ETV Bharat / state

ਮੁੰਡੇ ਵੱਲੋਂ ਕੁੜੀ ਬਣਕੇ ਟੈਸਟ ਦੇਣ ਦਾ ਮਾਮਲਾ: ਪਰਚਾ ਦਰਜ, ਕੁੜੀ ਦੀ ਉਮੀਦਵਾਰੀ ਰੱਦ

author img

By ETV Bharat Punjabi Team

Published : Jan 9, 2024, 1:16 PM IST

Boy Change Girl Look: ਫਰੀਦਕੋਟ ਦੀ ਬਾਬਾ ਫਰੀਦ ਯੂਨੀਵਰਿਸਟੀ ਅਧੀਨ ਚੱਲ ਰਹੇ ਕੋਟਕਪੂਰਾ ਦੇ ਡੀਏਵੀ ਸਕੂਲ ਵਿੱਚ ਪੈਰਾ ਮੈਡੀਕਲ ਸਟਾਫ ਭਰਤੀ ਲਈ ਹੋ ਰਹੇ ਟੈਸਟ ਵਿੱਚ ਇੱਕ ਮੁੰਡਾ ਕੁੜੀ ਦਾ ਭੇਸ ਬਣਾ ਕੇ ਪਹੁੰਚ ਗਿਆ। ਸ਼ੱਕ ਹੋਣ ਉੱਤੇ ਜਦੋਂ ਉਸ ਦੀ ਸ਼ਨਾਖਤ ਕੀਤੀ ਗਈ ਤਾਂ ਸਾਰੇ ਝੂਠ ਦਾ ਪਰਦਾਫਾਸ਼ ਹੋ ਗਿਆ।

Action taken against a boy who disguised himself as a girl for medical recruitment in Kotakpura DAV School, Faridkot.
ਕੁੜੀ ਬਣ ਕੇ ਮੁੰਡਾ ਟੈੱਸਟ ਦੇਣ ਲਈ ਪਹੁੰਚਿਆ ਡੀਏਵੀ ਸਕੂਲ
ਪੁਲਿਸ ਨੇ ਕੀਤਾ ਮੁਲਜ਼ਮ ਨੂੰ ਗ੍ਰਿਫ਼ਤਾਰ

ਫਰੀਦਕੋਟ: ਬਾਬਾ ਫਰੀਦ ਯੂਨੀਵਰਸਿਟੀ ਅਧੀਨ ਪੈਰਾ ਮੈਡੀਕਲ ਸਟਾਫ ਭਰਤੀ ਲਈ ਲਏ ਜਾਣ ਵਾਲੇ ਲਿਖਤੀ ਟੈਸਟ ਦੌਰਾਨ ਕੋਟਕਪੂਰਾ ਦੇ DAV ਸਕੂਲ ਅੰਦਰ ਬਣੇ ਪ੍ਰੀਖਿਆ ਕੇਂਦਰ ਵਿੱਚ ਇੱਕ ਲੜਕਾ ਜਿਸ ਨੇ ਲੜਕੀ ਦਾ ਰੂਪ ਧਾਰਿਆ ਹੋਇਆ ਸੀ, ਪੇਪਰ ਦੇਣ ਪਹੁੰਚ ਗਿਆ, ਪਰ ਐਂਟਰੀ ਸਮੇਂ ਬਾਇਓ ਮੈਟ੍ਰਿਕ ਮਸ਼ੀਨ ਉੱਤੇ ਫਿੰਗਰ ਪ੍ਰਿੰਟ ਮੈਚ ਨਾ ਹੋਣ ਦੇ ਚੱਲਦੇ ਉਹ ਸ਼ੱਕ ਦੇ ਘੇਰੇ ਵਿੱਚ ਆ ਗਿਆ।

ਜਾਅਲੀ ਆਈਡੀ ਅਤੇ ਅਧਾਰ ਕਾਰਡ ਬਰਾਮਦ: ਸ਼ੱਕ ਪੈਣ ਮਗਰੋਂ ਜਦੋਂ ਪ੍ਰਬੰਧਕਾਂ ਵੱਲੋਂ ਜਾਂਚ ਕੀਤੀ ਗਈ ਤਾਂ ਸੱਚ ਸਾਹਮਣੇ ਆਇਆ ਕਿ ਟੈਸਟ ਲਈ ਪਹੁੰਚਿਆ ਉਮੀਦਵਾਰ ਸਹੀ ਨਹੀਂ ਹੈ। ਹੋਰ ਜਾਂਚ ਵਿੱਚ ਪਤਾ ਲਗਾ ਕੇ ਲੜਕੇ ਨੇ ਲੜਕੀ ਦਾ ਭੇਸ ਬਣਾਇਆ ਹੋਇਆ ਸੀ। ਇਸ ਤੋਂ ਬਾਅਦ ਮੁਲਜ਼ਮ ਲੜਕੇ ਨੂੰ ਤੁਰੰਤ ਪੁਲਿਸ ਹਵਾਲੇ ਕੀਤਾ ਗਿਆ। ਜ਼ਿਕਰਯੋਗ ਹੈ ਕਿ ਲੜਕੇ ਵੱਲੋਂ ਜਾਅਲੀ ਆਈਡੀ ਕਾਰਡ ਅਤੇ ਅਧਾਰ ਕਾਰਡ ਵੀ ਤਿਆਰ ਕੀਤਾ ਗਿਆ ਸੀ ਜੋ ਪੁਲਿਸ ਨੇ ਬਰਾਮਦ ਕਰ ਲਿਆ ਹੈ।

ਲੜਕੀ ਦਾ ਧਾਰਿਆ ਭੇਸ: ਪੁੱਛਗਿੱਛ ਦੋਰਾਨ ਸਾਹਮਣੇ ਆਇਆ ਕੇ ਉਕਤ ਲੜਕਾ ਅੰਗਰੇਜ਼ ਸਿੰਘ ਜੋ ਫਾਜ਼ਿਲਕਾ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਉਸ ਨੇ ਇਸੇ ਜ਼ਿਲ੍ਹੇ ਦੇ ਪਿੰਡ ਢਾਣੀ ਦੀ ਲੜਕੀ ਪਰਮਜੀਤ ਕੌਰ ਦੀ ਜਗ੍ਹਾ ਉੱਤੇ ਪੇਪਰ ਦੇਣਾ ਸੀ। ਪੇਪਰ ਦੇਣ ਲਈ ਉਸ ਨੇ ਬਕਾਇਦਾ ਲੜਕੀਆਂ ਵਾਲੇ ਕੱਪੜੇ, ਨਕਲੀ ਵਾਲ ਅਤੇ ਬਿੰਦੀ-ਸੁਰਖੀ ਲਾਈ ਹੋਈ ਸੀ। ਸਾਰੀ ਤਿਆਰੀ ਦੇ ਬਾਵਜੂਦ ਪੇਪਰ ਦੇਣ ਦੀ ਕੋਸ਼ਿਸ਼ ਸਫਲ ਨਹੀਂ ਹੋ ਸਕੀ ।

ਦੋਵਾਂ ਮੁਲਜ਼ਮਾਂ ਉੱਤੇ ਕਾਰਵਾਈ: ਫਿਲਹਾਲ ਪੁਲਿਸ ਵੱਲੋਂ ਮੁਲਜ਼ਮ ਲੜਕੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਣਕਾਰੀ ਮੁਤਾਬਿਕ ਜਿਸ ਲੜਕੀ ਦੇ ਨਾਂ ਉੱਤੇ ਮੁਲਜ਼ਮ ਪੇਪਰ ਦੇਣ ਪੁੱਜਾ ਸੀ, ਉਸਦਾ ਫਾਰਮ ਰੱਦ ਕਰ ਦਿੱਤਾ ਗਿਆ ਹੈ। ਉੱਧਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਰਾਜੀਵ ਸੂਦ ਨੇ ਦੱਸਿਆ ਕਿ ਇਹ ਪ੍ਰੀਖਿਆ ਦਾ ਦੂਜਾ ਪੇਪਰ ਸੀ ਜਿਸ ਦੀ ਬਾਈਓ ਮੈਟ੍ਰਿਕ ਸਮੇਂ ਇਹ ਲੜਕਾ ਫੜਿਆ ਗਿਆ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਪੇਪਰ ਦਾ ਪਹਿਲੇ ਭਾਗ ਪੰਜਾਬੀ ਦਾ ਪੇਪਰ ਜੋ ਹੋਇਆ ਸੀ ਉਸ ਸਮੇ ਸਹੀ ਕੈਂਡੀਡੇਟ ਪੇਪਰ ਦੇਣ ਆਇਆ ਸੀ ਪਰ ਇਸ ਵਾਰ ਇਹ ਲੜਕਾ ਉਸਦੀ ਜਗ੍ਹਾ ਉੱਤੇ ਪੇਪਰ ਦੇਣ ਪੁੱਜਾ। ਮੁਲਜ਼ਮ ਖਿਲਾਫ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ ਅਤੇ ਲੜਕੀ ਦਾ ਫਾਰਮ ਵੀ ਰੱਦ ਕਰ ਦਿੱਤਾ ਗਿਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.