ETV Bharat / state

UP Government organizes Investor Roadshow: ਉਦਯੋਗਪਤੀਆਂ ਦੀ ਪੰਜਾਬ ਸਰਕਾਰ ਨੂੰ ਸਲਾਹ, ਯੋਗੀ ਤੋਂ ਸਿੱਖੋ ਕਿਵੇਂ ਬਹਾਲ ਕਰਨਾ ਕਾਨੂੰਨ ਪ੍ਰਬੰਧ - ਯੂਪੀ ਸਰਕਾਰ

ਯੂਪੀ ਸਰਕਾਰ ਵੱਲੋਂ ਚੰਡੀਗੜ੍ਹ ਵਿਚ ਗਲੋਬਲ ਇਨਵੈਸਟਰ ਮਿਟ ਲਈ ਇਨਵੈਸਟਰ ਰੋਡ ਸ਼ੋਅ ਕਰਵਾਇਆ ਗਿਆ। ਜਿਸ ਦੌਰਾਨ ਅਮਰੀਕਾ 'ਚ ਰਹਿਣ ਵਾਲੇ ਇਕ ਉਦਯੋਗਪਤੀ ਨੇ ਦੱਸਿਆ ਕਿ ਉਹ ਅਮਰੀਕਾ ਵਿਚ ਰਹਿੰਦੇ ਹਨ, ਪਰ ਉਹ ਯੋਗੀ ਦੀ ਉਦਯੋਗ ਨੀਤੀ ਤੋਂ ਬਹੁਤ ਪ੍ਰਭਾਵਿਤ ਹਨ। ਉਹਨਾਂ ਦੱਸਿਆ ਕਿ ਯੂਪੀ ਸਰਕਾਰ ਨੇ ਕੁੱਝ ਸਾਲਾਂ ਵਿਚ ਕਾਨੂੰਨ ਦੀ ਸਥਿਤੀ ਨੂੰ ਬਿਹਤਰ ਕਰ ਵਿਖਾਇਆ। ਪੰਜਾਬ ਸਰਕਾਰ ਨੂੰ ਵੀ ਯੂਪੀ ਸਰਕਾਰ ਤੋਂ ਸਿੱਖਣਾ ਚਾਹੀਦਾ ਹੈ ਕਿ ਪੰਜਾਬ ਵਿਚ ਅਮਨ ਅਤੇ ਕਾਨੂੰਨ ਬਹਾਲ ਰੱਖਣਾ ਚਾਹੀਦਾ ਹੈ।

UP Government organizes Investor Roadshow

author img

By

Published : Jan 27, 2023, 8:21 PM IST

ਯੂਪੀ ਸਰਕਾਰ ਵੱਲੋਂ ਚੰਡੀਗੜ੍ਹ ਵਿਚ ਗਲੋਬਲ ਇਨਵੈਸਟਰ ਮਿਟ ਲਈ ਇਨਵੈਸਟਰ ਰੋਡ ਸ਼ੋਅ ਕਰਵਾਇਆ ਗਿਆ

ਚੰਡੀਗੜ੍ਹ: ਚੰਡੀਗੜ੍ਹ ਵਿਚ ਯੂਪੀ ਸਰਕਾਰ ਵੱਲੋਂ ਗਲੋਬਲ ਇਨਵੈਸਟਰ ਮਿਟ ਲਈ ਇਨਵੈਸਟਰ ਰੋਡ ਸ਼ੋਅ ਕਰਵਾਇਆ ਗਿਆ। ਜਿਸ ਵਿਚ ਵੱਡੇ ਉਦਯੋਗਪਤੀਆਂ ਨੇ ਹਿੱਸਾ ਲਿਆ ਅਤੇ ਯੂਪੀ ਵਿਚ ਉਦਯੋਗਿਕ ਨਿਵੇਸ਼ ਕਰਨ ਦੀ ਇੱਛਾ ਜਾਹਿਰ ਕੀਤੀ। ਪੰਜਾਬ ਤੋਂ ਵੀ ਬਹੁਤ ਸਾਰੇ ਉਦਯੋਗਪਤੀ ਇਸ ਇਨਵੈਸਟਰ ਰੋਡ ਸ਼ੋਅ ਵਿਚ ਪਹੁੰਚੇ। ਉੱਤਰ ਪ੍ਰਦੇਸ ਦੇ ਉਦਯੋਗ ਮੰਤਰੀ ਨੰਦ ਗੋਪਾਲ ਗੁਪਤਾ ਨੰਦੀ ਨੇ ਵੀ ਇਨਵੈਸਟਰਾਂ ਨੂੰ ਯੂਪੀ ਵਿਚ ਨਿਵੇਸ਼ ਕਰਨ ਲਈ ਉਤਸ਼ਾਹਿਤ ਕੀਤਾ।

ਪੰਜਾਬ ਦੇ ਕਈ ਉਦਯੋਗਪਤੀਆਂ ਨੇ ਯੂਪੀ ਵਿਚ ਨਿਵੇਸ਼ ਕਰਨ ਦੀ ਦਿਲਚਸਪੀ ਵਿਖਾਈ:- ਇਸ ਦੌਰਾਨ ਹੀ ਮੀਡੀਆ ਨਾਲ ਗੱਲਬਾਤ ਕਰਦਿਆਂ ਨੰਦ ਗੋਪਾਲ ਨੰਦੀ ਨੇ ਕਿਹਾ ਕਿ ਪੂਰੀ ਦੁਨੀਆਂ ਵਿਚ ਭਾਰਤ ਇੰਡਸਟਰੀ ਲਗਾਉਣ ਲਈ ਸਭ ਤੋਂ ਵਧੀਆ ਥਾਂ ਹੈ। ਦੁਨੀਆਂ ਦੇ 16 ਦੇਸ਼ਾਂ ਅਤੇ 21 ਸ਼ਹਿਰਾਂ ਵਿਚ ਰੋਡ ਸ਼ੋਅ ਕੀਤੇ ਗਏ, ਜਿੱਥੇ ਭਰਵਾਂ ਹੁੰਗਾਰਾ ਮਿਲਿਆ। ਉਹਨਾਂ ਦੱਸਿਆ ਕਿ ਯੂਪੀ ਸਰਕਾਰ ਨੂੰ 7 ਲੱਖ 21 ਕਰੋੜ ਰੁਪਏ ਦੇ ਐਮ.ਓ.ਯੂ ਮਿਲੇ। ਉਹਨਾਂ ਆਖਿਆ ਕਿ ਦੇਸ਼ ਦੇ ਕਈ ਵੱਡੇ ਘਰਾਣਿਆਂ ਨੇ ਵੀ ਉਹਨਾਂ ਨਾਲ ਹੱਥ ਮਿਲਾਇਆ। ਇਸ ਇਨਵੈਸਟਰ ਰੋਡ ਸ਼ੋਅ ਵਿਚ ਪੰਜਾਬ ਦੇ ਕਈ ਉਦਯੋਗਪਤੀਆਂ ਨੇ ਯੂਪੀ ਵਿਚ ਨਿਵੇਸ਼ ਕਰਨ ਦੀ ਦਿਲਚਸਪੀ ਵਿਖਾਈ।

ਪੰਜਾਬ ਸਰਕਾਰ ਨੂੰ ਅਮਨ ਤੇ ਕਾਨੂੰਨ ਬਹਾਲ ਰੱਖਣਾ ਯੂਪੀ ਸਰਕਾਰ ਤੋਂ ਸਿੱਖਣਾ ਚਾਹੀਦਾ:- ਇਸ ਦੌਰਾਨ ਮੌਕੇ ਅਮਰੀਕਾ 'ਚ ਰਹਿਣ ਵਾਲੇ ਇਕ ਉਦਯੋਗਪਤੀ ਨੇ ਈਟੀਵੀ ਭਾਰਤ ਨਾਲ ਗੱਲ ਕਰਦਿਆਂ ਦੱਸਿਆ ਕਿ ਉਹ ਅਮਰੀਕਾ ਵਿਚ ਰਹਿੰਦੇ ਹਨ, ਪਰ ਉਹ ਯੋਗੀ ਦੀ ਉਦਯੋਗ ਨੀਤੀ ਤੋਂ ਬਹੁਤ ਪ੍ਰਭਾਵਿਤ ਹਨ। ਉਹਨਾਂ ਦੱਸਿਆ ਕਿ ਉਹਨਾਂ ਨੇ ਪੰਜਾਬ ਅਤੇ ਹਰਿਆਣਾ ਵਿਚ ਕਈ ਕੰਪਨੀਆਂ ਸਥਾਪਿਤ ਕੀਤੀਆਂ ਹਨ ਅਤੇ ਹੁਣ ਵਿਚ ਕੰਪਨੀ ਲਗਾਉਣ ਦੇ ਚਾਹਵਾਨ ਹਨ। ਯੂਪੀ ਸਰਕਾਰ ਨੇ ਕੁੱਝ ਸਾਲਾਂ ਵਿਚ ਕਾਨੂੰਨ ਦੀ ਸਥਿਤੀ ਨੂੰ ਬਿਹਤਰ ਕਰ ਵਿਖਾਇਆ। ਪੰਜਾਬ ਸਰਕਾਰ ਨੂੰ ਵੀ ਯੂਪੀ ਸਰਕਾਰ ਤੋਂ ਸਿੱਖਣਾ ਚਾਹੀਦਾ ਹੈ ਕਿ ਪੰਜਾਬ ਵਿਚ ਅਮਨ ਅਤੇ ਕਾਨੂੰਨ ਬਹਾਲ ਰੱਖਣਾ ਚਾਹੀਦਾ ਹੈ। ਯੂਪੀ ਸਰਕਾਰ ਨੇ ਬਹੁਤ ਵਧੀਆ ਪ੍ਰਬੰਧ ਕੀਤੇ ਹਨ।

ਉਦਯੋਗਪਤੀ ਯੂਪੀ ਵਿਚ ਬਦਲਦੇ ਮਾਹੌਲ ਤੋਂ ਪ੍ਰਭਾਵਿਤ:- ਪੰਜਾਬ ਦੇ ਜ਼ੀਰਕਪੁਰ ਨਾਲ ਸਬੰਧਤ ਉਦਯੋਗਪਤੀ ਪ੍ਰੋਫੈਸਰ ਜਗਦੀਸ਼ ਖੱਤਰੀ ਦਾ ਕਹਿਣਾ ਹੈ ਕਿ ਉਹ ਵੀ ਯੂਪੀ ਵਿਚ ਉਦਯੋਗਿਕ ਨਿਵੇਸ਼ ਕਰਨ ਦੇ ਚਾਹਵਾਨ ਹਨ। ਉਹਨਾਂ ਨੇ ਆਪਣੀ ਜ਼ਿੰਦਗੀ ਦੇ ਸ਼ੁਰੂਆਤੀ ਸਾਲ ਯੂ.ਪੀ ਵਿਚ ਬਿਤਾਏ ਅਤੇ ਇਸ ਲਈ ਉਹਨਾਂ ਦਾ ਯੂਪੀ ਨਾਲ ਲਗਾਵ ਹੈ। ਹੁਣ ਜਿਸ ਤਰ੍ਹਾਂ ਯੂਪੀ ਵਿਚ ਮਾਹੌਲ ਬਦਲ ਰਿਹਾ ਹੈ, ਉਸ ਤੋਂ ਉਹ ਹੋਰ ਵੀ ਪ੍ਰਭਾਵਿਤ ਹਨ। ਉਹ ਫਾਈਨਾਂਸ਼ਲੀ ਕੈਪੀਟਲ ਤਾਂ ਨਿਵੇਸ਼ ਨਹੀਂ ਕਰ ਸਕਦੇ। ਪਰ ਹਿਊਮਨ ਕੈਪੀਟਲ ਇਨਵੈਸਮੈਂਟ ਵਿਚ ਉਹਨਾਂ ਦਾ ਯੋਗਦਾਨ ਰਹੇਗਾ।

ਇਹਨਾਂ ਉਦਯੋਗਾਂ ਵੱਲ ਦਿੱਤਾ ਜਾ ਰਿਹਾ ਹੈ ਧਿਆਨ:- ਯੂਪੀ ਸਰਕਾਰ ਵੱਲੋਂ ਆਪਣਾ ਉਦਯੋਗਿਕ ਮਾਡਲ ਵੱਡੇ ਪੱਧਰ ਉੱਤੇ ਪ੍ਰਚਾਰਿਆ ਜਾ ਰਿਹਾ ਹੈ। ਖਾਸ ਤੌਰ 'ਤੇ ਸਰਕਾਰ ਵੱਲੋਂ ਰੱਖਿਆ ਅਤੇ ਐਰੋਸਪੇਸ, ਸਿਵਲ ਐਵੀਏਸ਼ਨ, ਲੋਜੀਸਟਿਕ, ਇਲੈਕਟ੍ਰੋਨਿਕਸ, ਆਈਟੀ, ਸਟਾਰਟ ਅੱਪ ਡਾਟਾ ਸੈਂਟਰ, ਹੈਨਡ ਲੂਮ ਅਤੇ ਟੈਕਸਟਾਈਲ, ਐਗਰੋ, ਟੂਰਿਜ਼ਮ, ਐਨਰਜੀ ਅਤੇ ਇਲੈਕਟ੍ਰਿਕ ਵਾਹਨਾਂ ਵੱਲ ਧਿਆਨ ਦਿੱਤਾ ਜਾ ਰਿਹਾ ਹੈ ਅਤੇ ਇਹਨਾਂ ਉਦਯੋਗਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ।

ਇਹ ਵੀ ਪੜੋ:- CM Mann and Kejriwal in Amritsar : CM ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਨੇ ਪੰਜਾਬ 'ਚ 400 ਹੋਰ ਮੁਹੱਲਾ ਕਲੀਨਿਕਾਂ ਦਾ ਕੀਤਾ ਉਦਘਾਟਨ

ETV Bharat Logo

Copyright © 2024 Ushodaya Enterprises Pvt. Ltd., All Rights Reserved.