ਚੰਡੀਗੜ੍ਹ : ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਅੱਜ ਵਿਆਹ ਦੇ ਬੰਧਨ ਵਿਚ ਬੱਝ ਗਿਆ ਹੈ। ਅੰਮ੍ਰਿਤਪਾਲ ਸਿੰਘ ਨੇ ਇੰਗਲੈਂਡ ਰਹਿੰਦੀ ਕਿਰਨਦੀਪ ਕੌਰ ਨਾਲ ਜਲੰਧਰ ਦੇ ਇਕ ਗੁਰਦੁਆਰਾ ਸਾਹਿਬ ਵਿਚ ਲਾਵਾ ਲਈਆਂ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਹਨ। ਦੱਸ ਦਈਏ ਕਿ ਕਿਰਨਦੀਪ ਕੌਰ ਦੇ ਪਿਤਾ ਨਕੋਦਰ ਨਜ਼ਦੀਕ ਕੁਲਾਰਾਂ ਪਿੰਡ ਦੇ ਰਹਿਣ ਵਾਲੇ ਹਨ।
ਜ਼ਿਕਰਯੋਗ ਹੈ ਕਿ ਅੰਮ੍ਰਿਤਪਾਲ ਸਿੰਘ ਦੇ ਵਿਆਹ ਸਬੰਧੀ ਹਰ ਜਾਣਕਾਰੀ ਨੂੰ ਗੁਪਤ ਰੱਖਿਆ ਗਿਆ ਸੀ। ਗੁਰੂਘਰ ਦੀ ਪ੍ਰਬੰਧਕ ਕਮੇਟੀ ਨੂੰ ਲੈ ਕੇ ਉਨ੍ਹਾਂ ਦੇ ਰਿਸ਼ਤੇਦਾਰਾਂ ਤੱਕ ਨੂੰ ਵਿਿਆਹ ਦੇ ਪ੍ਰੋਗਰਾਮ ਦੀ ਜਾਣਕਾਰੀ ਨਹੀਂ ਦਿੱਤੀ ਗਈ ਹੈ। ਇਥੋਂ ਤਕ ਕਿ ਅੰਮ੍ਰਿਤਪਾਲ ਸਿੰਘ ਆਪਣੀ ਪਤਨੀ ਕਿਰਨਦੀਪ ਕੌਰ ਨਾਲ ਜਲੰਧਰ ਦੇ ਜਿਸ ਗੁਰਦੁਆਰਾ ਸਾਹਿਬ ਵਿਖੇ ਆਨੰਦ ਕਾਰਜ ਕਰਵਾਇਆ ਉਥੇ ਰਜਿਸਟ੍ਰੇਸ਼ਨ ਵੀ ਕਿਸੇ ਹੋਰ ਨਾਂ ਤੋਂ ਕਰਵਾਈ ਗਈ ਹੈ। ਜਾਣਕਾਰੀ ਅਨੁਸਾਰ ਉਨ੍ਹਾਂ ਦਾ ਆਨੰਦ ਕਾਰਜ ਜਲੰਧਰ ਦੇ ਫਤਿਹਪੁਰ ਸਥਿਤ ਇਤਿਹਾਸਕ ਗੁਰੂਘਰ ਵਿਖੇ ਛੇਵੀਂ ਪਾਤਸ਼ਾਹੀ ਸ੍ਰੀ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਧਾਰਮਿਕ ਅਸਥਾਨ ਉਤੇ ਹੋਣਾ ਸੀ। ਪਰ ਨਿੱਜਤਾ ਨੂੰ ਬਰਕਰਾਰ ਰੱਖਦੇ ਹੋਏ। ਇਹ ਵਿਆਹ ਬਾਬਾ ਬਕਾਲਾ ਦੇ ਪਿੰਡ ਜੱਲੂਪੁਰ ਖੇੜਾ ਵਿੱਚ ਹੀ ਹੋਇਆ। ਲੜਕੀ ਦੇ ਪਰਿਵਾਰ ਨਾਲ ਅੰਮ੍ਰਿਤਪਾਲ ਸਿੰਘ ਨਾਲ ਪੁਰਾਣੀ ਜਾਣ-ਪਛਾਣ ਹੈ। ਫਿਲਹਾਲ ਲੜਕੀ ਦਾ ਪਿਤਾ ਪਿਆਰਾ ਸਿੰਘ ਅਤੇ ਪਰਿਵਾਰ ਇੰਗਲੈਂਡ ਵਿੱਚ ਸੈਟਲ ਹੈ। ਕਿਰਨਦੀਪ ਵਿਆਹ ਸਮਾਗਮ ਲਈ ਇੰਗਲੈਂਡ ਤੋਂ ਪੰਜਾਬ ਆਈ ਹੈ।
ਇਹ ਵੀ ਪੜ੍ਹੋ : BSF Recovered Drugs : ਪਾਕਿਸਤਾਨ ਵੱਲੋਂ ਆਈ 3 ਕਿਲੋ ਹੈਰੋਇਨ ਤੇ 1 ਪਿਸਤੌਲ ਬੀਐੱਸਐੱਫ ਵੱਲੋਂ ਬਰਾਮਦ
ਸਾਦੇ ਢੰਗ ਨਾਲ ਕਰਵਾਇਆ ਵਿਆਹ : ਜਾਣਕਾਰੀ ਅਨੁਸਾਰ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਆਨੰਦ ਕਾਰਜ ਕਾਫੀ ਸਾਦੇ ਢੰਗ ਨਾਲ ਹੋਏ। ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਗੁਰਦੁਆਰਾ ਸਾਹਿਬ ਵਿਚ ਕਿਸੇ ਵੀ ਤਰ੍ਹਾਂ ਦਾ ਕੋਈ ਵਿਸ਼ੇਸ਼ ਪ੍ਰਬੰਧ ਨਹੀਂ ਸੀ ਕੀਤਾ ਗਿਆ ਤੇ ਨਾ ਹੀ ਕੋਈ ਸਜਾਵਟ ਕੀਤੀ ਗਈ। ਇਥੋਂ ਤਕ ਕਿ ਵਿਆਹ ਸਮਾਗਮ ਵਿਚ ਪਹੁੰਚੇ ਰਿਸ਼ਤੇਦਾਰਾਂ ਦੇ ਲੰਗਰ ਦਾ ਪ੍ਰਬੰਧ ਵੀ ਗੁਰਦੁਆਰਾ ਸਾਹਿਬ ਵਿਖੇ ਹੀ ਕੀਤਾ ਗਿਆ।