ਚੰਡੀਗੜ੍ਹ : ਪੰਜਾਬ ਦੇ ਅਪਰਾਧੀ ਅਤੇ ਧਾਰੂ ਗੈਂਗ ਦੇ ਕਿੰਗਪਿੰਨ ਮਨਦੀਪ ਸਿੰਘ ਦੂਹਰੇ ਕਤਲ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਦੋਸ਼ੀ ਮਨਦੀਪ ਸਿੰਘ ਨੇ ਹਾਈ ਕੋਰਟ ਵਿੱਚ ਸਾਲ 2019 ਵਿੱਚ ਮੰਗ ਕਰਦਿਆਂ ਇੱਕ ਪਟੀਸ਼ਨ ਦਾਖ਼ਲ ਕੀਤੀ ਸੀ, ਜਿਸ ਵਿੱਚ ਉਸਨੇ ਜੇਲ੍ਹ ਵਿੱਚ ਵਿਆਹ ਕਰਨ ਦੀ ਆਗਿਆ ਦੇ ਦਿੱਤੀ ਗਈ ਸੀ।
ਮਨਦੀਪ ਸਿੰਘ ਨੇ ਮੁੜ ਤੋਂ ਪਟੀਸ਼ਨ ਦਾਖ਼ਲ ਕਰ ਕਿਹਾ ਕਿ ਉਹ ਵਿਆਹ ਤੋਂ ਬਾਅਦ ਇੱਕ ਪਲ ਵੀ ਆਪਣੀ ਪਤਨੀ ਦੇ ਨਾਲ ਨਹੀਂ ਰਿਹਾ ਹੈ । ਅਜਿਹੇ ਵਿੱਚ ਉਸ ਨੂੰ ਪਤਨੀ ਦੇ ਨਾਲ ਸਮਾਂ ਬਿਤਾਉਣ ਦੇ ਲਈ ਪੈਰੋਲ ਦਿੱਤੀ ਜਾਵੇ। ਪਟੀਸ਼ਨ ਕਰਤਾ ਨੇ ਦੱਸਿਆ ਕਿ ਉਹ ਨੌਂ ਸਾਲਾਂ ਤੋਂ ਪੰਜਾਬ ਦੀ ਨਾਭਾ ਜੇਲ੍ਹ ਵਿੱਚ ਬੰਦ ਹੈ, ਪਟੀਸ਼ਨਕਰਤਾ ਦੀ ਪਤਨੀ ਦੇ ਨਾਲ ਕੁੱਝ ਸਮਾਂ ਬਿਤਾਉਣ ਦਾ ਮੌਕਾ ਦਿੱਤੇ ਜਾਣ ਤੋਂ ਰਾਜ ਵਿੱਚ ਕਾਨੂੰਨ ਵਿਵਸਥਾ ਤੇ ਕੋਈ ਫ਼ਰਕ ਨਹੀਂ ਪਵੇਗਾ।
ਗੈਂਗਸਟਰ ਵਿੱਕੀ ਗੌਂਡਰ ਅਤੇ ਜਸਵਿੰਦਰ ਸਿੰਘ ਕਾਕਾ ਦਾ ਸਾਥੀ ਹੈ ਪਟੀਸ਼ਨਕਰਤਾ
ਪਟੀਸ਼ਨ ਵਿੱਚ ਪੰਜਾਬ ਸਰਕਾਰ ਨੇ ਕਿਹਾ ਕਿ ਪਟੀਸ਼ਨਕਰਤਾ ਦੋਸ਼ੀ ਹੈ ਅਤੇ ਉਹ ਗੈਂਗਸਟਰ ਵਿੱਕੀ ਗੌਂਡਰ ਅਤੇ ਜਸਵਿੰਦਰ ਸਿੰਘ ਕਾਕਾ ਦਾ ਸਾਥੀ ਹੋਣ ਦੇ ਨਾਲ ਹੀ ਧਾਰੂ ਗੈਂਗ ਦਾ ਕਿੰਗਪਿਨ ਹੈ । ਦੂਹਰੇ ਕਤਲ ਦੇ ਸਹਿ ਆਰੋਪੀ ਜਸਵਿੰਦਰ ਕਾਕਾ ਨੂੰ ਮਿਲੀ ਪੈਰੋਲ ਦਾ ਫ਼ਾਇਦਾ ਚੁੱਕ ਉਹ ਫਰਾਰ ਹੋ ਗਿਆ ਸੀ । ਹੁਣ ਪੁਲੀਸ ਨੂੰ ਅਸ਼ੰਕਾ ਹੈ ਕਿ ਪਟੀਸ਼ਨਕਰਤਾ ਵੀ ਫਰਾਰ ਹੋ ਸਕਦਾ ਹੈ ਨਾਲ ਹੀ ਇਹ ਵੀ ਦੱਸਿਆ ਕਿ ਪਟੀਸ਼ਨਕਰਤਾ ਅਪਰਾਧੀ ਹੈ ਅਤੇ ਉਸ ਦੇ ਉੱਤੇ 12 ਐਫਆਈਆਰਜ਼ ਦਰਜ਼ ਸੀ ਜਿਨ੍ਹਾਂ ਵਿਚੋਂ ਛੇ ਵਿੱਚੋਂ ਬਰੀ ਹੋ ਚੁੱਕਾ ਹੈ ਜਦ ਕਿ ਪੰਜ ਵਿੱਚ ਟਰਾਇਲ ਪੈਂਡਿੰਗ ਹੈ ।
ਕਾਨੂੰਨ ਵਿਵਸਥਾ 'ਤੇ ਪੈ ਸਕਦਾ ਹੈ ਸੰਕਟ
ਹਾਈ ਕੋਰਟ ਨੇ ਪਟੀਸ਼ਨ ਖਾਰਿਜ਼ ਕਰਦੇ ਹੋਏ ਕਿਹਾ ਕਿ ਪਟੀਸ਼ਨਕਰਤਾ ਦੋਸ਼ੀ ਹੈ ਅਤੇ ਪੁਲੀਸ ਦੀ ਰਿਪੋਰਟ ਦੇ ਮੁਤਾਬਕ ਉਸ ਨੂੰ ਪੈਰੋਲ ਦਿੱਤੇ ਜਾਣ ਤੋਂ ਕਾਨੂੰਨ ਵਿਵਸਥਾ ਦਾ ਵੱਡਾ ਸੰਕਟ ਪੈਦਾ ਹੋ ਸਕਦਾ ਹੈ । ਜਿਸ ਕਰਕੇ ਇਹ ਪਟੀਸ਼ਨਕਰਤਾ ਦੀ ਪੈਰੋਲ ਦੀ ਮੰਗ ਨੂੰ ਖਾਰਜ ਕਰ ਦਿੱਤਾ।
ਇਹ ਵੀ ਪੜ੍ਹੋ: ਨੌਜਵਾਨ ਨੇ ਨਵੇਕਲੇ ਢੰਗ ਨਾਲ ਕੀਤਾ ਮੋਦੀ ਸਰਕਾਰ ਦਾ ਵਿਰੋਧ