ਫਰੀਦਕੋਟ: ਜ਼ਿਲ੍ਹੇ ਦੇ ਪਿੰਡ ਘੁਗਿਆਣਾਂ (The village of Ghugian in the district) ਹਰੀਆਂ ਸਬਜ਼ੀਆਂ ਦਾ ਗੜ੍ਹ ਮੰਨਿਆ ਜਾਂਦਾ ਅਤੇ ਹਰ ਸਾਲ ਇਸ ਪਿੰਡ ਵਿੱਚ ਲਗਭਗ 1300 ਏਕੜ ਰਕਬੇ ‘ਤੇ ਸਬੀਆਂ ਬੀਜੀਆ ਜਾਂਦੀਆਂ ਹਨ। ਸਬਜੀਆ ਦੀ ਕਾਸ਼ਤ ਕਰਬ ਵਾਲੇ ਜਿਆਦਾਤਰ ਕਿਸਾਨ ਬੇਜ਼ਮੀਨੇ ਲੋਕ ਹਨ ਜੋ ਠੇਕੇ ‘ਤੇ ਜ਼ਮੀਨਾਂ ਲੈ ਕੇ ਆਪਣੇ ਪਿਤਾ ਪੁਰਖੀ ਕਿੱਤੇ ਨੂੰ ਅੱਗੇ ਵਧਾ ਰਹੇ ਹਨ। ਬੀਤੇ ਕੁਝ ਸਾਲਾਂ ਤੋਂ ਇਹਨਾ ਲੋਕਾਂ ਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ।
ਮਸਲਨ ਬੀਤੇ ਦੋ ਸਾਲ ਇਨ੍ਹਾਂ ਦੀਆਂ ਫਸਲਾਂ ਦਾ ਝਾੜ ਤਾ ਬਹੁਤ ਨਿਕਲਿਆਂ, ਪਰ ਉਨ੍ਹਾਂ ਦਾ ਕੋਈ ਖ੍ਰੀਦਦਾਰ ਨਾ ਮਿਲਣ ਕਾਰਨ ਇਨ੍ਹਾਂ ਨੂੰ ਘਾਟਾ ਝੱਲਣਾਂ ਪਿਆਂ, ਇਸ ਵਾਰ ਇਨ੍ਹਾਂ ਨੂੰ ਕੁਦਰਤ ਦੀ ਅਜਿਹੀ ਮਾਰ ਪਈ ਹੈ ਕਿ ਜਿਸ ਤਰ੍ਹਾਂ ਇਸ ਵਾਰ ਗਰਮੀਂ ਜਿਆਦਾ ਹੋਣ ਕਾਰਨ ਕਣਕ ਦਾ ਝਾੜ ਕਾਫ਼ੀ ਘਟਿਆ, ਉੇਸੇ ਤਰ੍ਹਾਂ ਇਨ੍ਹਾਂ ਦੀਆ ਸਬਜੀਆ ਦੇ ਝਾੜ (Yield of vegetables) ‘ਤੇ ਵੀ ਬੁਰਾ ਅਸਰ ਪਿਆ ਅਤੇ ਇਸ ਦੌਰਾਨ ਸਭ ਤੋਂ ਜਿਆਦਾ ਮਾੜਾ ਅਸਰ ਟਮਾਟਰ ਦੀ ਫ਼ਸਲ ‘ਤੇ ਪਿਆ।
ਟਮਾਟਰਾਂ ਦੀ ਫਸਲ ਉਘਾਉਣ ਵਾਲੇ ਕਿਸਾਨਾਂ ਦੀ ਮੰਨੀਏ ਤਾਂ ਇਸਵਾਰ ਝਾੜ ਬਹੁਤ ਘੱਟ ਹੋਇਆ, ਉਦਾਹਰਨ ਵਜੋਂ ਦੱਸੀਏ ਤਾਂ ਜਿੱਥੇ ਬੀਤੇ ਵਰ੍ਹਿਆ ਵਿੱਚ ਇੱਕ ਏਕੜ ਜ਼ਮੀਨ ਵਿੱਚੋਂ ਟਮਾਟਰਾਂ ਦੇ 1000 ਕਰੇਟ ਨਿਕਲਦੇ ਸਨ। ਇਸ ਵਾਰ ਉਹ 3 ਤੋਂ 4 ਸੌ ਕਰੇਟ ਹੀ ਰਹਿ ਗਿਆ ਜਿਸ ਨਾਲ ਕਿਸਾਨਾਂ ਨੂੰ ਉਨ੍ਹਾਂ ਦੇ ਖਰਚੇ ਪੂਰੇ ਹੁੰਦੇ ਵੀ ਦਿਖਾਈ ਨਹੀਂ ਦੇ ਰਹੇ। ਭਾਵੇਂ ਇਸ ਵਾਰ ਕਿਸਾਨਾਂ ਨੂੰ ਟਮਾਟਰ ਦਾ ਰੇਟ ਚੰਗਾ ਮਿਲ ਰਿਹਾ, ਪਰ, ਫਿਰ ਵੀ ਝਾੜ ਘੱਟ ਹੋਣ ਨਾਲ ਕਿਸਾਨ ਨਿਰਾਸ਼ਾ ਵਿੱਚ ਹਨ।
ਇਸ ਮੌਕੇ ਗੱਲਬਾਤ ਕਰਦਿਆ ਟਮਾਟਰ ਦੇ ਖੇਤੀ ਕਰ ਰਹੇ ਕਾਸ਼ਤਕਾਰ ਪ੍ਰਕਾਸ਼ ਨੇ ਦੱਸਿਆ ਕਿ ਇਸ ਵਾਰ ਉਹਨਾਂ ਦੇ ਪਿੰਡ ਵਿੱਚ ਕਰੀਬ 1300 ਏਕੜ ਦੇ ਕਰੀਬ ਟਮਾਟਰਾਂ ਦੀ ਫਸਲ ਵੱਖ-ਵੱਖ ਕਿਸਾਨਾਂ ਨੇ ਬੀਜੀ ਹੈ। ਜਿਸ ਵਿੱਚ ਕਰੀਬ 400 ਏਕੜ ਉਨ੍ਹਾਂ ਲੋਕਾਂ ਨੇ ਬੀਜੀ ਹੈ, ਜਿੰਨਾਂ ਦੀ ਆਪਣੀ ਜਮੀਨ ਹੈ ਅਤੇ ਬਾਕੀ ਕਰੀਬ 900 ਏਕੜ ਫ਼ਸਲ ਪਿੰਡ ਦੇ ਉਨ੍ਹਾਂ ਕਿਸਾਨਾਂ ਨੇ ਬੀਜੀ ਹੈ, ਜਿੰਨਾਂ ਕੋਲ ਆਪਣੀ ਕੋਈ ਜ਼ਮੀਨ ਨਹੀਂ, ਬਲਕਿ ਉਹ ਕਰੀਬ 90 ਹਜਾਰ ਰੁਪੈ ਸਲਾਨਾਂ ਠੇਕੇ ‘ਤੇ ਜ਼ਮੀਨ ਲੈ ਕੇ ਬਿਜਾਈ ਕਰਦੇ ਹਨ।
ਉਨ੍ਹਾਂ ਦੱਸਿਆ ਕਿ ਪਿਛਲੇ 2 ਸਾਲ ਤਾਂ ਕੋਰੋਨਾ ਕਾਰਨ ਉਨ੍ਹਾਂ ਦੀਆਂ ਫ਼ਸਲਾਂ ਵਿਕੀਆਂ ਨਹੀਂ ਅਤੇ ਉਨ੍ਹਾਂ ਨੂੰ ਖੇਤਾਂ ਵਿੱਚ ਹੀ ਫਸਲਾਂ ਵਹੁਣੀਆਂ ਪਈਆਂ, ਪਰ ਇਸ ਵਾਰ ਮਾਰਕੀਟ ਵਿੱਚ ਉਨ੍ਹਾਂ ਦੀਆ ਫ਼ਸਲਾਂ ਚੰਗੇ ਭਾਅ ‘ਤੇ ਵਿਕ ਰਹੀਆਂ ਹਨ, ਪਰ ਇਸਵਾਰ ਕੁਦਰਤੀ ਮਾਰ ਪੈਣ ਕਰਕੇ ਉਹਨਾਂ ਦੀ ਟਮਾਟਰ ਦੀ ਫਸਲ ਦਾ ਝਾੜ ਬਹੁਤ ਘੱਟ ਨਿਕਲਿਆ। ਪਿਛਲੇ ਸਮੇਂ ਜਿੱਥੇ ਪ੍ਰਤੀ ਏਕੜ ਵਿੱਚੋਂ 1000 ਦੇ ਕਰੀਬ ਕਰੇਟ ਟਮਾਟਰ ਨਿਕਲਦੇ ਸਨ। ਉੱਥੇ ਹੀ ਇਸਵਾਰ ਪ੍ਰਤੀ ਏਕੜ ਮਸਾਂ 3 ਤੋਂ 4 ਸੌ ਕਰੇਟ ਨਿਕਲ ਰਿਹਾ।
ਇਹ ਵੀ ਪੜ੍ਹੋ:ਪੰਜਾਬ ਨੂੰ ਦਹਿਲਾਉਣ ਦੀ ਕੋਸ਼ਿਸ਼ ਨਾਕਾਮ: ਭਾਰੀ ਮਾਤਰਾ 'ਚ ਵਿਸਫੋਟਕ ਸਮੱਗਰੀ ਬਰਾਮਦ