ਚੰਡੀਗੜ੍ਹ: ਪੰਜਾਬ ਸਮੇਤ ਉੱਤਰ ਭਾਰਤ ਦੇ ਕੜਾਕੇ ਦੀ ਠੰਢ ਅਤੇ ਕੋਹਰੇ ਨੇ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਸੜਕਾਂ 'ਤੇ ਵਿਜ਼ੀਬਿਲਟੀ ਜ਼ੀਰੋ ਬਣੀ ਹੋਈ ਹੈ। ਮੌਸਮ ਵਿਭਾਗ ਵੱਲੋਂ ਜਾਰੀ ਕੀਤੇ ਗ੍ਰਾਫਿਕਸ ਅਨੁਸਾਰ ਕਈ ਥਾਵਾਂ ਤੇ ਸੰਘਣੀ ਧੁੰਦ ਪਈ ਹੋਈ ਹੈ। ਮੌਸਮ ਵਿਭਾਗ ਨੇ ਗ੍ਰਾਫਿਕਸ ਜਾਰੀ (Graphics released by Meteorological Department) ਕਰਦਿਆਂ ਕਿਹਾ ਹੈ ਕਿ ਪੰਜਾਬ ਵਿੱਚ ਠੰਡ ਹੋਰ ਵਧੇਗੀ (cold will increase in Punjab) ਅਤੇ ਧੁੰਦ ਤੋਂ ਫਿਲਹਾਲ ਰਾਹਤ ਨਹੀਂ ਮਿਲੇਗੀ।
ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿਚ ਮੌਸਮ ਦਾ ਹਾਲ: ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਚ ਤਾਪਮਾਨ 7.6 ਡਿਗਰੀ ਸੈਲੀਅਸ ਦਰਜ ਕੀਤਾ ਗਿਆ।ਚੰਡੀਗੜ ਏਅਰਪੋਰਟ ਤੇ 8.2 ਡਿਗਰੀ ਸੈਲਸੀਅਸ, ਗੁਰੂ ਕੀ ਨਗਰੀ ਅੰਮ੍ਰਿਤਸਰ ਵਿਚ 8.4 ਡਿਗਰੀ ਸੈਲਸੀਅਸ, (cold will increase in Punjab) ਲੁਧਿਆਣਾ 8.0 ਡਿਗਰੀ ਸੈਲਸੀਅਸ, ਪਟਿਆਲਾ 8.2 ਡਿਗਰੀ ਸੈਲੀਅਸ, ਪਠਾਨਕੋਟ 8.5 ਡਿਗਰੀ ਸੈਲਸੀਅਸ, ਬਠਿੰਡਾ ਐਮਐਫਯੂ 5.8 ਡਿਗਰੀ ਸੈਲਸੀਅਸ, ਫਰੀਦਕੋਟ 8.4 ਡਿਗਰੀ ਸੈਲਸੀਅਸ, ਗੁਰਦਾਸਪੁਰ ਐਮਐਫਯੂ 5.0 ਡਿਗਰੀ ਸੈਲਸੀਅਸ ਹੈ।
ਇਸ ਤੋਂ ਇਲਾਵਾ ਬੱਲੋਵਾਲ ਵਿਚ ਪਾਰਾ - ਡਿਗਰੀ ਸੈਲਸੀਅਸ, ਅੰਮ੍ਰਿਤਸਰ ਏਡਬਲਿਯੂਐਸ 10.2, ਬਰਨਾਲਾ ਏਡਬਲਿਯੂਐਸ 8.1 ਡਿਗਰੀ ਸੈਲਸੀਅਸ, ਬਰਨਾਲਾ ਕੇਵੀਕੇ 8.4 ਡਿਗਰੀ ਸੈਲਸੀਅਸ, ਫਤਹਿਗੜ੍ਹ ਸਾਹਿਬ 8.3 ਡਿਗਰੀ ਸੈਲਸੀਅਸ, ਫ਼ਿਰੋਜ਼ਪੁਰ 9.3 ਡਿਗਰੀ ਸੈਲਸੀਅਸ, ਫ਼ਿਰੋਜ਼ਪੁਰ 9.7 ਡਿਗਰੀ ਸੈਲਸੀਅਸ, ਗੁਰਦਾਸਪੁਰ ਏਐਮਐਫਯੂ 7.9 ਡਿਗਰੀ ਸੈਲਸੀਅਸ, ਹੁਸ਼ਿਆਰਪੁਰ 6.9 ਡਿਗਰੀ ਸੈਲਸੀਅਸ, ਨੂਰਮਹਿਲ ਕੇਵੀਕੇ 8.6 ਡਿਗਰੀ ਸੈਲਸੀਅਸ, ਲੁਧਿਆਣਾ ਏਐਮਐਫਯੂ 7.5 ਡਿਗਰੀ ਸੈਲਸੀਅਸ ਤਾਪਮਾਨ ਰਿਕਾਰਡ ਕੀਤਾ ਗਿਆ।
ਕੀ ਕਹਿਣਾ ਮੌਸਮ ਵਿਭਾਗ ਦਾ: ਚੰਡੀਗੜ੍ਹ ਮੌਸਮ ਵਿਭਾਗ ਦੇ ਡਾਇਰੈਕਟਰ ਮਨਮੋਹਨ ਸਿੰਘ ਦਾ ਕਹਿਣਾ ਹੈ ਕਿ ਆਉਂਦੇ ਦਿਨਾਂ ਵਿਚ ਮੌਸਮ ਅਜਿਹਾ (cold will increase in Punjab) ਰਹਿਣ ਵਾਲਾ ਹੈ।ਉਹਨਾਂ ਦੱਸਿਆ ਮੌਸਮ ਵਿਭਾਗ ਨੇ ਪੰਜਾਬ ਵਿਚ ਰੈਡ ਅਲਰਟ ਜਾਰੀ ( Meteorological Department issued red alert) ਕੀਤਾ ਹੋਇਆ।
ਧੁੰਦ ਕਾਰਨ ਕਈ ਸੜਕੀ ਹਾਦਸੇ: ਧੁੰਦ ਕਾਰਨ ਸੜਕਾਂ ਉੱਤੇ ਜ਼ੀਰੋ ਵਿਜ਼ੀਬਿਲਟੀ ਬਣੀ ਹੋਈ (cold will increase in Punjab) ਹੈ ਅਤੇ ਹਰ ਰੋਜ਼ ਭਿਆਨਕ ਸੜਖ ਹਾਦਸਿਆਂ ਦੌਰਾਨ ਕਈ ਜਾਨਾਂ ਜਾ ਰਹੀਆਂ ਹਨ। ਲੁਧਿਆਣਾ ਵਿਚ ਅੱਜ ਸਵੇਰੇ ਗਿੱਲ ਚੌਂਕ ਤੇ ਸੀਟੀਯੂ ਦੀ ਤੇਜ਼ ਰਫ਼ਤਾਰ ਬੱਸ ਡਿਵਾਈਡਰ ਨਾਲ ਟਕਰਾ ਗਈ।ਰਾਹਤ ਦੀ ਖ਼ਬਰ ਇਹ ਰਹੀ ਕਿ ਇਸ ਹਾਦਸੇ ਦੌਰਾਨ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ। ਪਰ ਹਰ ਰੋਜ਼ ਕਈ ਹਾਦਸੇ ਹੋ ਰਹੇ ਹਨ ਜਿਹਨਾਂ ਵਿਚ ਹੁਣ ਤੱਕ ਕਈ ਜਾਨਾਂ ਚੱਲੀਆਂ ਗਈਆਂ।ਬੀਤੀ ਰਾਤ ਇੱਕ ਮਹਿੰਦਰਾ ਪਿਕਅੱਪ ਗੱਡੀ ਦੀ ਕਿਸੇ ਅਣਪਛਾਤੇ ਵਾਹਨ ਨਾਲ ਟੱਕਰ ਹੋਣ ਕਾਰਨ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਿਸ ਵਿੱਚ ਦੋ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਮਹਿੰਦਰਾ ਪਿਕਅੱਪ ਗੱਡੀ ਨੰਬਰ ਪੀ.ਬੀ.10 ਐਚ.ਯੂ. 8935 ਲੁਧਿਆਣਾ ਤੋਂ ਮੱਛੀ ਲੱਦ ਕੇ ਪਠਾਨਕੋਟ ਜਾ ਰਿਹਾ ਸੀ ਕਿ ਕਿਸੇ ਅਣਪਛਾਤੇ ਵਾਹਨ ਨਾਲ ਟਕਰਾ ਜਾਣ ਕਾਰਨ ਉਕਤ ਹਾਦਸਾ ਵਾਪਰ ਗਿਆ ਅਤੇ ਪਿਕਅੱਪ ਗੱਡੀ ਵਿੱਚ ਸਵਾਰ ਦੋ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ।
ਇਹ ਵੀ ਪੜ੍ਹੋ: ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਅੱਜ
ਧੁੰਦ ਦੌਰਾਨ ਬੀਐਸਐਫ ਵੀ ਹੋਈ ਚੌਕਸ: ਪੰਜਾਬ ਵਿਚ ਅਟਾਰੀ ਵਾਹਗਾ ਭਾਰਤ ਪਾਕਿਸਤਾਨ ਸਰਹੱਦੀ ਚੌਕੀ 'ਤੇ ਸੁਰੱਖਿਆ ਬਲਾਂ ਨੇ ਗਸ਼ਤ ਅਤੇ ਚੌਕਸੀ ਵਧਾ ਦਿੱਤੀ ਹੈ ਕਿਉਂਕਿ ਧੁੰਦ ਦੀ ਸੰਘਣੀ ਚਾਦਰ ਕਾਰਨ ਦ੍ਰਿਸ਼ਟੀ ਬਹੁਤ ਘੱਟ ਗਈ ਹੈ। ਬੀਐਸਐਫ ਦੇ ਜਵਾਨਾਂ ਦੇ ਅਨੁਸਾਰ, ਕੁਝ ਖੇਤਰਾਂ ਵਿੱਚ ਵਿਜ਼ੀਬਿਲਟੀ 10 ਮੀਟਰ ਤੋਂ ਵੀ ਘੱਟ ਹੋ ਗਈ ਹੈ, ਜਿਸ ਨਾਲ ਪਾਕਿਸਤਾਨੀ ਏਜੰਟਾਂ ਜਾਂ ਅੱਤਵਾਦੀਆਂ ਦੁਆਰਾ ਘੁਸਪੈਠ ਦੀ ਇੱਕ ਵੱਖਰੀ ਸੰਭਾਵਨਾ ਬਣ ਗਈ ਹੈ। ਹਾਲਾਂਕਿ ਬੀਐਸਐਫ ਦੇ ਇੱਕ ਸੀਨੀਅਰ ਅਧਿਕਾਰੀ ਨੇ ਏਐਨਆਈ ਨੂੰ ਦੱਸਿਆ ਕਿ ਫੋਰਸ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਲਈ ਵਚਨਬੱਧ ਹੈ।