ETV Bharat / state

ਚੰਡੀਗੜ੍ਹ ਦੇ ਨਵੇਂ ਐਸਐਸਪੀ ਦਾ ਨਾਂ ਹੋਇਆ ਤੈਅ, ਸੰਦੀਪ ਗਰਗ ਦੇ ਨਾਂ 'ਤੇ ਲੱਗੀ ਮੁਹਰ !

author img

By

Published : Dec 17, 2022, 10:39 AM IST

ਕੁਲਦੀਪ ਚਹਿਲ ਤੋਂ ਬਾਅਦ ਹੁਣ ਚੰਡੀਗੜ੍ਹ ਨੂੰ ਨਵਾਂ ਐਸਐਸਪੀ ਮਿਲ ਗਿਆ ਹੈ। ਸੂਤਰਾਂ ਦੇ ਹਵਾਲੇ ਤੋਂ ਖ਼ਬਰ ਆਈ ਹੈ ਕਿ ਇਸ ਵੇਲ੍ਹੇ ਮੁਹਾਲੀ ਦੇ ਐਸਐਸਪੀ ਸੰਦੀਪ ਗਰਗ ਦੇ ਨਾਂਅ ਨੂੰ ਫਾਇਨਲ ਕੀਤਾ ਗਿਆ ਹੈ।

The new SSP of Chandigarh will be Sandeep Garg

ਚੰਡੀਗੜ੍ਹ: ਕੁਲਦੀਪ ਚਹਿਲ ਤੋਂ ਬਾਅਦ ਹੁਣ ਚੰਡੀਗੜ੍ਹ ਨੂੰ ਨਵਾਂ ਐਸਐਸਪੀ ਮਿਲ ਗਿਆ ਹੈ। ਸੂਤਰਾਂ ਦੇ ਹਵਾਲੇ ਤੋਂ ਖ਼ਬਰ ਆਈ ਹੈ ਕਿ ਚੰਡੀਗੜ੍ਹ ਦੇ ਇਸ ਵੇਲ੍ਹੇ ਮੁਹਾਲੀ ਦੇ ਐਸਐਸਪੀ ਸੰਦੀਪ ਗਰਗ ਹਨ। ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਸੰਦੀਪ ਗਰਗ ਦੇ ਨਾਂ ਦੀ ਸਿਫ਼ਾਰਸ਼ ਕਰਦਿਆਂ ਨਿਯੁਕਤੀ ਦੀ ਫਾਈਲ ਗ੍ਰਹਿ ਮੰਤਰਾਲੇ ਨੂੰ ਭੇਜ ਦਿੱਤੀ ਹੈ।

ਇਸ ਵੇਲ੍ਹੇ ਮੋਹਾਲੀ ਦੇ ਐਸਐਸਪੀ ਹਨ ਗਰਗ: ਇਸ ਵੇਲ੍ਹੇ ਸੰਦੀਪ ਗਰਗ ਮੋਹਾਲੀ ਵਿਚ ਬਤੌਰ ਐਸਐਸਪੀ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ। ਹਾਲ ਹੀ ਦੇ ਵਿਚ ਗਰਗ ਨੂੰ ਮੁਹਾਲੀ ਵਿਚ ਐਸਐਸਪੀ ਦਾ ਚਾਰਜ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਉਹ ਰੋਪੜ ਦੇ ਐਸਐਸਪੀ ਸਨ। 14 ਨਵੰਬਰ ਨੂੰ ਹੀ ਉਨ੍ਹਾਂ ਨੇ ਮੋਹਾਲੀ ਦੀ ਕਮਾਨ ਸੰਭਾਲੀ ਸੀ। ਸੰਦੀਪ ਗਰਗ ਬਾਰੇ ਇਕ ਹੋਰ ਗੱਲ ਬੜੀ ਦਿਲਚਸਪ ਹੈ ਕਿ ਉਨ੍ਹਾਂ ਕੋਲ ਡਾਕਟਰੀ ਦੀ ਡਿਗਰੀ ਹੈ, ਉਹ ਐਮਬੀਬੀਐਸ ਹਨ। ਗਰਗ 2012 ਬੈਚ ਦੇ ਆਈਪੀਐਸ ਅਫ਼ਸਰ ਹਨ। ਉਹ ਸੰਗਰੂਰ, ਪਟਿਆਲਾ, ਜਲੰਧਰ, ਮਾਨਸਾ ਅਤੇ ਰੋਪੜ ਦੇ ਐਸਐਸਪੀ ਵੀ ਰਹਿ ਚੁੱਕੇ ਹਨ। ਦੱਸ ਦਈਏ ਕਿ ਪੰਜਾਬ ਸਰਕਾਰ ਨੇ 3 ਅਫ਼ਸਰਾਂ ਦੇ ਨਾਂ ਗਵਰਨਰ ਨੂੰ ਭੇਜੇ ਸਨ।

ਕੁਲਦੀਪ ਚਹਿਲ ਨੂੰ ਕੀਤਾ ਗਿਆ ਰਿਲੀਵ: ਦੱਸ ਦਈਏ ਕਿ ਕੁਲਦੀਪ ਚਹਿਲ ਨੂੰ ਸੇਵਾਵਾਂ ਖ਼ਤਮ ਹੋਣ ਤੋਂ ਨੋ ਮਹੀਨੇ ਪਹਿਲਾਂ ਤੁਰੰਤ ਪ੍ਰਭਾਵ ਦੇ ਨਾਲ ਰਿਲੀਵ ਕਰ ਦਿੱਤਾ ਗਿਆ। ਇਸ ਤੋਂ ਬਾਅਦ ਪੰਜਾਬ ਸਰਕਾਰ ਅਤੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਵਿਚਾਲੇ ਟਕਰਾਅ ਦੀ ਸਥਿਤੀ ਪੈਦਾ ਹੋ ਗਈ ਸੀ। ਕੁਲਦੀਪ ਚਹਿਲ 2009 ਦੇ ਆਈਪੀਐਸ ਅਧਿਕਾਰੀ ਹਨ। ਹਾਲਾਂਕਿ ਕੁਲਦੀਪ ਚਹਿਲ ਦਾ ਨਾਂ ਅਪਰਾਧ ਕੰਟਰੋਲ ਕਰਨ ਲਈ ਜਾਣਿਆ ਜਾਂਦਾ ਹੈ, ਪਰ ਗਵਰਨਰ ਹਾਊਸ ਨੇ ਹਵਾਲਾ ਦਿੱਤਾ ਕਿ ਉਨ੍ਹਾਂ ਖ਼ਿਲਾਫ਼ ਲਗਾਤਾਰ ਮਿਲ ਰਹੀਆਂ ਸ਼ਿਕਾਇਤਾਂ ਕਰਕੇ ਉਨ੍ਹਾਂ ਨੂੰ ਅਚਾਨਕ ਰਿਲੀਵ ਕੀਤਾ ਗਿਆ ਹੈ।

ਮਨੀਸ਼ਾ ਚੌਧਰੀ ਨੂੰ ਦਿੱਤਾ ਗਿਆ ਐਡੀਸ਼ਨਲ ਚਾਰਜ: ਦੱਸ ਦੇਈਏ ਕਿ ਕੁਲਦੀਪ ਸਿੰਘ ਚਾਹਲ ਨੂੰ ਹਟਾਏ ਜਾਣ ਤੋਂ ਬਾਅਦ ਐਸਐਸਪੀ ਟਰੈਫਿਕ ਮਨੀਸ਼ਾ ਚੌਧਰੀ ਨੂੰ ਚੰਡੀਗੜ੍ਹ ਦੇ ਐਸਐਸਪੀ ਦੇ ਅਹੁਦੇ ਉੱਤੇ ਨਿਯੁਕਤ ਕੀਤਾ ਗਿਆ ਹੈ। ਮਨੀਸ਼ਾ ਹਰਿਆਣਾ ਕੇਡਰ ਦੀ ਆਈਪੀਐਸ ਅਧਿਕਾਰੀ ਹੈ। ਚੰਡੀਗੜ੍ਹ ਵਿਚ ਹਮੇਸ਼ਾ ਹੀ ਪੰਜਾਬ ਕੈਡਰ ਦਾ ਅਫ਼ਸਰ ਐਸਐਸਪੀ ਲਗਾਇਆ ਜਾਂਦਾ ਹੈ।

ਇਹ ਵੀ ਪੜ੍ਹੋ: ਖ਼ਬਰ ਦਾ ਅਸਰ ! ਲੁੱਟ ਦਾ ਸ਼ਿਕਾਰ ਹੋਏ ਵਿਦੇਸ਼ੀ ਨੌਜਵਾਨ ਦਾ ਮੋਬਾਇਲ ਬਰਾਮਦ, ਨੌਜਵਾਨ ਨੇ ਪੁਲਿਸ ਦਾ ਕੀਤਾ ਧੰਨਵਾਦ

ETV Bharat Logo

Copyright © 2024 Ushodaya Enterprises Pvt. Ltd., All Rights Reserved.