ETV Bharat / state

ਪੰਜਾਬ 'ਚ ਔਰਤਾਂ ਹੀ ਕਿਉਂ ਹੋ ਰਹੀਆਂ ਥਾਈਰਾਈਡ ਦਾ ਸ਼ਿਕਾਰ, ਨਜ਼ਰਅੰਦਾਜ਼ਗੀ ਪੈ ਸਕਦੀ ਹੈ ਭਾਰੀ - Thyroid problems in women

ਪੰਜਾਬ 'ਚ 3400 ਤੋਂ ਜ਼ਿਆਦਾ ਔਰਤਾਂ ਥਾਈਰਾਈਡ ਦੀ ਬਿਮਾਰੀ ਤੋਂ ਪੀੜਤ ਹਨ। ਨੈਸ਼ਨਲ ਫੈਮਿਲੀ ਹੈਲਥ ਸਰਵੇ ਦੀ ਰਿਪੋਰਟ 'ਚ ਇਹ ਅੰਕੜੇ ਉਜਾਗਰ ਕੀਤੇ ਗਏ। ਔਰਤਾਂ ਨੂੰ ਇਹ ਬਿਮਾਰੀ ਸਭ ਤੋਂ ਜ਼ਿਆਦਾ ਜਕੜਦੀ ਹੈ ਜਿਸਨੂੰ ਨਜ਼ਰਅੰਦਾਜ਼ ਕਰਨਾ ਖ਼ਤਰੇ ਤੋਂ ਖਾਲੀ ਨਹੀਂ ਹੈ। ਔਰਤਾਂ ਨੂੰ ਹੀ ਇਹ ਬਿਮਾਰੀ ਜ਼ਿਆਦਾ ਕਿਉਂਂ ਹੁੰਦੀ ਹੈ

ਔਰਤਾਂ ਵਿੱਚ ਵਧ ਰਿਹਾ  ਥਾਈਰਾਈਡ
ਔਰਤਾਂ ਵਿੱਚ ਵਧ ਰਿਹਾ ਥਾਈਰਾਈਡ
author img

By

Published : May 9, 2023, 9:40 PM IST

ਔਰਤਾਂ ਹੀ ਕਿਉਂ ਹੋ ਰਹੀਆਂ ਥਾਈਰਾਈਡ ਦਾ ਸ਼ਿਕਾਰ

ਚੰਡੀਗੜ੍ਹ: ਔਰਤਾਂ ਵਿਚ ਥਾਈਰਾਈਡ ਦੀ ਸਮੱਸਿਆ ਆਮ ਹੁੰਦੀ ਜਾ ਰਹੀ ਹੈ। ਪੰਜਾਬ ਵਿਚ ਤਾਂ ਇਸਦਾ ਅੰਕੜਾ ਲਗਾਤਾਰ ਵੱਧਦਾ ਜਾ ਰਿਹਾ ਹੈ। ਨੈਸ਼ਨਲ ਫੈਮਿਲੀ ਹੈਥਲ ਸਰਵੇ ਦੀ ਰਿਪੋਰਟ ਦੇ ਮੁਤਾਬਿਕ ਪੰਜਾਬ ਵਿਚ 1 ਲੱਖ ਦੇ ਪਿੱਛੇ 3407 ਔਰਤਾਂ ਥਾਈਰਾਈਡ ਦੀ ਬਿਮਾਰੀ ਤੋਂ ਪੀੜਤ ਹਨ। ਇਨ੍ਹਾਂ ਹੀ ਨਹੀਂ ਇਹ ਅੰਕੜਾ ਲਗਾਤਾਰ ਵੱਧਦਾ ਜਾ ਰਿਹਾ ਹੈ। ਨੈਸ਼ਨਲ ਫੈਮਿਲੀ ਹੈਲਥ ਸਰਵੇ ਦੀ ਰਿਪੋਰਟ ਨੇ ਪੰਜਾਬ ਦੇ ਹਾਲਾਤ ਬਿਆਨ ਕੀਤੇ ਹਨ। ਜਦਕਿ ਇਹ ਬਿਮਾਰੀ ਦੁਨੀਆਂ ਭਰ ਵਿਚ ਵੱਡੀ ਸਮੱਸਿਆ ਬਣਦੀ ਜਾ ਰਹੀ ਹੈ। ਭਾਰਤ ਵਿੱਚ ਲਗਭਗ 42 ਮਿਲੀਅਨ ਲੋਕ ਥਾਇਰਾਇਡ ਦੀ ਬਿਮਾਰੀ ਤੋਂ ਪੀੜਤ ਹਨ। ਜ਼ਿਆਦਾਤਰ ਔਰਤਾਂ ਹੀ ਇਸ ਬਿਮਾਰੀ ਤੋਂ ਪ੍ਰਭਾਵਿਤ ਹੁੰਦੀਆਂ ਹਨ।

ਨੈਸ਼ਨਲ ਫੈਮਿਲੀ ਹੈਲਥ ਸਰਵੇ
ਨੈਸ਼ਨਲ ਫੈਮਿਲੀ ਹੈਲਥ ਸਰਵੇ

ਪੰਜਾਬ 'ਚ ਵੱਧ ਰਹੇ ਥਾਈਰਾਈਡ ਦੇ ਕੇਸ: ਨੈਸ਼ਨਲ ਫੈਮਿਲੀ ਹੈਲਥ ਸਰਵੇ 4 ਦੇ ਮੁਤਾਬਿਕ 2.2 ਪ੍ਰਤੀਸ਼ਤ ਥਾਈਰਾਈਡ ਕੇਸ ਸਾਹਮਣੇ ਆਏ ਸਨ। ਜਦਕਿ ਸਰਵੇ 5 ਵਿਚ ਇਹ ਦਰ ਵੱਧਕੇ 2.9 ਪ੍ਰਤੀਸ਼ਤ ਹੋ ਗਈ ਹੈ। ਇਹ ਸੱਚ ਹੈ ਕਿ ਪੰਜਾਬ ਦੇ ਵਿਚ ਥਾਈਰਾਈਡ ਦੇ ਕੇਸ ਵਧ ਰਹੇ ਹਨ। ਪਰ ਜੰਮੂ ਕਸ਼ਮੀਰ, ਕੇਰਲਾ ਅਤੇ ਕੁਝ ਹੋਰ ਸੂਬਿਆਂ ਵਿਚ ਥਾਈਰਾਈਡ ਦੇ ਕੇਸਾਂ ਦੀ ਗਿਣਤੀ ਪੰਜਾਬ ਤੋਂ ਜ਼ਿਆਦਾ ਹੈ। ਪੰਜਾਬ ਵਿਚ ਥਾਈਰਾਈਡ ਦੀ ਜਾਗਰੂਕਤਾ ਵੀ ਜ਼ਿਆਦਾ ਹੈ ਇਸ ਲਈ ਜ਼ਿਆਦਾ ਕੇਸ ਜਾਂਚ ਅਧੀਨ ਆਉਂਦੇ ਹਨ। ਸ਼ੂਗਰ ਦੇ ਮਰੀਜ਼ਾਂ ਨੂੰ ਥਾਈਰਾਈਡ ਹੋਣ ਦਾ ਖ਼ਤਰਾ ਜ਼ਿਆਦਾ ਰਹਿੰਦਾ ਹਨ।

ਔਰਤਾਂ ਨੂੰ ਜ਼ਿਆਦਾ ਹੁੰਦਾ ਥਾਈਰਾਈਡਲ
ਔਰਤਾਂ ਨੂੰ ਜ਼ਿਆਦਾ ਹੁੰਦਾ ਥਾਈਰਾਈਡਲ

ਔਰਤਾਂ ਨੂੰ ਜ਼ਿਆਦਾ ਹੁੰਦਾ ਥਾਈਰਾਈਡਲ : ਇਸਦੇ ਵਿਚ ਕੋਈ ਸ਼ੱਕ ਨਹੀਂ ਕਿ ਕੁਝ ਬਿਮਾਰੀਆਂ ਮਰਦਾਂ ਦੇ ਮੁਕਾਬਲੇ ਔਰਤਾਂ ਨੂੰ ਜ਼ਿਆਦਾ ਹੁੰਦੀਆਂ ਹਨ। ਥਾਈਰਾਈਡ ਵੀ ਅਜਿਹੀ ਹੀ ਬਿਮਾਰੀ ਹੈ ਜੋ ਔਰਤਾਂ ਨੂੰ ਹੁੰਦੀ ਹੈ। 8 ਦੇ ਵਿਚੋਂ ਹਰ 1 ਔਰਤ ਥਾਈਰਾਈਡ ਤੋਂ ਪੀੜਤ ਹੁੰਦੀ ਹੈ। ਥਾਈਰਾਈਡ ਓਟਰ ਮਿਊਨ ਬਿਮਾਰੀ ਹੈ ਜੋ ਔਰਤਾਂ ਦੇ ਸਰੀਰ ਨੂੰ ਹੀ ਜ਼ਿਆਦਾ ਪ੍ਰਭਾਵਿਤ ਕਰਦੀ ਹੈ। ਔਰਤਾਂ ਵਿਚ ਹਾਰਮੋਨਜ਼ ਸੰਤੁਲਨ ਹਮੇਸ਼ਾ ਇਕੋ ਜਿਹਾ ਨਹੀਂ ਰਹਿੰਦਾ। ਗਰਭ ਅਵਸਥਾ ਵੇਲੇ ਹਾਰਮੋਨਜ਼ ਦਾ ਸੰਤੁਲਨ ਅਕਸਰ ਵਿਗੜਦਾ ਰਹਿੰਦਾ ਹੈ ਜਿਸ ਕਰਕੇ ਥਾਈਰਾਈਡ ਔਰਤਾਂ ਦੀ ਸਿਹਤ ਨੂੰ ਪ੍ਰਭਾਵਿਤ ਕਰਦਾ ਹੈ। ਥਾਈਰਾਈਡ ਦਾ ਸਬੰਧ ਹਾਰਮੋਨਜ਼ ਨਾਲ ਹੋਣ ਕਰਕੇ ਇਹ ਔਰਤਾਂ ਵਿਚ ਜ਼ਿਆਦਾ ਪਾਇਆ ਜਾਂਦਾ ਹੈ। ਜਦੋਂ ਮਹਾਂਵਾਰੀ ਦਾ ਅੰਤ ਹੋਣਾ ਹੁੰਦਾ ਹੈ ਉਸ ਉਮਰ ਵਿਚ ਵੀ ਥਾਈਰਾਈਡ ਸਮੱਸਿਆ ਹੁੰਦੀ ਹੈ।

  1. THE KERALA STORY STAY: The Kerala Story ਦੀ ਰਿਲੀਜ਼ 'ਤੇ ਰੋਕ ਲਗਾਉਣ ਲਈ ਸੁਪਰੀਮ ਕੋਰਟ 'ਚ ਦਾਇਰ ਪਟੀਸ਼ਨ, 15 ਨੂੰ ਹੋਵੇਗੀ ਅਗਲੀ ਸੁਣਵਾਈ
  2. ਪੰਜਾਬ 'ਚ ਮਲੇਰੀਆ ਨੇ ਪਸਾਰੇ ਪੈਰ, ਸਿਹਤ ਵਿਭਾਗ ਨੇ ਕੰਟਰੋਲ ਲਈ ਕੀਤੇ ਪ੍ਰਬੰਧ, ਜਾਣੋ ਪੰਜਾਬ ਮਲੇਰੀਆ ਮੁਕਤ ਮਿਸ਼ਨ ਦੇ ਕਿੰਨਾ ਨਜ਼ਦੀਕ ?
  3. ਨੌਜਵਾਨ ਦੇ ਕਤਲ 'ਚ ਆਇਆ ਕਾਂਗਰਸੀ ਵਿਧਾਇਕ ਦੇ ਪਿਤਾ ਦਾ ਨਾਂਅ, ਜਾਣੋ ਕੀ ਹੈ ਪੂਰਾ ਮਾਮਲਾ
ਥਾਈਰਾਈਡ  ਦੇ ਲੱਛਣ
ਥਾਈਰਾਈਡ ਦੇ ਲੱਛਣ

ਥਾਈਰਾਈਡ ਦੇ ਲੱਛਣ? ਮੁਹਾਲੀ ਏਮਜ਼ ਵਿਚ ਮੈਡੀਸਨ ਵਿਭਾਗ ਦੀ ਅਸਿਸਟੈਂਟ ਪ੍ਰੋਫੈਸਰ ਡਾ. ਮਨਜਿੰਦਰ ਕੌਰ ਦਾ ਕਹਿਣਾ ਹੈ ਕਿ ਥਾਈਰਾਈਡ ਆਮ ਤੌਰ 'ਤੇ ਦੋ ਤਰ੍ਹਾਂ ਦਾ ਹੁੰਦਾ ਹੈ ਇਕ ਓਵਰ ਐਕਟਿਵ ਥਾਈਰਾਈਡ ਅਤੇ ਦੂਜਾ ਅੰਡਰ ਐਕਟਿਵ ਥਾਈਰਾਈਡ। ਓਵਰ ਐਕਟਿਵ ਥਾਈਰਾਈਡ ਬਹੁਤ ਜ਼ਿਆਦਾ ਕੰਮ ਕਰਦਾ ਹੈ ਅਤੇ ਅੰਡਰ ਐਕਟਿਵ ਥਾਈਰਾਈਡ ਬਹੁਤ ਘੱਟ ਕੰਮ ਕਰਦਾ ਹੈ। ਦੋਵਾਂ ਦੇ ਲੱਛਣ ਵੱਖਰੇ ਹੁੰਦੇ ਹਨ ਜੋ ਕਿ ਭਾਰ ਨਾਲ ਹੀ ਜੁੜੇ ਹੋਏ ਹਨ। ਜੇਕਰ ਭਾਰ ਵੱਧ ਜਾਵੇ ਜਾਂ ਘੱਟ ਜਾਵੇ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਥਾਈਰਾਈਡ ਦਾ ਦੂਜਾ ਸਭ ਤੋਂ ਵੱਡਾ ਲੱਛਣ ਹੈ ਥਕਾਵਟ। ਜੇਕਰ ਥੋੜਾ ਜਿਹਾ ਕੰਮ ਕਰਦੇ ਵੀ ਥਕਾਵਟ ਮਹਿਸੂਸ ਹੋਵੇ ਤਾਂ ਇਸਨੂੰ ਬਿਲਕੁਲ ਵੀ ਨਜ਼ਰ ਅੰਦਾਜ਼ ਨਹੀਂ ਕਰਨਾ ਚਾਹੀਦਾ। ਇਹ ਥਾਈਰਾਈਡ ਦੇ ਲੱਛਣ ਹੋ ਸਕਦੇ ਹਨ। ਇਸ ਤੋਂ ਇਲਾਵਾ ਘਬਰਾਹਟ, ਚਿੜਚਿੜਾਪਣ, ਜ਼ਿਆਦਾ ਪਸੀਨਾ ਆਉਣਾ, ਵਾਲਾਂ ਦਾ ਪਤਲਾ ਹੋਣਾ ਤੇ ਝੜਨਾ ਅਤੇ ਮਾਸਪੇਸ਼ੀਆਂ 'ਚ ਦਰਦ ਵੀ ਥਾਈਰਾਈਡ ਦੇ ਲੱਛਣ ਹੋ ਸਕਦੇ ਹਨ।

ਥਾਈਰਾਈਡ ਨਾਲ ਦਿਲ ਦੀ ਧੜਕਣ 'ਤੇ ਪੈ ਸਕਦਾ ਹੈ ਅਸਰ : ਥਾਈਰਾਈਡ ਕਈ ਹੋਰ ਗੰਭੀਰ ਬਿਮਾਰੀਆਂ ਨੂੰ ਵੀ ਸੱਦਾ ਦਿੰਦੀ ਹੈ। ਜਿਸਦਾ ਸਭ ਤੋਂ ਮਾੜਾ ਅਸਰ ਦਿਲ 'ਤੇ ਪੈਂਦਾ ਹੈ। ਥਾਈਰਾਈਡ ਤੋਂ ਪੀੜਤ ਔਰਤਾਂ ਵਿਚ ਬਾਕੀਆਂ ਨਾਲੋਂ ਦਿਲ ਦਾ ਦੌਰਾ ਪੈਣ ਦਾ ਖ਼ਤਰਾ ਜ਼ਿਆਦਾ ਰਹਿੰਦਾ ਹੈ। ਦਿਲ ਦੀ ਧੜਕਣ 'ਤੇ ਇਸਦਾ ਜ਼ਿਆਦਾ ਅਸਰ ਪੈਂਦਾ ਹੈ। ਥਾਇਰਾਇਡ ਦੀ ਹਾਈਪਰਐਕਟੀਵਿਟੀ ਅੱਖਾਂ ਨੂੰ ਵੀ ਪ੍ਰਭਾਵਿਤ ਕਰਦੀ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.