ਫ਼ਰੀਦਕੋਟ: ਬੇਸ਼ੱਕ ਸਰਕਾਰ ਕੰਨਿਆ ਭਰੂਣ ਹੱਤਿਆ ਲਈ ਵੱਡੇ-ਵੱਡੇ ਕਦਮ ਉਠਾਏ ਜਾਣ ਦੇ ਦਾਅਵੇ ਕਰਦੀਆਂ ਰਹਿੰਦੀਆਂ ਹਨ, ਪਰ ਇਸ ਪਾਪ ਨੂੰ ਰੋਕਣ ਵਿੱਚ ਕਿੰਨੀਆਂ ਕੁ ਸਫਲ ਹੋਈਆਂ ਹਨ ਇਸ ਦਾ ਅੰਦਾਜਾ ਫਰੀਦਕੋਟ ਵਿੱਚ ਵਾਪਰੀ ਘਟਨਾ ਤੋਂ ਸਹਿਜੇ ਹੀ ਲਗਾਇਆ ਜਾ ਸਕਦਾ ਹੈ।
ਦਰਾਅਸਰ ਫਰੀਦਕੋਟ ਵਿਚੋਂ ਲੰਘਦੀਆਂ ਜੋੜੀਆਂ ਨਹਿਰਾਂ ਵਿਚੋਂ ਨਹਿਰ ਦੀਆਂ ਪੌੜੀਆਂ ਵਿਚੋਂ ਇੱਕ ਨਵ ਜਨਮੀ ਬੱਚੀ ਦੀ ਲਾਸ਼ (Body of newborn baby found on canal bank) ਮਿਲੀ ਹੈ। ਜਿਸ ਨੂੰ ਪਹਿਲੀ ਨਜ਼ਰ ਦੇਖਣ ਤੇ ਪਤਾ ਚਲਦਾ ਹੈ ਕਿ ਉਸ ਬੱਚੀ ਨੂੰ ਮਾਰ ਕੇ ਕਿਸੇ ਨੇ ਇਥੇ ਸੁੱਟਿਆ ਹੈ। ਜਿਵੇਂ ਹੀ ਬੱਚੀ ਦੀ ਮੌਤ ਦਾ ਪਤਾ ਫਰੀਦਕੋਟ ਦੀ ਸਮਾਜ ਸੇਵੀ ਸੰਸਥਾ ਸਹਾਰਾ ਸਰਵਿਸ ਸੁਸਾਇਟੀ ਨੂੰ ਚੱਲਿਆ ਤਾਂ ਉਹਨਾਂ ਵਲੋਂ ਪੁਲਿਸ ਨੂੰ ਇਤਲਾਹ ਦਿੱਤੀ ਗਈ।
ਇਹ ਵੀ ਪੜੋ: ਕਣਕ ਦੀ ਖ਼ਰੀਦ ਸ਼ੁਰੂ ਨਾ ਹੋਣ 'ਤੇ ਕਿਸਾਨਾਂ ਵੱਲੋਂ ਨਾਅਰੇਬਾਜ਼ੀ
ਪੁਲਿਸ ਵਲੋਂ ਮ੍ਰਿਤਕ ਬੱਚੀ ਦੀ ਲਾਸ਼ ਨੂੰ ਕਬਜੇ ਵਿੱਚ ਲੈ ਕੇ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ (Guru Gobind Singh Medical Hospital) ਦੀ ਮੋਰਚਰੀ ਵਿੱਚ ਰੱਖਿਆ ਗਿਆ। ਪੁਲਿਸ ਵੱਲੋਂ ਬੱਚੀ ਦੇ ਲਾਸ਼ ਨੂੰ ਇਥੇ ਸੁੱਟਣ ਵਾਲੇ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਜਾਣਕਾਰੀ ਦਿੰਦਿਆਂ ਸਹਾਰਾ ਸਰਵਿਸ ਸੁਸਾਇਟੀ ਦੇ ਆਗੂ ਪਰਵੀਨ ਕਾਲਾ ਨੇ ਕਿਹਾ ਕਿ ਜੋ ਵੀ ਇਸ ਬੱਚੀ ਦੇ ਕਾਤਲ ਬਾਰੇ ਪੁਲਿਸ ਨੂੰ ਸੂਹ ਦੇਵੇਗਾ ਉਸ ਨੂੰ ਸਹਾਰਾ ਸਰਵਿਸ ਸੁਸਾਇਟੀ ਵਲੋਂ 25000 ਰੁਪਏ ਦਾ ਇਨਾਮ ਦਿੱਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਇਕ ਪਾਸੇ ਤਾਂ ਅੱਜ ਨਵਰਤਰਿਆ ਦੀ ਸਮਾਪਤੀ ਤੇ ਲੋਕ ਕੰਜਕਾਂ ਦੀ ਪੂਜਾ ਕਰ ਰਹੇ ਹਨ ਅਤੇ ਦੂਜੇ ਪਾਸੇ ਕਿਸੇ ਕਲਜੁਗੀ ਵਲੋਂ ਇਸ ਮਾਸੂਮ ਤੇ ਵੱਡਾ ਕਹਿਰ ਢਾਇਆ ਗਿਆ। ਜਾਂਚ ਅਧਿਕਾਰੀ ਜੈਜੀਤ ਸਿੰਘ ਨੇ ਕਿਹਾ ਕਿ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰ ਉਹਨਾਂ ਖਿਲਾਫ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਇਹ ਵੀ ਪੜੋ: ਨਸ਼ੇ ਨੂੰ ਲੈਕੇ ਨੌਜਵਾਨਾਂ ਨੇ ਸਿਹਤ ਮੰਤਰੀ ਦੇ ਸਾਹਮਣੇ ਪੁਲਿਸ ਕੀਤੀ ਬੇਨਕਾਬ !