ETV Bharat / bharat

ਜੰਮੂ ਅਤੇ ਕਸ਼ਮੀਰ ਚੋਣ 2024: ਤੀਜੇ ਪੜਾਅ 'ਚ 65.58 ਫੀਸਦੀ ਵੋਟਿੰਗ ਦਰਜ, ਛੰਬ ਵਿੱਚ ਸਭ ਤੋਂ ਵੱਧ ਅਤੇ ਸੋਪੋਰ ਵਿੱਚ ਸਭ ਤੋਂ ਘੱਟ ਹੋਇਆ ਮਤਦਾਨ - Jammu Kashmir Election

Jammu Kashmir  Voting Day Third Phase
ਜੰਮੂ ਅਤੇ ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਆਖਰੀ ਪੜਾਅ ਵੋਟਿੰਗ (Etv Bharat)
author img

By ETV Bharat Punjabi Team

Published : Oct 1, 2024, 7:36 AM IST

Updated : Oct 1, 2024, 11:58 AM IST

ਸ਼੍ਰੀਨਗਰ: ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ 2024 ਦੇ ਤੀਜੇ ਅਤੇ ਆਖਰੀ ਪੜਾਅ ਲਈ ਵੋਟਿੰਗ ਸ਼ਾਂਤੀਪੂਰਵਕ ਮੁਕੰਮਲ ਹੋ ਗਈ ਹੈ। ਇਸ ਪੜਾਅ 'ਚ ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ 40 ਸੀਟਾਂ 'ਤੇ ਚੋਣਾਂ ਹੋਈਆਂ। ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਕ ਤੀਜੇ ਪੜਾਅ 'ਚ 65.58 ਫੀਸਦੀ ਵੋਟਿੰਗ ਦਰਜ ਕੀਤੀ ਗਈ ਹੈ। ਜੰਮੂ ਦੇ ਛੰਬ ਵਿਧਾਨ ਸਭਾ ਹਲਕੇ ਵਿੱਚ ਸਭ ਤੋਂ ਵੱਧ 77.35% ਮਤਦਾਨ ਹੋਇਆ, ਜਦਕਿ ਕਸ਼ਮੀਰ ਦੇ ਸੋਪੋਰ ਵਿੱਚ ਸਭ ਤੋਂ ਘੱਟ 41.44% ਮਤਦਾਨ ਹੋਇਆ। ਨਿਰਪੱਖ ਅਤੇ ਸ਼ਾਂਤੀਪੂਰਨ ਵੋਟਿੰਗ ਨੂੰ ਯਕੀਨੀ ਬਣਾਉਣ ਲਈ ਚੋਣ ਕਮਿਸ਼ਨ ਵੱਲੋਂ ਵਿਆਪਕ ਪ੍ਰਬੰਧ ਕੀਤੇ ਗਏ ਸਨ। ਇਸ ਗੇੜ ਵਿੱਚ 39.18 ਲੱਖ ਵੋਟਰ ਸਨ ਅਤੇ 415 ਉਮੀਦਵਾਰ ਚੋਣ ਮੈਦਾਨ ਵਿੱਚ ਸਨ। ਫਿਲਹਾਲ ਵੋਟਾਂ ਦੀ ਗਿਣਤੀ 8 ਅਕਤੂਬਰ ਨੂੰ ਹੋਵੇਗੀ।

LIVE FEED

7:22 AM, 2 Oct 2024 (IST)

ਸ਼ਾਮ 6 ਵਜੇ ਤੱਕ 65.65 ਫੀਸਦੀ ਵੋਟਿੰਗ

ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ 2024 ਦੇ ਤੀਜੇ ਅਤੇ ਆਖਰੀ ਪੜਾਅ 'ਚ 40 ਸੀਟਾਂ 'ਤੇ ਕੁੱਲ 65.65 ਫੀਸਦੀ ਵੋਟਿੰਗ ਦਰਜ ਕੀਤੀ ਗਈ। ਜੰਮੂ ਦੇ ਛੰਬ ਵਿਧਾਨ ਸਭਾ ਹਲਕੇ ਵਿੱਚ ਸਭ ਤੋਂ ਵੱਧ 77.35 ਫੀਸਦੀ ਵੋਟਿੰਗ ਦਰਜ ਕੀਤੀ ਗਈ, ਜਦੋਂ ਕਿ ਕਸ਼ਮੀਰ ਦੇ ਸੋਪੋਰ ਵਿੱਚ ਸਭ ਤੋਂ ਘੱਟ 41.44 ਫੀਸਦੀ ਮਤਦਾਨ ਹੋਇਆ। ਭਾਰਤੀ ਚੋਣ ਕਮਿਸ਼ਨ (ਈਸੀਆਈ) ਦੇ ਅਨੁਸਾਰ, ਕੁੱਲ ਵੋਟਿੰਗ ਸਵੇਰੇ 9 ਵਜੇ ਦੇ ਮਾਮੂਲੀ 11.60 ਪ੍ਰਤੀਸ਼ਤ ਤੋਂ ਵੱਧ ਕੇ ਸ਼ਾਮ 6 ਵਜੇ ਤੱਕ 65.58 ਪ੍ਰਤੀਸ਼ਤ ਹੋ ਗਈ, ਜੋ 54 ਪ੍ਰਤੀਸ਼ਤ ਦੇ ਵਾਧੇ ਨੂੰ ਦਰਸਾਉਂਦੀ ਹੈ।

7:21 AM, 2 Oct 2024 (IST)

ਪੱਛਮੀ ਪਾਕਿਸਤਾਨੀ ਸ਼ਰਨਾਰਥੀਆਂ ਨੇ ਸਾਂਬਾ ਵਿੱਚ ਆਪਣੀ ਵੋਟ ਪਾਈ

ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਤੀਜੇ ਅਤੇ ਆਖਰੀ ਪੜਾਅ ਲਈ ਵੋਟਿੰਗ ਸ਼ਾਂਤੀਪੂਰਵਕ ਰਹੀ ਹੈ। ਇਸ ਦੌਰਾਨ, ਪੱਛਮੀ ਪਾਕਿਸਤਾਨੀ ਸ਼ਰਨਾਰਥੀਆਂ ਨੇ ਸਾਂਬਾ ਦੇ ਸਰਕਾਰੀ ਗਰਲਜ਼ ਮਿਡਲ ਸਕੂਲ ਵਿੱਚ ਆਪਣੀ ਵੋਟ ਪਾਈ।

7:21 AM, 2 Oct 2024 (IST)

ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਤੀਜੇ ਅਤੇ ਆਖਰੀ ਪੜਾਅ 'ਚ ਸ਼ਾਮ 5 ਵਜੇ ਤੱਕ 65.48 ਫੀਸਦੀ ਵੋਟਿੰਗ ਦਰਜ

  1. ਬਾਂਦੀਪੁਰ-63.33%
  2. ਬਾਰਾਮੂਲਾ-55.73%
  3. ਜੰਮੂ-66.79%
  4. ਕਠੂਆ-70.53%
  5. ਕੁਪਵਾੜਾ-62.76%
  6. ਸਾਂਬਾ-72.41%
  7. ਊਧਮਪੁਰ-72.91%

11:57 AM, 1 Oct 2024 (IST)

ਸਵੇਰੇ 11 ਵਜੇ ਤੱਕ 28.12 ਫੀਸਦੀ ਮਤਦਾਨ ਦਰਜ

ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਤੀਜੇ ਅਤੇ ਆਖਰੀ ਪੜਾਅ 'ਚ ਸਵੇਰੇ 11 ਵਜੇ ਤੱਕ 28.12 ਫੀਸਦੀ ਮਤਦਾਨ ਦਰਜ ਕੀਤਾ ਗਿਆ।

10:10 AM, 1 Oct 2024 (IST)

ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਜਾਰੀ

ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਤੀਜੇ ਪੜਾਅ ਦੀਆਂ ਚੋਣਾਂ 'ਚ ਸਵੇਰੇ 9 ਵਜੇ ਤੱਕ 11.60 ਫੀਸਦੀ ਵੋਟਿੰਗ ਦਰਜ ਕੀਤੀ ਗਈ।

8:04 AM, 1 Oct 2024 (IST)

ਪੋਲਿੰਗ ਸਟੇਸ਼ਨ 'ਤੇ ਕਤਾਰਾਂ 'ਚ ਲੱਗੇ ਵੋਟਰ, ਸ਼ਾਂਤੀ ਨਾਲ ਭੁਗਤਾ ਰਹੇ ਵੋਟ

ਜੰਮੂ-ਕਸ਼ਮੀਰ: ਲੋਕ ਅੱਜ ਵਿਧਾਨ ਸਭਾ ਚੋਣਾਂ ਦੇ ਤੀਜੇ ਅਤੇ ਆਖਰੀ ਪੜਾਅ ਵਿੱਚ ਵੋਟ ਪਾਉਣ ਲਈ ਊਧਮਪੁਰ ਵਿੱਚ ਇੱਕ ਪੋਲਿੰਗ ਸਟੇਸ਼ਨ 'ਤੇ ਕਤਾਰਾਂ ਵਿੱਚ ਖੜ੍ਹੇ ਹਨ।

7:33 AM, 1 Oct 2024 (IST)

ਜੰਮੂ ਅਤੇ ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਆਖਰੀ ਪੜਾਅ ਲਈ 40 ਸੀਟਾਂ 'ਤੇ ਵੋਟਿੰਗ ਜਾਰੀ

ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਤੀਜੇ ਅਤੇ ਆਖਰੀ ਪੜਾਅ ਲਈ ਵੋਟਿੰਗ ਸ਼ੁਰੂ ਹੋ ਗਈ ਹੈ। ਕੇਂਦਰ ਸ਼ਾਸਤ ਪ੍ਰਦੇਸ਼ ਦੇ 7 ਜ਼ਿਲ੍ਹਿਆਂ ਦੇ 40 ਹਲਕਿਆਂ ਦੇ ਯੋਗ ਵੋਟਰ ਅੱਜ ਆਪਣੀ ਵੋਟ ਪਾਉਣਗੇ। 40 ਹਲਕਿਆਂ ਵਿੱਚੋਂ 24 ਜੰਮੂ ਡਿਵੀਜ਼ਨ ਵਿੱਚ ਅਤੇ 16 ਕਸ਼ਮੀਰ ਵਿੱਚ ਪੈਂਦੇ ਹਨ। ਚੋਣ ਕਮਿਸ਼ਨ ਨੇ ਨਿਰਪੱਖ ਅਤੇ ਸ਼ਾਂਤੀਪੂਰਨ ਵੋਟਿੰਗ ਨੂੰ ਯਕੀਨੀ ਬਣਾਉਣ ਲਈ ਪੁਖਤਾ ਪ੍ਰਬੰਧ ਕੀਤੇ ਹਨ।

Last Updated : Oct 1, 2024, 11:58 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.