ਚੰਡੀਗੜ੍ਹ: ਪੰਜਾਬ ਦੇ 4 ਵਿਧਾਨ ਸਭਾ ਹਲਕਿਆਂ ਵਿੱਚ ਹੋਈਆਂ ਜ਼ਿਮਨੀ ਚੋਣਾਂ ਨੇ ਨਤੀਜੇ ਆ ਗਏ ਹਨ। ਇਹ ਚੋਣਾਂ ਜਲਾਲਾਬਾਦ, ਮੁਕੇਰੀਆਂ, ਫਗਵਾੜਾ ਅਤੇ ਮੁੱਲਾਂਪੁਰ ਦਾਖਾਂ ਵਿੱਚ ਹੋਈਆਂ ਸਨ।
ਮੁੱਲਾਂਪੁਰ ਦਾਖਾ ਦੀ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਨਪ੍ਰੀਤ ਸਿੰਘ ਇਯਾਲੀ ਨੇ ਜਿੱਤ ਹਾਸਲ ਕੀਤੀ ਹੈ। ਹਲਕਾ ਜਲਾਲਾਬਾਦ ਵਿੱਚ ਕਾਂਗਰਸ ਪਾਰਟੀ ਦੇ ਰਮਿੰਦਰ ਸਿੰਘ ਆਵਲਾ ਨੇ ਜਿੱਤ ਹਾਸਲ ਕੀਤੀ। ਫਗਵਾੜਾ ਸੀਟ ਤੋਂ ਕਾਂਗਰਸੀ ਉਮੀਦਵਾਰ ਬਲਵਿੰਦਰ ਸਿੰਘ ਧਾਲੀਵਾਲ ਅਤੇ ਮੁਕੇਰੀਆਂ ਤੋਂ ਕਾਂਗਰਸ ਦੀ ਉਮੀਦਵਾਰ ਇੰਦੂ ਬਾਲਾ ਨੇ ਜਿੱਤ ਹਾਸਿਲ ਕੀਤੀ ਹੈ।
ਗੱਲ ਕਰੀਏ ਆਮ ਆਦਮੀ ਪਾਰਟੀ ਤਾਂ ਆਪ ਸਾਰੇ ਹਲਕਿਆਂ ਵਿੱਚ ਪੂਰੀ ਤਰ੍ਹਾਂ ਸਾਫ਼ ਹੋ ਗਈ। ਚਾਰਾਂ ਹਲਕਿਆਂ ਵਿਚੋਂ ਆਪ ਦੇ ਉਮੀਦਵਾਰ ਆਪਣੀਆਂ ਜ਼ਮਨਾਤਾਂ ਤੱਕ ਵੀ ਨਹੀਂ ਬਚਾ ਸਕੇ।
ਉਮੀਦਵਾਰਾਂ ਨੂੰ ਪਈਆਂ ਵੋਟਾਂ ਦੇ ਵੇਰਵੇ
ਜਲਾਲਾਬਾਦ
ਪਾਰਟੀ ਉਮੀਦਵਾਰ ਦਾ ਨਾਂਅ ਕੁੱਲ ਵੋਟਾਂ
- ਕਾਂਗਰਸ ਰਮਿੰਦਰ ਸਿੰਘ ਆਵਲਾ 76098
- ਅਕਾਲੀ ਦਲ ਰਾਜ ਸਿੰਘ 59465
- ਆਪ ਮਹਿੰਦਰ ਸਿੰਘ 11301
ਮੁਕੇਰੀਆਂ
ਪਾਰਟੀ ਉਮੀਦਵਾਰ ਦਾ ਨਾਂਅ ਕੁੱਲ ਵੋਟਾਂ
- ਕਾਂਗਰਸ ਇੰਦੂ ਬਾਲਾ 53910
- ਭਾਜਪਾ ਜੰਗੀ ਲਾਲ ਮਹਾਜਨ 50470
- ਆਪ ਪ੍ਰੋ. ਗੁਰਧਿਆਨ ਸਿੰਘ ਮੁਲਤਾਨੀ 11301
ਮੁੱਲਾਂਪੁਰ ਦਾਖਾ
ਪਾਰਟੀ ਉਮੀਦਵਾਰ ਦਾ ਨਾਂਅ ਕੁੱਲ ਵੋਟਾਂ
- ਕਾਂਗਰਸ ਸੰਦੀਪ ਸਿੰਘ ਸੰਧੂ 51625
- ਅਕਾਲੀ ਦਲ ਮਨਪ੍ਰੀਤ ਸਿੰਘ ਇਯਾਲੀ 66297
- ਲੋਕ ਇਨਸਾਫ ਪਾਰਟੀ ਸੁਖਦੇਵ ਸਿੰਘ ਚੱਕ 8441
ਫਗਵਾੜਾ
ਪਾਰਟੀ ਉਮੀਦਵਾਰ ਦਾ ਨਾਂਅ ਕੁੱਲ ਵੋਟਾਂ
- ਕਾਂਗਰਸ ਬਲਵਿੰਦਰ ਸਿੰਘ ਧਾਲੀਵਾਲ 49215
- ਭਾਜਪਾ ਭਗਵਾਨ ਦਾਸ 15990
- ਆਪ ਸੰਤੋਸ਼ ਸਿੰਘ ਗੋਗੀ 2910