ETV Bharat / state

ਪੈਟਰੋਲ ਦੀਆਂ ਬੋਤਲਾਂ ਲੈ ਟੈਂਕੀ 'ਤੇ ਚੜ੍ਹੇ ਬਾਬਾ ਫ਼ਰੀਦ ਯੂਨੀਵਰਸਟੀ ਦੇ ਮੁਲਾਜ਼ਮ - ਬਾਬਾ ਫ਼ਰੀਦ ਯੂਨੀਵਰਸਟੀ

ਬਾਬਾ ਫਰੀਦ ਯੂਨੀਵਰਸਿਟੀ ਆਫ ਹੇਲਥ ਸਾਇੰਸ ਦੇ 250 ਠੇਕਾ ਮੁਲਾਜ਼ਮ ਪਿਛਲੇ 50 ਦਿਨਾਂ ਤੋ ਆਪਣੀਆਂ ਮੰਗਾਂ ਨੂੰ ਲੈਕੇ ਧਰਨੇ 'ਤੇ ਬੈਠੇ ਹਨ। ਇਸਦੇ ਚੱਲਦੇ ਉਨ੍ਹਾਂ ਦੇ ਤਿੰਨ ਮੁਲਾਜ਼ਮ ਪੈਟਰੋਲ ਦੀਆਂ ਬੋਤਲਾਂ ਲੈ ਕੇ ਟੈਂਕੀ 'ਤੇ ਚੜ੍ਹੇ ਹਨ।

ਫ਼ੋਟੋ
ਫ਼ੋਟੋ
author img

By

Published : Jan 16, 2020, 10:29 AM IST

ਫ਼ਰੀਦਕੋਟ: ਬਾਬਾ ਫਰੀਦ ਯੂਨੀਵਰਸਿਟੀ ਆਫ ਹੇਲਥ ਸਾਇੰਸ ਦੇ ਅਧੀਨ ਕੰਮ ਕਰ ਰਹੇ ਕਰੀਬ 250 ਠੇਕਾ ਮੁਲਾਜ਼ਮ ਰੇਗੁਲਰ ਕਰਨ ਅਤੇ ਬਰਾਬਰ ਕੰਮ ਬਰਾਬਰ ਤਨਖਾਹ ਦੀ ਮੰਗ ਨੂੰ ਲੈ ਕੇ ਲਗਾਤਾਰ ਸੰਘਰਸ਼ ਕਰ ਰਹੇ ਹਨ। ਮੁਲਾਜ਼ਮਾਂ ਨੇ ਪਿਛਲੇ ਕਰੀਬ 50 ਦਿਨ ਤੋਂ ਯੂਨੀਵਰਸਿਟੀ ਦੇ ਗੇਟ ਦੇ ਬਾਹਰ ਧਰਨਾ ਲਗਾਇਆ ਹੋਇਆ ਹੈ ਅਤੇ ਇਨ੍ਹਾਂ ਦੇ 6 ਮੁਲਾਜ਼ਮ ਮਰਨ ਵਰਤ 'ਤੇ ਵੀ ਬੈਠੇ ਸਨ।

ਵੇਖੋ ਵੀਡੀਓ

ਇਸ ਸਬੰਧੀ 12 ਜਨਵਰੀ ਨੂੰ ਸੈਕਟਰੀ ਸਿਹਤ ਅਤੇ ਪ੍ਰਬੰਧਕੀ ਬੋਰਡ ਦੇ ਨਾਲ ਹੋਈ ਮੀਟਿੰਗ ਵੀ ਬੇਨਤੀਜਾ ਰਹੀ ਅਤੇ ਮੁਲਾਜ਼ਮਾਂ ਦੀਆ ਮੰਗਾਂ ਨੂੰ ਲੈ ਕੇ ਕੋਈ ਹੱਲ ਨਹੀਂ ਨਿਕਲਿਆ। ਇਸੰ ਦੇ ਚੱਲਦਿਆਂ ਯੂਨੀਵਰਸਿਟੀ ਦੇ ਤਿੰਨ ਮੁਲਾਜ਼ਮ ਹੱਥ ਵਿੱਚ ਪਟਰੋਲ ਦੀਆਂ ਬੋਤਲਾਂ ਲੈ ਕੇ ਮੰਡੀ ਬੋਰਡ ਦੀ ਪਾਣੀ ਦੀ ਟੈਂਕੀ 'ਤੇ ਚੜ੍ਹ ਗਏ ਅਤੇ ਆਪਣੀਆਂ ਮੰਗਾਂ ਨੂੰ ਲੈ ਕੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੇ ਖਿਲਾਫ ਰੋਸ਼ ਪ੍ਰਦਾਸ਼ਰਨ ਕੀਤਾ।

ਜ਼ਿਕਰਯੋਗ ਹੈ ਕੀ ਕੁੱਝ ਦਿਨ ਪਹਿਲਾਂ ਵਾਈਸ ਚਾਂਸਲਰ ਦੀ ਇੱਕ ਵੀਡੀਓ ਕਾਫ਼ੀ ਵਾਇਰਲ ਹੋਈ ਸੀ ਜਿਸ ਵਿੱਚ ਉਨ੍ਹਾਂ ਗੱਲਬਾਤ ਦੌਰਾਨ ਕਿਹਾ ਸੀ ਕੀ ਕੁੱਝ ਨਰਸਾਂ ਨੇ ਆਪਣੇ ਸੰਘਰਸ਼ ਦੌਰਾਨ ਪਾਣੀ ਦੀ ਟੈਂਕੀ ਤੋਂ ਛਲਾਂਗ ਲਗਾ ਦਿੱਤੀ ਸੀ ਜਿਸ ਦੇ ਬਾਅਦ ਉਨ੍ਹਾਂ ਨੂੰ ਨੋਕਰੀ ਮਿਲ ਗਈ ਸੀ। ਇਸ ਮਗਰੋਂ ਮੁਲਾਜ਼ਮਾਂ ਦਾ ਕਹਿਣਾ ਸੀ ਕਿ ਜੇਕਰ ਪਾਣੀ ਦੀ ਟੈਂਕੀ ਤੋਂ ਛਾਲ ਮਾਰਨ ਦੇ ਬਾਅਦ ਹੀ ਨੋਕਰੀ ਮਿਲਣੀ ਹੈ ਤਾਂ ਇਸਦੇ ਲਈ ਵੀ ਉਹ ਤਿਆਰ ਹਨ।

ਇਸ ਮੌਕੇ ਆਗੂ ਗੁਰਇਕਬਾਲ ਸਿੰਘ ਨੇ ਕਿਹਾ ਕਿ ਸਾਡੇ ਵਲੋਂ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ ਪਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਵੱਲੋਂ ਕੋਈ ਵੀ ਤਵੱਜੋਂ ਨਹੀ ਦਿੱਤੀ ਜਾ ਰਹੀ। ਜੋ ਵਾਈਸ ਚਾਂਸਲਰ ਵੱਲੋਂ ਕਥਿਤ ਤੌਰ 'ਤੇ ਟੈਂਕੀ 'ਤੇ ਚੜ੍ਹਨ ਦੀ ਸਲਾਹ ਦਿੱਤੀ ਸੀ ਅਤੇ ਉਸ 'ਤੇ ਅਸੀ ਅਮਲ ਕਰ ਰਹੇ ਹਾਂ ਅਤੇ ਜੇਕਰ ਸਾਨੂੰ ਇਨਸਾਫ਼ ਨਹੀ ਮਿਲਦਾ ਤਾਂ ਅਸੀਂ ਆਪਣੀ ਜਾਨ ਦੇਣ ਤੋਂ ਪਰਹੇਜ ਨਹੀ ਕਰਾਂਗੇ।

ਅੱਗੇ ਉਨ੍ਹਾਂ ਕਿਹਾ ਕਿ ਅੱਜ ਸਾਡੇ ਤਿੰਨ ਸਾਥੀ ਪੈਟਰੋਲ ਦੀਆਂ ਬੋਤਲਾਂ ਲੈ ਕੇ ਟੈਂਕੀ 'ਤੇ ਚੜ੍ਹੇ ਹਨ ਅਤੇ ਜੇਕਰ ਸਾਡੇ ਨਾਲ ਕੋਈ ਜ਼ਬਰਦਸਤੀ ਹੁੰਦੀ ਹੈ ਤਾਂ ਸਾਡੇ ਅਗਲੇ ਕਦਮ ਦੀ ਜ਼ਿਮੇਦਾਰੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ਼ ਰਾਜ ਬਹਾਦੁਰ ਦੀ ਹੋਵੇਗੀ।

Intro:ਮੰਗਾਂ ਨਾ ਪੂਰੀਆਂ ਹੁੰਦੀਆ ਦੇਖ ਫ਼ਰੀਦਕੋਟ ਦੀ ਅਨਾਜ ਮੰਡੀ ਵਿਚ ਬਣੀ ਪਾਣੀ ਦੀ ਟੈਂਕੀ ਤੇ ਚੜੇ 3 ਕਰਮਚਾਰੀ

ਆਪਣੀਆ ਮੰਗਾਂ ਨੂੰ ਲੈ ਕੇ ਪਿਛਲੇ 50 ਦਿਨ ਤੋਂ ਬਾਬਾ ਫਰੀਦ ਯੂਨੀਵਰਸਿਟੀ ਦੇ ਬਾਹਰ ਧਰਨੇ ਤੇ ਬੈਠੇ 250 ਕੱਚੇ ਠੇਕਾ ਅਧਾਰਿਤ ਕਰਮਚਾਰੀ ।

ਕਰਮਚਾਰੀਆ ਦੇ ਹੱਥ ਵਿਚ ਹੈ ਪੈਟਰੋਲ , ਕਿਹਾ ਜੇਕਰ ਕੋਈ ਜਾਨੀ ਨੁਕਸਾਨ ਹੋਇਆ ਤਾਂ ਉਸਦਾ ਜਿਮੇਵਾਰ ਹੋਵੇਗਾ ਯੂਨਿਵਰਸਟੀ ਪ੍ਰਸ਼ਾਸ਼ਨ । Body:

ਐਂਕਰ

-
ਫ਼ਰੀਦਕੋਟ ਦੀ ਬਾਬਾ ਫਰੀਦ ਯੂਨੀਵਰਸਿਟੀ ਆਫ ਹੇਲਥ ਸਾਇੰਸ ਦੇ ਅਧੀਨ ਕੰਮ ਕਰ ਰਹੇ ਕਰੀਬ 250 ਠੇਕਾ ਮੁਲਾਜ਼ਮਾਂ ਦੁਆਰਾ ਰੇਗੁਲਰ ਕਰਨ ਅਤੇ ਬਰਾਬਰ ਕੰਮ ਬਰਾਬਰ ਤਨਖਾਹ ਦੀ ਮੰਗ ਨੂੰ ਲੈ ਕੇ ਲਗਾਤਾਰ ਸੰਘਰਸ ਕਰ ਰਹੇ ਨੇ ਅਤੇ ਪਿਛਲੇ ਕਰੀਬ 50 ਦਿਨ ਤੋਂ ਯੂਨੀਵਰਸਿਟੀ ਦੇ ਗੇਟ ਦੇ ਬਾਹਰ ਰੇਗੁਲਰ ਧਰਨਾ ਲਗਾਇਆ ਹੋਇਆ ਹੈ ਇਨ੍ਹਾਂ ਦੇ 6 ਮੁਲਾਜ਼ਮ ਮਰਨ ਵਰਤ ਤੇ ਵੀ ਬੈਠੇ ਸਨ । 12 ਜਨਵਰੀ ਨੂੰ ਸੈਕਟਰੀ ਸਿਹਤ ਅਤੇ ਪ੍ਰਬੰਧਕੀ ਬੋਰਡ ਦੇ ਨਾਲ ਹੋਈ ਮੀਟਿੰਗ ਬੇਨਤੀਜਾ ਰਹਿਣ ਅਤੇ ਉਨ੍ਹਾਂ ਦੀਆ ਮੰਗਾ ਨੂੰ ਲੈ ਕੇ ਕੋਈ ਹੱਲ ਨਹੀਂ ਨਿਕਲਦਾ ਵੇਖ ਅੱਜ ਯੂਨੀਵਰਸਿਟੀ ਦੇ ਤਿੰਨ ਮੁਲਾਜ਼ਮ ਹੱਥ ਵਿੱਚ ਪਟਰੋਲ ਦੀਆਂ ਬੋਤਲਾਂ ਲੈ ਕੇ ਮੰਡੀ ਬੋਰਡ ਦੀ ਪਾਣੀ ਦੀ ਟੈਂਕੀ ਤੇ ਚੜ੍ਹ ਗਏ ਅਤੇ ਆਪਣੀਆਂ ਮੰਗਾਂ ਨੂੰ ਲੈ ਕੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੇ ਖਿਲਾਫ ਨਾਅਰੇਬਾਜ਼ੀ ਕਰ ਰੋਸ਼ ਪ੍ਰਦਾਸਰਨ ਕੀਤਾ। ਜਿਕਰਯੋਗ ਹੈ ਕੀ ਕੁੱਝ ਦਿਨ ਪਹਿਲਾਂ ਵਾਈਸ ਚਾਂਸਲਰ ਦੀ ਇੱਕ ਵੀਡੀਓ ਕਾਫ਼ੀ ਵਾਇਰਲ ਹੋਈ ਸੀ ਜਿਸ ਵਿੱਚ ਉਨ੍ਹਾਂਨੇ ਗੱਲਬਾਤ ਦੌਰਾਨ ਕਿਹਾ ਸੀ ਕੀ ਕੁੱਝ ਨਰਸਾਂ ਦੁਆਰਾ ਆਪਣੇ ਸੰਘਰਸ਼ ਦੌਰਾਨ ਪਾਣੀ ਦੀ ਟੈਂਕੀ ਤੋਂ ਛਲਾਂਗ ਲਗਾ ਦਿੱਤੀ ਸੀ ਜਿਸ ਦੇ ਬਾਅਦ ਉਨ੍ਹਾਂਨੂੰ ਨੋਕਰੀ ਮਿਲ ਗਈ ਸੀ ਜਿਸਦੇ ਬਾਅਦ ਵੀ ਇਸ ਮੁਲਾਜ਼ਮਾਂ ਵਿੱਚ ਕਾਫ਼ੀ ਰੋਸ਼ ਸੀ । ਜੇਕਰ ਪਾਣੀ ਦੀ ਟੈਂਕੀ ਉੱਤੋਂ ਛਾਲ ਮਾਰਨ ਦੇ ਬਾਅਦ ਹੀ ਨੋਕਰੀ ਮਿਲਣੀ ਹੈ ਤਾਂ ਇਸਦੇ ਲਈ ਵੀ ਉਹ ਤਿਆਰ ਹਨ।

ਵੀ ਓ 1

ਇਸ ਮੌਕੇ ਆਗੂ ਗੁਇਕਬਾਲ ਸਿੰਘ ਨੇ ਕਿਹਾ ਕਿ ਸਾਡੇ ਵਲੋਂ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ ਪਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਵਲੋਂ ਕੋਈ ਵੀ ਤਵੱਜੋਂ ਨਹੀ ਦਿੱਤੀ ਜਾ ਰਹੀ ਅਤੇ ਜੋ ਵਾਈਸ ਚਾਂਸਲਰ ਵਲੋਂ ਕਥਿਤ ਟੈਂਕੀ ਤੇ ਚੜ੍ਹਨ ਦੀ ਸਲਾਹ ਦਿੱਤੀ ਸੀ ਉਸ ਤੇ ਅਸੀ ਅਮਲ ਕਰ ਰਹੇ ਹਾਂ ਅਤੇ ਜੇਕਰ ਸਾਨੂੰ ਇਨਸਾਫ ਨਹੀ ਮਿਲਦਾ ਤਾਂ ਸਾਡੇ ਕੋਲ ਕੋਈ ਹੋਰ ਚਾਰਾ ਨਹੀ ਇਸ ਲਈ ਅਸੀ ਆਪਣੀ ਜਾਨ ਵੀ ਦੇਣ ਤੋਂ ਪਰਹੇਜ ਨਹੀ ਕਰਾਂਗੇ ਅਤੇ ਅੱਜ ਸਾਡੇ ਤਿੰਨ ਸਾਥੀ ਪਟਰੋਲ ਦੀਆ ਬੋਤਲਾਂ ਲੈ ਕੇ ਟੈਂਕੀ ਤੇ ਚੜ੍ਹੇ ਹਨ ਅਤੇ ਜੇਕਰ ਸਾਡੇ ਨਾਲ ਕੋਈ ਜਬਰਦਸਤੀ ਹੁੰਦੀ ਹੈ ਤਾਂ ਅਸੀ ਅਗਲਾ ਕਦਮ ਉਠਾਵਾਂਗੇ ਅਤੇ ਇਸਦੀ ਜਿਮੇਦਾਰੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ ਰਾਜ ਬਹਾਦੁਰ ਦੀ ਹੋਵੇਗੀ ।

ਬਾਇਟ ਗੁਰਇਕਬਾਲ ਸਿੰਘ ਆਗੂ ਕੱਚੇ ਮੁਲਾਜਿਮ ।

ਖਬਰ ਲਿਖਣ ਤੱਕ ਮੁਲਾਜਮ ਟੈਂਕੀ ਉੱਤੇ ਹੀ ਸਨ ਅਤੇ ਕੋਈ ਵੀ ਪ੍ਰਸ਼ਾਸ਼ਨਕ ਅਧਿਕਾਰੀ ਇਨ੍ਹਾਂ ਨਾਲ ਗੱਲ ਕਰਨ ਨਹੀ ਆਇਆConclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.