ਫਰੀਦਕੋਟ: ਬਾਬਾ ਫਰੀਦ ਯੂਨੀਵਰਸਿਟੀ ਅਧੀਨ ਚੱਲ ਰਹੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ 'ਚ ਇਲਾਜ ਅਤੇ ਚੈਕਅੱਪ ਲਈ ਆਉਣ ਵਾਲੇ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਮਿਲਣ ਵਾਲੀ ਮੁਫ਼ਤ ਓ.ਪੀ.ਡੀ ਅਤੇ ਟੈਸਟਾਂ ਦੀ ਸਹੂਲਤ ਨੂੰ ਬੰਦ ਕੀਤਾ ਗਿਆ ਹੈ। ਇਸ ਸਬੰਧੀ ਯੂਨੀਵਰਿਸਿਟੀ ਆਫ਼ ਹੈਲਥ ਸਾਇੰਸਿਜ ਦੇ ਵਾਈਸ ਚਾਂਸਲਰ ਵਲੋਂ ਬੀਤੇ ਕੁਝ ਦਿਨ ਪਹਿਲਾਂ ਯੂਨੀਵਰਸਿਟੀ ਦੇ ਬੋਰਡ ਆਫ ਡਾਇਰੈਕਟਰਜ ਦੀ ਹੋਈ ਮੀਟਿੰਗ 'ਚ ਹੁਕਮਾਂ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ।
![ਮੈਡੀਕਲ ਕਾਲਜ ਅਤੇ ਹਸਪਤਾਲ](https://etvbharatimages.akamaized.net/etvbharat/prod-images/12177083_employees-and-pensioners-in-medical-colleges-and-hospitals-will-not-be-able-to-avail-free-facilities.jpg)
ਪੰਜਾਬ ਸਰਕਾਰ ਦਾ ਕੋਈ ਸਾਬਕਾ ਤੇ ਮੌਜੂਦ ਮੁਲਾਜ਼ਮ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ 'ਚ ਮੁਫ਼ਤ ਇਲਾਜ ਨਹੀਂ ਕਰਵਾ ਸਕੇਗਾ। ਇਸ ਸਬੰਧੀ ਮੈਡੀਕਲ ਸੁਪਰਡੈਂਟ ਵਲੋਂ ਇੱਕ ਪੱਤਰ 11 ਜੂਨ ਜਾਰੀ ਕਰ ਸੀ.ਆਰ ਵਿਭਾਗ ਨੂੰ ਸਾਫਟਵੇਅਰ 'ਚ ਲੋਂੜੀਦੀ ਫੇਰ ਬਦਲ ਕਰਨ ਲਈ ਕਿਹਾ ਹੈ। ਜ਼ਿਕਰਯੋਗ ਹੈ ਕਿ ਇਸ ਫੈਸਲੇ ਨਾਲ ਹੁਣ ਪੈਨਸ਼ਨਰਾਂ ਅਤੇ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨੂੰ ਵੀ ਆਮ ਨਾਗਰਿਕਾਂ ਵਾਂਗ ਪੈਸੇ ਖਰਚ ਕਰਕੇ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ 'ਚ ਸਿਹਤ ਸਹੂਲਤਾਂ ਲੈਣੀਆਂ ਪੈਣਗੀਆਂ, ਜਿਸ ਸਬੰਧੀ ਉਹਨਾਂ ਵਿਚ ਰੋਸ ਪਾਇਆ ਜਾ ਰਿਹਾ।