ਚੰਡੀਗੜ੍ਹ ਡੈਸਕ : ਆਪਣਾ ਭਵਿੱਖ ਸਵਾਰਨ ਲਈ ਯੂਏਈ ਗਈਆਂ ਪੰਜਾਬ ਦੀਆਂ 2 ਲੜਕੀਆਂ ਲਾਪਤਾ ਹੋ ਗਈਆਂ ਹਨ। ਪਰਿਵਾਰ ਦਾ ਪਿਛਲੇ ਇਕ ਹਫਤੇ ਤੋਂ ਲੜਕੀਆਂ ਨਾਲ ਕੋਈ ਸੰਪਰਕ ਨਹੀਂ ਹੋਇਆ। ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਹ ਜਾਣਕਾਰੀ ਦਿੱਤੀ ਹੈ ਅਤੇ ਇੰਡੀਆ ਇਨ ਆਬੂਧਾਬੀ ਨੂੰ ਅਪੀਲ ਕੀਤੀ ਹੈ ਕਿ ਉਹ ਜਲਦੀ ਤੋਂ ਜਲਦੀ ਇਨ੍ਹਾਂ ਲੜਕੀਆਂ ਦੀ ਜਾਣਕਾਰੀ ਸਾਂਝੀ ਕਰਨ।
ਪਿਛਲੇ ਇਕ ਹਫਤੇ ਤੋਂ ਪਰਿਵਾਰ ਦਾ ਲੜਕੀਆਂ ਨਾਲ ਨਹੀਂ ਹੋਇਆ ਸੰਪਰਕ : ਮਿਲੀ ਜਾਣਕਾਰੀ ਅਨੁਸਾਰ ਲਾਪਤਾ ਹੋਈਆਂ ਦੋਵੇਂ ਲੜਕੀਆਂ ਦੀ ਪਛਾਣ ਮਨਪ੍ਰੀਤ ਕੌਰ (25) ਅਤੇ ਹਰਪ੍ਰੀਤ ਕੌਰ (21) ਵਜੋਂ ਹੋਈ ਹੈ। ਇਹ ਦੋਵੇਂ ਲੜਕੀਆਂ 2 ਮਈ 2023 ਨੂੰ ਕੰਮ ਲਈ ਟੂਰਿਸਟ ਵੀਜ਼ਾ ਉਤੇ ਯੂਏਈ ਦੇ ਸ਼ਾਰਜਾਹ ਗਈਆਂ ਸਨ। ਕਰੀਬ ਡੇਢ ਮਹੀਨੇ ਤੋਂ ਦੋਵੇਂ ਲੜਕੀਆਂ ਆਪਣੇ ਪਰਿਵਾਰਾਂ ਨਾਲ ਗੱਲਬਾਤ ਕਰ ਰਹੀਆਂ ਸਨ, ਪਰ ਪਿਛਲੇ ਇਕ ਹਫਤੇ ਤੋਂ ਉਨ੍ਹਾਂ ਦਾ ਫੋਨ 'ਤੇ ਕੋਈ ਸੰਪਰਕ ਨਹੀਂ ਹੋ ਰਿਹਾ, ਜਿਸ ਕਾਰਨ ਪਰਿਵਾਰ ਚਿੰਤਾ 'ਚ ਹਨ।
-
Manpreet Kaur and Harpreet Kaur, the two girls from Punjab who went to Sharjah, UAE for work on 2nd May, 2023 are untraceable. Their parents haven’t been able to talk to them for a week and they are worried about their safety. Urging @IndembAbuDhabi to locate the girls and let… pic.twitter.com/sQKdlDz2dZ
— Manjinder Singh Sirsa (@mssirsa) July 22, 2023 " class="align-text-top noRightClick twitterSection" data="
">Manpreet Kaur and Harpreet Kaur, the two girls from Punjab who went to Sharjah, UAE for work on 2nd May, 2023 are untraceable. Their parents haven’t been able to talk to them for a week and they are worried about their safety. Urging @IndembAbuDhabi to locate the girls and let… pic.twitter.com/sQKdlDz2dZ
— Manjinder Singh Sirsa (@mssirsa) July 22, 2023Manpreet Kaur and Harpreet Kaur, the two girls from Punjab who went to Sharjah, UAE for work on 2nd May, 2023 are untraceable. Their parents haven’t been able to talk to them for a week and they are worried about their safety. Urging @IndembAbuDhabi to locate the girls and let… pic.twitter.com/sQKdlDz2dZ
— Manjinder Singh Sirsa (@mssirsa) July 22, 2023
ਪੰਜਾਬ ਦੀਆਂ ਦੋ ਕੁੜੀਆਂ ਮਨਪ੍ਰੀਤ ਕੌਰ ਅਤੇ ਹਰਪ੍ਰੀਤ ਕੌਰ, ਜੋ ਕਿ 2 ਮਈ, 2023 ਨੂੰ ਕੰਮ ਲਈ ਸ਼ਾਰਜਾਹ, ਯੂਏਈ ਗਈਆਂ ਸਨ, ਦਾ ਕੋਈ ਪਤਾ ਨਹੀਂ ਲੱਗ ਸਕਿਆ। ਉਨ੍ਹਾਂ ਦੇ ਮਾਪਿਆਂ ਦੀ ਇੱਕ ਹਫ਼ਤੇ ਤੋਂ ਉਨ੍ਹਾਂ ਨਾਲ ਗੱਲ ਨਹੀਂ ਹੋਈ ਅਤੇ ਉਹ ਉਨ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਹਨ। ਤਾਕੀਦ @IndembAbuDhabi ਲੜਕੀਆਂ ਨੂੰ ਲੱਭਣ ਅਤੇ ਉਹਨਾਂ ਦੇ ਮਾਪਿਆਂ ਨੂੰ ਦੱਸਣ ਲਈ ਜੇਕਰ ਕੋਈ ਸਮੱਸਿਆ ਹੈ। ਦੋਵਾਂ ਲੜਕੀਆਂ ਦੇ ਪਾਸਪੋਰਟ ਅਤੇ ਉਨ੍ਹਾਂ ਦੇ ਫ਼ੋਨ ਨੰਬਰ ਤੁਹਾਨੂੰ ਡੀਐਮ ਵਿੱਚ ਭੇਜ ਦਿੱਤੇ ਗਏ ਹਨ।- ਮਨਜਿੰਦਰ ਸਿੰਘ ਸਿਰਸਾ, ਭਾਜਪਾ ਆਗੂ
- Dog temple in Karnataka:ਕਰਨਾਟਕ 'ਚ ਕੁੱਤਿਆਂ ਦਾ ਮੰਦਰ, ਦੇਵਤਿਆਂ ਤੋਂ ਪਹਿਲਾਂ ਲੋਕ ਕੁੱਤਿਆਂ ਦੀ ਕਰਦੇ ਨੇ ਪੂਜਾ
- ਨਸ਼ੇ ਦੇ ਖਾਤਮੇ ਲਈ ਖਡੂਰ ਸਾਹਿਬ ਦੇ ਲੋਕਾਂ ਨੇ ਚੁੱਕਿਆ ਅਹਿਮ ਕਦਮ, ਬਣਾਈ ਕਮੇਟੀ
- Chhattisgarh News: ਛੇਵੀਂ ਵਾਰ ਗਰਭਵਤੀ ਹੋਣ ਤੋਂ ਬਾਅਦ ਸ਼ਰਾਬੀ ਪਤਨੀ ਨੇ ਆਪਣੇ ਪਤੀ ਨੂੰ ਉਤਾਰਿਆ ਮੌਤ ਦੇ ਘਾਟ
ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਇਹ ਦੋਵੇਂ ਲੜਕੀਆਂ 2 ਮਈ ਨੂੰ ਯੂਏਈ ਪਹੁੰਚੀਆਂ ਸਨ। ਦੋਵਾਂ ਕੋਲ ਟੂਰਿਸਟ ਵੀਜ਼ਾ ਸੀ, ਜੋ ਸਿਰਫ਼ ਇੱਕ ਮਹੀਨੇ ਲਈ ਵੈਧ ਸੀ। ਇਨ੍ਹਾਂ ਕੁੜੀਆਂ ਨੂੰ 2 ਜੂਨ ਤੱਕ ਵਾਪਸ ਆਉਣਾ ਚਾਹੀਦਾ ਸੀ। ਪਰਿਵਾਰ ਨੂੰ ਖਦਸ਼ਾ ਹੈ ਕਿ ਇਹ ਦੋਵੇਂ ਲੜਕੀਆਂ ਗਲਤ ਹੱਥਾਂ 'ਚ ਗਈਆਂ ਹੋ ਸਕਦੀਆਂ ਹਨ। ਦੱਸ ਦਈਏ ਕਿ ਦੁਬਈ ਵਿੱਚ ਲਾਪਤਾ ਹੋਣ ਜਾਂ ਅਗਵਾ ਹੋਣ ਵਾਲੀਆਂ ਇਹ ਕੋਈ ਪਹਿਲੀਆਂ ਕੁੜੀਆਂ ਨਹੀਂ ਹਨ। ਪੰਜਾਬ ਦੇ ਠੱਗ ਏਜੰਟਾਂ ਦੀ ਆੜ ਵਿੱਚ ਕਈ ਮੁਟਿਆਰਾਂ ਅਤੇ ਨੌਜਵਾਨ ਦੁਬਈ ਪਹੁੰਚ ਜਾਂਦੇ ਹਨ, ਜਿੱਥੇ ਉਨ੍ਹਾਂ ਦਾ ਸ਼ੋਸ਼ਣ ਹੁੰਦਾ ਹੈ।