ETV Bharat / state

ਡਾ. ਰਾਜੀਵ ਸੂਦ ਹੋਣਗੇ ਬਾਬਾ ਫਰੀਦ ਯੂਨੀਵਰਸਿਟੀ ਦੇ ਨਵੇਂ ਵਾਈਸ ਚਾਂਸਲਰ, ਰਾਜਪਾਲ ਨੇ ਲਾਈ ਮੋਹਰ - ਪੰਜਾਬ ਦੀਆਂ ਅੱਜ ਦੀਆਂ ਖਬਰਾਂ

ਬਾਬਾ ਫਰੀਦ ਯੂਨੀਵਰਸਿਟੀ ਲਈ ਨਵੇਂ ਵਾਇਸ ਚਾਂਸਲਰ ਡਾ. ਰਾਜੀਵ ਸੂਦ ਨਿਯੁਕਤ ਕੀਤੇ ਜਾ ਰਹੇ ਹਨ। ਸੂਬਾ ਸਰਕਾਰ ਨੇ ਪੰਜ ਨਾਂ ਰਾਜਪਾਲ ਨੂੰ ਭੇਜੇ ਸੀ ਪਰ ਰਾਜਪਾਲ ਨੇ ਡਾ. ਸੂਦ ਦੇ ਨਾਂ ਉੱਤੇ ਮੋਹਰ ਲਾਈ ਹੈ।

Baba Farid University sent a panel for VC
ਬਾਬਾ ਫਰੀਦ ਯੂਨੀਵਰਸਿਟੀ ਲਈ ਵੀਸੀ ਦੇ ਨਾਂ ਤੇ ਲੱਗੇਗੀ ਮੋਹਰ, ਇਨ੍ਹਾਂ 5 ਖ਼ਾਸ ਨਾਂਵਾਂ ਦੀ ਰਾਜਪਾਲ ਨੂੰ ਭੇਜੀ ਲਿਸਟ
author img

By

Published : Jun 6, 2023, 3:44 PM IST

Updated : Jun 6, 2023, 10:16 PM IST

ਚੰਡੀਗੜ੍ਹ (ਡੈਸਕ) : ਬਾਬਾ ਫਰੀਦ ਯੂਨੀਵਰਸਿਟੀ ਦੇ ਨਵੇਂ ਵੀਸੀ ਦੇ ਰੂਪ ਵਿੱਚ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਪ੍ਰੋ. ਰਾਜੀਵ ਸੂਦ ਦੇ ਨਾਂ ਉੱਤੇ ਮੋਹਰ ਲਾਈ ਹੈ। ਉਨ੍ਹਾਂ ਨੂੰ ਨਿਯੁਕਤੀ ਉਨ੍ਹਾਂ ਦੇ ਅਹੁਦਾ ਸੰਭਾਲਣ ਦੀ ਤਰੀਕ ਤੋਂ ਤਿੰਨ ਸਾਲਾਂ ਲਈ ਜਾਰੀ ਕੀਤੀ ਗਈ ਹੈ। ਜਿਕਰਯੋਗ ਹੈ ਕਿ ਸੂਬਾ ਸਰਕਾਰ ਵਲੋਂ ਵੀ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਪੰਜ ਨਾਂ ਸੁਝਾਏ ਗਏ ਸਨ। ਇਸ ਲਿਸਟ ਵਿੱਚ ਚੰਡੀਗੜ੍ਹ ਪੀਜੀਆਈ ਦੇ ਡੀਨ ਪ੍ਰੋਫੈਸਰ ਰਾਕੇਸ਼ ਸਹਿਗਲ, ਪੀਜੀਆਈ ਨਿਊਕਲੀਅਰ ਮੈਡੀਸਨ ਵਿਭਾਗ ਦੇ ਪ੍ਰੋਫੈਸਰ ਬਲਜਿੰਦਰ ਸਿੰਘ ਅਤੇ ਰਾਜਿੰਦਰਾ ਮੈਡੀਕਲ ਕਾਲਜ ਪਟਿਆਲਾ ਦੇ ਸਾਬਕਾ ਪ੍ਰੋਫੈਸਰ ਕੇ.ਕੇ ਅਗਰਵਾਲ ਦਾ ਨਾਂ ਸ਼ਾਮਿਲ ਸੀ। ਦੋ ਹੋਰ ਨਾਂਵਾਂ ਵਿੱਚ ਚੰਡੀਗੜ੍ਹ ਜੀਐਮਸੀਐਚ-32 ਦੇ ਸਾਬਕਾ ਐਚਓਡੀ ਵਿਭਾਗ ਦੇ ਮਾਈਕਰੋਬਾਇਓਲੋਜੀ ਪ੍ਰੋਫੈਸਰ ਜਗਦੀਸ਼ ਚੰਦਰ ਅਤੇ ਦਿੱਲੀ ਦੇ ਪ੍ਰੋਫੈਸਰ ਰਾਜਦੇਵ ਐਸਡੀਓ ਦਾ ਨਾਂ ਵੀ ਸ਼ਾਮਿਲ ਕੀਤਾ ਗਿਆ ਸੀ।

ਦਰਅਸਲ, ਡਾ. ਸੂਦ ਕੋਲ ਮੈਡੀਕਲ ਪ੍ਰੈਕਟਿਸ ਵਿੱਚ 40 ਸਾਲਾਂ ਦਾ ਤਜੁਰਬਾ ਅਤੇ 26 ਸਾਲ ਪੋਸਟ ਐਮਸੀਐਚ ਸਣੇ 12 ਸਾਲ ਪ੍ਰੋਫੈਸਰ ਦੇ ਰੂਪ ਵਿੱਚ ਪੜ੍ਹਾਉਣ ਦੀ ਮੁਹਾਰਤ ਹੈ। ਇਸ ਤੋਂ ਇਲਾਵਾ ਡਾ. ਸੂਦ ਸਾਢੇ ਪੰਜ ਸਾਲਾਂ ਦੇ ਵਕਫੇ ਤੋਂ ਪੀਜੀਆਈ ਦਿੱਲੀ ਦੇ ਡੀਨ ਵਜੋਂ ਨਿਯੁਕਤ ਰਹੇ ਹਨ। ਉਹ ਪਿਛਲੇ 5 ਸਾਲਾਂ ਤੋਂ ਭਾਰਤ ਦੇ ਰਾਸ਼ਟਰਪਤੀ ਦੇ ਯੂਰੋ ਸਲਾਹਕਾਰ ਵੀ ਰਹੇ ਹਨ। ਇਸ ਤੋਂ ਇਲਾਵਾ ਉਹ 2017 ਵਿੱਚ ਡਾਕਟਰੀ ਖੇਤਰ ਵਿੱਚ ਵੱਕਾਰੀ ਡਾ: ਬੀਸੀ ਰਾਏ ਨੈਸ਼ਨਲ ਐਵਾਰਡ ਨਾਲ ਵੀ ਨਵਾਜੇ ਗਏ ਹਨ।

ਰਾਜਪਾਲ ਕਰ ਰਹੇ ਸਰਹੱਦੀ ਦੌਰਾ : ਯਾਦ ਰਹੇ ਕਿ ਰਾਜਪਾਲ ਨੂੰ ਇਹ ਲਿਸਟ ਭੇਜਣ ਤੋਂ ਪਹਿਲਾਂ ਸੂਬੇ ਦੇ ਮੁੱਖ ਸਕੱਤਰ ਵੀਕੇ ਜੰਜੂਆ ਦੀ ਅਗਵਾਈ ਵਾਲੀ ਕਮੇਟੀ ਵਲੋਂ ਵੀ ਇਨ੍ਹਾਂ ਨਾਵਾਂ ਉੱਤੇ ਵਿਚਾਰ ਮੰਥਨ ਕੀਤਾ ਗਿਆ ਸੀ। ਇਸ ਤੋਂ ਬਾਅਦ ਸੁਧਾਈ ਵਾਲੀ ਲਿਸਟ ਹੀ ਰਾਜਪਾਲ ਨੂੰ ਮੋਹਰ ਵਾਸਤੇ ਭੇਜੀ ਗਈ ਸੀ। ਕਿਹਾ ਜਾ ਰਿਹਾ ਹੈ ਕਿ ਇਸੇ ਹਫਤੇ ਰਾਜਪਾਲ ਕਿਸੇ ਇਕ ਨਾਂ ਨੂੰ ਵੀਸੀ ਵਜੋਂ ਨਿਯੁਕਤ ਕਰਨ ਲਈ ਕਹਿ ਸਕਦੇ ਹਨ। ਦੂਜੇ ਪਾਸੇ ਰਾਜਪਾਲ ਨੇ 7 ਅਤੇ 8 ਜੂਨ ਨੂੰ ਸੂਬੇ ਦੇ ਸਰਹੱਦੀ ਖੇਤਰ ਦਾ ਦੌਰਾ ਕਰਨ ਲ਼ਈ ਜਾਣਾ ਹੈ।

ਜ਼ਿਕਰਯੋਗ ਹੈ ਕਿ ਇਹ ਉਹੀ ਯੂਨੀਵਰਸਿਟੀ ਹੈ, ਜਿੱਥੇ ਸਾਬਕਾ ਸਿਹਤ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਨੇ ਸਾਬਕਾ ਵੀਸੀ ਡਾ: ਰਾਜ ਬਹਾਦਰ ਨੂੰ ਅਚਾਨਕ ਦੌਰੇ ਦੌਰਾਨ ਖਰਾਬ ਹੋਏ ਗੱਦੇ ਉੱਤੇ ਲੇਟਣ ਲਈ ਕਿਹਾ ਸੀ। ਇਸ ਨਾਲ ਜੁੜੀ ਵੀਡੀਓ ਵੀ ਖੂਬ ਵਾਇਰਲ ਹੋਈ ਸੀ ਅਤੇ ਇਸਨੂੰ ਲੈ ਕੇ ਸਰਕਾਰ ਵਿਵਾਦਾਂ ਵਿੱਚ ਵੀ ਘਿਰੀ। ਬਾਅਦ ਵਿੱਚ ਡਾਕਟਰ ਰਾਜ ਬਹਾਦਰ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।

Last Updated : Jun 6, 2023, 10:16 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.