ਚੰਡੀਗੜ੍ਹ : "ਮਿੱਠੀਆਂ ਗੋਲੀਆਂ" ਨਾਲ ਸਾਰੇ ਦੁੱਖਾਂ ਦਰਦਾਂ ਦਾ ਇਲਾਜ ਹੋਵੇ ਇਹ ਗੱਲ ਹੋਮਿਓਪੈਥੀ ਨੇ ਸੱਚ ਕਰ ਵਿਖਾਈ। ਵਿਸ਼ਵ ਭਰ ਦੇ 100 ਦੇਸ਼ਾਂ ਵਿਚ ਹੋਮਿਓਪੈਥੀ ਨਾਲ ਇਲਾਜ ਕੀਤਾ ਜਾ ਰਿਹਾ ਹੈ ਅਤੇ ਲਗਾਤਾਰ ਹੋਮਿਓਪੈਥੀ ਦਵਾਈਆਂ ਵਿਚ ਲੋਕਾਂ ਦਾ ਰੁਝਾਨ ਵੱਧਦਾ ਜਾ ਰਿਹਾ ਹੈ। ਪੰਜਾਬ ਸਰਕਾਰ ਨੇ ਹੋਮਿਓਪੈਥੀ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਵਿਚ ਡਿਸਪੈਂਸਰੀਆਂ ਖੋਲ੍ਹਣ ਦਾ ਐਲਾਨ ਕੀਤਾ ਅਤੇ ਹੋਮਿਓਪੈਥੀ ਲਈ ਬਜਟ ਵੀ ਐਲਾਨਿਆ। ਹਾਲਾਂਕਿ ਐਲੋਪੈਥੀ ਦਵਾਈਆਂ ਵਿਚ ਲੋਕਾਂ ਦੀ ਭਰੋਸੇਯੋਗਤਾ ਜ਼ਿਆਦਾ ਹੈ ਪਰ ਇਸਦੇ ਨਾਲ ਹੀ ਹੋਮਿਓਪੈਥੀ ਇਲਾਜ ਦਾ ਚਲਨ ਵੀ ਵਧ ਰਿਹਾ ਹੈ। ਅੱਜਕੱਲ੍ਹ ਗੰਭੀਰ ਬਿਮਾਰੀਆਂ ਦਾ ਇਲਾਜ ਵੀ ਹੋਮਿਓਪੈਥੀ ਜ਼ਰੀਏ ਕੀਤਾ ਜਾ ਰਿਹਾ ਹੈ।
ਹੋਮਿਓਪੈਥੀ ਖੇਤਰ ਵਿਚ ਕੰਮ ਕਰ ਰਹੇ ਡਾਕਟਰਾਂ ਅਨੁਸਾਰ ਹੋਮਿਓਪੈਥੀ ਦਾ ਇਲਾਜ ਇਨ੍ਹਾਂ ਕਾਰਗਰ ਹੁੰਦਾ ਹੈ ਕਿ ਬਿਮਾਰੀਆਂ ਨੂੰ ਜੜ੍ਹ ਤੋਂ ਖ਼ਤਮ ਕੀਤਾ ਜਾਂਦਾ ਹੈ। ਦੇਸ਼ ਭਰ ਵਿਚ 25 ਤੋਂ 30 ਫ਼ੀਸਦੀ ਲੋਕ ਹਰ ਸਾਲ ਹੋਮਿਓਪੈਥੀ ਇਲਾਜ ਵਿਚ ਦਿਲਚਸਪੀ ਵਿਖਾਉਂਦੇ ਹਨ। ਹੋਮਿਓਪੈਥੀ ਦੀ ਅਹਿਮੀਅਤ ਨੂੰ ਸਮਝਦਿਆਂ ਹੀ ਹਰ ਸਾਲ 10 ਅਪ੍ਰੈਲ ਨੂੰ ਵਿਸ਼ਵ ਹੋਮਿਓਪੈਥੀ ਦਿਹਾੜਾ ਮਨਾਇਆ ਜਾਂਦਾ ਹੈ।
ਪੂਰੀ ਦੁਨੀਆਂ 'ਚ ਕੀਤੀ ਜਾ ਰਹੀ ਹੋਮਿਓਪੈਥਿਕ ਦਵਾਈਆਂ ਦੀ ਵਰਤੋਂ : ਹੋਮਿਓਪੈਥਿਕ ਦਵਾਈਆਂ ਦੀ ਵਰਤੋਂ ਹੁਣ ਪੂਰੀ ਦੁਨੀਆਂ ਵਿੱਚ ਕੀਤੀ ਜਾ ਰਹੀ ਹੈ। ਕਾਰਨ ਕਿ ਇਸ ਵਿੱਚ ਬਿਮਾਰੀ ਨੂੰ ਜੜ੍ਹੋਂ ਪੁੱਟਣ ਦੀ ਸਮਰੱਥਾ ਹੈ। ਇਸ ਕਾਰਨ ਇਹ ਮੈਡੀਕਲ 200 ਸਾਲ ਪੁਰਾਣੀ ਪ੍ਰਣਾਲੀ ਹੁਣ 2 ਲੱਖ 50 ਹਜ਼ਾਰ ਡਾਕਟਰਾਂ ਵੱਲੋਂ ਵਰਤੀ ਜਾਂਦੀ ਹੈ ਅਤੇ ਦੁਨੀਆ ਭਰ ਵਿੱਚ 500 ਮਿਲੀਅਨ ਤੋਂ ਵੱਧ ਲੋਕ ਇਸ ਦੀ ਵਰਤੋਂ ਕਰਦੇ ਹਨ। ਇਹ ਕਹਿਣਾ ਹੈ ਹੋਮਿਓਪੈਥੀ ਖੇਤਰ 'ਚ ਕੰਮ ਕਰ ਰਹੇ ਮਾਹਿਰਾਂ ਦਾ। ਮਾਹਿਰਾਂ ਦੀ ਮੰਨੀਏ ਤਾਂ ਵਿਸ਼ਵ ਭਰ ਵਿਚ ਐਲੋਪੈਥੀ ਤੋਂ ਬਾਅਦ ਦੂਜਾ ਨੰਬਰ ਹੋਮਿਓਪੈਥੀ ਦਾ ਹੈ, ਜਿਸ ਵਿਚ ਲੋਕ ਆਪਣਾ ਵਿਸ਼ਵਾਸ ਜਤਾਉਂਦੇ ਹਨ। ਇਹੀ ਸਥਿਤੀ ਭਾਰਤ ਵਿਚ ਹੈ ਜਿਥੇ ਦੂਜੇ ਨੰਬਰ ਉਤੇ ਹੋਮਿਓਪੈਥੀ ਇਲਾਜ ਵਿਚ ਭਰੋਸਾ ਜਤਾਇਆ ਜਾਂਦਾ ਹੈ।
ਭਾਰਤ ਸਰਕਾਰ ਦੇ ਆਯੂਸ਼ ਮੰਤਰਾਲੇ ਵਿਚ ਲੱਗਭੱਗ 30 ਫੀਸਦੀ ਲੋਕ ਹੋਮਿਓਪੈਥੀ ਪ੍ਰਣਾਲੀ ਰਾਹੀਂ ਆਪਣਾ ਇਲਾਜ ਕਰਵਾ ਰਹੇ ਹਨ। ਹੋਮਿਓਪੈਥੀ ਲਈ 1,000 ਕਰੋੜ ਰੁਪਏ ਦਾ ਖੋਜ ਬਜਟ ਰਿਸਰਚ ਕੌਂਸਲ ਨੂੰ ਪਾਸ ਕੀਤਾ ਗਿਆ ਹੈ। ਹੋਮਿਓਪੈਥਿਕ ਦਵਾਈਆਂ ਨਾਲ ਮਰੀਜ਼ ਠੀਕ ਹੀ ਨਹੀਂ ਹੁੰਦੇ ਬਲਕਿ ਬਿਮਾਰੀ ਨੂੰ ਜੜ੍ਹ ਤੋਂ ਖ਼ਤਮ ਹੋ ਜਾਂਦੀ ਹੈ ਅਤੇ ਇਸਦਾ ਕੋਈ ਸਾਈਡ ਇਫੈਕਟ ਵੀ ਨਹੀਂ ਹੁੰਦਾ। ਸ਼ਰਤ ਇਹ ਹੈ ਕਿ ਦਵਾਈ ਲੈਣ ਤੋਂ ਪਹਿਲਾਂ, ਇਹ ਬਹੁਤ ਜ਼ਰੂਰੀ ਹੈ ਕਿ ਮੂੰਹ ਪੂਰੀ ਤਰ੍ਹਾਂ ਸਾਫ਼ ਹੋਵੇ। ਤੰਬਾਕੂ ਜਾਂ ਦੇ ਗੁਟਕੇ ਦਾ ਸੇਵਨ ਕਰਨ ਤੋਂ ਤੁਰੰਤ ਬਾਅਦ ਹੋਮਿਓਪੈਥੀ ਦਵਾਈ ਅਸਰ ਨਹੀਂ ਕਰਦੀ।
ਪੰਜਾਬ ਵਿਚ ਵੀ ਵਧ ਰਿਹਾ ਹੋਮਿਓਪੈਥੀ ਦਾ ਰੁਝਾਨ : ਪੰਜਾਬ ਸਰਕਾਰ ਵੱਲੋਂ ਵੀ ਹੋਮਿਓਪੈਥੀ ਖੇਤਰ ਨੂੰ ਉਤਸ਼ਾਹਿਤ ਕਰਨ ਲਈ ਬਜਟ ਵਿਚ ਹੋਮਿਓਪੈਥੀ ਨੂੰ ਥਾਂ ਦਿੱਤੀ ਗਈ ਹੈ। ਪੰਜਾਬ ਵਿਚ ਕੁੱਲ 225 ਜਿਨ੍ਹਾਂ ਵਿਚ 111 ਸਰਕਾਰੀ ਅਤੇ 114 ਨੈਸ਼ਨਲ ਹੈਲਥ ਮਿਸ਼ਨ ਹੋਮਿਓਪੈਥਿਕ ਡਿਸਪੈਂਸਰੀਆਂ ਚੱਲ ਰਹੀਆਂ ਹਨ । ਸਾਲ 2022 ਦੌਰਾਨ ਵੱਖ-ਵੱਖ ਹੋਮਿਓਪੈਥਿਕ ਡਿਸਪੈਂਸਰੀਆਂ ਵਿੱਚ 15,71,998 ਮਰੀਜ਼ਾਂ ਦੀ ਜਾਂਚ ਕੀਤੀ ਗਈ। ਇਸ ਤੋਂ ਇਲਾਵਾ 592 ਜਾਗਰੂਕਤਾ ਕੈਂਪ ਵੀ ਲਾਏ ਗਏ। ਇੰਟੈਗ੍ਰੇਟਿਡ ਆਯੂਸ਼ ਹਸਪਤਾਲ ਦਿਆਲਪੁਰ ਸੋਢੀਆਂ, ਜ਼ੀਰਕਪੁਰ (ਮੋਹਾਲੀ) ਅਤੇ ਦੁੱਨੇਕੇ (ਮੋਗਾ) ਵਿਖੇ 2 ਹਸਪਤਾਲ ਬਣਾਏ ਜਾ ਰਹੇ ਹਨ, ਜਿਨ੍ਹਾਂ ਵਿੱਚ ਹੋਮਿਓਪੈਥਿਕ ਇਲਾਜ ਪ੍ਰਣਾਲੀ ਦੀ ਸੁਵਿਧਾ ਵੀ ਹੋਵੇਗੀ। ਦੁੱਨੇਕੇ (ਮੋਗਾ) ਵਿਖੇ ਉਸਾਰੀ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ ਦਿਆਲਪੁਰ ਸੋਢੀਆਂ, ਜ਼ੀਰਕਪੁਰ (ਮੋਹਾਲੀ) ਦਾ ਨਿਰਮਾਣ ਕਾਰਜ ਮੁਕੰਮਲ ਹੋਣ ਦੇ ਨੇੜੇ ਹੈ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਆਮ ਆਦਮੀ ਕਲੀਨਿਕਾਂ ਵਿਚ ਮਿਸ਼ਨ ਆਯੂਸ਼ ਤਹਿਤ ਹੋਮਿਓਪੈਥਿਕ ਇਲਾਜ ਜਲਦੀ ਹੀ ਸ਼ੁਰੂ ਕੀਤਾ ਜਾਵੇਗਾ।
ਔਰਤਾਂ ਤੇ ਬੱਚਿਆਂ ਉਤੇ ਜਲਦ ਹੁੰਦੈ ਅਸਰ : ਹੋਮਿਓਪੈਥੀ ਖੇਤਰ ਵਿਚ ਲੰਬੇ ਸਮੇਂ ਤੋਂ ਕੰਮ ਕਰੇ ਰਹੇ ਡਾ. ਐਚਐਸ ਖਰਬੰਦਾ ਮੁਤਾਬਿਕ ਹੋਮਿਓਪੈਥੀ ਦਵਾਈਆਂ ਔਰਤਾਂ ਅਤੇ ਬੱਚਿਆਂ ਦੇ ਰੋਗਾਂ ਨੂੰ ਜਲਦੀ ਠੀਕ ਕਰਦੀਆਂ ਹਨ। ਮਾਹਵਾਰੀ ਦੀ ਅਨਿਯਮਿਤਤਾ, ਛਾਤੀ ਅਤੇ ਬੱਚੇਦਾਨੀ ਦੀ ਰਸੌਲੀ, ਟਿਊਮਰ, ਗੁਰਦੇ ਦੀ ਪੱਥਰੀ, ਮਾਈਗਰੇਨ, ਐਲਰਜੀ, ਲਿਊਕੋਰੀਆ। ਇਸ ਤਰ੍ਹਾਂ ਦੀਆਂ ਬਿਮਾਰੀਆਂ ਦਾ ਇਲਾਜ ਹੋਮਿਓਪੈਥਿਕ ਦਵਾਈਆਂ ਨਾਲ ਬਿਨਾਂ ਕਿਸੇ ਸਾਈਡ ਇਫੈਕਟ ਅਤੇ ਆਪ੍ਰੇਸ਼ਨ ਤੋਂ ਸੰਭਵ ਹੈ। ਹੋਮਿਓਪੈਥੀ ਨੂੰ ਹੁਣ ਬਹੁਤ ਸਾਰੇ ਉਦਯੋਗਿਕ ਦੇਸ਼ਾਂ ਦੁਆਰਾ ਮਾਨਤਾ ਪ੍ਰਾਪਤ ਹੈ। ਸਿਹਤ ਸੰਭਾਲ ਪ੍ਰਣਾਲੀਆਂ ਦਾ ਇੱਕ ਮਹੱਤਵਪੂਰਨ ਹਿੱਸਾ ਹਨ।
ਇਹ ਵੀ ਪੜ੍ਹੋ : Harjinderpal Kaur Chhina PC: ਪੀਏ ਉਤੇ ਲੱਗੇ ਇਲਜ਼ਾਮਾਂ ਨੂੰ ਲੈ ਕੇ ਵਿਧਾਇਕਾ ਦਾ ਸਪੱਸ਼ਟੀਕਰਨ, ਵਿਰੋਧੀਆਂ ਨੇ ਕਿਹਾ-ਜਲਦ ਖੁਲਾਸਾ ਕਰਾਂਗੇ...
ਹੋਮਿਓਪੈਥੀ ਭਾਰਤ ਸਮੇਤ ਯੂਰਪੀ ਦੇਸ਼ਾਂ ਵਿੱਚ ਮਸ਼ਹੂਰ : ਭਾਰਤ ਦੇ ਨਾਲ ਨਾਲ ਯੂਰਪੀ ਦੇਸ਼ਾਂ ਵਿਚ ਵੀ ਹੋਮਿਓਪੈਥੀ ਦੀ ਹਰਮਨਪਿਆਰਤਾ ਵੱਧਦੀ ਜਾ ਰਹੀ ਹੈ। ਜਰਮਨੀ, ਫਰਾਂਸ, ਆਸਟਰੀਆ, ਸਵਿਟਜ਼ਰਲੈਂਡ, ਸਵੀਡਨ, ਇਟਲੀ, ਸਪੇਨ ਅਤੇ ਯੂਕੇ ਵਿੱਚ ਘੱਟੋ-ਘੱਟ 70 ਹਸਪਤਾਲ ਮਰੀਜ਼ਾਂ ਦੀ ਦੇਖਭਾਲ ਵਿੱਚ ਹੋਮਿਓਪੈਥੀ ਨੂੰ ਸਰਗਰਮੀ ਨਾਲ ਪੇਸ਼ ਕਰਦੇ ਹਨ। 42 ਵਿੱਚੋਂ 40 ਯੂਰਪੀਅਨ ਦੇਸ਼ਾਂ ਵਿੱਚ ਡਾਕਟਰਾਂ ਵੱਲੋਂ ਹੋਮਿਓਪੈਥੀ ਵੀ ਸਰਗਰਮੀ ਨਾਲ ਲੋਕਾਂ ਨੂੰ ਸਿਹਤ ਲਾਭ ਪ੍ਰਦਾਨ ਕਰ ਰਹੀ ਹੈ। ਦੱਖਣੀ ਏਸ਼ੀਆ ਵਿੱਚ ਵੀ ਸੈਂਕੜੇ ਹਸਪਤਾਲ ਹਨ। ਖਾਸ ਕਰਕੇ ਭਾਰਤ ਸਰਕਾਰ ਵੱਲੋਂ ਤਾਂ ਹੋਮਿਓਪੈਥੀ ਇਲਾਜ ਲਈ ਆਯੂਸ਼ ਮੰਤਰਾਲਾ ਸਥਾਪਿਤ ਕੀਤਾ ਗਿਆ ਹੈ। ਭਾਰਤ ਵਿੱਚ 5 ਲੱਖ ਤੋਂ ਵੱਧ ਰਜਿਸਟਰਡ ਹੋਮਿਓਪੈਥ ਹਨ ਅਤੇ ਹਰ ਸਾਲ ਲਗਭਗ 20,000 ਹੋਰ ਸ਼ਾਮਲ ਕੀਤੇ ਜਾ ਰਹੇ ਹਨ।
ਕਿਉਂ ਮਨਾਇਆ ਜਾਂਦਾ ਹੈ ਹੋਮਿਓਪੈਥੀ ਦਿਹਾੜਾ ? : ਹੋਮਿਓਪੈਥੀ ਦਿਹਾੜਾ ਹੋਮਿਓਪੈਥੀ ਦੇ ਜਨਮ ਦਾਤਾ ਡਾ. ਸੈਮੂਅਲ ਕ੍ਰਿਸ਼ਚਨ ਫਰੈਡਰਿਕ ਹੈਨੀਮਨ ਦੇ ਜਨਮ ਦਿਹਾੜੇ ਨੂੰ ਸਮਰਪਿਤ ਹੈ। ਉਨ੍ਹਾਂ ਦੇ ਜਨਮ ਦਿਹਾੜੇ ਵਾਲੇ ਦਿਨ ਨੂੰ ਹੋਮਿਓਪੈਥੀ ਦਿਹਾੜਾ ਮਨਾਉਣ ਲਈ ਚੁਣਿਆ ਗਿਆ। ਇਸਦੀ ਖੋਜ ਲੱਗਭੱਗ 200 ਸਾਲ ਪਹਿਲਾਂ ਹੋਈ ਸੀ।
ਇਹ ਵੀ ਪੜ੍ਹੋ : Amritpal Singh: ਅੰਮ੍ਰਿਤਪਾਲ ਸਿੰਘ ਦਾ ਇਕ ਹੋਰ ਸਾਥੀ ਗ੍ਰਿਫਤਾਰ, ਜਾਣੋ ਕੌਣ ਹੈ ਇਹ ਸਾਥੀ
ਭਾਰਤ ਵਿਚ ਹੋਮਿਓਪੈਥੀ 19ਵੀਂ ਸਦੀ 'ਚ ਆਈ : ਹੋਮਿਓਪੈਥੀ ਭਾਰਤ ਵਿੱਚ 19ਵੀਂ ਸਦੀ ਦੇ ਸ਼ੁਰੂ ਵਿੱਚ ਸ਼ੁਰੂ ਕੀਤੀ ਗਈ ਸੀ। ਇਹ ਪਹਿਲਾਂ ਬੰਗਾਲ ਵਿੱਚ ਵਧਿਆ ਅਤੇ ਫਿਰ ਸਾਰੇ ਭਾਰਤ ਵਿੱਚ ਫੈਲ ਗਿਆ। ਸ਼ੁਰੂਆਤ ਵਿੱਚ, ਸਿਵਲ ਅਤੇ ਮਿਲਟਰੀ ਸੇਵਾਵਾਂ ਅਤੇ ਹੋਰਾਂ ਵਿੱਚ ਸ਼ੌਕੀਨਾਂ ਦੁਆਰਾ ਪ੍ਰਣਾਲੀ ਦਾ ਵਿਆਪਕ ਤੌਰ 'ਤੇ ਅਭਿਆਸ ਕੀਤਾ ਗਿਆ ਸੀ। ਮਹਿੰਦਰ ਲਾਲ ਸਿਰਕਾਰ ਪਹਿਲੇ ਭਾਰਤੀ ਸਨ ਜੋ ਹੋਮਿਓਪੈਥਿਕ ਡਾਕਟਰ ਬਣੇ।