ਫਰੀਦਕੋਟ: ਜ਼ਿਲ੍ਹੇ ਅੰਦਰ ਅੱਜ ਲਗਾਤਾਰ ਦੂਜੇ ਦਿਨ ਸਕੂਲੀ ਵਾਹਨ ਹਾਦਸਾਗ੍ਰਸਤ ਹੋਣ ਨਾਲ 2 ਸਕੂਲੀ ਬੱਚਿਆਂ ਸਮੇਤ 4 ਲੋਕਾਂ ਦੇ ਜ਼ਖ਼ਮੀਂ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਫਰੀਦਕੋਟ ਸੈਂਟ ਮੈਰੀ ਕਾਨਵੈਂਟ ਸਕੂਲ ਦੀ ਇੱਕ ਵੈਨ ਜੋ ਸਾਦਿਕ ਅਤੇ ਨਾਲ ਲੱਗਦੇ ਪਿੰਡਾਂ ਦੇ ਸਕੂਲੀ ਬੱਚਿਆ ਨੂੰ ਘਰਾਂ ਤੋਂ ਲੇ ਕੇ ਸਕੂਲ ਛੱਡਣ ਜਾ ਰਹੀ ਸੀ ਤਾਂ ਸਾਹਮਣੇ ਤੋਂ ਆ ਰਹੇ ਇਕ ਮੋਟਰਸਾਇਕਲ ਨਾਲ ਟਕਰਾਅ ਕੇ ਪਲਟ ਗਈ। ਜਿਸ ਵਿਚ ਸਵਾਰ 2 ਬੱਚਿਆਂ ਅਤੇ ਵੈਨ ਚਾਲਕ ਨੂੰ ਗੰਭੀਰ ਸੱਟਾਂ ਵੱਜੀਆ, ਜਦੋਂ ਕਿ ਮੋਟਰਸਾਇਕਲ ਚਾਲਕ ਵੀ ਇਸ ਹਾਦਸੇ ਵਿਚ ਬੁਰੀ ਤਰਾ ਜ਼ਖ਼ਮੀ ਹੋ ਗਿਆ। ਇਸ ਹਾਦਸੇ 'ਚ ਬਾਕੀ ਬੱਚਿਆਂ ਦਾ ਬਚਾਅ ਰਿਹਾ। ਇਸ ਦੇ ਨਾਲ ਹੀ ਜ਼ਖ਼ਮੀਆਂ ਨੂੰ ਸਾਦਿਕ ਅਤੇ ਫਰੀਦਕੋਟ ਦੇ ਹਸਪਤਾਲਾਂ ਵਿਚ ਭਰਤੀ ਕੀਤਾ ਗਿਆ।
ਓਵਰਟੇਕ ਦੇ ਚੱਕਰ 'ਚ ਹੋਇਆ ਹਾਦਸਾ: ਇਸ ਸਬੰਧੀ ਜਾਣਕਾਰੀ ਦਿੰਦਿਆਂ ਵੈਨ ਦੇ ਡਰਾਇਵਰ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਵੈਨ ਬੱਚਿਆਂ ਨੂੰ ਹਰ ਰੋਜ਼ ਦੀ ਤਰਾਂ ਲੈ ਕੇ ਫਰੀਦਕੋਟ ਵੱਲ ਨੂੰ ਆ ਰਹੀ ਸੀ ਤਾਂ ਸਾਹਮਣੇ ਤੋਂ ਇਕ ਟਰੱਕ ਆ ਰਿਹਾ ਸੀ ਅਤੇ ਉਸ ਦੇ ਪਿੱਛੇ ਇਕ ਮੋਟਰਸਾਇਕਲ ਆ ਰਿਹਾ ਸੀ। ਮੋਟਰਸਾਇਕਲ ਚਾਲਕ ਜਦ ਟਰੱਕ ਨੂੰ ਓਵਰਟੇਕ ਕਰਨ ਲੱਗਾ ਤਾਂ ਉਹ ਸਕੂਲ ਵੈਨ ਨਾਲ ਟਕਰਾਅ ਗਿਆ, ਜਿਸ ਕਾਰਨ ਸਕੂਲ ਵੈਨ ਪਲਟ ਗਈ ਅਤੇ ਪਿੱਛੇ ਤੋਂ ਵੀ ਆ ਕੇ ਇੱਕ ਹੋਰ ਗੱਡੀ ਸਕੂਲ ਵੈਨ ਵਿੱਚ ਵੱਜੀ। ਉਹਨਾਂ ਦੱਸਿਆ ਕਿ 2 ਬੱਚਿਆ ਦੇ ਸੱਟਾਂ ਲੱਗੀਆਂ ਸਨ ਅਤੇ ਡਰਾਇਵਰ ਦੇ ਵੀ ਸੱਟਾਂ ਵੱਜੀਆ ਹਨ। ਉਹਨਾਂ ਦੱਸਿਆ ਕਿ ਮੋਟਰਸਾਇਕਲ ਚਾਲਕ ਕਾਫੀ ਗੰਭੀਰ ਰੂਪ ਵਿਚ ਜ਼ਖ਼ਮੀਂ ਹੋਇਆ ਹੈ।
ਹਾਦਸੇ 'ਚ ਡਰਾਇਵਰ ਗੰਭੀਰ, ਬੱਚਿਆਂ ਨੂੰ ਮਾਮੂਲੀ ਸੱਟਾਂ: ਇਸ ਦੇ ਨਾਲ ਹੀ ਘਟਨਾ ਦਾ ਪਤਾ ਚੱਲਦੇ ਹੀ ਸਿੱਖਿਆ ਵਿਭਾਗ ਦੇ ਅਧਿਕਾਰੀ ਅਮਰੀਕ ਸਿੰਘ ਸੰਧੂ ਵੀ ਜ਼ਖ਼ਮੀਆਂ ਦਾ ਹਾਲ ਜਾਨਣ ਲਈ ਫਰੀਦਕੋਟ ਦੇ ਜੀਜੀਐਸ ਮੈਡੀਕਲ ਵਿੱਚ ਪਹੁੰਚੇ। ਉਹਨਾਂ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਅਫਸਰ ਫਰੀਦਕੋਟ ਵੱਲੋਂ ਉਹਨਾਂ ਨੂੰ ਭੇਜਿਆ ਗਿਆ ਹੈ ਅਤੇ ਉਹਨਾਂ ਨੇ ਇਥੇ ਆ ਕੇ ਜ਼ਖ਼ਮੀਆਂ ਨਾਲ ਗੱਲਬਾਤ ਕੀਤੀ ਹੈ। ਉਹਨਾਂ ਦੱਸਿਆ ਕਿ ਸਕੂਲ ਵੈਨ ਦਾ ਡਰਾਇਵਰ ਅਤੇ ਮੋਟਰਸਾਇਕਲ ਚਾਲਕ ਕਾਫੀ ਗੰਭੀਰ ਜ਼ਖ਼ਮੀਂ ਹੋਏ ਹਨ, ਜਿੰਨਾਂ ਨੂੰ ਫਰੀਦਕੋਟ ਜੀਜੀਐਸ ਮੈਡੀਕਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਬੱਚਿਆਂ ਦੇ ਮਾਮੂਲੀ ਸੱਟਾਂ ਹੋਣ ਕਾਰਨ ਉਹਨਾਂ ਨੂੰ ਇਥੇ ਨਹੀਂ ਲਿਆਂਦਾ ਗਿਆ।
- Gangster Arrested: ਗੁਰਦਾਸਪੁਰ ਦੇ ਬਟਾਲਾ 'ਚ ਗੈਂਗਸਟਰਾਂ ਨਾਲ ਪੁਲਿਸ ਦਾ ਮੁਕਾਬਲਾ, ਇੱਕ ਗੈਂਗਸਟਰ ਦੀ ਲੱਤ 'ਚ ਵੱਜੀ ਗੋਲੀ, 6 ਗੈਂਗਸਟਰ ਗ੍ਰਿਫ਼ਤਾਰ
- Action Against Stubble Burn: ਪਰਾਲੀ ਦੇ ਨਾੜ ਨੂੰ ਲਾਈ ਅੱਗ ਬੁਝਾਉਣ ਲਈ ਮੌਕੇ 'ਤੇ ਪੁੱਜੇ SDM ਬਾਬਾ ਬਕਾਲਾ, ਮੌਕੇ 'ਤੇ ਫਾਇਰ ਬ੍ਰਿਗੇਡ ਮੰਗਵਾ ਬੁਝਾਈ ਅੱਗ
- Stubble Burning Case: ਅਧਿਕਾਰੀਆਂ ਨੂੰ ਫੜ ਕੇ ਪਰਾਲੀ ਨੂੰ ਅੱਗ ਲਵਾਉਣ ਦੇ ਮਾਮਲੇ ਵਿੱਚ ਕਿਸਾਨਾਂ ਨੇ ਮੰਗੀ ਮੁਆਫ਼ੀ, CM ਮਾਨ ਦੇ ਹੁਕਮਾਂ 'ਤੇ ਪੁਲਿਸ ਨੇ ਕੀਤਾ ਪਰਚਾ
ਬੀਤੇ ਦਿਨ ਵੀ ਹੋਇਆ ਸੀ ਹਾਦਸਾ: ਕਾਬਿਲੇਗੌਰ ਹੈ ਕਿ ਸਕੂਲੀ ਬੱਚਿਆਂ ਦੇ ਵਾਹਨ ਨਾਲ ਫਰੀਦਕੋਟ 'ਚ ਇਹ 24 ਘੰਟਿਆ ਅੰਦਰ ਦੂਜਾ ਹਾਦਸਾ ਹੈ। ਬੀਤੇ ਕੱਲ੍ਹ ਬਾਅਦ ਦੁਪਿਹਰ ਵੀ ਫਰੀਦਕੋਟ ਦੇ ਇਕ ਨਿੱਜੀ ਸਕੂਲ ਦੇ ਬੱਚਿਆਂ ਨੂੰ ਲਿਜਾ ਰਿਹਾ ਈ-ਰਿਕਸ਼ਾ ਪੱਲਟਣ ਨਾਲ ਕਈ ਬੱਚੇ ਜਖਮੀਂ ਹੋਏ ਸਨ ਅਤੇ ਇਕ 4 ਸਾਲਾ ਬੱਚੀ ਦੇ ਸਿਰ 'ਤੇ ਗੰਭੀਰ ਸੱਟਾਂ ਲੱਗੀਆਂ ਸਨ। ਜਿਸ ਦਾ ਫਰੀਦਕੋਟ ਦੇ ਜੀਜੀਐਸ ਮੈਡੀਕਲ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਹੁਣ ਦੇਖਣਾ ਹੋਵੇਗਾ ਕਿ ਜ਼ਿਲ੍ਹਾ ਪ੍ਰਸ਼ਾਸਨ ਅਜਿਹੇ ਹਾਦਸਿਆਂ ਨੂੰ ਰੋਕਣ ਲਈ ਕੀ ਕਦਮ ਉਠਾਉਂਦਾ ਹੈ।