ਫਰੀਦਕੋਟ: ਐਸਟ੍ਰੋਟਰਫ ਹਾਕੀ ਗਰਾਉਂਡ ਸੁਖਬੀਰ ਬਾਦਲ ਵਲੋਂ 2012 ਵਿੱਚ 6 ਕਰੋੜ ਦੀ ਲਾਗਤ ਨਾਲ ਤਿਆਰ ਕਰਵਾਕੇ ਉਦਘਾਟਨ ਕਰ ਲੋਕਾਂ ਨੂੰ ਦਿੱਤਾ ਸੀ। ਇਸ ਦਾ ਗਰਾਉਂਡ ਐਗਰੀਮੈਂਟ ਐਸਜੀਪੀਸੀ ਨਾਲ ਹੋਣ ਕਰਕੇ ਉਨ੍ਹਾਂ ਦੇ ਅਧੀਨ ਰਿਹਾ ਹੈ, ਜਿਸ ਦੀ ਦੇਖ ਰੇਖ ਐਸਜੀਪੀਸੀ ਵੱਲੋਂ ਕੀਤੀ ਜਾਣੀ ਸੀ। ਪਰ ਐੱਸਜੀਪੀਸੀ ਅਗਵਾਈ ਦੌਰਾਨ ਇਸ ਗਰਾਉਂਡ ਦੇ ਹਾਲਾਤ ਕਾਫੀ ਮਾੜੇ poor condition of Astroturf Hockey Stadium ਬਣ ਗਏ ਸਨ। ਜਿਸ ਨੂੰ ਲੈ ਕੇ ਬਾਬਾ ਫਰੀਦ ਹਾਕੀ ਕਲੱਬ ਨੇ ਐਸਜੀਪੀਸੀ Baba Farid Hockey Club questioned SGPC ਉੱਤੇ ਸਵਾਲ ਖੜ੍ਹੇ ਕੀਤੇ ਹਨ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਾਬਾ ਫਰੀਦ ਹਾਕੀ ਕਲੱਬ ਫ਼ਰੀਦਕੋਟ ਦੇ ਵਾਈਸ ਪ੍ਰਧਾਨ ਹਰਦੇਵ ਸਿੰਘ ਨੇ ਦੱਸਿਆ ਕਿ 1992 ਵਿੱਚ ਬਾਬਾ ਫ਼ਰੀਦ ਹਾਕੀ ਕਲੱਬ ਹੋਦ ਵਿੱਚ ਆਇਆ ਹੈ ਤੇ ਉਦੋਂ ਤੋਂ ਲੈ ਕੇ ਲਗਾਤਾਰ 2018/19 ਤੱਕ ਆਲ ਇੰਡੀਆ ਲੈਵਲ ਦੇ ਟੂਰਨਾਮੈਂਟ ਕਰਵਾਏ ਜਾ ਰਹੇ ਹਨ ਇਹ ਟੂਰਨਾਮੈਂਟ ਹਾਕੀ ਇੰਡੀਆ ਨਾਲ ਐਫੀਲੀਏਟਿਡ ਹਨ ਉਨ੍ਹਾਂ ਕਿਹਾ ਕਿ 1992 ਤੋਂ ਲੈ ਕੇ 2010 ਤੱਕ ਅਸੀਂ ਵੱਖ ਵੱਖ ਸਰਕਾਰਾਂ ਤੋਂ ਮਗ ਕੀਤੀ ਕਿ ਸਾਨੂੰ ਪੈਸੇ ਦੀ ਜ਼ਰੂਰਤ ਨਹੀਂ ਹੈ ਇੱਥੇ ਐਸਟ੍ਰੋਟਰਫ ਗਰਾਊਂਡ ਬਣਾ ਕੇ ਦਿੱਤਾ ਜਿਸਦੀ ਡਿਮਾਂਡ 2012 ਵਿੱਚ ਪੂਰੀ ਹੋਈ।
ਉਨ੍ਹਾਂ ਕਿਹਾ ਕਿ 2103 ਵਿੱਚ ਇਹ ਗਰਾਊਂਡ ਐੱਸਜੀਪੀਸੀ ਦੀ ਹਾਕੀ ਅਕੈਡਮੀ ਨੂੰ ਟੇਕਓਵਰ ਕਰ ਦਿਤਾ ਸੀ ਉਨ੍ਹਾਂ ਨੇ ਇਸ ਬਿਲਡਿੰਗ ਨੂੰ ਬੜੇ ਹੀ ਮਾੜੇ ਢੰਗ ਨਾਲ ਚਲਾਇਆ ਅਤੇ ਇਸ ਦੇ ਹਾਲਾਤ ਹੁਣ ਬਹੁਤ ਬਦਤਰ ਬਣ ਚੁੱਕੇ ਹਨ ਅਤੇ ਅੱਜ ਇਸ ਨੂੰ ਰਿਪੇਅਰ ਕਰਵਾਉਣ ਤੇ ਤਕਰੀਬਨ ਪੰਦਰਾਂ ਤੋਂ ਸੋਲ਼ਾਂ ਲੱਖ ਰੁਪਏ ਦਾ ਖਰਚਾ ਆ ਰਿਹਾ ਹੈ ਸਾਡੇ ਸਪੋਰਟਸ ਡਿਪਾਰਟਮੈਂਟ ਨੇ ਸਾਰਾ ਅਸਟੀਮੇਟ ਸ਼੍ਰੋਮਣੀ ਕਮੇਟੀ ਨੂੰ ਬਣਾ ਕੇ ਭੇਜ ਦਿੱਤਾ ਹੈ ਅਸੀਂ ਆਸ ਕਰਦੇ ਹਾਂ ਕਿ ਜਲਦ ਹੀ ਸ਼੍ਰੋਮਣੀ ਕਮੇਟੀ ਇਸ ਦੀ ਰਿਪੇਅਰ ਕਰਵਾ ਕੇ ਦੇਵੇਗੀ।
ਇਸ ਮੌਕੇ ਇਕ ਹੋਰ ਕਲੱਬ ਮੈਂਬਰ ਨੇ ਦੱਸਿਆ ਕਿ ਬਾਬਾ ਫ਼ਰੀਦ ਹਾਕੀ ਗੋਲਡ ਕਪ ਟੂਰਨਾਮੈਂਟ ਇਸ ਵਾਰ ਕਰਵਾਉਣ ਜਾ ਰਹੇ ਹਾਂ ਪਿਛਲੇ ਸਮੇਂ ਵਿਚ ਬਾਰਾਂ ਟੀਮਾਂ ਖੇਡਦੀਆਂ ਦੀਆਂ ਸਨ ਪਰ ਇਸ ਵਾਰ ਦੱਸ ਟੀਮਾਂ ਰੱਖੀਆਂ ਜੋਕੇ ਭਾਰਤ ਦੀਆਂ ਟੌਪ ਦੀਆਂ ਟੀਮਾ ਹਨ ਉਨ੍ਹਾਂ ਕਿਹਾ ਕਿ ਗਰਾਊਂਡ ਦੇ ਹਾਲਾਤ ਬਦ ਤੋਂ ਵੀ ਬਦਤਰ ਹੋ ਚੁੱਕੇ ਹਨ, ਕਿਉਂਕਿ ਜਦੋਂ ਵੀ ਖੇਡਣ ਤੋਂ ਪਹਿਲਾਂ ਗਰਾਊਂਡ ਵਿਚ ਪਾਣੀ ਛੱਡਿਆ ਜਾਂਦਾ ਹੈ ਤੇ ਖੇਡਣ ਵੇਲੇ ਇਹ ਗਰਾਊਂਡ ਬਿਲਕੁਲ ਸਲਿਪਰੀ ਹੋ ਜਾਂਦਾ ਹੈ, ਜਿਸ ਨਾਲ ਖੇਡਣ ਆਈਆਂ ਟੀਮਾਂ ਦੇ ਕੋਚ ਉਨ੍ਹਾਂ ਨੂੰ ਪ੍ਰੋਜੈਕਸ਼ਨ ਵੀ ਦਿੰਦੇ ਹਨ।
ਪਿਛਲੇ ਦੋ ਸਾਲ ਤੋਂ ਅਸੀਂ ਇਸ ਮੁਸੀਬਤ ਨੂੰ ਲਗਾਤਾਰ ਝੇਲ ਰਹੇ ਹਾਂ ਜੋ ਗਰਾਊਂਡ ਦੀ ਸਫ਼ਾਈ ਕਰਨ ਵਾਲੀਆਂ ਮਸ਼ੀਨਾਂ ਹਨ ਉਹ ਬਿਲਕੁਲ ਖਰਾਬ ਹੋ ਚੁੱਕੀਆਂ ਹਨ ਡਿਪਾਰਟਮੈਂਟ ਕੋਲ ਮਸ਼ੀਨਾਂ ਆਈਆਂ ਹਨ ਪਰ ਉਹ ਦੇ ਨਹੀਂ ਰਹੇ ਉਹ ਸਰਕਾਰ ਤੋਂ ਮੰਗ ਕਰਦੇ ਹਨ ਕੇ ਸਫਾਈ ਵਾਲੀਆਂ ਮਸ਼ੀਨਾਂ ਅਤੇ ਪੋਲ ਆਦਿ ਦੀ ਜੋ ਰੈਨੋਵੇਸ਼ਨ ਕਰਾਉਣ ਵਾਲੀ ਹੈ ਉਸ ਨੂੰ ਕਰਵਾ ਕੇ ਦੇਣ ਤਾਂ ਜੋ ਆਉਣ ਵਾਲੇ ਦਿਨਾਂ ਵਿਚ ਜੋ ਵੀ ਟੀਮਾਂ ਇੱਥੇ ਖੇਡਣ ਆਉਣਗੀਆਂ ਉਨ੍ਹਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਇਸ ਮੌਕੇ ਗੱਲਬਾਤ ਕਰਦਿਆਂ ਜ਼ਿਲ੍ਹਾ ਸਪੋਰਟਸ ਅਫ਼ਸਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਦੱਸਿਆ ਕਿ 2012 ਵਿੱਚ ਇਸ ਗਰਾਊਂਡ ਦੀ ਓਪਨਿੰਗ ਹੋਈ ਸੀ ਉਸ ਸਮੇਂ ਇਸ ਗਰਾਊਂਡ ਦੇ ਜੋ ਕੰਮ ਅਧੂਰੇ ਸਨ ਉਹ 2013 ਵਿੱਚ ਪੂਰੇ ਕਰਵਾਏ ਉਸ ਉਪਰੰਤ ਇਹ ਗਰਾਊਂਡ ਨੂੰ ਐੱਸਜੀਪੀਸੀ ਨੇ ਆਪਣੇ ਹੈਂਡ ਓਵਰ ਚ ਕਰ ਲਿਆ ਸੀ ਅਤੇ ਇਸ ਦੀ ਮੈਂਟੀਨੈਂਸ ਅਤੇ ਬਿਜਲੀ ਦਾ ਸਾਰਾ ਖ਼ਰਚ ਐੱਸਜੀਪੀਸੀ ਵੱਲੋਂ ਚੁੱਕਿਆ ਜਾਂਦਾ ਸੀ ਉਨ੍ਹਾਂ ਕਿਹਾ ਕਿ ਨੌੰ ਸਾਲ ਸਟੇਡੀਅਮਾਂ ਦੀ ਵਰਤੋਂ ਕਰਨ ਤੋਂ ਬਾਅਦ ਹੁਣ ਐਸਜੀਪੀਸੀ ਵੱਲੋਂ ਇਹ ਗਰਾਊਂਡ ਛੱਡ ਦਿੱਤਾ ਗਿਆ ਹੈ ਅਤੇ ਜੋ ਕੋਚਿੰਗ ਸੈਂਟਰ ਹੈ ਉਹ ਵੀ ਉੱਥੇ ਨਾਲ ਨਾਲ ਚੱਲਦਾ ਸੀ ਅਤੇ ਰਲ ਕੇ ਇੱਥੇ ਪ੍ਰੈਕਟਿਸ ਕਰਵਾਈ ਜਾਂਦੀ ਸੀ।
ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨਾਲ ਐਮਓਯੂ ਸਾਈਨ ਹੋਣ ਕਾਰਨ ਜਦੋਂ ਐਸਜੀਪੀਸੀ ਵੱਲੋਂ ਗਰਾਊਂਡ ਖਾਲੀ ਕਰਨਾ ਸੀ ਤਾਂ ਉਸ ਸਮੇਂ ਇਨ੍ਹਾਂ ਵੱਲੋਂ ਕੋਈ ਨੋਟਿਸ ਨਹੀਂ ਦਿੱਤਾ ਗਿਆ ਸੀ। ਪਰ ਬਾਅਦ ਵਿੱਚ ਕਹਿਣ ਉਪਰਤ ਇਨ੍ਹਾਂ ਵੱਲੋਂ ਪ੍ਰਸ਼ਾਸਨ ਨੂੰ ਇੱਕ ਮਹੀਨੇ ਦਾ ਨੋਟਿਸ ਦਿੱਤਾ ਗਿਆ ਸੀ, ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਉਹ ਆਪਣਾ ਸਾਮਾਨ ਚੁੱਕ ਰਹੇ ਹਨ ਅਤੇ ਇਸ ਦੀ ਰੈਨੋਵੇਸ਼ਨ ਅਤੇ ਬਾਕੀ ਜੋ ਕੰਮ ਰਹਿ ਗਿਆ ਹੈ। ਉਨ੍ਹਾਂ ਵੱਲੋਂ ਪੂਰਾ ਕਰਵਾਇਆ ਜਾਵੇਗਾ ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦਾ ਬਿੱਲ ਵੀ ਹਾਲੇ ਤੱਕ ਉਨ੍ਹਾਂ ਵੱਲੋਂ ਉਤਾਰਿਆ ਨਹੀਂ ਗਿਆ ਹੈ।
ਉਨ੍ਹਾਂ ਕਿਹਾ ਕਿ ਬਾਥਰੂਮ ਤੋਂ ਲੈ ਕੇ ਬਿਜਲੀ ਤੱਕ ਅਤੇ ਫਰਸ਼ ਤੇ ਉੱਤੇ ਲੱਗੀਆਂ ਟਾਈਲਾਂ ਤੱਕ ਵੀ ਖ਼ਰਾਬ ਹੋ ਗਈਆਂ ਹਨ, ਇਸ ਗਰਾਊਂਡ ਨੇ ਵੱਡੇ ਵੱਡੇ ਖਿਡਾਰੀ ਦੇਸ਼ ਨੂੰ ਦਿੱਤੇ ਹਨ, ਪਰ ਅੱਜ ਇਹ ਗਰਾਊਂਡ ਖੁਦ ਤਰਸਦੇ ਹਾਲਾਤ ਵਿੱਚ ਹੈ। ਉਨ੍ਹਾਂ ਕਿਹਾ ਕਿ ਤਕਨੀਕੀ ਇੰਜੀਨੀਅਰ ਵੱਲੋਂ ਇਸ ਗਰਾਊਂਡ ਦਾ ਮੁਆਇਨਾ ਕਰਕੇ ਸਰਕਾਰ ਨੂੰ ਇਸ ਦੀ ਰੈਨੋਵੇਸ਼ਨ ਤੇ ਹੋਣ ਵਾਲਾ ਖ਼ਰਚੇ ਬਾਰੇ ਵੀ ਦੱਸ ਦਿੱਤਾ ਹੈ, ਜੋ ਐੱਸਜੀਪੀਸੀ ਨੂੰ ਵੀ ਭੇਜ ਦਿੱਤਾ ਗਿਆ ਹੈ। ਉਹ ਮੰਗ ਕਰਦੇ ਹਨ ਕਿ ਜਲਦ ਤੋਂ ਜਲਦ ਇਸ ਗਰਾਊਂਡ ਦੀ ਰੈਨੋਵੇਸ਼ਨ ਕਰਵਾਈ ਜਾਵੇ, ਜਿਸ ਨਾਲ ਇਸ ਦੇ ਮਾੜੇ ਪ੍ਰਬੰਧ ਠੀਕ ਹੋ ਸਕਣ।
ਇਹ ਵੀ ਪੜੋ:- ਗੁਰੂ ਨਗਰੀ ਵਿੱਚ ਨਸ਼ੇੜੀਆਂ ਨੇ ਗੁਰਸਿੱਖ ਵਿਅਕਤੀ ਦੇ ਕੇਸਾਂ ਦੀ ਕੀਤੀ ਬੇਅਦਬੀ