ਲੁਧਿਆਣਾ: ਬੀਤੇ ਦਿਨੀਂ ਮਸ਼ਹੂਰ ਪੰਜਾਬੀ ਗਾਇਕ ਸਤਿੰਦਰ ਸਰਤਾਜ ਦੇ ਇੱਕ ਪ੍ਰੋਗਰਾਮ ਦਾ ਪ੍ਰਬੰਧ ਲੁਧਿਆਣਾ ਦੇ ਇਨਡੋਰ ਸਟੇਡੀਅਮ ਵਿੱਚ ਕੀਤਾ ਗਿਆ ਸੀ। ਇਸ ਤੋਂ ਬਾਅਦ ਇਹ ਸ਼ੌਅ ਲੁਧਿਆਣਾ ਦੇ ਪੱਖੋਵਾਲ ਰੋਡ ਉੱਤੇ ਸਥਿਤ ਇਨਡੋਰ ਸਟੇਡੀਅਮ ਵਿੱਚ ਹੋਇਆ ਸੀ, ਪਰ ਇਸ ਦੌਰਾਨ ਕੰਟਰੋਲ ਰੂਮ ਦੇ ਵਿੱਚ ਕਿਸੇ ਨੇ ਫੋਨ ਕਰਕੇ ਬੰਬ ਦੀ ਅਫਵਾਹ ਫੈਲਾ ਦਿੱਤੀ। ਜਿਸ ਤੋਂ ਬਾਅਦ ਪੁਲਸ ਨੂੰ ਹੱਥਾਂ ਪੈਰਾਂ ਦੀ ਪੈ ਗਈ ਅਤੇ ਪੂਰੇ ਇਲਾਕੇ ਦੇ ਵਿੱਚ ਪੁਲਿਸ ਵੱਲੋਂ ਨਾਕਾਬੰਦੀ ਕੀਤੀ ਗਈ। ਇਨਡੋਰ ਸਟੇਡੀਅਮ ਵਿੱਚ ਵੀ ਸਤਿੰਦਰ ਸਰਤਾਜ ਦੇ ਚੱਲ ਰਹੇ ਸ਼ੌਅ ਵਿੱਚ ਡਾਗ ਸਕੁਐਡ ਦੇ ਨਾਲ ਅਤੇ ਬੰਬ ਸਕੂਆਡ ਦੇ ਨਾਲ ਪੁਲਿਸ ਵੱਲੋਂ ਛਾਣਬੀਣ ਕੀਤੀ ਗਈ ਸੀ। ਜਿਸ ਦੀ ਪੁਸ਼ਟੀ ਹੀ ਲੁਧਿਆਣਾ ਦੇ ਡੀਸੀਪੀ ਹੈੱਡਕੁਆਟਰ ਸਮੀਰ ਵਰਮਾ ਨੇ ਕੀਤੀ ਹੈ।
ਰੇਹੜੀ ਲਗਾਉਣ ਵਾਲੇ ਸ਼ਖ਼ਸ ਦੇ ਫੌਨ ਤੋਂ ਕੀਤੀ ਗਈ ਸੀ ਕਾਲ: ਚਲਦੇ ਹੋਏ ਸਤਿੰਦਰ ਸਰਤਾਜ ਦੇ ਸ਼ੋਅ ਵਿੱਚ ਪੁਲਿਸ ਵੱਲੋਂ ਚੈਕਿੰਗ ਅਭਿਆਨ ਚਲਾਇਆ ਗਿਆ। ਜਿਸ ਤੋਂ ਬਾਅਦ ਪੁਲਿਸ ਨੇ ਮੋਬਾਇਲ ਫੋਨ ਨੂੰ ਟ੍ਰੇਸ ਕੀਤਾ ਤਾਂ ਉਹ ਕਿਸੇ ਆਈਸਕ੍ਰੀਮ ਦੀ ਰੇਹੜੀ ਲਗਾਉਣ ਵਾਲੇ ਪ੍ਰਵਾਸੀ ਦਾ ਨਿਕਲਿਆ। ਜੋ ਕਿ ਲੁਧਿਆਣਾ ਦੇ ਮਾਡਲ ਟਾਉਨ ਇਲਾਕੇ ਦੇ ਵਿੱਚ ਆਈਸਕਰੀਮ ਦੀ ਰਹੇੜੀ ਲਗਾਉਂਦਾ ਹੈ ਅਤੇ ਜਦੋਂ ਪੁਲੀਸ ਨੇ ਉਸ ਨੂੰ ਪੁੱਛਗਿੱਛ ਕੀਤੀ ਤਾਂ ਉਸ ਨੇ ਦੱਸਿਆ ਕਿ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਉਸ ਦਾ ਮੋਬਾਈਲ ਬਹਾਨੇ ਨਾਲ ਲੈ ਕੇ ਕੰਟਰੋਲ ਰੂਮ ਫੋਨ ਕਰ ਦਿੱਤਾ ਗਿਆ ਸੀ। ਜਿਸ ਬਾਰੇ ਉਸ ਨੂੰ ਵੀ ਬਾਅਦ ਵਿੱਚ ਪਤਾ ਲੱਗਾ, ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਮੁਤਾਬਕ ਜਿਸ ਕਿਸੇ ਨੇ ਵੀ ਇਹ ਅਫ਼ਵਾਹ ਫਲਾਈ ਸੀ ਉਸ ਸਬੰਧੀ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਅਫਵਾਹ ਮਿਲਣ ਤੋਂ ਬਾਅਦ ਪੁਲਿਸ ਨੂੰ ਭਾਜੜਾਂ ਪੈ ਗਈਆਂ: ਕਾਬਿਲੇਗੋਰ ਹੈ ਕਿ ਹਰ ਸਾਲ ਸਤਿੰਦਰ ਸਰਤਾਜ ਵੱਲੋਂ ਲੁਧਿਆਣਾ ਦੇ ਵਿੱਚ ਸ਼ੋਅ ਕੀਤਾ ਜਾਂਦਾ ਹੈ। ਜਿਸ ਵਿੱਚ ਸੈਂਕੜਿਆਂ ਦੀ ਤਾਦਾਦ ਦੇ ਵਿੱਚ ਲੁਧਿਆਣਾ ਵਾਸੀ ਜਾਂਦੇ ਨੇ ਅਤੇ ਵੱਡੇ ਪੱਧਰ ਉੱਤੇ ਸ਼ੌਅ ਕਰਵਾਇਆ ਜਾਂਦਾ ਹੈ। ਇਸ ਸ਼ੋਅ ਦੌਰਾਨ ਇਹ ਪ੍ਰੋਗਰਾਮ ਕਰਵਾਇਆ ਜਾਂਦਾ ਹੈ ਅਤੇ ਇਸ ਸ਼ੋਅ ਦੌਰਾਨ ਅਜਿਹੀ ਅਫਵਾਹ ਮਿਲਣ ਤੋਂ ਬਾਅਦ ਪੁਲਿਸ ਨੂੰ ਭਾਜੜਾਂ ਪੈ ਗਈਆਂ ਸਨ, ਜਿਸ ਦੀ ਪੁਸ਼ਟੀ ਲੁਧਿਆਣਾ ਦੇ ਏਡੀਸੀਪੀ ਵੱਲੋਂ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਹੈ ਕਿ ਅਸੀਂ ਹਾਲੇ ਵੀ ਇਸ ਮਾਮਲੇ ਦੀ ਤਫਤੀਸ਼ ਕਰ ਰਹੇ ਹਾਂ। ਸਾਨੂੰ ਉਸ ਇਲਾਕੇ ਦੀ ਕੁਝ ਸੀਸੀਟੀਵੀ ਤਸਵੀਰ ਵੀ ਹੈ ਅਤੇ ਉਮੀਦ ਹੈ ਕਿ ਉਹ ਜਲਦ ਇਹ ਅਫਵਾਹ ਫੈਲਾਉਣ ਵਾਲਿਆਂ ਨੂੰ ਗ੍ਰਿਫਤਾਰ ਕਰ ਲੈਣਗੇ।