ETV Bharat / state

ਪੰਜਾਬ ਦੇ ਕੰਢੀ ਖੇਤਰਾਂ ਨੂੰ ਸੈਰ ਸਪਾਟਾ ਹੱਬ ਬਣਾਉਣਾ ਚਾਹੁੰਦੀ ਸਰਕਾਰ, ਪਹਿਲਾਂ ਦੇ ਕਈ ਪ੍ਰੋਜੈਕਟ ਗਏ ਠੰਢੇ ਬਸਤੇ 'ਚ - ਖਾਸ ਰਿਪੋਰਟ - Punjab News

ਪੰਜਾਬ ਨੂੰ ਟੂਰਿਜ਼ਟ ਹੱਬ ਬਣਾਉਣ ਲਈ ਬਹੁਤ ਸਾਰੀਆਂ ਸਰਕਾਰਾਂ ਨੇ ਯਤਨ ਕੀਤੇ ਹਨ ਪਰ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਠਾਨਕੋਟ ਅਤੇ ਹਿਮਾਚਲ ਦੀ ਸਰਹੱਦ ਨਾਲ ਲੱਗਦੇ ਰਣਜੀਤ ਸਾਗਰ ਡੈਮ ਦੀ ਫੇਰੀ ਤੋਂ ਬਾਅਦ ਕਿਹਾ ਕਿ ਸੂਬੇ ਨੂੰ ਸੈਰ ਸਪਾਟੇ ਦਾ ਹੱਬ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਪੰਜਾਬ ਵਿੱਚ ਸੈਰ-ਸਪਾਟੇ ਲਈ ਅਥਾਹ ਸੰਭਾਵਨਾਵਾਂ ਨੇ ਅਤੇ ਸਰਕਾਰ ਆਪਣੇ ਇਸ ਮੰਤਵ ਨੂੰ ਜਲਦ ਪੂਰਾ ਕਰੇਗੀ।

The state government will develop Punjab as a tourism hub
ਪੰਜਾਬ ਦੇ ਕੰਢੀ ਖੇਤਰਾਂ ਨੂੰ ਸੈਰ ਸਪਾਟਾ ਹੱਬ ਬਣਾਉਣਾ ਚਾਹੁੰਦੀ ਸਰਕਾਰ, ਪਹਿਲਾਂ ਦੇ ਕਈ ਪ੍ਰੋਜੈਕਟ ਗਏ ਠੰਢੇ ਬਸਤੇ 'ਚ - ਖਾਸ ਰਿਪੋਰਟ
author img

By

Published : Jul 6, 2023, 5:41 PM IST

ਸਰਕਾਰ ਸਕੀਮ ਨੂੰ ਚੜ੍ਹਾਇਆ ਜਾਵੇ ਸਿਰੇ

ਚੰਡੀਗੜ੍ਹ:
ਪੰਜਾਬ ਦੇ ਕੰਢੀ ਖੇਤਰ ਟੂਰਿਜ਼ਮ ਹੱਬ ਵਜੋਂ ਵਿਕਸਿਤ ਹੋਣਗੇ ਅਤੇ ਕੰਢੀ ਖੇਤਰਾਂ ਵਿਚ ਟੂਰਿਸਟਾਂ ਦਾ ਆਉਣਾ-ਜਾਣਾ ਬਣਿਆ ਰਹੇਗਾ। ਰਣਜੀਤ ਸਾਗਰ ਡੈਮ ਅਤੇ ਸ਼ਾਹਪੁਰ ਕੰਢੀ ਨੂੰ ਵੱਡੇ ਟੂਰਿਜ਼ਮ ਹੱਬ ਵਜੋਂ ਵਿਕਸਿਤ ਕੀਤਾ ਜਾਵੇਗਾ। ਇਸ ਦੇ ਨਾਲ ਹੀ ਹੁਸ਼ਿਆਰਪੁਰ ਨਾਲ ਲੱਗਦੇ ਕੰਢੀ ਖੇਤਰ ਨੂੰ ਸਰਕਾਰ ਸੈਰ-ਸਪਾਟਾ ਲਈ ਵਿਕਸਿਤ ਕਰਨਾ ਚਾਹੁੰਦੀ ਹੈ। ਸਰਕਾਰ ਦਾ ਦਾਅਵਾ ਹੈ ਕਿ ਇਸ ਨਾਲ ਸੈਰ ਸਪਾਟਾ ਅਤੇ ਟੂਰਿਜ਼ਮ ਉਦਯੋਗ ਨੂੰ ਬਲ ਮਿਲੇਗਾ। ਇਸ ਤੋਂ ਪਹਿਲਾ ਵੀ ਸਰਕਾਰਾਂ ਨੇ ਸਮੇਂ-ਸਮੇਂ 'ਤੇ ਸੈਰ ਸਪਾਟਾ ਨੂੰ ਉਤਸ਼ਾਹਿਤ ਕਰਨ ਲਈ ਕਈ ਪ੍ਰਾਜੈਕਟਸ ਨੂੰ ਹਰੀ ਝੰਡੀ ਦਿੱਤੀ ਸੀ। ਸ੍ਰੀ ਅਨੰਦਪੁਰ ਸਾਹਿਬ ਵਿੱਚ ਫਾਈਵ ਸਟਾਰ ਹੋਟਲ ਤੋਂ ਲੈ ਕੇ ਖਾਲਸਾ ਹੈਰੀਟੇਜ ਪਾਰਕ ਨੂੰ ਸੈਰ ਸਪਾਟਾ ਹੱਬ ਵਜੋਂ ਵਿਕਸਤ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਅੱਜ ਤੱਕ ਇਹ ਪ੍ਰਾਜੈਕਟ ਠੰਢੇ ਬਸਤੇ ਵਿੱਚ ਪਏ ਹਨ ਅਤੇ ਕਰੋੜਾਂ ਦਾ ਬਜਟ ਲੱਗਣ ਤੋਂ ਬਾਅਦ ਵੀ ਇਹ ਸੈਰ-ਸਪਾਟਾ ਹੱਬ ਅੱਜ ਖੰਡਰ ਦਾ ਰੂਪ ਧਾਰਨ ਕਰ ਚੁੱਕੇ ਹਨ। ਹੁਣ ਰਣਜੀਤ ਸਾਗਰ ਡੈਮ ਅਤੇ ਸ਼ਾਹਪੁਰੀ ਕੰਢੀ ਲਈ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਦੋਵੇਂ ਥਾਵਾਂ ਪੰਜਾਬ ਵਿੱਚ ਵੱਡੇ ਸੈਰ ਸਪਾਟਾ ਸਥਾਨ ਵਜੋਂ ਉਭਰਨਗੀਆਂ।

ਪੰਜਾਬ ਸੈਰ ਸਪਾਟਾ ਵਿਭਾਗ ਨੂੰ ਮਿਲੇਗਾ ਹੁਲਾਰਾ: ਰਣਜੀਤ ਸਾਗਰ ਡੈਮ ਅਤੇ ਸ਼ਾਹਪੁਰ ਕੰਢੀ ਦੇ ਆਲੇ-ਦੁਆਲੇ ਨਜ਼ਾਰਾ ਬੜਾ ਹੀ ਮਨਮੋਹਕ ਹੈ ਅਤੇ ਲੋਕ ਇੱਥੇ ਜਾ ਕੇ ਆਪਣਾ ਸਮਾਂ ਬਤੀਤ ਕਰਨ ਦੀ ਦਿਲਚਸਪੀ ਵੀ ਰੱਖਦੇ ਹਨ। ਇਹ ਦੋਵੇਂ ਹੀ ਪ੍ਰਾਜੋਕੈਟ ਪਠਾਨਕੋਟ ਜ਼ਿਲ੍ਹੇ ਵਿੱਚ ਮੌਜੂਦ ਹਨ ਅਤੇ ਪਠਾਨਕੋਟ ਪੰਜਾਬ ਦਾ ਅਜਿਹਾ ਜ਼ਿਲ੍ਹਾ ਹੈ, ਜਿਦੀ ਸਰਹੱਦ ਜੰਮੂ ਕਸ਼ਮੀਰ ਅਤੇ ਹਿਮਾਚਲ ਨਾਲ ਜੁੜਦੀ ਹੈ। ਹਿਮਾਚਲ ਜਾਣ ਵਾਲਿਆਂ ਨੂੰ ਵੀ ਪਠਾਨਕੋਟ ਹੋ ਕੇ ਜਾਣਾ ਪੈਂਦਾ ਹੈ ਅਤੇ ਜੰਮੂ ਕਸ਼ਮੀਰ ਜਾਣ ਵਾਲੇ ਸੈਲਾਨੀ ਵੀ ਪਠਾਨਕੋਟ ਵਿੱਚੋਂ ਗੁਜਰਦੇ ਹਨ। ਪਹਾੜੀ ਖੇਤਰ ਹੋਣ ਕਰਕੇ ਪਠਾਨਕੋਟ ਦੀਆਂ ਰਮਨੀਕ ਥਾਵਾਂ ਅਤੇ ਪਹਾੜਾਂ ਦੀਆਂ ਵਾਦੀਆਂ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਦੀਆਂ ਹਨ। ਕਸ਼ਮੀਰ ਅਤੇ ਹਿਮਾਚਲ ਜਾਣ ਵਾਲੇ ਸੈਲਾਨੀ ਰਣਜੀਤ ਸਾਗਰ ਡੈਮ ਅਤੇ ਸ਼ਾਹਪੁਰ ਕੰਢੀ ਦਾ ਨਜ਼ਾਰਾ ਵੇਖਣ ਵੀ ਜ਼ਰੂਰ ਆਉਂਣਗੇ। ਇਸ ਲਈ ਸੈਰ-ਸਪਾਟਾ ਕੇਂਦਰ ਵਜੋਂ ਇਹਨਾਂ ਥਾਵਾਂ ਨੂੰ ਵਿਕਸਤ ਕਰਨ ਨਾਲ ਪੰਜਾਬ ਦੇ ਸੈਰ ਸਪਾਟਾ ਵਿਭਾਗ ਨੂੰ ਫਾਇਦਾ ਹੋਣਾ ਲਾਜ਼ਮੀ ਮੰਨਿਆ ਜਾ ਰਿਹਾ ਹੈ।

Punjab as a tourism hub
ਕੰਢੀ ਇਲਾਕੇ ਵਿੱਚ ਟੂਰਿਜ਼ਮ

ਸ਼ਾਹਪੁਰ ਕੰਢੀ ਅਤੇ ਰਣਜੀਤ ਸਾਗਰ ਡੈਮ ਦੀ ਖੂਬਸੂਰਤੀ: ਸ਼ਾਹਪੁਰਕੰਡੀ ਡੈਮ ਪ੍ਰਾਜੈਕਟ ਪਠਾਨਕੋਟ ਜ਼ਿਲ੍ਹੇ ਵਿੱਚ ਰਾਵੀ ਦਰਿਆ 'ਤੇ ਸਥਿਤ ਹੈ। ਸ਼ਾਹਪੁਰਕੰਡੀ ਡੈਮ ਤੋਂ ਹੇਠਾਂ ਵੱਲ ਜਾਣ ਵਾਲੇ ਹਾਈਡਲ ਚੈਨਲ 'ਤੇ ਬਿਜਲੀ ਘਰ ਬਣਾਏ ਜਾਣਗੇ। ਰਣਜੀਤ ਸਾਗਰ ਡੈਮ ਤੋਂ ਛੱਡੇ ਜਾਣ ਵਾਲੇ ਪਾਣੀ ਨੂੰ ਇਸ ਪ੍ਰਾਜੈਕਟ ਲਈ ਬਿਜਲੀ ਪੈਦਾ ਕਰਨ ਲਈ ਵਰਤਿਆ ਜਾਣਾ ਹੈ। ਇਹ ਪ੍ਰਾਜੈਕਟ 206 ਮੈਗਾਵਾਟ ਤੱਕ ਦੀ ਬਿਜਲੀ ਪੈਦਾ ਕਰੇਗਾ ਅਤੇ ਪੰਜਾਬ (5,000 ਹੈਕਟੇਅਰ) ਅਤੇ ਜੰਮੂ ਅਤੇ ਕਸ਼ਮੀਰ (32,173 ਹੈਕਟੇਅਰ) ਨੂੰ ਸਿੰਚਾਈ ਪ੍ਰਦਾਨ ਕਰੇਗਾ। ਡੈਮ ਦਾ ਨਿਰਮਾਣ ਭਾਰਤ ਅਤੇ ਪਾਕਿਸਤਾਨ ਦਰਮਿਆਨ ਦਰਿਆਵਾਂ ਦੀ ਵੰਡ ਸਬੰਧੀ ਸਿੰਧੂ ਜਲ ਸੰਧੀ ਦੇ ਢਾਂਚੇ ਦੇ ਅਨੁਸਾਰ ਹੈ। ਇਸ ਪ੍ਰਾਜੈਕਟ ਵਿੱਚ ਦੋ ਪਾਵਰ ਹਾਊਸ 6 ਨੰਬਰਾਂ ਵਿੱਚ ਸਥਿਤ ਸੱਤ ਹਾਈਡਰੋ-ਜਨਰੇਟਿੰਗ ਸੈੱਟ ਸ਼ਾਮਲ ਹਨ। ਰਣਜੀਤ ਸਾਗਰ ਡੈਮ ਜਿਸ ਨੂੰ ਥੀਨ ਡੈਮ ਵੀ ਕਿਹਾ ਜਾਂਦਾ ਹੈ। ਕੇਂਦਰ ਸ਼ਾਸਤ ਪ੍ਰਦੇਸ਼, ਜੰਮੂ ਅਤੇ ਕਸ਼ਮੀਰ ਅਤੇ ਰਾਜ ਪੰਜਾਬ ਦੀ ਸਰਹੱਦ 'ਤੇ ਰਾਵੀ ਦਰਿਆ 'ਤੇ ਪੰਜਾਬ ਸਿੰਚਾਈ ਵਿਭਾਗ ਦੁਆਰਾ ਬਣਾਏ ਗਏ ਇੱਕ ਪਣ-ਬਿਜਲੀ ਪ੍ਰਾਜੈਕਟ ਦਾ ਹਿੱਸਾ ਹੈ। ਇਹ ਮਾਧੋਪੁਰ ਬੈਰਾਜ ਦੇ ਉੱਪਰ ਵੱਲ ਨੂੰ ਮਾਧੋਪੁਰ ਵਿਖੇ ਸਥਿਤ ਹੈ। ਜਲ ਭੰਡਾਰ ਦਾ ਇੱਕ ਵੱਡਾ ਹਿੱਸਾ, 60% ਤੱਕ, ਜੰਮੂ ਅਤੇ ਕਸ਼ਮੀਰ ਵਿੱਚ ਆਉਂਦਾ ਹੈ। ਡੈਮ ਪੰਜਾਬ ਰਾਜ ਦੇ ਪਠਾਨਕੋਟ ਅਤੇ ਜੰਮੂ ਅਤੇ ਕਸ਼ਮੀਰ ਦੇ ਕਠੂਆ ਦੋਵਾਂ ਤੋਂ 30 ਕਿਲੋਮੀਟਰ ਦੇ ਆਸਪਾਸ ਅਤੇ ਬਰਾਬਰ ਦੂਰੀ 'ਤੇ ਹੈ। ਇਸ ਪ੍ਰਾਜੈਕਟ ਦੀ ਵਰਤੋਂ ਸਿੰਚਾਈ ਅਤੇ ਬਿਜਲੀ ਉਤਪਾਦਨ ਦੋਵਾਂ ਲਈ ਕੀਤੀ ਜਾਂਦੀ ਹੈ। ਇਹ ਪ੍ਰਾਜੈਕਟ 600 ਮੈਗਾਵਾਟ ਦੀ ਸਮਰੱਥਾ ਵਾਲਾ ਪੰਜਾਬ ਦਾ ਸਭ ਤੋਂ ਵੱਡਾ ਪਣਬਿਜਲੀ ਡੈਮ ਹੈ। ਇਹਨਾਂ ਨੂੰ ਸੈਰ ਸਪਾਟਾ ਵਜੋਂ ਉਤਸ਼ਾਹਿਤ ਕਰਨ ਲਈ ਪਾਣੀ ਵਾਲੀਆਂ ਖੇਡਾਂ, ਕਿਸ਼ਤੀਆਂ ਅਤੇ ਇਸਦੇ ਆਲੇ-ਦੁਆਲੇ ਟਾਊਨਸ਼ਿਪ ਬਣਾਇਆ ਜਾ ਰਿਹਾ ਹੈ।

ਪੰਜਾਬ ਵਿੱਚ ਸੈਰ ਸਪਾਟਾ ਲਈ ਕਈ ਥਾਵਾਂ: ਪੰਜਾਬ 'ਚ ਸੈਰ ਸਪਾਟਾ ਲਈ ਸਭ ਤੋਂ ਮਨਪਸੰਦ ਹੈ ਸ੍ਰੀ ਹਰਮੰਦਿਰ ਸਾਹਿਬ ਹੈ। ਜਿਥੇ ਦੇਸ਼ਾਂ-ਵਿਦੇਸ਼ਾਂ ਤੋਂ ਸੰਗਤ ਨਤਮਸਤਕ ਹੋਣ ਪਹੁੰਚਦੀ ਹੈ। ਅਟਾਰੀ ਸਥਿਤ ਵਾਹਘਾ ਬਾਰਡਰ, ਅਨੰਦਪੁਰ ਸਾਹਿਬ 'ਚ ਵਿਰਾਸਤ ਏ ਖਾਲਸਾ, ਹੁਸ਼ਿਆਰਪੁਰ 'ਚ ਪਾਂਡਵਾ ਦਾ ਸਥਾਨ ਅਤੇ ਅੰਗਰੇਜ਼ਾਂ ਦੇ ਸਮੇਂ ਦਾ ਕਿਲਾ, ਖੱਟਕੜ ਕਲਾਂ, ਜੰਗ ਏ ਅਜ਼ਾਦੀ, ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ, ਸਾਇੰਸ ਸਿਟੀ ਕਪੂਰਥਲਾ, ਰਾਣਾ ਕਪੂਰ ਮਹਿਲ ਕਪੂਰਥਲਾ, ਪਟਿਆਲਾ ਸ਼ੀਸ਼ ਮਹਿਲ, ਕਿਲ੍ਹਾ ਮੁਬਾਰਕ ਅਤੇ ਬਠਿੰਡਾ ਦਾ ਕਿਲ੍ਹੇ ਅਤੇ ਥਰਮਲ ਸੈਰ ਸਪਾਟੇ ਲਈ ਸੈਲਾਨੀਆਂ ਦੀ ਮੁੱਖ ਪਸੰਦ ਵਜੋਂ ਹਨ।

Punjab as a tourism hub
ਸੈਪ ਸਪਾਟਾ ਲਈ ਸਰਕਾਰ ਦਾ ਬਜਟ

ਸੈਰ ਸਪਾਟਾ ਵਿਭਾਗ ਨੂੰ ਇਕੱਠਾ ਹੋਇਆ 160 ਕਰੋੜ ਰੁਪਏ ਦਾ ਮਾਲੀਆ: ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਬਜਟ ਲਈ ਸੈਰ ਸਪਾਟਾ ਅਤੇ ਸੱਭਿਆਚਾਰ ਲਈ 281 ਕਰੋੜ ਰੁਪਏ ਰੱਖੇ ਗਏ। ਸਰਕਾਰੀ ਅੰਕੜਿਆਂ ਮੁਤਾਬਿਕ 160 ਕਰੋੜ ਦੇ ਕਰੀਬ ਦਾ ਮਾਲੀਆ ਸੈਰ ਸਪਾਟੇ ਵਿਭਾਗ ਤੋਂ ਇਕੱਠਾ ਕੀਤਾ ਗਿਆ। 2019-20 ਦੇ ਅੰਕੜਿਆਂ ਮੁਤਾਬਿਕ 1.57 ਪ੍ਰਤੀਸ਼ਤ ਟੂਰਿਸਟ ਹਰ ਸਾਲ ਪੰਜਾਬ ਆਉਂਦੇ ਹਨ। ਸਾਲ 2021 ਦੌਰਾਨ ਪੰਜਾਬ ਵਿੱਚ ਕੁੱਲ 2,96,48,567 ਸੈਲਾਨੀ ਆਏ ਜਿਹਨਾਂ ਵਿਚੋਂ 2,66,40,432 ਘਰੇਲੂ ਅਤੇ 3,08,135 ਵਿਦੇਸ਼ੀ ਸੈਲਾਨੀ ਸਨ।

Punjab as a tourism hub
ਸੈਰ ਸਪਾਟਾ ਬਣਾਉਣ ਦਾ ਅਹਿਦ

ਪੰਜਾਬ 'ਚ ਸੈਰ ਸਪਾਟਾ ਦੀ ਸਥਿਤੀ: ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪ੍ਰੋਫੈਸਰ ਨਵਜੋਤ ਕਹਿੰਦੇ ਹਨ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਕੰਢੀ ਖੇਤਰ ਵਿੱਚ ਸੈਰ ਸਪਾਟਾ ਉਤਸ਼ਾਹਿਤ ਕਰਨ ਨਾਲ ਪੰਜਾਬ 'ਚ ਟੂਰਿਜ਼ਮ ਖੇਤਰ ਨੂੰ ਬਲ ਮਿਲੇਗਾ। ਟੂਰਿਜ਼ਮ ਉਦਯੋਗ ਵਿੱਚ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ। ਇਸ ਤੋਂ ਪਹਿਲਾਂ ਵੀ ਸਰਕਾਰਾਂ ਕਈ ਨੀਤੀਆਂ ਪੰਜਾਬ ਵਿੱਚ ਟੂਰਿਜ਼ਮ ਨੂੰ ਉਤਸ਼ਾਹਿਤ ਕਰਨ ਲਈ ਲਿਆਈਆਂ ਸਨ ਪਰ ਰਾਜਨੀਤਕ ਇੱਛਾ ਸ਼ਕਤੀ ਦੀ ਕਮੀ ਕਾਰਨ ਕਈ ਪ੍ਰੋਜੈਕਟ ਨੇਪਰੇ ਨਹੀਂ ਚੜ੍ਹ ਸਕੇ ਅਤੇ ਕੁਝ ਪ੍ਰਾਜੈਕਟ ਬੰਦ ਹੀ ਹੋ ਗਏ। ਅਜਿਹੇ ਵਿੱਚ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਰਣਜੀਤ ਸਾਗਰ ਡੈਮ ਅਤੇ ਸ਼ਾਹਪੁਰੀ ਕੰਢੀ ਨੂੰ ਸੈਰ ਸਪਾਟਾ ਹੱਬ ਵਜੋਂ ਉਤਸ਼ਾਹਿਤ ਕਰਨ ਲਈ ਇੱਛਾ ਸ਼ਕਤੀ ਵਿਖਾਵੇ ਅਤੇ ਯਕੀਨੀ ਬਣਾਵੇ ਕਿ ਇਹ ਪ੍ਰਾਜੈਕਟ ਪੂਰੇ ਹੋ ਜਾਣ। ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਅਤੇ ਜੇਕਰ ਸਰਕਾਰ ਚਾਹੇ ਤਾਂ ਸੈਰ ਸਪਾਟਾ ਲਈ ਵੀ ਪੰਜਾਬ ਨੂੰ ਵਿਕਸਿਤ ਕਰ ਸਕਦੀ ਹੈ। ਟੂਰਿਜ਼ਮ ਸੈਕਟਰ ਵਿੱਚੋਂ ਵੀ ਸਰਕਾਰ ਚੰਗਾ ਮਾਲੀਆ ਇਕੱਠਾ ਕਰ ਸਕਦੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.