ਗਏ ਸਨ ਫੋਰੈਂਸਿਕ ਲੈਬਾਰਟਰੀ ਵੱਲੋਂ ਅਦਾਲਤ ਵਿੱਚ ਪੇਸ਼ ਕੀਤੀ ਗਈ ਰਿਪੋਰਟ ਵਿੱਚ ਖੁਲਾਸਾ ਕੀਤਾ ਗਿਆ ਹੈ ਕਿ ਜਿਹੜੇ ਪੋਸਟਰ ਜਾਂਚ ਟੀਮ ਨੇ ਬਰਾਮਦ ਕੀਤੇ ਸਨ ਉਨ੍ਹਾਂ ਦੀ ਲਿਖਾਈ ਡੇਰਾ ਪ੍ਰੇਮੀਆਂ ਦੀ ਹੱਥ ਲਿਖਤ ਨਾਲ ਮੇਲ ਖਾਂਦੀ ਹੈ।
ਇਹ ਵੀ ਪੜੋ: ਟਿਕਰੀ ਬਾਰਡਰ ’ਤੇ ਵਾਪਰਿਆ ਵੱਡਾ ਹਾਦਸਾ, 3 ਕਿਸਾਨ ਬੀਬੀਆਂ ਦੀ ਮੌਤ, ਸੁਣੋ ਕੀ ਬੋਲੀਆਂ ਪੀੜਤਾ
ਇਸ ਮਾਮਲੇ ਵਿਚ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (Special Investigation Team) ਨੂੰ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਕਾਮਯਾਬੀ ਮਿਲੀ ਹੈ। ਇਸ ਮਾਮਲੇ ਵਿੱਚ 6 ਡੇਰਾ ਪ੍ਰੇਮੀਆਂ ਖ਼ਿਲਾਫ਼ ਚਲਾਨ ਪਹਿਲਾਂ ਹੀ ਅਦਾਲਤ ਵਿੱਚ ਪੇਸ਼ ਹੋ ਚੁੱਕਿਆ ਹੈ ਜੁਡੀਸ਼ੀਅਲ ਮੈਜਿਸਟ੍ਰੇਟ ਜਸਟਿਸ ਤਰਜਨੀ ਦੀ ਅਦਾਲਤ ਨੇ ਫੋਰੈਂਸਿਕ ਲੈਬਾਰਟਰੀ ਦੀ ਰਿਪੋਰਟ ਦੀ ਕਾਪੀ ਡੇਰਾ ਪ੍ਰੇਮੀਆਂ ਨੂੰ ਮੁਹੱਈਆ ਕਰਵਾਉਣ ਦੇ ਆਦੇਸ਼ ਦਿੱਤੇ ਹਨ ਅਦਾਲਤ ਵੱਲੋਂ ਇਸ ਮਾਮਲੇ ਵਿੱਚ ਅਗਲੀ ਸੁਣਵਾਈ 12 ਨਵੰਬਰ ਨੂੰ ਹੋਵੇਗੀ।