ETV Bharat / state

ਨਵਜੋਤ ਸਿੰਘ ਸਿੱਧੂ ਕੌਣ ਨੇ ? ਜਾਣੋ ਉਹਨਾਂ ਨੇ ਸਿਆਸੀ ਸਫ਼ਰ ਦੀ ਕਿਵੇਂ ਕੀਤੀ ਸ਼ੁਰੂਆਤ ?

ਕਾਂਗਰਸੀ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਕੋਣ ਨੇ ? ਇਹਨਾਂ ਨੇ ਕਿਵੇਂ ਇੱਕ ਖਿਡਾਰੀ, ਕਮੇਡੀ ਅਦਾਕਾਰ ਦੇ ਰੋਲ ਤੋਂ ਬਾਅਦ ਸਿਆਸਤ ਵਿੱਚ ਆਪਣਾ ਪੈਰ ਪਸਾਰਿਆ। ਤਮਾਮ ਇਹਨਾਂ ਸਵਾਲਾਂ ਦੇ ਜਵਾਬ ਜਾਣਨ ਲਈ ਪੜੋ ਈਟੀਵੀ ਭਾਰਤ ਦੀ ਇਹ ਖਾਸ ਰਿਪੋਰਟ...

author img

By

Published : Apr 1, 2023, 11:02 PM IST

Updated : Apr 2, 2023, 11:48 AM IST

Who is Navjot Singh Sidhu
Who is Navjot Singh Sidhu

ਚੰਡੀਗੜ੍ਹ:- ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਅੱਜ 34 ਸਾਲ ਪੁਰਾਣੇ ਰੋਡਰੇਜ਼ ਮਾਮਲੇ ਵਿੱਚ ਸਜ਼ਾ ਭੁਗਤਣ ਤੋਂ ਬਾਅਦ ਪਟਿਆਲਾ ਜੇਲ੍ਹ ਵਿੱਚੋਂ ਰਿਹਾਈ ਹੋ ਗਈ ਹੈ। ਜੇਲ੍ਹ ਵਿੱਚੋਂ ਰਿਹਾਈ ਤੋਂ ਹੋਣ ਤੋਂ ਬਾਅਦ ਕਾਂਗਰਸੀ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਕਾਂਗਰਸੀ ਆਗੂਆਂ ਨੇ ਨਿੱਘਾ ਸਵਾਗਤ ਕੀਤਾ। ਉੱਥੇ ਹੀ ਜੇਲ੍ਹ ਵਿੱਚੋਂ ਰਿਹਾਈ ਦੀ ਕੜੀ ਦੌਰਾਨ ਇਹ ਜਾਣਨਾ ਵੀ ਬਹੁਤ ਜ਼ਰੂਰੀ ਹੈ ਕਿ ਆਖਿਰ ਕਾਂਗਰਸੀ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਕੋਣ ਨੇ ? ਇਹਨਾਂ ਨੇ ਕਿਵੇਂ ਇੱਕ ਖਿਡਾਰੀ, ਕਮੇਡੀ ਅਦਾਕਾਰ ਦੇ ਰੋਲ ਤੋਂ ਬਾਅਦ ਸਿਆਸਤ ਵਿੱਚ ਆਪਣਾ ਪੈਰ ਪਸਾਰਿਆ। ਤਮਾਮ ਇਹਨਾਂ ਸਵਾਲਾਂ ਦੇ ਜਵਾਬ ਜਾਣਨ ਲਈ ਪੜੋ ਈਟੀਵੀ ਭਾਰਤ ਦੀ ਇਹ ਖਾਸ ਰਿਪੋਰਟ...

ਨਵਜੋਤ ਸਿੰਘ ਸਿੱਧੂ ਦਾ ਜਨਮ:- ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਉਪਨਾਮ ਸ਼ੈਰੀ ਸੀ। ਉਹਨਾਂ ਦਾ ਜਨਮ 20 ਅਕਤੂਬਰ 1963 ਵਿੱਚ ਜ਼ਿਲ੍ਹਾਂ ਪਟਿਆਲਾ ਵਿਖੇ ਹੋਇਆ। ਨਵਜੋਤ ਸਿੰਘ ਸਿੱਧੂ ਦੇ ਪਿਤਾ ਦਾ ਨਾਮ ਭਗਵੰਤ ਸਿੰਘ ਹੈ ਅਤੇ ਮਾਤਾ ਦਾ ਨਾਮ ਨਿਰਮਲ ਸਿੱਧੂ ਹੈ। ਨਵਜੋਤ ਸਿੰਘ ਸਿੱਧੂ ਦੇ ਪਤਨੀ ਦਾ ਨਾਮ ਨਵਜੋਤ ਕੌਰ ਸਿੱਧੂ ਹੈ ਤੇ ਉਹ ਇੱਕ ਡਾਕਟਰ ਹਨ। ਨਵਜੋਤ ਸਿੰਘ ਸਿੱਧੂ ਕੋਲ ਇੱਕ ਲੜਕੀ ਅਤੇ ਇੱਕ ਲੜਕਾ ਹੈ। ਨਵਜੋਤ ਸਿੰਘ ਸਿੱਧੂ ਦੇ ਰਹਿਣ ਦਾ ਪੱਕਾ ਪਤਾ 26 ਯਾਦਵਿੰਦਰ ਕਾਲੋਨੀ, ਮਾਲ ਰੋਡ, ਪਟਿਆਲਾ ਹੈ ਅਤੇ ਉਹ ਹੁਣ ਉਹ 110- ਹਿਪਲਾਈ ਸਿਟੀ ਅੰਮ੍ਰਿਤਸਰ ਵਿਖੇ ਰਹਿ ਰਹੇ ਹਨ।

ਖਿਡਾਰੀ ਤੋਂ ਫਿਲਮਾਂ ਦੇ ਸਫ਼ਰ ਦੀ ਸੁਰੂਆਤ:- ਨਵਜੋਤ ਸਿੰਘ ਸਿੱਧੂ ਦਾ ਉਪਨਾਮ ਸ਼ੈਰੀ ਸੀ। ਨਵਜੋਤ ਸਿੰਘ ਸਿੱਧੂ ਨੂੰ ਕ੍ਰਿਕਟ ਕਰੀਅਰ ਦੌਰਾਨ ਲੋਕ ਉਸ ਨੂੰ ਉਸ ਦੀ ਸ਼ਾਨਦਾਰ ਬੱਲੇਬਾਜ਼ੀ ਲਈ ਸਿਕਸਰ ਸਿੱਧੂ ਅਤੇ ਉਸ ਦੀ ਸ਼ਾਨਦਾਰ ਫੀਲਡਿੰਗ ਲਈ ਜੌਂਟੀ ਸਿੰਘ ਵੀ ਕਹਿ ਕੇ ਬੁਲਾਉਂਦੇ ਸਨ। ਨਵਜੋਤ ਸਿੰਘ ਸਿੱਧੂ ਆਪਣੇ ਵਨ-ਲਾਈਨਰ ਕੋਟਸ ਲਈ ਮਸ਼ਹੂਰ ਸਨ। ਨਵਜੋਤ ਸਿੰਘ ਸਿੱਧੂ ਨੇ ਫਿਲਮਾਂ 'ਮੁਝਸੇ ਸ਼ਾਦੀ ਕਰੋਗੀ' ਅਤੇ 'ਏਬੀਸੀਡੀ 2' 'ਚ ਕੈਮਿਓ ਭੂਮਿਕਾਵਾਂ ਨਿਭਾਈਆਂ। ਉਸ ਨੇ ਪੰਜਾਬੀ ਫ਼ਿਲਮ ‘ਮੇਰਾ ਪਿੰਡ’ ਵਿੱਚ ਵੀ ਕੰਮ ਕੀਤਾ।

ਸਿਆਸੀ ਸਫ਼ਰ ਦੀ ਸੁਰੂਆਤ:- ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੇ ਦਸੰਬਰ 1999 ਸਿੱਧੂ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ। ਜਿਸ ਤੋਂ ਬਾਅਦ ਸਾਲ 2004 ਵਿੱਚ ਨਵਜੋਤ ਸਿੱਧੂ ਨੂੰ ਅੰਮ੍ਰਿਤਸਰ ਤੋਂ ਭਾਜਪਾ ਦੀ ਟਿਕਟ 'ਤੇ ਪਹਿਲੀ ਵਾਰ ਆਮ ਚੋਣ ਲੜੇ ਅਤੇ ਜਿੱਤੇ ਸਨ। ਪਰ 2006 ਵਿੱਚ ਨਵਜੋਤ ਸਿੱਧੂ ਨੇ 1988 ਵਿੱਚ ਰੋਡ ਰੇਜ ਕੇਸ ਵਿੱਚ ਕਤਲ ਦੇ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਲੋਕ ਸਭਾ ਛੱਡ ਦਿੱਤੀ।

ਆਵਾਜ਼-ਏ-ਪੰਜਾਬ ਨਾਂ ਦੀ ਸੰਸਥਾ ਦੀ ਸ਼ੁਰੂਆਤ:- 2009 ਵਿੱਚ ਉਨ੍ਹਾਂ ਨੇ ਆਪਣੇ ਕਾਂਗਰਸੀ ਵਿਰੋਧੀ ਸੁਰਿੰਦਰ ਸਿੰਗਲਾ ਨੂੰ 77-626 ਵੋਟਾਂ ਦੇ ਵੱਡੇ ਫਰਕ ਨਾਲ ਹਰਾਇਆ ਸੀ। ਸਿੱਧੂ ਨੇ 2014 ਦੀ ਲੋਕ ਸਭਾ ਚੋਣ ਨਹੀਂ ਲੜੀ ਸੀ। ਮੋਦੀ ਸਰਕਾਰ ਨੇ ਅਪ੍ਰੈਲ 2016 ਵਿੱਚ ਸਿੱਧੂ ਨੂੰ ਰਾਜ ਸਭਾ ਲਈ ਨਾਮਜ਼ਦ ਕੀਤਾ ਸੀ। ਹਾਲਾਂਕਿ ਉਨ੍ਹਾਂ ਨੇ 18 ਜੁਲਾਈ 2016 ਨੂੰ ਰਾਜ ਸਭਾ ਤੋਂ ਅਸਤੀਫਾ ਦੇ ਦਿੱਤਾ ਸੀ। ਨਵਜੋਤ ਸਿੰਘ ਸਿੱਧੂ ਨੇ ਸਤੰਬਰ 2016 ਵਿੱਚ ਭਾਜਪਾ ਤੋਂ ਅਸਤੀਫਾ ਦੇ ਦਿੱਤਾ ਸੀ। ਨਵਜੋਤ ਸਿੰਘ ਸਿੱਧੂ ਨੇ ਆਵਾਜ਼-ਏ-ਪੰਜਾਬ ਨਾਂ ਦੀ ਸੰਸਥਾ ਦੀ ਸ਼ੁਰੂਆਤ ਕੀਤੀ।

ਕਾਂਗਰਸ ਵਿੱਚ ਕਿਵੇਂ ਸ਼ਾਮਲ ਹੋਇਆ ਸਿੱਧੂ:- ਜਿਸ ਤੋਂ ਬਾਅਦ ਨਵਜੋਤ ਸਿੱਧੂ ਦੇ ਆਮ ਆਦਮੀ ਪਾਰਟੀ ਵਿੱਚ ਜਾਣ ਦੀਆਂ ਚਰਚਾਵਾਂ ਤੇਜ਼ ਹੋਣ ਲੱਗੀਆਂ ਅਤੇ ਇਹ ਵੀ ਗੱਲ ਚੱਲੀ ਕੀ ਨਵਜੋਤ ਸਿੰਘ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਦਾ ਚਿਹਰਾ ਹੋਣਗੇ। ਜਿਸ ਤੋਂ ਬਾਅਦ 2017 ਦੀ ਵਿਧਾਨ ਸਭਾ ਚੋਣਾਂ ਤੋਂ ਪਹਿਲਾ ਸਿੱਧੂ ਨੇ ਕਾਂਗਰਸ ਦਾ ਹੱਥ ਫੜ੍ਹ ਲਆ। 2017 ਵਿੱਚ ਹੋਈ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਦੀ ਜਨਤਾ ਨੇ ਕਾਂਗਰਸ ਉੱਤੇ ਭਰੋਸਾ ਜਤਾਇਆ, ਜਿਸ ਦੇ ਸਬੂਤ ਕਾਂਗਰਸ ਨੂੰ ਸਰਕਾਰ ਬਣਨ ਤੋਂ ਬਾਅਦ ਮਿਲੇ। ਇਸ ਜਿੱਤ ਤੋਂ ਬਾਅਦ ਸਿੱਧੂ ਨੂੰ ਪੰਜਾਬ ਮੰਤਰੀ ਮੰਡਲ ਵਿੱਚ ਅਹਿਮ ਜ਼ਿੰਮੇਵਾਰੀ ਮਿਲੀ। ਇਸ ਤੋਂ ਬਾਅਦ 2019 ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਮੰਤਰੀ ਮੰਡਲ ਵਿੱਚ ਬਦਲਾਅ ਕਰ ਦਿੱਤਾ। ਜਿਸ ਦੇ ਵਿਰੋਧ ਵਿੱਚ ਨਵਜੋਤ ਸਿੱਧੂ ਨੇ ਆਪਣੇ ਪਦ ਤੋਂ ਅਸਤੀਫਾ ਦੇ ਦਿੱਤਾ।

ਨਵਜੋਤ ਸਿੱਧੂ ਦੇ ਬਗਾਵਤੀ ਤੇਵਰ:- ਨਵਜੋਤ ਸਿੱਧੂ ਨੇ ਮੰਤਰੀ ਮੰਡਲ ਤੋਂ ਅਸਤੀਫਾ ਦੇਣ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਨਰਾਜ਼ਗੀ ਜ਼ਾਹਿਰ ਕਰਨ ਲੱਗੇ। ਇਸ ਤੋਂ ਬਾਅਦ ਦੋਵੇ ਇੱਕ ਦੂਜੇ ਨੂੰ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਘੇਰਦੇ ਰਹੇ। ਬੇਸ਼ੱਕ ਸਿੱਧੂ ਪਾਰਟੀ ਵਿੱਚ ਹੀ ਰਹੇ, ਪਰ ਆਪਣੀ ਹੀ ਸਰਕਾਰ ਖਿਲਾਫ਼ ਮੋਰਚਾ ਖੋਲ੍ਹਦੇ ਰਹੇ। ਜਿਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬਣੇ। ਇਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਆਪਣੀ ਦਾਅਵੇਦਾਰੀ ਦਿਖਾਉਂਦੇ ਨਜ਼ਰ ਆਏ ਸਨ। ਪਰ 2022 ਵਿਧਾਨ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵੱਡੇ- ਵੱਡੇ ਦਿਗਜ਼ਾਂ ਨੂੰ ਕਰਾਰੀ ਹਾਰ ਦਿੱਤੀ।

ਨਵਜੋਤ ਸਿੱਧੂ ਨੂੰ ਹੋਈ ਜੇਲ੍ਹ:- ਦੱਸ ਦਈਏ ਕਾਂਗਰਸੀ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਸੁਪਰੀਮ ਕੋਰਟ ਨੇ 19 ਮਈ ਨੂੰ 1988 ਦੇ ਰੋਡ ਰੇਜ ਕੇਸ ਵਿੱਚ ਇੱਕ ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਸੀ। ਸਜ਼ਾ ਸੁਣਾਏ ਜਾਣ ਤੋਂ ਬਾਅਦ ਸਿੱਧੂ ਨੇ 20 ਮਈ ਨੂੰ ਪਟਿਆਲਾ ਦੀ ਹੇਠਲੀ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ ਸੀ। ਇਸ ਤੋਂ ਇਲਾਵਾ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ 26 ਜਨਵਰੀ 2023 ਨੂੰ ਪਟਿਆਲਾ ਦੀ ਕੇਂਦਰੀ ਜੇਲ੍ਹ ਵਿਚੋਂ ਬਾਹਰ ਆਉਣ ਦੀ ਸੰਭਾਵਨਾ ਸੀ। 26 ਜਨਵਰੀ ਨੂੰ ਗਣਤੰਤਰ ਦਿਹਾੜੇ ਦੇ ਮੌਕੇ 'ਤੇ 50 ਕੈਦੀ ਰਿਹਾਅ ਕੀਤੇ ਜਾਣੇ ਸਨ, ਜਿਨ੍ਹਾਂ ਵਿਚ ਨਵਜੋਤ ਸਿੱਧੂ ਦਾ ਨਾਂ ਵੀ ਸ਼ਾਮਿਲ ਸੀ। ਉਸ ਸਮੇਂ ਅਧਿਕਾਰੀਆਂ ਨੇ ਦੱਸਿਆ ਸੀ ਕਿ ਚੰਗੇ ਆਚਰਣ ਦੇ ਚੱਲਦਿਆਂ ਨਵਜੋਤ ਸਿੱਧੂ ਨੂੰ ਰਿਹਾਅ ਕੀਤਾ ਜਾ ਰਿਹਾ ਹੈ, ਪਰ ਰਿਹਾਈ ਦੀ ਤਰੀਕ ਤੈਅ ਹੁੰਦਿਆਂ ਹੀ ਪੰਜਾਬ ਦੀ ਸਿਆਸਤ ਗਰਮਾ ਗਈ ਅਤੇ ਇਸ ਸਭ ਵਿਚਕਾਰ ਉਸ ਸਮੇਂ ਨਵਜੋਤ ਸਿੱਧੂ ਦੀ ਰਿਹਾਈ ਰੱਦ ਹੋ ਗਈ।

ਨਵਜੋਤ ਸਿੱਧੂ ਦੀ ਰਿਹਾਈ:- ਪੁਰਾਣੇ ਰੋਡਰੇਜ਼ ਮਾਮਲੇ ਵਿੱਚ ਸਜ਼ਾ ਭੁਗਤਣ ਤੋਂ ਬਾਅਦ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਅੱਜ ਪਟਿਆਲਾ ਜੇਲ੍ਹ ਵਿੱਚੋਂ ਰਿਹਾਈ ਹੋ ਗਈ ਹੈ। ਜੇਲ੍ਹ ਵਿੱਚੋਂ ਰਿਹਾਈ ਤੋਂ ਹੋਣ ਤੋਂ ਬਾਅਦ ਕਾਂਗਰਸੀ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪੱਤਰਕਾਰਾਂ ਨਾਲ ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਲੈ ਕੇ ਗੱਲਬਾਤ ਕੀਤੀ। ਇਸ ਮੌਕੇ ਨਵਜੋਤ ਸਿੰਘ ਸਿੱਧੂ ਦਾ ਜੇਲ੍ਹ ਵਿੱਚੋਂ ਬਾਹਰ ਆਉਣ ਉੱਤੇ ਕਾਂਗਰਸੀ ਆਗੂਆਂ ਨੇ ਨਿੱਘਾ ਸਵਾਗਤ ਕੀਤਾ।

ਇਹ ਵੀ ਪੜੋ:- Navjot Sidhu's security reduced: ਜੇਲ੍ਹੋਂ ਬਾਹਰ ਆਉਣ ਤੋਂ ਪਹਿਲਾਂ ਹੀ ਸਿੱਧੂ ਨੂੰ ਝਟਕਾ, Z+ ਸਕਿਉਰਿਟੀ ਘਟਾ ਕੇ ਕੀਤੀ Y

Last Updated : Apr 2, 2023, 11:48 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.