ਚੰਡੀਗੜ੍ਹ ਡੈਸਕ : ਸੜਕ ਨਿਯਮਾਂ ਨੂੰ ਸਖ਼ਤ ਕਰਦਿਆਂ ਸਰਕਾਰ ਵੱਲੋਂ ਪੰਜਾਬ ਵਿੱਚ ਹਾਈ ਸਿਕਿਉਰਿਟੀ ਨੰਬਰ ਪਲੇਟ ਲਗਵਾਉਣੀ ਜ਼ਰੂਰੀ ਕਰ ਦਿੱਤੀ ਗਈ ਹੈ। ਇਹ ਲਗਵਾਉਣ ਦੀ ਆਖਰੀ ਤਰੀਕ 30 ਜੂਨ ਸੀ ਅਤੇ ਹੁਣ ਕੱਲ੍ਹ ਯਾਨੀ ਕਿ 1 ਜੁਲਾਈ ਤੋਂ ਵੱਡੇ ਚਾਲਾਨ ਹੋ ਸਕਦੇ ਹਨ। ਇਸਨੂੰ ਕਿਵੇਂ ਲਗਵਾਉਣਾ ਹੈ ਅਤੇ ਇਹ ਕਿਉਂ ਜ਼ਰੂਰੀ ਹੈ, ਬਹੁਤੇ ਲੋਕ ਇਸਦੀ ਪ੍ਰਕਿਰਿਆ ਬਾਰੇ ਨਹੀਂ ਜਾਣਦੇ ਹਨ। ਕਈਆਂ ਨੂੰ ਇਹ ਵੀ ਨਹੀਂ ਪਤਾ ਕਿ ਇਹ ਨੰਬਰ ਪਲੇਟ ਲਗਵਾਉਣੀ ਕਿਉਂ ਲਾਜ਼ਿਮੀ ਹੈ। ਇਸ ਖ਼ਬਰ ਨਾਲ ਇਹੀ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ।
ਇਹ ਹੈ ਖ਼ਾਸ ਨੰਬਰ ਪਲੇਟ : ਦਰਅਸਲ, ਹਾਈ ਸਿਕਿਉਰਿਟੀ ਨੰਬਰ ਪਲੇਟ ਇੱਕ ਤਰ੍ਹਾਂ ਦਾ ਕਯੂਮੀ ਕੋਡ ਹੈ ਜੋ ਗੱਡੀਆਂ ਦੇ ਅੱਗੇ ਅਤੇ ਪਿੱਛੇ ਪਲੇਟ ਲਈ ਨਿਰਧਾਰਿਤ ਥਾਂ ਉੱਤੇ ਲਗਵਾਇਆ ਜਾਂਦਾ ਹੈ। ਇਸ ਵੱਖਰੀ ਤਰ੍ਹਾਂ ਦੀ ਨੰਬਰ ਪਲੇਟ ਉੱਤੇ ਇਕ ਪਾਸੇ ਕੋਨੇ ਉੱਤੇ ਇੱਕ ਨੀਲੇ ਰੰਗ ਦਾ ਕ੍ਰੋਮੀਅਮ-ਆਧਾਰਿਤ ਅਸ਼ੋਕ ਚੱਕਰ ਦਾ ਹੋਲੋਗ੍ਰਾਮ ਲਗਾਇਆ ਗਿਆ ਹੁੰਦਾ ਹੈ। ਇਸ ਤੋਂ ਇਲਾਵਾ ਇਸਦੇ ਰਜਿਸਟਰੇਸ਼ਨ ਦੀ ਗਿਣਤੀ ਅਤੇ ਅੱਖਰਾਂ 'ਤੇ ਇਕ ਖ਼ਾਸ ਤਰ੍ਹਾਂ ਦੀ ਫਿਲਮ ਵੀ ਲਗਾਈ ਜਾਂਦੀ ਹੈ। ਇਕ ਪਾਸੇ ਨੀਲੇ ਅੱਖਰਾਂ ਵਿੱਚ 'IND' ਵੀ ਲਿਖਿਆ ਗਿਆ ਹੁੰਦਾ ਹੈ। ਇਸਦੀ ਵਰਤੋਂ ਕੋਈ ਵੀ ਨਹੀਂ ਕਰ ਸਕਦਾ ਸਗੋਂ ਵਿਭਾਗ ਵੱਲੋਂ ਹੀ ਇਹ ਪਲੇਟ ਜਾਰੀ ਹੁੰਦੀ ਹੈ ਤਾਂ ਜੋ ਵਾਹਨ ਚੋਰੀ ਨਾ ਹੋ ਸਕਣ।
ਕਿਉਂ ਹੈ ਨੰਬਰ ਪਲੇਟ ਜ਼ਰੂਰੀ : ਦਰਅਸਲ ਸਾਲ 2019 ਤੋਂ ਪਹਿਲਾਂ ਵਾਹਨਾਂ ਉੱਤੇ ਲੱਗੀਆਂ ਨੰਬਰ ਪਲੇਟਾਂ ਨਾਲ ਛੇੜਛਾੜ ਹੁੰਦੀ ਰਹੀ ਹੈ। ਕਈ ਵਾਰ ਬਦਲ ਵੀ ਦਿੱਤੀਆਂ ਜਾਂਦੀਆਂ ਰਹੀਆਂ ਹਨ। ਵਾਹਨ ਚੋਰੀ ਹੋਣ ਦੀਆਂ ਘਟਨਾਵਾਂ ਵੀ ਵਾਪਰਦੀਆਂ ਰਹੀਆਂ ਹਨ। ਪਰ ਇਸ ਪਲੇਟ ਨਾਲ ਇਹੋ ਜਿਹੇ ਮਾਮਲੇ ਘਟ ਹੋਏ ਹਨ। ਕਿਉਂ ਕਿ ਇਸ ਪਲੇਟ ਵਿੱਚ ਲੱਗਿਆ ਖ਼ਾਸ ਕੋਡ ਵਾਹਨ ਚੋਰੀ ਦੀਆਂ ਘਟਨਾਵਾਂ ਨੂੰ ਰੋਕਣ ਵਿੱਚ ਸਹਾਈ ਹੁੰਦਾ ਹੈ। ਇਹੀ ਨਹੀਂ ਇਸ ਪਲੇਟ ਕਾਰਨ ਟ੍ਰੈਫਿਕ ਪੁਲਿਸ ਦਾ ਕੰਮ ਵੀ ਸੌਖਾ ਹੋ ਗਿਆ ਹੈ। ਵਾਹਨ ਉੱਤੇ ਇਹ ਪਲੇਟ ਲੱਗੀ ਹੋਣ ਤੋਂ ਬਾਅਦ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨਾਂ ਨੂੰ ਫੜਨਾ ਵੀ ਸੌਖਾ ਹੈ।
- ਜਾਣੋ ਡਿਬੜੂਗੜ੍ਹ ਜੇਲ੍ਹ ਵਿੱਚ ਐਨਐਸਏ ਤਹਿਤ ਕਿਹੜੇ ਸਾਥੀਆਂ ਨਾਲ ਅੰਮ੍ਰਿਤਪਾਲ ? ਕਿਨ੍ਹਾਂ ਕੇਸਾਂ ਵਿੱਚ ਪੁਲਿਸ ਨੂੰ ਲੋੜੀਂਦਾ ਸੀ ਪੰਜਾਬ ਦਾ "ਵਾਰਿਸ"
- Bir Davinder Singh Passed Away: ਨਹੀਂ ਰਹੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ, ਪੀਜੀਆਈ ਵਿੱਚ ਲਏ ਆਖਰੀ ਸਾਹ
- ਅੰਮ੍ਰਿਤਪਾਲ ਸਿੰਘ ਦੀ ਹੜ੍ਹਤਾਲ 'ਤੇ ਗਿਆਨੀ ਹਰਪ੍ਰੀਤ ਸਿੰਘ ਨੇ ਦਿੱਤਾ ਵੱਡਾ ਬਿਆਨ, ਕਿਹਾ- ਸਿੰਘਾਂ ਦੇ ਧਰਮ 'ਤੇ ਕੀਤਾ ਜਾ ਰਿਹਾ ਹਮਲਾ
ਤੁਸੀਂ ਇਸ ਤਰ੍ਹਾਂ ਕਰੋ ਆਨਲਾਇਨ ਰਜਿਸਟ੍ਰੇਸ਼ਨ...
- ਸਭ ਤੋਂ ਪਹਿਲਾਂ Bookmyhsrp.com 'ਤੇ ਲਾਗਿਨ ਕਰਨਾ ਪਵੇਗਾ।
- ਵਾਹਨ ਨੰਬਰ, ਚੇਸੀਸ ਨੰਬਰ, ਇੰਜਨ ਨੰਬਰ, ਪਤਾ, ਸੰਪਰਕ ਸਰੋਤ, ਫਿਊਲ ਔਪਸ਼ਨ ਭਰਨਾ ਪਵੇਗਾ।
- ਨਿੱਜੀ ਵਰਤੋਂ ਵਾਲੇ ਵਾਹਨੇ ਲਈ ਸਕ੍ਰੀਨ 'ਤੇ ਨਜਰ ਆਉਣ ਵਾਲੀ ਵਾਹਨ ਸ਼੍ਰੇਣੀ ਵਿਕਲਪ ਦੇ ਤਹਿਤ 'ਨਾਨ-ਟ੍ਰਾਂਸਪੋਰਟ' 'ਤੇ ਕਲਿੱਕ ਕਰਨਾ ਪਵੇਗਾ।
- ਆਪਣੇ ਰਜਿਸਟਰਡ ਮੋਬਾਈਲ ਨੰਬਰ 'ਤੇ ਇੱਕ ਨਾਮ ਅਤੇ ਪਾਸਵਰਡ ਹਾਸਿਲ ਹੋਵੇਗਾ।
- ਭੁਗਤਾਨ ਮਗਰੋਂ ਉਪਭੋਗਤਾ ਦਾ ਨਾਂ ਅਤੇ ਪਾਸਵਰਡ ਦੀ ਵਰਤੋਂ ਕੀਤੀ ਜਾਵੇਗੀ ਅਤੇ ਇਸ ਤੋਂ ਬਾਅਦ ਰਸੀਦ ਮਿਲੇਗਾ।