ਮੋਹਾਲੀ: ਦੇਸ਼ ਵਿੱਚ ਆਏ ਦਿਨ ਕਿਸੇ ਨਾ ਕਿਸੇ ਜਗ੍ਹਾ ਭੂਚਾਲ ਆਉਣ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਵਾਰ-ਵਾਰ ਭੂਚਾਲ ਆਉਣ ਦੇ ਕਾਰਨਾਂ ਨੂੰ ਜਾਣਨ ਲਈ ਈਟੀਵੀ ਭਾਰਤ ਵੱਲੋਂ ਪੰਜਾਬ ਯੂਨੀਵਰਸਿਟੀ ਦੇ ਜਿਓਲੋਜੀ ਵਿਭਾਗ ਦੇ ਪ੍ਰੋਫੈਸਰ ਮਹੇਸ਼ ਠਾਕੁਰ ਨਾਲ ਖਾਸ ਗੱਲਬਾਤ ਕੀਤੀ ਗਈ।
ਇਸ ਦੌਰਾਨ ਪ੍ਰੋਫੈਸਰ ਮਹੇਸ਼ ਠਾਕੁਰ ਨੇ ਦੱਸਿਆ ਕਿ ਜੋ ਭਾਰਤ ਦੀ ਧਰਤੀ ਹੇਠਲੀ ਪਲੇਟ ਹੈ, ਉਹ ਹਰ ਸਾਲ 4 ਤੋਂ 5 ਸੈਂਟੀਮੀਟਰ ਨੋਰਥ ਈਸਟ ਵੱਲ ਖਿਸਕ ਰਹੀ ਹੈ, ਜਿੱਥੇ ਪਲੇਟ ਕਮਜ਼ੋਰ ਹੁੰਦੀ ਹੈ ਤਾਂ ਉੱਥੇ ਦਬਾਅ ਆਉਣ ਦੇ ਨਾਲ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਜਾਂਦੇ ਹਨ।
ਪ੍ਰੋਫੈਸਰ ਨੇ ਕਿਹਾ ਕਿ ਵੱਡੇ ਸ਼ਹਿਰਾਂ ਦੇ ਫਲੈਟਾਂ ਵਿੱਚ ਕੋਰੋਨਾ ਵਾਇਰਸ ਕਾਰਨ ਘਰਾਂ 'ਚ ਬੰਦ ਲੋਕਾਂ ਦੀ ਜਾਨ ਦਾ ਖ਼ਤਰਾ ਵੀ ਵੱਧ ਗਿਆ ਹੈ ਕਿਉਂਕਿ ਜ਼ਿਆਦਾਤਰ ਭਾਰਤ ਦੇ ਵਿੱਚ ਬਿਲਡਿੰਗ ਅਰਥ ਕੁਇਕ ਮਨੀਟਰਿੰਗ ਵਾਲੀਆਂ ਨਹੀਂ ਹਨ, ਜਦਕਿ ਜਾਪਾਨ ਦੇ ਵਿੱਚ ਇਹ ਤਕਨੀਕ ਇਸਤੇਮਾਲ ਕੀਤੀ ਜਾਂਦੀ ਹੈ।
ਇਹੀ ਵੀ ਪੜੋ: ਬਿਜਲੀ ਵਿਭਾਗ ਨੇ ਪੁਲਿਸ ਥਾਣੇ ਦੀ ਬਿਜਲੀ ਕੱਟ ਲਿਆ ਬਦਲਾ!
ਪ੍ਰੋਫੈਸਰ ਦੇ ਦਾਅਵੇ ਮੁਤਾਬਕ ਉਨ੍ਹਾਂ ਦੀ ਖੋਜ ਵਿੱਚ ਪੰਚਕੂਲਾ ਦੇ ਨੇੜੇ ਇੱਕ ਫੋਲਟ ਪੁਆਇੰਟ ਮਿਲਿਆ ਹੈ, ਜਿਸ 'ਤੇ ਉਨ੍ਹਾਂ ਦੀ ਖੋਜ ਚੱਲ ਰਹੀ ਹੈ ਤੇ ਪਿੰਜੌਰ ਦੇ ਵਿੱਚ ਇੱਕ ਛੋਟਾ ਝਰਨਾ ਵੀ ਭੂਚਾਲ ਦੇ ਕਾਰਨ ਹੀ ਬਣਿਆ ਸੀ। ਪ੍ਰੋਫੈਸਰ ਦੇ ਮੁਤਾਬਕ ਸੁਖਨਾ ਲੇਕ ਦੇ ਵਿੱਚ ਇੱਕ ਫੋਲਟ ਪੁਆਇੰਟ ਹੈ ਜੋ ਕਿ ਮਿੱਟੀ ਦੇ ਹੇਠਾਂ ਦੱਬਿਆ ਹੋਇਆ ਹੈ, ਜਿਸ ਨਾਲ ਕੋਈ ਵੀ ਵੱਡਾ ਹਾਦਸਾ ਹੋ ਸਕਦਾ ਹੈ।