ਫਰੀਦਕੋਟ: ਸੂਬੇ ਦੀ 'ਆਪ' ਸਰਕਾਰ ਵੱਲੋਂ ਆਬਕਾਰੀ ਨੀਤੀ 'ਚ ਬਦਲਾਅ ਕਰਨ ਤੋਂ ਬਾਅਦ ਸ਼ਰਾਬ ਦੇ ਰੇਟਾਂ 'ਚ ਭਾਰੀ ਕਮੀ ਆਈ ਜਿਸ ਤੋਂ ਬਾਅਦ ਸ਼ਰਾਬ ਪੀਣ ਵਾਲਿਆਂ ਨੂੰ ਤਾਂ ਖੁਸ਼ੀ ਹੋਣੀ ਹੀ ਸੀ ਨਾਲ ਹੀ ਆਪ ਦੇ ਵਿਧਾਇਕਾ ਦੀ ਵੀ ਖੁਸ਼ੀ ਸਾਂਭੀ ਨਹੀ ਜ਼ਾ ਰਹੀ। ਫ਼ਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਤਾਂ ਖੁਸ਼ੀ 'ਚ ਸ਼ਰਾਬ ਦੇ ਠੇਕੇ ਨਾਲ ਬਣੇ ਅਹਾਤੇ 'ਚ ਪੁਹੰਚ ਗਏ।
ਜਿਥੇ ਉਨ੍ਹਾਂ ਵੱਲੋਂ ਅਹਾਤੇ 'ਚ ਸ਼ਰਾਬ ਪੀਣ ਵਾਲਿਆਂ ਨਾਲ ਸਰਕਾਰ ਦੀ ਸ਼ਰਾਬ ਨੂੰ ਲੈ ਕੇ ਬਣੀ ਨਵੀਂ ਨੀਤੀ ਬਾਰੇ ਗੱਲਬਾਤ ਕਰ ਲੋਕਾਂ ਦੀ ਰਾਏ ਲਈ ਅਤੇ ਸੂਬੇ ਅੰਦਰ ਸ਼ਰਾਬ ਸਸਤੀ ਹੋਣ ਨੂੰ ਲੈ ਕੇ ਸ਼ਰਾਬੀ ਕਿੰਨਾ ਖੁਸ਼ ਹਨ ਇਹ ਜਾਨਣ ਦੀ ਕੋਸ਼ਿਸ ਕੀਤੀ ਗਈ। ਉਹ ਸ਼ਰਾਬ ਪੀਣ ਵਾਲਿਆਂ ਨੂੰ ਨਸੀਹਤ ਵੀ ਦਿੰਦੇ ਵੀ ਨਜ਼ਰ ਆਏ ਉਹ ਸ਼ਰਾਬ ਨਾ ਪੀਣ ਪਰ ਫਿਰ ਵੀ ਜੇ ਨਹੀਂ ਰਹਿ ਸਕਦੇ ਤਾਂ ਘੱਟ ਸ਼ਰਾਬ ਪੀਣੀ ਚਾਹੀਦੀ ਹੈ। ਸਰਕਾਰ ਨੇ ਸ਼ਰਾਬ ਸਸਤੀ ਕਰ ਦਿੱਤੀ ਹੈ ਤਾਂ ਜੋ ਪੈਸੇ ਬਚਦੇ ਹਨ ਉਸ ਦੀ ਸ਼ਰਾਬ ਜਿਆਦਾ ਨਹੀਂ ਪੀਣੀ ਚਾਹੀਦੀ ਹੈ। ਜੇਕਰ ਪੈਸੇ ਦਾ ਬਚਾਓ ਹੁੰਦਾ ਹੈ ਤਾਂ ਉਨ੍ਹਾਂ ਪੈਸਿਆ ਨਾਲ ਘਰ ਦਾ ਸਮਾਨ ਖਰੀਦ ਲੈਣਾ ਚਾਹੀਦਾ ਹੈ।
ਨਵੀਂ ਆਬਕਾਰੀ ਨੀਤੀ ਤੋਂ ਬਾਅਦ ਸ਼ਰਾਬ ਸਸਤੀ ਹੋਵੇਗੀ: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਦੀ 'ਆਪ' ਸਰਕਾਰ ਨੇ ਹਾਲ ਹੀ ਵਿੱਚ ਨਵੀਂ ਆਬਕਾਰੀ ਨੀਤੀ ਨੂੰ ਕੈਬਨਿਟ ਦੀ ਮਨਜ਼ੂਰੀ ਦੇ ਦਿੱਤੀ ਹੈ। ਜਿਸ ਤੋਂ ਬਾਅਦ ਪੰਜਾਬ 'ਚ ਸ਼ਰਾਬ 60 ਫੀਸਦੀ ਤੱਕ ਸਸਤੀ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਸ ਤੋਂ ਬਾਅਦ ਹਰਿਆਣਾ ਦੇ ਮੁਕਾਬਲੇ ਇਹ ਦਰਾਂ 10 ਤੋਂ 15 ਫੀਸਦੀ ਤੱਕ ਘੱਟ ਜਾਣਗੀਆਂ। ਇਸ ਦੇ ਨਾਲ ਹੀ ਬੀਅਰ ਵੀ ਚੰਡੀਗੜ੍ਹ ਨਾਲੋਂ ਸਸਤੀ ਹੋ ਜਾਵੇਗੀ। ਚੰਡੀਗੜ੍ਹ ਵਿੱਚ ਬੀਅਰ 130 ਤੋਂ 150 ਰੁਪਏ ਵਿੱਚ ਮਿਲਦੀ ਹੈ ਜਦੋਂ ਕਿ ਪੰਜਾਬ ਵਿੱਚ ਇਹ 120 ਤੋਂ 130 ਰੁਪਏ ਵਿੱਚ ਮਿਲਦੀ ਹੈ। ਇਸ ਸਮੇਂ ਪੰਜਾਬ ਵਿੱਚ ਬੀਅਰ ਦਾ ਰੇਟ 180-200 ਰੁਪਏ ਪ੍ਰਤੀ ਬੋਤਲ ਹੈ।
ਇਹ ਵੀ ਪੜ੍ਹੋ:- ਗਰਮੀਆਂ 'ਚ ਵਧੇ ਕੁੱਤਿਆਂ ਵਲੋਂ ਵੱਢਣ ਦੇ ਮਾਮਲੇ !, ਰੋਜ਼ਾਨਾ ਲੱਗ ਰਹੇ 100 ਇੰਜੈਕਸ਼ਨ