ETV Bharat / state

ਘਰ 'ਤੇ ਜ਼ਬਰਦਸਤੀ ਕਬਜ਼ਾ ਕਰਨ ਦੀ ਕੋਸ਼ਿਸ਼, ਕਾਂਗਰਸੀ ਸਰਪੰਚ ਸਣੇ 5 ਵਿਰੁੱਧ ਮਾਮਲਾ ਦਰਜ - ਕਾਂਗਰਸੀਆਂ ਦੀ ਧੱਕੇਸ਼ਾਹੀ

ਫ਼ਰੀਦਕੋਟ ਕਾਂਗਰਸੀਆਂ ਦੀ ਧੱਕੇਸ਼ਾਹੀ ਦਾ ਮਾਮਲਾ ਸਾਹਮਣੇ ਆਇਆ ਜਿੱਥੋਂ ਦੇ ਕਾਂਗਰਸੀ ਸਰਪੰਚ ਵੱਲੋਂ ਪਿੰਡ ਦੇ ਇੱਕ ਪਰਿਵਾਰ ਦੇ ਘਰ ਜਾ ਕੇ ਘਰ ਦੇ ਇੱਕ ਹਿੱਸੇ 'ਤੇ ਨਾਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਘਟਨਾ 'ਤੇ ਕਾਰਵਾਈ ਕਰਦਿਆਂ ਕੋਟਕਪੂਰਾ ਪੁਲਿਸ ਵੱਲੋਂ ਕਾਂਗਰਸੀ ਸਰਪੰਚ ਗੁਰਸੇਵਕ ਸਿੰਘ ਨੀਲਾ ਸਮੇਤ 5 ਲੋਕਾ 'ਤੇ ਮੁਕੱਦਮਾਂ ਦਰਜ ਕੀਤਾ ਗਿਆ ਹੈ।

ਫ਼ੋਟੋ
author img

By

Published : Sep 14, 2019, 2:45 PM IST

ਫ਼ਰੀਦਕੋਟ: ਪਿੰਡ ਨਾਨਕਸਰ ਵਿੱਚ ਇੱਕ ਧੱਕੇਸ਼ਾਹੀ ਦਾ ਮਾਮਲਾ ਸਾਹਮਣੇ ਆਇਆ ਜਿੱਥੋਂ ਦੇ ਕਾਂਗਰਸੀ ਸਰਪੰਚ ਵੱਲੋਂ ਪਿੰਡ ਦੇ ਇੱਕ ਪਰਿਵਾਰ ਦੇ ਘਰ ਜਾ ਕੇ ਘਰ ਦੇ ਇੱਕ ਹਿੱਸੇ 'ਤੇ ਨਾਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਇੰਨਾ ਹੀ ਨਹੀਂ, ਸਰਪੰਚ ਨੇ ਘਰ ਅੰਦਰ ਕੰਧ ਕੱਢ ਕੇ ਕਮਰੇ ਅੰਦਰ ਪਿਆ ਸਮਾਨ ਬਾਹਰ ਸੁੱਟ ਦਿੱਤਾ।

ਵੀਡੀਓ

ਇਸ ਘਟਨਾ 'ਤੇ ਕਾਰਵਾਈ ਕਰਦਿਆਂ ਕੋਟਕਪੂਰਾ ਪੁਲਿਸ ਵੱਲੋਂ ਕਾਂਗਰਸੀ ਸਰਪੰਚ ਗੁਰਸੇਵਕ ਸਿੰਘ ਨੀਲਾ ਸਮੇਤ 5 ਲੋਕਾ 'ਤੇ ਮੁਕੱਦਮਾ ਦਰਜ ਕੀਤਾ ਗਿਆ ਹੈ ਪਰ ਦੋਸ਼ੀ ਹਾਲੇ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹਨ। ਇਸ ਮੌਕੇ ਪੀੜਤ ਨਾਇਬ ਸਿੰਘ ਨੇ ਦੱਸਿਆ ਕਿ ਉਸ ਦਾ ਪਿੰਡ ਵਿੱਚ ਜੱਦੀ ਮਕਾਨ ਹੈ ਜਿਸ ਦਾ ਉਹ ਇਕੱਲਾ ਮਾਲਕ ਹੈ ਅਤੇ ਆਪਣੇ ਪਰਿਵਾਰ ਸਮੇਤ ਘਰ ਵਿੱਚ ਰਹਿ ਰਿਹਾ ਹੈ ਪਰ ਕੁਝ ਦਿਨ ਪਹਿਲਾਂ ਪਿੰਡ ਦਾ ਅਮਰਜੀਤ ਸਿੰਘ ਆਪਣੇ ਲੜਕਿਆਂ ਅਤੇ ਪਿੰਡ ਦੇ ਸਰਪੰਚ ਗੁਰਸੇਵਕ ਸਿੰਘ ਨੀਲਾ ਦੇ ਨਾਲ ਉਨ੍ਹਾਂ ਦੇ ਘਰ ਜਬਰਦਸਤੀ ਦਾਖ਼ਲ ਹੋਏ ਅਤੇ ਘਰ ਦੇ ਇੱਕ ਹਿੱਸੇ 'ਤੇ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ।

ਪੀੜਤ ਦਾ ਕਹਿਣਾ ਸੀ ਕਿ ਉਨ੍ਹਾਂ ਬੜੀ ਮੁਸ਼ਕਲ ਨਾਲ ਦੋਸ਼ੀਆ ਖਿਲਾਫ਼ ਮੁਕੱਦਮਾਂ ਦਰਜ ਕਰਵਾਇਆ ਪਰ ਪੁਲਿਸ ਵੱਲੋਂ ਕਿਸੇ ਵੀ ਦੋਸ਼ੀ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਦੋਸ਼ੀ ਗੁਰਸੇਵਕ ਸਿੰਘ ਨੀਲਾ ਦੀ ਸ਼ਹਿ 'ਤੇ ਹੀ ਇਹ ਸਭ ਕੁਝ ਹੋਇਆ ਹੈ। ਉਨ੍ਹਾਂ ਮੰਗ ਕੀਤੀ ਕਿ ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾਵੇ। ਇਸ ਪੂਰੇ ਮਾਮਲੇ ਬਾਰੇ ਕੋਟਕਪੂਰਾ ਦੇ ਮੁੱਖ ਅਫ਼ਸਰ ਜਤਿੰਦਰ ਸਿੰਘ ਦਾ ਕਹਿਣਾ ਸੀ ਕਿ ਇਸ ਸਬੰਧੀ ਮੁਕੱਦਮਾਂ ਦਰਜ ਕੀਤਾ ਗਿਆ ਹੈ ਅਤੇ ਜਲਦ ਹੀ ਸਾਰੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ।

Intro:ਹੈਡਲਾਇਨ:
ਫਰੀਦਕੋਟ ਜਿਲ੍ਹੇ ਦੇ ਪਿੰਡ ਨਾਨਾਕਸਰ ਦੇ ਕਾਂਗਰਸੀ ਸਰਪੰਚ ਤੇ ਹੋਇਆ ਪਿੰਡ ਦੇ ਹੀ ਇਕ ਵਿਅਕਤੀ ਦੇ ਘਰ ਜਾ ਕੇ ਗੁੰਡਾਗਰਦੀ ਕਰ ਧੱਕੇਸਾਹੀ ਕਰਨ ਦਾ ਮੁਕੱਦਮਾਂ ,
ਪੀੜਤ ਪਰਿਵਾਰ ਨੇ ਕੀਤੀ ਕਾਂਗਰਸੀ ਆਗੂ ਸਮੇਤ ਸਾਰੇ ਦੋਸੀਆਂ ਦੀ ਗ੍ਰਿਫਤਾਰੀ ਦੀ ਮੰਗBody:

ਐਂਕਰ
ਪੰਜਾਬ ਅੰਦਰ ਕਾਂਗਰਸੀਆਂ ਦੀ ਧੱਕੇਸਾਹੀ ਆਂਮ ਗੱਲ ਹੈ ਅਜਿਹੀ ਹੀ ਇਕ ਧੱਕੇਸਾਹੀ ਦਾ ਮਾਮਲਾ ਸਾਹਮਣੇ ਆਇਆ ਫਰੀਦਕੋਟ ਜਿਲ੍ਹੇ ਦੇ ਪਿੰਡ ਨਾਨਕਸਰ ਦਾ ਜਿੱਥੋਂ ਦੇ ਕਾਂਗਰਸੀ ਸਰਪੰਚ ਵੱਲੋਂ ਪਿੰਡ ਦੇ ਹੀ ਇਕ ਪਰਿਵਾਰ ਦੇ ਘਰ ਜਾ ਕੇ ਘਰ ਦੇ ਇੱਕ ਹਿੱਸੇ ਤੇ ਕਥਿਤ ਨਜਾਇਜ ਕਬਜਾ ਕਰ ਘਰ ਅੰਦਰ ਕੰਧ ਕੱਢ ਕੇ ਕਮਰੇ ਅੰਦਰ ਪਿਆ ਸਮਾਨ ਬਾਹਰ ਸੁੱਟ ਦਿੱਤਾ ਸੀ ਜਿਸ ਤੇ ਕਾਰਵਾਈ ਕਰਦਿਆ ਕੋਟਕਪੂਰਾ ਪੁਲਿਸ ਵੱਲੋਂ ਕਾਂਗਰਸੀ ਸਰਪੰਚ ਗੁਰਸੇਵਕ ਸਿੰਘ ਨੀਲਾ ਸਮੇਤ 5 ਲੋਕਾ ਤੇ ਆਈਪੀਸੀ ਦੀ ਧਾਰਾ 452/427/506/148/149 ਤਹਿਤ ਮੁਕੱਦਮਾਂ ਦਰਜ ਕੀਤਾ ਗਿਆ ਹੈ ਪਰ ਦੋਸੀ ਹਾਲੇ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹਨ।
ਵੀਓ 1
ਇਸ ਮੌਕੇ ਗੱਲਬਾਤ ਕਰਦਿਆਂ ਪਿੰਡ ਨਾਨਕਸਰ ਵਾਸੀ ਨਾਇਬ ਸਿੰਘ ਨੇ ਦੱਸਿਆ ਕਿ ਉਸ ਦਾ ਪਿੰਡ ਵਿਚ ਜੱਦੀ ਮਕਾਨ ਹੈ ਜਿਸ ਦਾ ਉਹ ਇਕੱਲਾ ਮਾਲਕ ਹੈ ਅਤੇ ਆਪਣੇ ਪਰਿਵਾਰ ਸਮੇਤ ਘਰ ਵਿਚ ਰਹਿ ਰਿਹਾ ਹੈ ਪਰ ਕੁਝ ਦਿਨ ਪਹਿਲਾਂ ਪਿੰਡ ਦਾ ਅਮਰਜੀਤ ਸਿੰਘ ਆਪਣੇ ਲੜਕਿਆ ਅਤੇ ਪਿੰਡ ਦੇ ਸਰਪੰਚ ਗੁਰਸੇਵਕ ਸਿੰਘ ਨੀਲਾ ਦੇ ਨਾਲ ਉਹਨਾਂ ਦੇ ਘਰ ਜਬਰਦਸਤੀ ਦਾਖਲ ਹੋਏ ਅਤੇ ਘਰ ਦੇ ਇਕ ਹਿੱਸੇ ਤੇ ਕਬਜਾ ਕਰਨਾ ਸੁਰੂ ਕਰ ਦਿੱਤਾ ਜਦ ਉਹਨਾਂ ਨੂੰ ਰੋਕਿਆ ਤਾਂ ਉਹਨਾਂ ਕਮਰੇ ਅੰਦਰ ਪਿਆ ਸਮਾਨ ਬਾਹਰ ਸੁਟ ਦਿੱਤਾ ਅਤੇ ਘਰ ਦੇ ਵੇਹਵੇ ਵਿਚ ਲੱਗੀ ਫਰਸ਼ ਪੱਟ ਕੇ ਕੱਧ ਕੱਢ ਦਿੱਤੀ ।ਉਹਨਾਂ ਕਿਹਾ ਕਿ ਬੜੀ ਮੁਸੱਕਤ ਨਾਲ ਉਹਨਾਂ ਦੋਸੀਆ ਖਿਲਾਫ ਮੁਕੱਦਮਾਂ ਤਾਂ ਦਰਜ ਕਰਵਾ ਦਿੱਤਾ ਪਰ ਪੁਲਿਸ ਵੱਲੋਂ ਕਿਸੇ ਵੀ ਦੋਸੀ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ ਉਹਨਾ ਕਿਹਾ ਕਿ ਦੋਸੀ ਗੁਰਸੇਵਕ ਸਿੰਘ ਨੀਲਾ ਦੀ ਸਹਿ ਤੇ ਹੀ ਇਹ ਸਭ ਕੁਝ ਹੋਇਆ ਹੈ। ਉਹਨਾ ਮੰਗ ਕੀਤੀ ਕਿ ਦੋਸੀਆ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇ।
ਬਾਈਟਾਂ : ਪੀੜਤ ਨਾਇਬ ਸਿੰਘ ਅਤੇ ਉਸ ਦਾ ਲੜਕਾ
ਵੀਓ 2
ਇਸ ਪੂਰੇ ਮਾਮਲੇ ਬਾਰੇ ਜਦ ਥਾਨਾ ਸਿਟੀ ਕੋਟਕਪੂਰਾ ਦੇ ਮੁੱਖ ਅਫਸਰ ਜਤਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ੳੇੁਹਨਾਂ ਕਿਹਾ ਕਿ ਇਸ ਸੰਬੰਧੀ ਮੁਕੱਦਮਾਂ ਦਰਜ ਕੀਤਾ ਗਿਆ ਹੈ ਅਤੇ ਜਲਦ ਹੀ ਸਾਰੇ ਦੋਸੀਆਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ।
ਬਾਈਟ: ਜਤਿੰਦਰ ਸਿੰਘ ਮੁੱਖ ਅਫਸਰ ਥਾਨਾ ਸਿਟੀ ਕੋਟਕਪੂਰਾConclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.