ਫ਼ਰੀਦਕੋਟ: ਸੀਆਈਏ ਸਟਾਫ ਫਰੀਦਕੋਟ ਵੱਲੋਂ ਇੱਕ ਗੁਪਤ ਸੂਚਨਾ ਦੇ ਅਧਾਰ ਉੱਤੇ ਇੱਕ ਨਸ਼ਾ ਤਸਕਰ ਨੂੰ ਹੌਂਡਾ ਸਿਟੀ ਕਾਰ ਸਮੇਤ ਰੋਕ ਕੇ ਤਲਾਸ਼ੀ ਦੌਰਾਨ 25 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਉਸ ਤੋਂ ਅਗਲੀ ਪੁੱਛਗਿੱਛ ਦੌਰਾਨ ਕੀਤੇ ਇੰਕਸ਼ਾਫ ਉੱਤੇ ਨਸ਼ੇ ਦੀ ਸਪਲਾਈ ਲੈਣ ਆਏ ਰਹੇ ਫ਼ਰੀਦਕੋਟ ਦੀ ਮਾਡਰਨ ਜੇਲ੍ਹ ਵਿੱਚ ਤੈਨਾਤ ਇੱਕ ਜੇਲ੍ਹ ਵਾਰਡਨ ਨੂੰ ਵੀ ਤਲਵੰਡੀ ਰੋਡ ਉੱਤੇ ਸਵਿਫਟ ਕਾਰ ਸਮੇਤ ਕਾਬੂ ਕੀਤਾ। ਇਸ ਦੀ ਪੁੱਛਗਿੱਛ ਦੌਰਾਨ ਉਸ ਵੱਲੋਂ ਕੀਤੇ ਇੰਕਸ਼ਾਫ ਦੇ ਚਲਦੇ ਉਸ ਦੇ ਘਰ ਦੀ ਤਲਾਸ਼ੀ ਦੌਰਾਨ 25 ਗ੍ਰਾਮ ਹੈਰੋਇਨ ਹੋਰ ਬਰਾਮਦ ਕੀਤੀ ਗਈ। ਨਾਲ ਹੀ 58 ਹਜ਼ਾਰ ਰੁਪਏ ਡਰੱਗ ਮਨੀ। ਪੁਲਿਸ ਨੇ ਦੋਨਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਦਿੰਦੇ ਹੋਏ ਸੀਆਈਏ ਸਟਾਫ ਫਰੀਦਕੋਟ ਦੇ ਇੰਚਾਰਜ ਇੰਸਪੈਕਟਰ ਅੰਮ੍ਰਿਤ ਪਾਲ ਭਾਟੀ ਨੇ ਦੱਸਿਆ ਕਿ ਸੀਆਈਡੀ ਅਤੇ ਸੀਆਈਏ ਸਟਾਫ ਨੇ ਸਾਂਝੇ ਤੌਰ ਉੱਤੇ ਇਕ ਗੁਪਤ ਸੂਚਨਾ ਤਹਿਤ ਘੰਟਾ ਘਰ ਫ਼ਰੀਦਕੋਟ ਕੋਲ ਮਨਪ੍ਰੀਤ ਸਿੰਘ ਨਾਮਕ ਇੱਕ ਹੌਂਡਾ ਸਿਟੀ ਕਾਰ ਸਵਾਰ ਨੂੰ ਰੋਕ ਕੇ ਤਲਾਸ਼ੀ ਦੌਰਾਨ ਉਸ ਕੋਲੋਂ 25 ਗ੍ਰਾਮ ਹੈਰੋਇਨ ਬਰਾਮਦ ਕੀਤੀ। ਪੁੱਛਗਿੱਛ ਦੌਰਾਨ ਉਸ ਨੇ ਮੰਨਿਆ ਕਿ ਫਰੀਦਕੋਟ ਦਾ ਜੇਲ੍ਹ ਵਾਰਡਨ ਉਸ ਤੋਂ ਨਸ਼ੇ ਦੀ ਸਪਲਾਈ ਲੈਣ ਆਏ ਰੀਹਾ ਸੀ ਤਾਂ ਇਸ ਉੱਤੇ ਕਰਵਾਈ ਕਰਦੇ ਹੋਏ ਤਲਵੰਡੀ ਰੋਡ ਉੱਤੇ ਦਰਸ਼ਨ ਸਿੰਘ ਨਾਮਕ ਜੇਲ੍ਹ ਵਾਰਡਨ ਨੂੰ ਸਵਿੱਫਟ ਕਾਰ ਸਮੇਤ ਕਾਬੂ ਕਰ ਲਿਆ ਗਿਆ।
ਇਸ ਦੇ ਇੰਕਸ਼ਾਫ ਤੋਂ ਬਾਅਦ ਉਸ ਦੇ ਘਰ ਦੀ ਤਲਾਸ਼ੀ ਦੌਰਾਨ 25 ਗ੍ਰਾਮ ਹੈਰੋਇਨ ਹੋਰ ਬਰਾਮਦ ਕੀਤੀ ਗਈ ਅਤੇ 58 ਹਜ਼ਾਰ ਰੁਪਏ ਡਰੱਗ ਮਨੀ ਵੀ ਬਰਾਮਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਫੜੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਜ਼ਾਰ ਵਿੱਚ ਕੀਮਤ ਕਰੀਬ 50 ਲੱਖ ਰੁਪਏ ਹੈ ਪਰ ਜੇਲ੍ਹ ਅੰਦਰ ਇਸ ਨੂੰ ਨਸ਼ਾ ਕਰਨ ਵਾਲਿਆਂ ਨੂੰ ਚੋਗਣੇ ਭਾਅ ਵੇਚੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਹੋਰ ਤਫ਼ਤੀਸ਼ ਦੌਰਾਨ ਪਤਾ ਲਗਾਇਆ ਜਵੇਗਾ ਕਿ ਜੇਲ੍ਹ ਅੰਦਰ ਕਿਸ ਵਿਅਕਤੀ ਜਾਂ ਜੇਲ੍ਹ ਮੁਲਾਜ਼ਮ ਨੂੰ ਇਹ ਨਸ਼ਾ ਸਪਲਾਈ ਕੀਤਾ ਜਾਣਾ ਸੀ।