ਫਰੀਦਕੋਟ: ਜ਼ਿਲ੍ਹੇ ਦੇ ਹਲਕਾ ਜੈਤੋ ਵਿੱਚ ਖੇਤੀਬਾੜੀ ਵਿਭਾਗ ਟੀਮ ਵੱਲੋਂ ਇੱਕ ਫਰਮ ’ਤੇ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਫਰਮ ਦੀ ਬਰੀਕੀ ਨਾਲ ਚੈਕਿੰਗ ਕੀਤੀ। ਇਸ ਮੌਕੇ ਕਿਸਾਨ ਯੂਨੀਅਨ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂ ਨੇ ਫਰਮ ਅਤੇ ਖੇਤੀਬਾੜੀ ਅਫ਼ਸਰ ’ਤੇ ਗੰਭੀਰ ਇਲਜ਼ਾਮ ਲਗਾਏ।
ਇਸ ਦੌਰਾਨ ਕਿਸਾਨ ਯੂਨੀਅਨ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂਆਂ ਨੇ ਕਿਹਾ ਕਿ ਖੇਤੀਬਾੜੀ ਵਿਭਾਗ ਵੱਲੋਂ ਮਿਲੀ ਭੁਗਤ ਕਰ ਕੇ ਸੈਂਪਲਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਕੋਈ ਸੈਪਲਿੰਗ ਪਹਿਲੀ ਵਾਰ ਨਹੀਂ ਹੋ ਰਹੀ ਪਹਿਲਾਂ ਵੀ ਕਈ ਵਾਰ ਸੈਂਪਲਿੰਗ ਕੀਤੀ ਜਾ ਚੁੱਕੀ ਹੈ ਪਰ ਕੋਈ ਨਤੀਜਾ ਸਾਹਮਣੇ ਨਹੀਂ ਆਇਆ। ਇਸ ਸਬੰਧ ਵਿੱਚ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਕਿਹਾ ਕਿ ਸੈਂਪਲਿੰਗ ਦੌਰਾਨ ਜੇ ਕੋਈ ਰਿਜਲਟ ਸਾਹਮਣੇ ਨਹੀਂ ਆਇਆ ਤਾਂ ਚੀਫ਼ ਖੇਤੀਬਾੜੀ ਅਫ਼ਸਰ ਫ਼ਰੀਦਕੋਟ ਦਾ ਘਿਰਾਓ ਕੀਤਾ ਜਾਵੇਗਾ।
ਦੂਜੇ ਪਾਸੇ ਫਰਮ ਦੇ ਹੱਕ ਵਿੱਚ ਨਿਤਰਦੇ ਹੋਏ ਕਿਸਾਨ ਨੇ ਕਿਹਾ ਕਿ ਉਹ ਇਸ ਫਰਮ ਤੋਂ ਪਿਛਲੇ 15 ਸਾਲਾਂ ਤੋਂ ਸਪ੍ਰੇਅ ਲੈ ਰਿਹਾ ਕੋਈ ਫ਼ਰਕ ਨਹੀਂ ਆਇਆ ਤੇ ਝਾੜ ਅਤੇ ਮੁਨਾਫਾ ਸਭ ਤੋਂ ਵੱਧ ਹੋ ਰਿਹਾ ਹੈ, ਜਿਹੜਾ ਲੋਕਾਂ ਵੱਲੋਂ ਇਕੱਠ ਗਿਆ ਹੈ ਉਹ ਗਲਤ ਗੱਲ ਹੈ।
ਦੂਜੇ ਪਾਸੇ ਨਾਇਬ ਸਿੰਘ ਭਗਤੂਆਣਾ ਨੇ ਫਰਮ ਦੇ ਹੱਕ ਵਿੱਚ ਨਿਤਰਦੇ ਹੋਏ ਕਿਸਾਨ ਨੇ ਕਿਹਾ ਕਿ ਮੈਂ ਇਸ ਫਰਮ ਤੋਂ ਪਿਛਲੇ 15 ਸਾਲਾਂ ਤੋਂ ਸਪ੍ਰੇਅ ਲੈ ਰਿਹਾ ਕੋਈ ਫ਼ਰਕ ਨਹੀਂ ਆਇਆ ਤੇ ਝਾੜ ਅਤੇ ਮੁਨਾਫਾ ਸਭ ਤੋਂ ਵੱਧ ਹੋ ਰਿਹਾ ਹੈ, ਜਿਹੜਾ ਲੋਕਾਂ ਵੱਲੋਂ ਇਕੱਠ ਗਿਆ ਹੈ ਉਹ ਗ਼ਲਤ ਗੱਲ ਹੈ।
ਇਸ ਸਬੰਧ ਵਿੱਚ ਜਦੋਂ ਖੇਤੀਬਾੜੀ ਅਫ਼ਸਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਰੁਟੀਨ ਚੈਕਿੰਗ ਕੀਤੀ ਜਾ ਰਹੀ ਹੈ, ਤੇ ਇਸ ਫਰਮ ਦੇ ਸੈਂਪਲ ਲੈ ਕੇ ਤਫਤੀਸ਼ ਕੀਤੀ ਜਾ ਰਹੀ ਹੈ,ਜੇ ਕੋਈ ਕਮੀਂ ਪਾਈ ਗਈ ਤਾਂ ਉਸ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। ਹੁਣ ਦੇਖਣਾ ਇਹ ਹੋਵੇਗਾ ਕਿ ਖੇਤੀਬਾੜੀ ਵਿਭਾਗ ਵੱਲੋਂ ਕੋਈ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਜਾਂ ਖ਼ਾਨਾਪੂਰਤੀ ਕਰ ਕੇ ਛੱਡ ਦਿੱਤਾ ਜਾਵੇ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।
ਇਹ ਵੀ ਪੜੋ: ਜੋੜਾ ਫਾਟਕ ਅੰਡਰਬਰਿੱਜ ਦਾ ਜਾਇਜ਼ਾ ਲੈਣ ਪਹੁੰਚੇ ਸਾਂਸਦ ਔਜਲਾ ਨੇ ਸਰਕਾਰ ਉੱਤੇ ਚੁੱਕੇ ਸਵਾਲ