ਜੈਤੋ: ਦੇਸ਼ ਵਿੱਚ ਜਿੱਥੇ ਆਧੁਨਿਕ ਸਾਧਨਾਂ ਨੇ ਸਾਡੇ ਸੰਸਾਰ ਵਿੱਚ ਤੇਜ਼ੀ ਲਿਆਂਦੀ ਹੈ, ਉੱਥੇ ਹੀ ਇਸ ਤੇਜ਼ ਰਫ਼ਤਾਰੀ ਜ਼ਿੰਦਗੀ ਨੇ ਬਹੁਤ ਸਾਰੇ ਲੋਕਾਂ ਦੀ ਜ਼ਿੰਦਗੀ ਨੂੰ ਹਮੇਸ਼ਾ ਲਈ ਰੋਕ ਦਿੱਤਾ ਹੈ। ਅਜਿਹਾ ਹੀ ਇੱਕ ਮਾਮਲਾ ਜੈਤੋ ਦੇ ਨਾਲ ਲੱਗਦੇ ਪਿੰਡ ਦਬੜੀਖਾਨਾ ਰੋਡ ਦਾ ਹੈ, ਜਿੱਥੇ ਗੁਰੂਦੁਆਰਾ ਸਾਹਿਬ ਕੋਲ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ ਨੇ ਇੱਕ ਵਿਅਕਤੀ ਦੀ ਜਾਨ ਲੈ ਲਈ।
ਜਾਣਕਾਰੀ ਅਨੁਸਾਰ ਦੱਸ ਦਈਏ ਕਿ ਜੈਤੋ ਦੇ ਨਾਲ ਲੱਗਦੇ ਪਿੰਡ ਦਬੜੀਖਾਨਾ ਰੋਡ ਤੇ ਗੁਰੂਦੁਆਰਾ ਸਾਹਿਬ ਨੇੜੇ ਪੈਦੇ ਗੁਰੂਦੁਆਰਾ ਤੋਂ ਪਿੱਛੇ 2 ਆਦਮੀ ਮੋਟਰਸਾਇਕਲ ਸਵਾਰ ਹੋ ਕੇ ਜੈਤੋ ਮਜਦੂਰੀ ਕਰਨ ਲਈ ਆ ਰਹੇ ਸੀ, ਅਚਾਨਕ ਇੱਕ ਕਣਕ ਦੇ ਭਰੀ ਟਰੈਕਟਰ ਟਰਾਲੀ ਦੀ ਫੇਟ ਵੱਜੀ ਤੇ ਮੋਟਰਸਾਇਕਲ ਸਵਾਰ ਆਦਮੀ ਸੜਕ 'ਤੇ ਡਿੱਗ ਪਏ। ਜਿਸ ਤੋਂ ਬਾਅਦ ਮੋਟਰਸਾਇਕਲ ਦੇ ਪਿੱਛੇ ਬੈਠਾ ਵਿਅਕਤੀ ਕਣਕ ਦੀ ਭਰੀ ਟਰਾਲੀ ਦੇ ਪਿਛਲੇ ਟਾਇਰਾਂ ਦੇ ਥੱਲੇ ਆ ਕੇ ਕੁਚਲਿਆ ਗਿਆ।
ਜਿਸ ਦੀ ਸੂਚਨਾ ਮਿਲਦਿਆਂ ਹੀ ਨੌਜਵਾਨ ਵੈੱਲਫੇਅਰ ਸੁ਼ਸ਼ਾਇਟੀ ਦੀ ਟੀਮ ਘਟਨਾ ਵਾਲੀ ਥਾਂ 'ਤੇ ਪਹੁੰਚੇ ਤੇ ਗੰਭੀਰ ਜ਼ਖਮੀ ਆਦਮੀਆਂ ਨੂੰ ਜੈਤੋ ਸਰਕਾਰੀ ਸਿਵਲ ਹਸਪਤਾਲ ਇਲਾਜ ਲਈ ਲਿਜਾਇਆ ਗਿਆ, ਪਰ ਡਾਕਟਰ ਨਾ ਹੋਣ ਕਾਰਨ ਹਾਲਤ ਨੂੰ ਦੇਖਦਿਆਂ ਕੋਟਕਪੂਰਾ ਦੇ ਸਰਕਾਰੀ ਸਿਵਲ ਹਸਪਤਾਲ ਇਲਾਜ਼ ਲਈ ਲਿਜਾਇਆ ਗਿਆ।
ਜਿੱਥੇ ਡਾਕਟਰਾਂ ਨੇ ਜਗਸੀਰ ਕੁਮਾਰ (45ਸਾਲ) ਫਤਿਹਗੜ੍ਹ ਦਬੜ੍ਹੀਖਾਨਾ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਤੇ ਬਲਵਿੰਦਰ(60ਸਾਲ) ਸਪੁੱਤਰ ਕਰਮ ਸਿੰਘ ਪਿੰਡ ਵਾੜਾ ਭਾਈਕਾ ਜੇਰੇ ਇਲਾਜ ਇਲਾਜ ਚੱਲ ਰਿਹਾ ਹੈ।
ਇਹ ਵੀ ਪੜੋ:- ਬਾਥਰੂਮ 'ਚ ਲੁਕਿਆ ਸੀ ਜ਼ਹਿਰੀਲਾ ਕੋਬਰਾ, ਬਚਾਅ ਦੌਰਾਨ ਕੀਤਾ ਹਮਲਾ