ETV Bharat / state

ਵਿਸ਼ਵ ਕੈਂਸਰ ਦਿਵਸ: 'ਸਮੇਂ ਸਿਰ ਜਾਂਚ ਇਸ ਬਿਮਾਰੀ ਨੂੰ ਪਾ ਸਕਦੀ ਹੈ ਮਾਤ' - ਈਟੀਵੀ ਭਾਰਤ

ਵਿਸ਼ਵ ਸਿਹਤ ਸੰਗਠਨ ਨੇ ਹਰ ਸਾਲ 4 ਫ਼ਰਵਰੀ ਨੂੰ ਵਿਸ਼ਵ ਕੈਂਸਰ ਦਿਵਸ ਦੇ ਰੂਪ ‘ਚ ਮਨਾਉਣ ਦਾ ਫ਼ੈਸਲਾ ਲਿਆ ਹੈ ਤਾਂ ਜੋ ਲੋਕ ਇਸ ਖ਼ਤਰਨਾਕ ਬੀਮਾਰੀ ਤੋਂ ਖ਼ੁਦ ਨੂੰ ਬਚਾ ਸਕਣ। ਇਸ ਮੌਕੇ ਕੈਂਸਰ ਸਰਜਨ ਡਾ. ਮੁਨੀਸ਼ ਮਹਾਜਨ ਨੇ ਈਟੀਵੀ ਭਾਰਤ ਨਾਲ ਖਾਸ ਗੱਲਬਾਤ ਕੀਤੀ।

ਵਿਸ਼ਵ ਕੈਂਸਰ ਦਿਵਸ
ਵਿਸ਼ਵ ਕੈਂਸਰ ਦਿਵਸ
author img

By

Published : Feb 4, 2020, 12:47 PM IST

ਚੰਡੀਗੜ੍ਹ: ਕੈਂਸਰ ਇੱਕ ਬਹੁਤ ਹੀ ਖ਼ਤਰਨਾਕ ਬੀਮਾਰੀ ਹੈ, ਜਿਸ ਦੀ ਲਪੇਟ ‘ਚ ਆਉਣ ਨਾਲ ਬਹੁਤ ਸਾਰੇ ਲੋਕਾਂ ਦੀ ਜਾਨ ਜਾ ਚੁੱਕੀ ਹੈ। ਅੱਜ ਦੁਨੀਆ ‘ਚ ਸਭ ਤੋਂ ਜ਼ਿਆਦਾ ਮਰੀਜ਼ ਇਸ ਦੀ ਲਪੇਟ ‘ਚ ਹਨ। ਕੈਂਸਰ ਦੇ ਪ੍ਰਤੀ ਜਾਗਰੂਕਤਾ ਲਈ ਵਿਸ਼ਵ ਸਿਹਤ ਸੰਗਠਨ ਨੇ ਹਰ ਸਾਲ 4 ਫ਼ਰਵਰੀ ਨੂੰ ਵਿਸ਼ਵ ਕੈਂਸਰ ਦਿਵਸ ਦੇ ਰੂਪ ‘ਚ ਮਨਾਉਣ ਦਾ ਫ਼ੈਸਲਾ ਲਿਆ ਤਾਂ ਕਿ ਲੋਕ ਇਸ ਖ਼ਤਰਨਾਕ ਬੀਮਾਰੀ ਤੋਂ ਖ਼ੁਦ ਦੀ ਰੱਖਿਆ ਕਰਨ ਅਤੇ ਕੋਈ ਦੂਜਾ ਵਿਅਕਤੀ ਇਸ ਬੀਮਾਰੀ ਤੋਂ ਪ੍ਰਭਾਵਿਤ ਨਾ ਹੋਣ।

ਵਿਸ਼ਵ ਕੈਂਸਰ ਦਿਵਸ

ਇਸ ਮੌਕੇ ਮਾਹਿਰਾਂ ਦਾ ਕਹਿਣਾ ਹੈ ਜੇ ਕੈਂਸਰ ਦਾ ਸਮੇਂ ਰਹਿੰਦੇ ਪਤਾ ਲੱਗ ਜਾਵੇ ਤਾਂ ਕੈਂਸਰ ਨੂੰ ਮਾਤ ਪਾਈ ਜਾ ਸਕਦੀ ਹੈ। ਇਸ ਬਾਰੇ ਕੈਂਸਰ ਸਰਜਨ ਡਾ. ਮੁਨੀਸ਼ ਮਹਾਜਨ ਨੇ ਈਟੀਵੀ ਭਾਰਤ ਨਾਲ ਖਾਸ ਗੱਲਬਾਤ ਕੀਤੀ। ਡਾ. ਮੁਨੀਸ਼ ਮਹਾਜਨ ਨੇ ਦੱਸਿਆ ਕਿ ਖਾਣ ਪੀਣ ਦੀਆਂ ਆਦਤਾਂ ਵੀ ਕੈਂਸਰ ਦਾ ਵੱਡਾ ਕਾਰਨ ਬਣ ਸਕਦੀਆਂ ਹਨ।

ਡਾ. ਮੁਨੀਸ਼ ਨੇ ਕਿਹਾ ਕਿ ਇਸ ਲਈ ਸਮੇਂ ਸਿਰ ਸਕ੍ਰੀਨਿੰਗ ਕਰਵਾਉਣੀ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਸਕ੍ਰੀਨਿੰਗ ਦੇ ਨਾਲ ਇਹ ਪਤਾ ਲੱਗ ਜਾਂਦਾ ਹੈ ਕਿ ਸਰੀਰ ਦੇ ਕਿਸ ਹਿੱਸੇ ਵਿੱਚ ਕੋਈ ਅਜਿਹੀ ਗੰਢ ਬਣ ਰਹੀ ਹੈ ਜੋ ਕਿ ਆਮ ਨਹੀਂ ਹੈ। ਉਨ੍ਹਾਂ ਕਿਹਾ ਜੇ ਸਮੇਂ ਸਿਰ ਯਾਨੀ ਕਿ ਪਹਿਲੀ ਜਾਂ ਦੂਜੀ ਸਟੇਜ 'ਤੇ ਇਸ ਦਾ ਪਤਾ ਲੱਗ ਜਾਂਦਾ ਹੈ ਤਾਂ ਕੈਂਸਰ ਦੇ ਮਰੀਜ਼ ਨੂੰ ਬਚਾਇਆ ਜਾ ਸਕਦਾ ਹੈ।

ਔਰਤਾਂ ਵਿੱਚ ਹੋਣ ਵਾਲੇ ਕੈਂਸਰ ਬਾਰੇ ਗੱਲ ਕਰਦੇ ਹੋਏ ਡਾ. ਮਨੀਸ਼ ਨੇ ਦੱਸਿਆ ਕਿ ਔਰਤਾਂ ਨੂੰ ਛਾਤੀ ਦੇ ਕੈਂਸਰ ਅਤੇ ਓਵਰੀ ਦੇ ਕੈਂਸਰ ਜ਼ਿਆਦਾਤਰ ਸਾਹਮਣੇ ਆਉਂਦੇ ਹਨ। ਉਨ੍ਹਾਂ ਦੱਸਿਆ ਕਿ ਅੱਜ ਕੱਲ੍ਹ ਦਾ ਕੰਮ ਕਾਜ ਅਤੇ ਖਾਣ ਪੀਣ ਦਾ ਲਹਿਜ਼ਾ ਅਜਿਹਾ ਹੁੰਦਾ ਜਾ ਰਿਹਾ ਹੈ ਕਿ ਕੈਂਸਰ ਵਰਗੀ ਬਿਮਾਰੀ ਵੱਧ ਰਹੀ ਹੈ।

Intro:ਵਿਸ਼ਵ ਵਿੱਚ ਸਭ ਤੋਂ ਵੱਧ ਫੈਲਣ ਵਾਲੀ ਬਿਮਾਰੀ ਵਿੱਚੋਂ ਕੈਂਸਰ ਮੁੱਖ ਬਿਮਾਰੀ ਹੈ ਜਿਸ ਨਾਲ ਸਭ ਤੋਂ ਜ਼ਿਆਦਾ ਮੌਤਾਂ ਹੋ ਰਹੀਆਂ ਨੇ ਦੁਨੀਆਂ ਭਰ ਦੇ ਵਿੱਚ ਨਵੇਂ ਲੱਖ ਮੌਤਾਂ ਇਸ ਦੀ ਵਜ੍ਹਾ ਨਾਲ ਹੋ ਰਹੀਆਂ ਨੇ ਅਗਰ ਭਾਰਤ ਦੀ ਗੱਲ ਕੀਤੀ ਜਾਏ ਤਾਂ ਹਰ ਅੱਠਵੇਂ ਮਿਨਟ ਤੇ ਵਿੱਚ ਇੱਕ ਮੌਤ ਕੈਂਸਰ ਵਜੋਂ ਹੁੰਦੀ ਹੈ ਪਰ ਮਾਹਿਰਾਂ ਦਾ ਕਹਿਣਾ ਹੈ ਅਗਰ ਕੈਂਸਰ ਦਾ ਸਮੇਂ ਰਹਿੰਦੇ ਪਤਾ ਲੱਗ ਜਾਵੇ ਤਾਂ ਕੈਂਸਰ ਨੂੰ ਮਾਤ ਪਾਈ ਜਾ ਸਕਦੀ ਹੈ ਇਸ ਬਾਰੇ ਕੈਂਸਰ ਸਰਜਨ ਮੁਨੀਸ਼ ਮਹਾਜਨ ਨੇ ਇਟੀਵੀ ਨਾਲ ਖਾਸ ਗੱਲਬਾਤ ਕੀਤੀ

Body:ਡਾ ਮੁਨੀਸ਼ ਮਹਾਜਨ ਨੇ ਦੱਸਿਆ ਕਿ ਸਾਡੇ ਖਾਣ ਪੀਣ ਦੀਆਂ ਆਦਤਾਂ ਵੀ ਕੈਂਸਰ ਦਾ ਕਾਰਨ ਬਣ ਸਕਦੀਆਂ ਨੇ ਜਿਵੇਂ ਕਿ ਸਮੇਂ ਤੇ ਨਾ ਖਾਣਾ ਮਿਲਾਵਟੀ ਖਾਣਾ ਖਾਣਾ ਖਾਣਾ ਸਮੇਂ ਸਿਰ ਨਾ ਪਚਣਾ ਖਾਂਸੀ ਦਾ ਲੰਮੇ ਸਮੇਂ ਤੱਕ ਰਹਿਣਾ ਇਸ ਤੋਂ ਇਲਾਵਾ ਸਿਰ ਦਰਦ ਥਕਾਨ ਹੱਡੀਆਂ ਚ ਦਰਦ ਚਿਹਰੇ ਅਤੇ ਗਰਦਨ ਵਿੱਚ ਸੋਜ਼ਿਸ਼ ਬੋਲਣ ਦੇ ਵਿੱਚ ਦਿੱਕਤ ਹੋਣਾ ਧੁੰਦਲਾ ਵਿਖਾਈ ਦੇਣਾ ਯਾਦਦਾਸ਼ਤ ਕਮਜ਼ੋਰ ਹੋ ਜਾਣਾ ਛਾਤੀ ਵਿੱਚ ਦਰਦ ਹੋਣਾ ਖਾਂਸੀ ਚ ਖੂਨ ਆਉਣਾ ਸਾਹ ਲੈਣ ਚ ਦਿੱਕਤ ਆਉਣਾ ਵਜਨ ਇੱਕ ਦਮ ਵਧਣਾ ਅਤੇ ਘਟਨਾ ਤੰਬਾਕੂ ਜਾਂ ਬੀੜੀ ਸਿਗਰੇਟ ਦਾ ਸੇਵਨ ਕਰਨਾ ਇਹ ਸਭ ਕੈਂਸਰ ਦੇ ਲੱਛਣ ਹੋ ਸਕਦੇ ਨੇ ਉਨ੍ਹਾਂ ਕਿਹਾ ਕਿ ਹਾਲਾਂਕਿ ਇਹ ਸਭ ਰੁਟੀਨ ਦੀਆਂ ਗੱਲਾਂ ਨੇ ਜਿਵੇਂ ਖਾਨਪਾਨ ਅਤੇ ਕੰਮਕਾਜ ਕਰਕੇ ਥਕਾਵਟ ਮਹਿਸੂਸ ਹੁੰਦੀ ਹੈ ਪਰ ਅਗਰ ਇਹ ਚੀਜ਼ਾਂ ਸਰੀਰ ਨੂੰ ਬਦਲਾਅ ਹੇਠ ਲੈ ਕੇ ਆਉਣ ਤਾਂ ਇਸ ਨੂੰ ਕੈਂਸਰ ਦੇ ਲੱਛਣ ਮੰਨਿਆ ਜਾ ਸਕਦਾ ਹੈ ਉਨ੍ਹਾਂ ਕਿਹਾ ਕਿ ਇਸ ਦੇ ਲਈ ਸਮੇਂ ਸਿਰ ਸਕਰੀਨਿੰਗ ਕਰਾਵਾਉਣੀ ਜ਼ਰੂਰ ਹੈ ਡਾਕਟਰ ਮੁਨੀਸ਼ ਨੇ ਕਿਹਾ ਕਿ ਸਕ੍ਰੀਨਿੰਗ ਦੇ ਨਾਲ ਇਹ ਪਤਾ ਲੱਗ ਜਾਂਦਾ ਹੈ ਕਿ ਸਰੀਰ ਦੇ ਕਿਸ ਹਿੱਸੇ ਦੇ ਵਿੱਚ ਕੋਈ ਅਜਿਹੀ ਗੰਢ ਬਣ ਰਹੀ ਹੈ ਜੋ ਕਿ ਨਾਰਮਲ ਨਹੀਂ ਹੈ ਉਨ੍ਹਾਂ ਕਿਹਾ ਅਗਰ ਸਮੇਂ ਸਿਰ ਯਾਨੀ ਕਿ ਪਹਿਲੀ ਜਾਂ ਦੂਜੀ ਸਟੇਜ ਤੇ ਇਸ ਦਾ ਪਤਾ ਲੱਗ ਜਾਂਦਾ ਹੈ ਤਾਂ ਕੈਂਸਰ ਦੇ ਮਰੀਜ਼ ਬਚਾਇਆ ਜਾ ਸਕਦਾ ਹੈ ਪਰ ਅਗਰ ਤੀਜੀ ਚੌਥੀ ਸਟੇਜ ਚ ਜਾ ਕੇ ਕੈਂਸਰ ਦਾ ਪਤਾ ਲੱਗਦਾ ਹੈ ਤਾਂ ਉਸ ਵੇਲੇ ਮਰੀਜ਼ ਦੀ ਰਿਕਵਰੀ ਤੇ ਨਿਰਭਰ ਕਰਦਾ ਕਿ ਉਸ ਦੇ ਠੀਕ ਹੋਣ ਦੇ ਕਿੰਨੇ ਚਾਂਸ ਹਨ

Conclusion:ਉੱਥੇ ਹੀ ਔਰਤਾਂ ਦੇ ਵਿੱਚ ਹੋਣ ਵਾਲੇ ਕੈਂਸਰ ਬਾਰੇ ਗੱਲ ਕਰਦੇ ਹੋਏ ਡਾ ਮਨੀਸ਼ ਨੇ ਦੱਸਿਆ ਕਿ ਔਰਤਾਂ ਨੂੰ ਮੁੱਖ ਤੌਰ ਤੇ ਛਾਤੀ ਦੇ ਕੈਂਸਰ ਅਤੇ ਓਵਰੀ ਦੇ ਕੈਂਸਰ ਜ਼ਿਆਦਾਤਰ ਪੇਸ਼ ਆਉਂਦੇ ਹਨ ਉਨ੍ਹਾਂ ਦੱਸਿਆ ਕਿ ਅੱਜ ਕੱਲ੍ਹ ਦਾ ਕੰਮਕਾਜ ਅਤੇ ਖਾਣ ਪੀਣ ਦਾ ਲਹਿਜਾ ਅਜਿਹਾ ਹੁੰਦਾ ਹੈ ਜਿਸ ਨਾਲ ਇਹ ਕੈਂਸਰ ਹੁੰਦੀ ਹੈ ਉਨ੍ਹਾਂ ਦੱਸਿਆ ਕਿ ਪਿੰਡਾਂ ਦੇ ਵਿੱਚ ਖਾਸ ਤੌਰ ਤੇ ਹਾਈਜੀਨ ਨਹੀਂ ਵਰਤੀ ਜਾਂਦੀ ਜਿਸ ਨਾਲ ਔਰਤਾਂ ਓਵਰੀ ਦੇ ਕੈਂਸਰ ਨਾਲ ਜੂਝ ਰਹੀਆਂ ਨੇ ਅਤੇ ਸ਼ਹਿਰਾਂ ਵਿੱਚ ਅੱਜ ਕੱਲ੍ਹ ਕੱਪੜਿਆਂ ਦਾ ਢੰਗ ਅਜਿਹਾ ਹੋ ਗਿਆ ਹੈ ਕਿ ਔਰਤਾਂ ਨੂੰ ਛਾਤੀ ਦੇ ਕੈਂਸਰ ਦੀ ਸਮੱਸਿਆ ਜ਼ਿਆਦਾ ਆ ਰਹੀ ਹੈ ਡਾ ਮੁਨੀਸ਼ ਮਹਾਜਨ ਨੇ ਦੱਸਿਆ ਕਿ ਕੈਂਸਰ ਹੁਣ ਲਾ ਇਲਾਜ ਬੀਮਾਰੀ ਨਹੀਂ ਰਹੀ ਹੈ ਬੱਸ ਆਪਣੇ ਸਰੀਰ ਵਿੱਚ ਹੋਣ ਵਾਲੇ ਕਿਸੇ ਵੀ ਉਹ ਸਮਾਨਿਆ ਬਦਲਾਵ ਨੂੰ ਅਗਰ ਅਣਦੇਖਾ ਨਾ ਕੀਤਾ ਜਾਵੇ ਅਤੇ ਸਮੇਂ ਰਹਿੰਦੇ ਉਸ ਦੀ ਜਾਂਚ ਕਰਵਾ ਕੇ ਇਲਾਜ ਕਰਵਾ ਲਿਆ ਜਾਵੇ ਤਾਂ ਕੈਂਸਰ ਹੋਣ ਤੱਕ ਦੀ ਨੌਬਤ ਨਹੀਂ ਆਉਂਦੀ ਪਰ ਅਗਰ ਕੈਂਸਰ ਪੇਸ਼ ਵੀ ਆਉਂਦਾ ਹੈ ਤਾਂ ਉਸ ਦਾ ਇਲਾਜ ਸਫਲ ਤਰੀਕੇ ਨਾਲ ਕੀਤਾ ਜਾ ਸਕਦਾ ਹੈ ਇਸ ਦੇ ਲਈ ਜਾਗਰੂਕਤਾ ਜ਼ਰੂਰੀ ਹੈ ਜੋ ਕਿ ਬੱਚੇ ਤੋਂ ਲੈ ਕੇ ਬਜ਼ੁਰਗ ਨੂੰ ਹੋਣੀ ਚਾਹੀਦੀ ਹੈ

- ਡਾਕਟਰ ਮੁਨੀਸ਼ ਮਹਾਜਨ, ਕੈਂਸਰ ਸਰਜਨ, ਗਰੇਸ਼ੀਅਨ ਹਸਪਤਾਲ
ETV Bharat Logo

Copyright © 2025 Ushodaya Enterprises Pvt. Ltd., All Rights Reserved.