ETV Bharat / state

ਵੀਸੀ ਦੇ ਅਸਤੀਫੇ ਤੋਂ ਬਾਅਦ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿੱਚ ਬਣਿਆ ਵਿਆਹ ਵਰਗਾ ਮਾਹੌਲ

ਬਾਬਾ ਫਰੀਦ ਯੂਨੀਵਰਸਿਟੀ ਦੇ ਵੀਸੀ ਦਾ ਅਸਤੀਫੇ ਮਨਜ਼ੂਰ ਹੋਣ ਨੂੰ ਲੈਕੇ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਅਤੇ ਬਾਬਾ ਫਰੀਦ ਯੂਨੀਵਰਸਿਟੀ ਦੇ ਸਟਾਫ ਵਿੱਚ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ. ਮੁਲਾਜ਼ ਵੱਲੋਂ ਪਟਾਕੇ ਅਤੇ ਬੋਲੀਆਂ ਪਾ ਕੇ ਖੁਸ਼ੀ ਮਨਾਈ ਗਈ. ਇਸ ਦੌਰਾਨ ਉਨ੍ਹਾਂ ਵੱਲੋਂ ਇੱਕ ਦੂਜੇ ਦਾ ਲੱਡੂਆਂ ਨਾਲ ਮੂੰਹ ਮਿੱਠਾ ਵੀ ਕਰਵਾਇਆ ਗਿਆ.

ਵੀਸੀ ਦਾ ਅਸਤੀਫਾ ਮਨਜ਼ੂਰ ਹੋਣ ਨੂੰ ਲੈਕੇ ਜਸ਼ਨਾਂ ਵਿੱਚ ਡੁੱਬਿਆ ਯੂਨੀਵਰਸਿਟੀ ਦਾ ਸਟਾਫ

author img

By

Published : Aug 12, 2022, 7:36 PM IST

Updated : Aug 12, 2022, 7:44 PM IST

ਫਰੀਦਕੋਟ: ਪਿਛਲੇ ਦਿਨੀਂ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਦੇ ਵਿੱਚ ਪੰਜਾਬ ਦੇ ਸਿਹਤ ਮੰਤਰੀ ਚੇਤਨ ਜੌੜਾ ਵੱਲੋਂ ਆਪਣੀ ਫੇਰੀ ਦੌਰਾਨ ਜਦੋਂ ਹਸਪਤਾਲ ਦੀ ਬਰੀਕੀ ਨਾਲ ਚੈਕਿੰਗ ਕੀਤੀ ਤਾਂ ਇਸ ਦੌਰਾਨ ਉਹ ਇੱਕ ਵਾਰਡ ਦੇ ਗੱਦਿਆਂ ਦੇ ਹਾਲਾਤਾਂ ਤੋਂ ਭੜਕ ਗਏ ਅਤੇ ਉਨ੍ਹਾਂ ਬਾਬਾ ਫਰੀਦ ਯੂਨੀਵਰਸਿਟੀ ਦੇ VC ਡਾ. ਰਾਜ ਬਹਾਦਰ ਨੂੰ ਗੰਦੇ ਗੱਦਿਆਂ ਉੱਤੇ ਪੈਣ ਲਈ ਕਹਿ ਦਿੱਤਾ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋਈ ਸੀ ਇਸ ਵੀਡੀਓ ਤੋਂ ਬਾਅਦ ਕਾਫੀ ਵੱਡਾ ਵਿਵਾਦ ਵੀ ਖੜ੍ਹਾ ਹੋ ਗਿਆ ਸੀ।

ਵੀਸੀ ਦਾ ਅਸਤੀਫਾ ਮਨਜ਼ੂਰ ਹੋਣ ਨੂੰ ਲੈਕੇ ਜਸ਼ਨਾਂ ਵਿੱਚ ਡੁੱਬਿਆ ਯੂਨੀਵਰਸਿਟੀ ਦਾ ਸਟਾਫ

ਉਸ ਵਿਵਾਦ ਨੇ ਅਜਿਹੀ ਤੂਲ ਫੜੀ ਕਿ ਪੂਰੀ ਦੁਨੀਆ ਵਿੱਚ ਫਰੀਦਕੋਟ ਦਾ ਮੈਡੀਕਲ ਹਸਪਤਾਲ ਚਰਚਾ ਚ ਆ ਗਿਆ ਸੀ ਇਸ ਉਪਰੰਤ ਰਾਜਨੀਤੀ ਵੀ ਖੁੱਲ੍ਹਕੇ ਹੋਣੀ ਸ਼ੁਰੂ ਹੋ ਗਈ ਸੀ ਜਿਸਦੇ ਚੱਲਦੇ ਉਸੇ ਵਕਤ ਵੀਸੀ ਫਰੀਦਕੋਟ ਨੇ ਮੁੱਖ ਮੰਤਰੀ ਪੰਜਾਬ ਨੂੰ ਆਪਣਾ ਅਸਤੀਫਾ ਭੇਜ ਦਿੱਤਾ ਸੀ ਜੋ ਮਨਜ਼ੂਰ ਨਹੀਂ ਹੋਇਆ ਸੀ। ਇਸ ਵਿਚਾਲੇ ਬੀਤੇ ਕੱਲ੍ਹ ਵਾਈਸ ਚਾਂਸਲਰ ਰਾਜ ਬਹਾਦਰ ਦਾ ਅਸਤੀਫਾ ਪੰਜਾਬ ਸਰਕਾਰ ਵੱਲੋਂ ਮਨਜ਼ੂਰ ਕਰ ਲਿਆ ਗਿਆ ਜਿਸ ਨੂੰ ਲੈ ਕੇ ਅੱਜ ਧਰਨੇ ਤੇ ਬੈਠੇ ਮੁਲਾਜ਼ਮਾਂ ਵੱਲੋਂ ਲੱਡੂ ਵੰਡ ਕੇ ਪਟਾਕੇ ਚਲਾ ਕੇ ਖ਼ੁਸ਼ੀ ਮਨਾਈ ਅਤੇ ਓਪੀਡੀ ਦੇ ਗੇਟ ਤੋਂ ਮੈਡੀਕਲ ਦੇ ਗੇਟ ਤੱਕ ਬੋਲੀਆਂ ਪਾਉਂਦੇ ਹੋਏ ਨੱਚਦੇ ਟੱਪਦੇ ਪਹੁੰਚੇ ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਯੂਨੀਵਰਸਿਟੀ ਦੇ ਮੁਲਾਜ਼ਮਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵਾਇਸ ਚਾਂਸਲਰ ਦਾ ਅਸਤੀਫ਼ਾ ਮਨਜ਼ੂਰ ਕਰਨਾ ਇੱਕ ਬਹੁਤ ਵਧੀਆ ਫੈਸਲਾ ਹੈ ਜਿਸ ਦੇ ਚੱਲਦੇ ਉਨ੍ਹਾਂ ਵੱਲੋਂ ਖੁਸ਼ੀ ਜ਼ਾਹਿਰ ਕੀਤੀ ਅਤੇ ਪੂਰਾ ਸਟਾਫ ਢੋਲ ਢਮੱਕੇ ਨਾਲ ਓਪੀਡੀ ਤੋਂ ਲੈ ਕੇ ਮੈਡੀਕਲ ਦੇ ਗੇਟ ਤੱਕ ਇਕ ਮਾਰਚ ਦੇ ਰੂਪ ਚ ਪਹੁੰਚਿਆ ਹੈ ਜਿਸ ਵਿੱਚ ਉਹ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹਨ ਕਿ ਉਨ੍ਹਾਂ ਨੇ ਵਾਈਸ ਚਾਂਸਲਰ ਦਾ ਅਸਤੀਫ਼ਾ ਮਨਜ਼ੂਰ ਕਰ ਲਿਆ ਹੈ।

ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਮੰਗਾਂ ਅਜੇ ਤੱਕ ਪੂਰੀਆਂ ਨਹੀਂ ਹੋਈਆਂ ਅਤੇ ਜੋ ਆਉਣ ਵਾਲੇ ਨਵੇਂ ਵਾਈਸ ਚਾਂਸਲਰ ਹਨ ਉਨ੍ਹਾਂ ਨੂੰ ਆਪਣੀਆਂ ਬਾਕੀ ਰਹਿੰਦੀਆਂ ਮੰਗਾਂ ਬਾਰੇ ਦੱਸ ਕੇ ਉਸ ਨੂੰ ਵੀ ਜਲਦ ਪੂਰਾ ਕਰਵਾਉਣ ਦੀ ਕੋਸ਼ਿਸ਼ ਕਰਨਗੇ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਧਰਨਾ ਜਾਰੀ ਰਹੇਗਾ। ਇਸ ਮੌਕੇ ਯੂਨੀਵਰਸਿਟੀ ਦੀ ਮੁਲਾਜ਼ਮ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਬਾਬਾ ਫ਼ਰੀਦ ਜੀ ਕੋਟਿਨ ਕੋਟਿ ਧੰਨਵਾਦ ਕਰਦੇ ਹਨ ਕਿ ਬਾਬਾ ਫ਼ਰੀਦ ਨੇ ਉਨ੍ਹਾਂ ਦੀ ਸੁਣ ਲਈ ਅਤੇ ਵਾਈਸ ਚਾਂਸਲਰ ਦਾ ਅਸਤੀਫ਼ਾ ਮਨਜ਼ੂਰ ਕਰ ਲਿਆ ਜਿਸ ਤੋਂ ਉਹ ਬਹੁਤ ਖੁਸ਼ ਹਨ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਮਾਜਸੇਵੀ ਗੁਰਪ੍ਰੀਤ ਸਿੰਘ ਚੰਦਬਾਜਾ ਨੇ ਕਿਹਾ ਕਿ ਵਾਈਸ ਚਾਂਸਲਰ ਦਾ ਅਸਤੀਫ਼ਾ ਮਨਜ਼ੂਰ ਕਰਨਾ ਸਰਕਾਰ ਦੀ ਇੱਕ ਬਹੁਤ ਵਧੀਆ ਪਹਿਲਕਦਮੀ ਹੈ। ਉਨ੍ਹਾਂ ਕਿਹਾ ਕਿ ਵੱਖ ਵੱਖ ਜਥੇਬੰਦੀਆਂ ਕਿਸਾਨ ਆਗੂ ਆਦਿ ਜਥੇਬੰਦੀਆਂ ਵੱਲੋਂ ਬਹੁਤ ਦੇਰ ਤੋਂ ਯੂਨੀਵਰਸਿਟੀ ਅਤੇ ਹਾਸਪਤਾਲ ਦੇ ਮਾੜੇ ਪ੍ਰਬੰਧਾਂ ਨੂੰ ਲੈ ਕੇ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਸੀ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਸਿਹਤ ਮੰਤਰੀ ਵੱਲੋਂ ਮੈਡੀਕਲ ਦਾ ਦੌਰਾ ਕਰ ਮੈਡੀਕਲ ਵਿਚ ਆਉਣ ਵਾਲੀਆਂ ਖਾਮੀਆਂ ਨੂੰ ਵੀ ਦੇਖਿਆ ਗਿਆ ਜਿਸ ਤੋਂ ਬਾਅਦ ਵਾਈਸ ਚਾਂਸਲਰ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਇਹ ਅਸਤੀਫਾ ਸਰਕਾਰ ਨੂੰ ਉਸੇ ਵਕਤ ਮਨਜ਼ੂਰ ਕਰ ਲੈਣਾ ਚਾਹੀਦਾ ਸੀ।

ਨਾਲ ਹੀ ਉਨ੍ਹਾਂ ਕਿਹਾ ਕਿ ਉਹ ਆਸ ਕਰਦੇ ਹਨ ਕਿ ਜੋ ਨਵੇਂ ਵੀ ਸੀ ਹੋਣਗੇ ਉਹ ਮੈਡੀਕਲ ਦੇ ਪ੍ਰਬੰਧ ਪੁਖਤਾ ਕਰਨਗੇ ਜੇਕਰ ਉਹ ਵੀ ਇਸੇ ਤਰ੍ਹਾਂ ਕਰਨਗੇ ਤਾਂ ਉਨ੍ਹਾਂ ਦਾ ਸੰਘਰਸ਼ਾਂ ਲਗਾਤਾਰ ਚੱਲਦਾ ਰਹੇਗਾ ਅਤੇ ਉਹ ਇਸ ਚੀਜ਼ ਦਾ ਭਰੋਸਾ ਦਿਵਾਉਂਦੇ ਹਨ ਕਿ ਜੇਕਰ ਵਾਈਸ ਚਾਂਸਲਰ ਸਾਹਿਬ ਨੂੰ ਮੈਡੀਕਲ ਦੇ ਪ੍ਰਬੰਧ ਠੀਕ ਕਰਨ ਵਿੱਚ ਪੂਰਾ ਸਮਰਥਨ ਹੋਵੇਗਾ ਅਤੇ ਸਹਿਯੋਗ ਹੋਵੇਗਾ।

ਇਹ ਵੀ ਪੜ੍ਹੋ: ਸ੍ਰੀ ਦਰਬਾਰ ਸਾਹਿਬ ਵਿੱਚ ਬੱਚੀ ਦੀ ਲਾਸ਼ ਮਿਲਣ ਦੇ ਮਾਮਲੇ ਦੀ ਸੀਸੀਟੀਵੀ ਆਈ ਸਾਹਮਣੇ

Last Updated : Aug 12, 2022, 7:44 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.