ਸ੍ਰੀ ਮੁਕਤਸਰ ਸਾਹਿਬ: ਮੰਡੀਆਂ ’ਚ ਕਿਸਾਨਾਂ (Farmers) ਦੀ ਹੋ ਰਹੀ ਖੱਜਲ ਖੁਆਰੀ ਨੂੰ ਜਾਨਣ ਲਈ ਅੱਜ ਸੂਬੇ ਭਰ ’ਚ ਆਮ ਆਦਮੀ ਪਾਰਟੀ ਵੱਲੋਂ ਮੰਡੀਆਂ ਦਾ ਦੌਰਾ ਕੀਤਾ ਗਿਆ। ਇਸੇ ਲੜੀ ਤਹਿਤ ਆਮ ਆਦਮੀ ਪਾਰਟੀ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ (Surjit Singh) ਲੁਬਾਣਿਆਂਵਾਲੀ ਦੀ ਅਗਵਾਈ ਹੇਠ ਸਥਾਨਕ ਦਾਣਾ ਮੰਡੀ ਦਾ ਦੌਰਾ ਕਰਕੇ ਕਿਸਾਨਾਂ (Farmers) ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਸੰਬੰਧੀ ਜਾਣਿਆ। ਇਸ ਮੌਕੇ ਜਿਲਾ ਪ੍ਰਧਾਨ ਜਗਦੇਵ ਸਿੰਘ ਬਾਂਮ, ਹਲਕਾ ਇੰਚਾਰਜ਼ ਜਗਦੀਪ ਸਿੰਘ ‘ਕਾਕਾ ਬਰਾੜ’, ਵਪਾਰ ਮੰਡਲ ਦੇ ਜਿਲਾ ਪ੍ਰਧਾਨ ਰਾਜੀਵ ਕੁਮਾਰ ‘ਕਾਕਾ ਗਾਂਧੀ’, ਸਟੇਟ ਜੁਆਇੰਟ ਸੈਕਟਰੀ ਅਰਸ਼ ਬਰਾੜ ਜੱਸੇਆਣਾ, ਕੌਂਸਲਰ ਜਗਮੀਤ ਸਿੰਘ ਜੱਗਾ, ਪ੍ਰਿਤਪਾਲ ਸ਼ਰਮਾ ਗਿੱਦੜਬਾਹਾ, ਕਾਰਜ ਮਿੱਢਾ ਆਦਿ ਹਾਜ਼ਰ ਸਨ। ਇਸ ਮੌਕੇ ਕਿਸਾਨਾਂ ਨੇ ਆਮ ਆਦਮੀ ਪਾਰਟੀ ਦੀ ਟੀਮ ਨੂੰ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਲੱਖਾਂ ਦਾਅਵੇ ਕੀਤੇ ਜਾ ਰਹੇ ਹਨ। ਪ੍ਰੰਤੂ ਉਨਾਂ ਨੂੰ ਮੰਡੀ ’ਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨਾਂ ਕਿਹਾ ਕਿ ਝੋਨੇ ਦੀ ਨਮੀ ਮਾਤਰਾ 17 ਫੀਸਦੀ ਤੈਅ ਕੀਤੀ ਗਈ ਹੈ। ਪ੍ਰੰਤੂ ਝੋਨੇ ਦੀ ਨਮੀ ਮਾਤਰਾ 19 ਦੇ ਕਰੀਬ ਆਉਂਦੀ ਹੈ, ਜਿਸ ਕਾਰਨ ਉਹ ਪਿਛਲੇ ਇੱਕ ਹਫਤੇ ਤੋਂ ਮੰਡੀ ’ਚ ਖੱਜਲ ਹੋ ਰਹੇ ਹਨ।
ਇਹ ਵੀ ਪੜ੍ਹੋ-ਸਿਰਫ਼ ਕੈਪਟਨ ਹੀ ਨਹੀਂ, ਇਹ ਸਿਆਸਤਦਾਨ ਵੀ ਸਬੰਧਾਂ ਕਰਕੇ ਸੁਰਖੀਆਂ ‘ਚ ਰਹੇ, ਜਾਣੋ...
ਇਸ ਤੋਂ ਇਲਾਵਾ ਵੱਟਾ ਨਾਮਕ ਬੀਮਾਰੀ ਵੀ ਕਿਸਾਨਾਂ ਨੂੰ ਚੂੰਬੜ ਗਈ ਹੈ, ਜੋ ਵੱਟਾ ਦਿੰਦਾ ਹੈ ਉਸ ਦੀ ਫਸਲ ਤੁਰੰਤ ਹੀ ਚੁੱਕੀ ਜਾਂਦੀ ਹੈ। ਉਨ੍ਹਾਂ ਭਰੇ ਮਨ ਨਾਲ ਦੱਸਿਆ ਕਿ ਉਨਾਂ ਨੂੰ ਲੱਗਦਾ ਹੈ ਕਿ ਉਨਾਂ ਦੀ ਦੀਵਾਲੀ ਇਸ ਵਾਰ ਮੰਡੀ ’ਚ ਹੀ ਲੰਘੇਗੀ। ਇਸ ਮੌਕੇ ਜ਼ਿਲਾ ਪ੍ਰਧਾਨ ਜਗਦੇਵ ਸਿੰਘ ਬਾਂਮ, ਜ਼ਿਲ੍ਹਾ ਪ੍ਰਧਾਨ ਕਿਸਾਨ ਵਿੰਗ ਸੁਰਜੀਤ ਸਿੰਘ ਲੁਬਾਣਿਆਂਵਾਲੀ, ਹਲਕਾ ਇੰਚਾਰਜ ਜਗਦੀਪ ਸਿੰਘ ‘ਕਾਕਾ ਬਰਾੜ’ ਨੇ ਦੱਸਿਆ ਕਿ ਚੰਨੀ ਸਰਕਾਰ ਸੂਬੇ ’ਚ ਵੱਡੇ-ਵੱਡੇ ਫਲੈਕਸ ਬੋਰਡ ਲਗਾਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਕਿਸਾਨਾਂ ਨੂੰ ਕੋਈ ਸਮੱਸਿਆ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਪ੍ਰੰਤੂ ਇਹ ਦਾਅਵੇ ਸਿਰਫ ਬੋਰਡਾਂ ਤੱਕ ਹੀ ਸੀਮਿਤ ਰਹਿ ਗਏ। ਉਨ੍ਹਾਂ ਕਿਹਾ ਕਿ ਅੱਜ ਮੰਡੀ ’ਚ ਬੈਠੇ ਕਿਸਾਨ ਦੀ ਹਾਲਤ ਬਹੁਤ ਮਾੜੀ ਹੈ ਕਿਉਂਕਿ ਝੋਨੇ ’ਚ ਨਮੀ ਦੀ ਮਾਤਰਾ ਵੱਧ ਆਉਣ ਕਾਰਨ ਕਿਸਾਨ ਦਿਨ ਰਾਤ ਜਾਗਕੇ ਆਪਣੀ ਫਸਲ ਦੀ ਰਾਖੀ ਕਰਦਾ ਹੈ।
ਉਨਾਂ ਕਿਹਾ ਕਿ ਮੰਡੀ ’ਚ ਬੈਠੇ ਕਿਸਾਨਾਂ ਦੀ ਫਸਲ ਨੂੰ ਵੱਟਾ ਲਗਾਕੇ ਲਗਾਤਾਰ ਲੁੱਟ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਵੱਟੇ ’ਤੇ ਫਸਲ ਤੁਰੰਤ ਚੁੱਕੀ ਜਾਂਦੀ ਹੈ ਪ੍ਰੰਤੂ ਬਿਨਾਂ ਵੱਟੇ ’ਤੇ ਫਸਲ ਦੀ ਰਾਖੀ ਕਰਨੀ ਪੈਂਦੀ ਹੈ। ਉਨਾਂ ਕਿਹਾ ਕਿ ਇੱਕ ਰੁਪਾਣਾ ਦੇ ਕਿਸਾਨ ਨੇ ਬੜੇ ਦੁੱਖੀ ਹੋਕੇ ਕਰੀਬ 150 ਰੁਪਏ ਵੱਟੇ ’ਤੇ ਆਪਣੀ ਫਸਲ ਚੁੱਕਵਾਈ ਹੈ ਜਿਸ ਕਾਰਨ ਸਮੂਹ ਕਿਸਾਨਾਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨਾਂ ਚੇਤਾਵਨੀ ਦਿੰਦਿਆਂ ਆਖਿਆ ਕਿ ਜੇਕਰ ਜਲਦ ਤੋਂ ਜਲਦ ਕਿਸਾਨਾਂ ਦੀਆਂ ਸਮੱਸਿਆ ਦਾ ਕੋਈ ਹੱਲ ਨਾ ਕੀਤਾ ਤਾਂ ਆਮ ਆਦਮੀ ਪਾਰਟੀ ਸ਼ੰਘਰਸ ਦਾ ਰਾਹ ਅਪਣਾਏਗੀ। ਇਸ ਮੌਕੇ ’ਤੇ ਜਸਵੰਤ ਸਿੰਘ ਸੰਧੂ, ਯੂਥ ਵਾਈਸ ਪ੍ਰਧਾਨ ਮਿਲਾਪਜੀਤ ਸਿੰਘ ਗਿੱਲ, ਸਾਹਿਲ ਕੁੱਬਾ, ਲਾਡੀ ਿਪਾਲਕੇ, ਮਹਿਲ ਸਿੰਘ, ਹਰਦੀਪ ਮਿੱਢੂਖੇੜਾ, ਗੁਰਜਿੰਦਰ ਸਿੰਘ ਸਸਿੰਘ, ਅਮਰਧੀਰ ਸਿੰਘ, ਸੋਨੂੰ ਛਾਬੜਾ, ਸੁਖਪਾਲ ਸਿੰਘ ਢਾਲਾ ਆਦਿ ਵੱਡੀ ਗਿਣਤੀ ’ਚ ਹਾਜ਼ਰ ਸਨ।
ਇਹ ਵੀ ਪੜ੍ਹੋ- ਆਰੂਸਾ ਆਲਮ ਮਾਮਲੇ 'ਤੇ ਕੈਪਟਨ ਨੇ ਕੀਤਾ ਵੱਡਾ ਧਮਾਕਾ, ਤਸਵੀਰਾਂ ਕੀਤੀਆਂ...