ETV Bharat / state

Ram Rahim Update : ਹਾਈਕੋਰਟ ਪਹੁੰਚੀ ਰਾਮ ਰਹੀਮ 'ਤੇ ਜਲੰਧਰ 'ਚ ਦਰਜ ਹੋਈ FIR, ਪੜ੍ਹੋ ਹੁਣ ਬਾਬੇ ਨੇ ਕੀਤੀ ਕਿਹੜੀ ਮੰਗ - Dera Sirsa chief Ram Rahim

ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਉੱਤੇ ਜਲੰਧਰ ਵਿੱਚ ਦਰਜ ਹੋਈ ਐੱਫਆਈਆਰ ਹਾਈਕੋਰਟ ਪਹੁੰਚ ਗਈ ਹੈ। ਰਾਮ ਰਹੀਮ ਨੇ ਇਸਨੂੰ ਰੱਦ ਕਰਨ ਦੀ ਅਪੀਲ ਕੀਤੀ ਹੈ।

The FIR registered in Jalandhar against Ram Rahim reached the High Court
Ram Rahim Update : ਹਾਈਕੋਰਟ ਪਹੁੰਚੀ ਰਾਮ ਰਹੀਮ ਉੱਤੇ ਜਲੰਧਰ 'ਚ ਦਰਜ ਹੋਈ FIR, ਪੜ੍ਹੋ ਹੁਣ ਬਾਬੇ ਨੇ ਕੀਤੀ ਕਿਹੜੀ ਮੰਗ
author img

By

Published : Mar 16, 2023, 12:37 PM IST

Ram Rahim Update : ਹਾਈਕੋਰਟ ਪਹੁੰਚੀ ਰਾਮ ਰਹੀਮ ਉੱਤੇ ਜਲੰਧਰ 'ਚ ਦਰਜ ਹੋਈ FIR, ਪੜ੍ਹੋ ਹੁਣ ਬਾਬੇ ਨੇ ਕੀਤੀ ਕਿਹੜੀ ਮੰਗ

ਚੰਡੀਗੜ੍ਹ :
ਆਪਣੇ ਡੇਰੇ ਵਿੱਚ ਹੀ ਸਾਧਵੀਆਂ ਦਾ ਜਿਨਸੀ ਸੋਸ਼ਣ ਕਰਨ ਦੇ ਮਾਮਲੇ ਵਿੱਚ ਹਰਿਆਣਾ ਦੀ ਸੁਨਾਰੀਆ ਜੇਲ੍ਹ ਵਿੱਚ ਬੰਦ ਡੇਰਾ ਸਿਰਸਾ ਮੁਖੀ ਗੁਰਮੀਤ ਰਹੀਮ ਰਹੀਮ ਨੇ ਇੱਕ ਵਾਰ ਫਿਰ ਹਾਈਕੋਰਟ ਨੂੰ ਅਪੀਲ ਕੀਤੀ ਹੈ। ਤਾਜ਼ਾ ਜਾਣਕਾਰੀ ਮੁਤਾਬਿਕ ਡੇਰਾ ਮੁਖੀ ਰਾਮ ਰਹੀਮ ਦੇ ਖਿਲਾਫ ਜਲੰਧਰ ਵਿੱਚ ਇਕ FIR ਦਰਜ ਕੀਤੀ ਗਈ ਸੀ ਅਤੇ ਇਹ ਐੱਫਆਈਆਰ ਹੁਣ ਹਾਈਕੋਰਟ 'ਚ ਪਹੁੰਚ ਗਈ ਹੈ। ਪਰ ਦੂਜੇ ਪਾਸੇ ਰਾਮ ਰਹੀਮ ਨੇ ਹਾਈਕੋਰਟ 'ਚ ਜਲੰਧਰ 'ਚ ਦਰਜ ਇਹ FIR ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਹੈ।

ਰਾਮ ਰਹੀਮ ਉੱਤੇ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਨ ਦੇ ਇਲਜ਼ਾਮ : ਦਰਅਸਲ 15 ਮਾਰਚ ਨੂੰ ਜਲੰਧਰ 'ਚ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਨ ਦੇ ਇਲਜ਼ਾਮਾਂ ਹੇਠ ਇੱਕ ਐੱਫ.ਆਈ.ਆਰ. ਦਰਜ ਕੀਤੀ ਗਈ ਸੀ। ਇਸ ਮਾਮਲੇ ਵਿੱਚ ਅੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਰਾਮ ਰਹੀਮ ਖਿਲਾਫ ਦਰਜ FIR ਨੂੰ ਰੱਦ ਕਰਨ ਦੀ ਮੰਗ ਵਾਲੀ ਪਟੀਸ਼ਨ 'ਤੇ ਸੁਣਵਾਈ ਹੋਈ ਹੈ। ਹਾਲਾਂਕਿ ਰਾਮ ਰਹੀਮ ਵੱਲੋਂ ਦਾਇਰ ਪਟੀਸ਼ਨ 'ਤੇ ਪੰਜਾਬ ਪੁਲਸ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ ਤਾਂ ਜੋ ਇਸ ਉੱਤੇ ਉਹ ਆਪਣਾ ਸਪਸ਼ਟੀਕਰਨ ਦੇਣ। ਇਹ ਵੀ ਯਾਦ ਰਹੇ ਕਿ ਸਿਰਸਾ ਡੇਰੇ ਦੇ ਮੁਖੀ ਰਾਮ ਰਹੀਮ 'ਤੇ ਸੰਤ ਕਬੀਰ ਅਤੇ ਰਵਿਦਾਸ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਸੱਟ ਮਾਰਨ ਦੇ ਇਲਜ਼ਾਮਾਂ ਹੇਠ ਇੱਕ ਐੱਫ.ਆਈ.ਆਰ. ਜਲੰਧਰ 'ਚ ਦਰਜ ਹੋਈ ਹੈ।

ਇਹ ਵੀ ਪੜ੍ਹੋ : Traffic Police in Action Mode: ਬੁਲਟ ਦੇ ਪਟਾਕੇ ਪਾਉਣ ਵਾਲਿਆਂ ਨੂੰ ਪੁਲਿਸ ਦੀ ਚੇਤਾਵਨੀ, ਕਿਹਾ- ਸੁਧਰ ਜਾਓ ਨਹੀਂ, ਤਾਂ...

ਰਾਮ ਰਹੀਮ ਦੇ ਵਕੀਲ ਨੇ ਰੱਖਿਆ ਪੱਖ : ਦੂਜੇ ਪਾਸੇ, ਗੁਰਮੀਤ ਰਾਮ ਰਹੀਮ ਦੇ ਵਕੀਲ ਅਮਿਤ ਤਿਵਾਰੀ ਦਾ ਕਹਿਣਾ ਹੈ ਕਿ ਗੁਰਮੀਤ ਰਾਮ ਰਹੀਮ ਨੇ ਫਰਵਰੀ 2016 'ਚ ਇਕ ਭਾਸ਼ਣ ਦੌਰਾਨ ਸਤਿਸੰਗ 'ਚ ਕਿਤਾਬਾਂ ਦੇ ਆਧਾਰ 'ਤੇ ਇਹ ਘਟਨਾ ਦੱਸੀ ਸੀ, ਜਿਸਦਾ ਮਕਸਦ ਸਤਿਸੰਗ ਵਿਚ ਆਏ ਲੋਕਾਂ ਨੂੰ ਆਦਰਸ਼ਾਂ 'ਤੇ ਚੱਲਣ ਲਈ ਕਿਹਾ ਜਾਣਾ ਸੀ। ਉਸਦਾ ਕਹਿਣਾ ਹੈ ਕਿ ਹੁਣ ਇਸ ਮਾਮਲੇ ਵਿਚ 7 ਸਾਲ ਬਾਅਦ ਕੁਝ ਲੋਕ ਉਸ ਉਪਦੇਸ਼ ਦੀ ਪੂਰੀ ਵੀਡੀਓ ਬਣਾਉਣ ਦੀ ਬਜਾਏ ਆਪਣੇ ਨਿੱਜੀ ਹਿੱਤਾਂ ਲਈ ਉਸ ਉਪਦੇਸ਼ ਦੇ ਕੁਝ ਹਿੱਸੇ ਲੈ ਰਹੇ ਹਨ। ਇਸ ਨੂੰ ਉਹ ਤੋੜ-ਮਰੋੜ ਕੇ ਪੇਸ਼ ਕਰ ਰਹੇ ਹਨ ਅਤੇ ਉਸ ਨੂੰ ਇਸ ਤਰ੍ਹਾਂ ਦਿਖਾਇਆ ਜਾ ਰਿਹਾ ਹੈ ਜਿਵੇਂ ਉਹ ਕਿਸੇ ਸਮਾਜ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਿਹਾ ਹੋਵੇ। ਇਸ ਮਾਮਲੇ ਵਿੱਚ ਅੱਜ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ ਅਤੇ ਹੁਣ ਮਾਮਲੇ ਦੀ ਅਗਲੀ ਸੁਣਵਾਈ 31 ਮਈ ਨੂੰ ਹੋਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.